8 ਘੰਟੇ ਦੇ ਆਪ੍ਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਜੋੜਿਆ ਸ਼ਿਵਮ ਦਾ ਹੱਥ, ਕੱਲ ਝਗੜੇ ‘ਚ ਬਾਂਹ ਹੋ ਗਿਆ ਸੀ ਵੱਖ
ਰਾਮਾਮੰਡੀ ਥਾਣੇ ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਸੂਰਿਆ ਐਨਕਲੇਵ ਵਿੱਚ ਸੜਕ ਤੇ ਸਾਈਡ ਪੁੱਛਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ ਸੀ। ਜਿਸ ਤੋਂ ਬਾਅਦ ਦੂਜੇ ਗੁੱਟ ਦੇ ਇੱਕ ਨੌਜਵਾਨ ਨੇ ਸ਼ਿਵਮ ਤੇ ਦਾਤਰੀ ਨਾਲ ਹਮਲਾ ਕਰਕੇ ਉਸਦਾ ਹੱਥ ਵੱਢ ਦਿੱਤਾ ਸੀ।

ਜਲੰਧਰ ਨਿਊਜ: ਬੀਤੇ ਦਿਨ ਇਥੋਂ ਦੇ ਸੂਰਿਆ ਐਨਕਲੇਵ ‘ਚ ਇਕ ਨੌਜਵਾਨ ਦਾ ਹੱਥ ਵੱਢਣ ਅਤੇ ਅੱਖਾਂ ਨੋਚਨ ਦੇ ਮਾਮਲੇ ‘ਚ ਡਾਕਟਰਾਂ ਨੇ 8 ਘੰਟੇ ਦੇ ਆਪ੍ਰੇਸ਼ਨ ਤੋਂ ਬਾਅਦ ਪੀੜਤ ਨੌਜਵਾਨ ਸ਼ਿਵਮ ਦਾ ਹੱਥ ਜੋੜਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਆਪਰੇਸ਼ਨ ਦੌਰਾਨ ਸ਼ਿਵਮ ਨੂੰ 400 ਟਾਂਕੇ ਲੱਗੇ। ਇਲਾਜ ਤੋਂ ਬਾਅਦ ਡਾਕਟਰਾਂ ਨੇ ਸ਼ਿਵਮ ਨੂੰ ਗਵਾਹੀ ਦੇਣ ਲਈ ਹਾਲੇ ਅਨਫਿੱਟ ਕਰਾਰ ਦਿੱਤਾ ਹੈ। ਉੱਧਰ, ਪੁਲਿਸ ਨੇ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੜਾਈ ਵਿੱਚ ਜ਼ਖ਼ਮੀ ਹੋਏ ਸ਼ਿਵਮ ਭੋਗਲ ਦੇ ਪਰਿਵਾਰਿਕ ਮੈਂਬਰ ਸਿਵਲ ਹਸਪਤਾਲ ਲੈ ਗਏ ਸੀ। ਜਿੱਥੇ ਡਾਕਟਰਾਂ ਨੇ ਉਸਦਾ ਆਪ੍ਰੇਸ਼ਨ ਕਰਕੇ ਉੱਸਦੇ ਹੱਥ ਨੂੰ ਜੋੜ ਦਿੱਤਾ ਹੈ। ਇਹ ਆਪ੍ਰੇਸ਼ਨ ਲਗਾਤਾਰ 8 ਘੰਟੇ ਚੱਲਿਆ, ਇਸ ਦੌਰਾਨ ਉਸਨੂੰ 400 ਟਾਂਕੇ ਲੱਗੇ। ਇਸ ਮੌਕੇ ਡਾਕਟਰ ਸ਼ੁਭਾਂਗ ਅਗਰਵਾਲ ਨੇ ਦੱਸਿਆ ਕਿ ਪਰਿਵਾਰਿਕ ਮੈਂਬਰ ਵੱਖ ਹੋਇਆ ਹੱਥ ਕੱਪੜੇ ਵਿੱਚ ਲਪੇਟ ਕੇ ਲੈਕੇ ਆਏ ਸਨ। ਕੱਟੇ ਗਏ ਹੱਥ ਦੀਆਂ ਨਸਾਂ ਅਤੇ ਮਾਸਪੇਸ਼ੀਆਂ ਨੂੰ ਜ਼ਿੰਦਾ ਰੱਖਣ ਲਈ, ਇਸ ਨੂੰ ਤੁਰੰਤ ਫਰਿੱਜ ਵਿਚ ਰੱਖਿਆ ਗਿਆ ਸੀ। ਰਾਤ ਕਰੀਬ ਇੱਕ ਵਜੇ ਉਨ੍ਹਾਂ ਦੀ ਅਗਵਾਈ ਵਿੱਚ ਪਲਾਸਟਿਕ ਸਰਜਨ ਸਮੇਤ 12 ਸਟਾਫ਼ ਮੈਂਬਰਾਂ ਨੇ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਅਤੇ ਹੱਥ ਨੂੰ ਜੋੜਣ ਵਿੱਚ ਕਾਮਯਾਬੀ ਹਾਸਿਲ ਕੀਤੀ।
ਰਾਸਤਾ ਦੇਣ ਨੂੰ ਲੈ ਕੇ ਹੋਇਆ ਸੀ ਝਗੜਾ
ਉੱਧਰ ਜਲੰਧਰ ਦੇ ਰਾਮਾ ਮੰਡੀ ਥਾਣੇ ਦੇ ਐੱਸਐੱਚਓ ਨਵਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਗੁਟਾਂ ਵਿਚਾਲੇ ਝਗੜਾ ਰਸਤਾ ਨਾ ਦੇਣ ਤੋਂ ਬਾਅਦ ਸ਼ੁਰੂ ਹੋਇਆ ਸੀ। ਜਿਸ ਵਿੱਚ ਖੁੱਲੀ ਜੀਪ ਵਿੱਚ ਸਵਾਰ ਸ਼ਿਵਮ ਅਤੇ ਰਾਹੁਲ ਸੂਰਿਆ ਐਨਕਲੇਵ ਤੋਂ ਗੁਰੂ ਗੋਬਿੰਦ ਸਿੰਘ ਐਵੇਨਿਊ ਵੱਲ ਮੁੜਨ ਲੱਗੇ ਤਾਂ ਸਾਹਮਣੇ ਤੋਂ ਦੋ ਮੋਟਰਸਾਈਕਲ ਸਵਾਰ ਆ ਗਏ। ਰਾਸਤਾ ਦੇਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ।
ਝਗੜਾ ਇਸ ਹੱਦ ਤੱਕ ਵਧ ਗਿਆ ਕਿ ਰਾਹੁਲ ਨੇ ਜੀਪ ‘ਚ ਪਿਆ ਦਾਤਰ ਚੁੱਕ ਕੇ ਟਰਸਾਈਕਲ ਸਵਾਰ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਪਰ ਮੋਟਰਸਾਈਕਲ ਸਵਾਰਾਂ ‘ਚੋਂ ਇਕ ਨੇ ਉਹੀ ਦਾਤਰ ਖੋਹ ਕੇ ਸ਼ਿਵਮ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਸ਼ਿਵਮ ਦਾ ਹੱਥ ਵੱਡਿਆ ਗਿਆ। ਫਿਲਹਾਲ ਪੁਲਿਸ ਨੇ 307 ਦੇ ਨਾਲ-ਨਾਲ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਸ਼ਿਵਮ ਅਤੇ ਮੋਟਰਸਾਈਕਲ ਸਵਾਰ ਵਿਅਕਤੀ ਵੱਖ-ਵੱਖ ਨਿੱਜੀ ਹਸਪਤਾਲਾਂ ‘ਚ ਜ਼ੇਰੇ ਇਲਾਜ ਹਨ। ਫਿਲਹਾਲ ਦੋਵਾਂ ਹੀ ਧਿਰਾਂ ਵੱਲੋਂ ਹਾਲੇ ਤੱਕ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ