ਬਟਾਲਾ ‘ਚ ਦੇਰ ਰਾਤ ਧਾਰਮਿਕ ਮੇਲੇ ਵਿੱਚ ਚੱਲੀਆਂ ਗੋਲੀਆਂ, ਸਰਪੰਚ ਸਮੇਤ ਚਾਰ ਲੋਕ ਜ਼ਖ਼ਮੀ
Batala Firing: ਬਟਾਲਾ ਦੇ ਪਿੰਡ ਬੋਧ ਦੀ ਖੂਹੀ ਦੀ ਇੱਕ ਦਰਗਾਹ 'ਤੇ ਮੇਲਾ ਚੱਲ ਰਿਹਾ ਸੀ। ਰਾਤ ਦੇ ਢੇਡ ਵਜੇ ਦੋ ਨੌਜਵਾਨ ਮੇਲੇ ਵਿੱਚ ਆਏ। ਦੋਵੇਂ ਹਥਿਆਰਾਂ ਨਾਲ ਲੈਸ ਸਨ। ਜਿਵੇਂ ਹੀ ਪਿੰਡ ਦੇ ਸਰਪੰਚ ਸਾਬਾ ਨੇ ਉਨ੍ਹਾਂ ਨੂੰ ਆਪਣੀ ਪਛਾਣ ਦੱਸਣ ਲਈ ਕਿਹਾ ਦੋਵਾਂ ਨੇ ਆਪਣੇ ਹਥਿਆਰ ਕੱਢ ਲਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਬਟਾਲਾ ਵਿੱਚ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ ਢੇਡ ਵਜੇ ਦੋ ਅਣਪਛਾਤੇ ਹਮਲਾਵਰਾਂ ਨੇ ਨੇੜਲੇ ਪਿੰਡ ਬੋਧ ਦੀ ਖੂਹੀ ਵਿੱਚ ਚੱਲ ਰਹੇ ਇੱਕ ਧਾਰਮਿਕ ਸਮਾਗਮ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿੱਚ ਸਰਪੰਚ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਇਸ ਗੋਲੀਬਾਰੀ ਵਿੱਚ ਇੱਕ ਹਮਲਾਵਰ ਵੀ ਜ਼ਖਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਪੰਜ ਲੋਕਾਂ ਨੂੰ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਪਿੰਡ ਦੀ ਇੱਕ ਦਰਗਾਹ ‘ਤੇ ਮੇਲਾ ਚੱਲ ਰਿਹਾ ਸੀ। ਰਾਤ ਕਰੀਬ ਢੇਡ ਵਜੇ ਦੋ ਨੌਜਵਾਨ ਮੇਲੇ ਵਿੱਚ ਆਏ। ਦੋਵਾਂ ਕੋਲ ਹਥਿਆਰ ਸਨ। ਜਿਵੇਂ ਹੀ ਪਿੰਡ ਦੇ ਸਰਪੰਚ ਸਾਬਾ ਨੇ ਉਨ੍ਹਾਂ ਨੂੰ ਆਪਣੀ ਪਛਾਣ ਦੱਸਣ ਲਈ ਕਿਹਾ, ਦੋਵਾਂ ਨੇ ਆਪਣੇ ਹਥਿਆਰ ਕੱਢ ਲਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਸਰਪੰਚ ਨੇ ਵੀ ਸਵੈ-ਰੱਖਿਆ ਵਿੱਚ ਗੋਲੀ ਚਲਾਈ ਜਿਸ ਕਾਰਨ ਇੱਕ ਹਮਲਾਵਰ ਜ਼ਖਮੀ ਹੋ ਗਿਆ ਅਤੇ ਲੋਕਾਂ ਨੇ ਉਸ ਨੂੰ ਮੌਕੇ ‘ਤੇ ਫੜ ਲਿਆ। ਇਸ ਗੋਲੀਬਾਰੀ ਵਿੱਚ ਸਰਪੰਚ ਸਮੇਤ ਪੰਜ ਲੋਕ ਜ਼ਖਮੀ ਹੋ ਗਏ ਅਤੇ ਇੱਕ ਮੁਲਜ਼ਮ ਵੀ ਜ਼ਖਮੀ ਹੋ ਗਿਆ।
ਸਿਵਲ ਲਾਈਨਜ਼ ਥਾਣੇ ਦੇ ਐਸਐਚਓ ਨਿਰਮਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਵਿੱਚ ਦਾਖਲ ਜ਼ਖਮੀਆਂ ਦੇ ਬਿਆਨ ਲੈਣ ਤੋਂ ਬਾਅਦ ਪੁਲਿਸ ਅਗਲੇਰੀ ਕਾਨੂੰਨੀ ਕਾਰਵਾਈ ਕਰੇਗੀ।