ਸ਼ੋਸਲ ਮੀਡੀਆ ‘ਤੇ ਹੋਇਆ ਲਾਈਵ… ਫਿਰ ਮਾਰੀਆਂ ਗੋਲੀਆਂ, ਸਾਬਕਾ ਸਰਪੰਚ ਦੇ ਪੁੱਤ ਦਾ ਸ਼ਰੇਆਮ ਕਤਲ, ਪਿੰਡ ਸ਼ਹਿਣਾ ਦਾ ਮਾਮਲਾ

Updated On: 

05 Oct 2025 11:40 AM IST

Barnala Murder Case: ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਦੀ ਮਾਂ ਮਲਕੀਤ ਕੌਰ ਪਿੰਡ ਸ਼ਹਿਣਾ ਦੀ ਸਰਪੰਚ ਰਹਿ ਚੁੱਕੀ ਹੈ, ਸੁਖਵਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਵਿਰੋਧ ਕਰਨ ਕਾਰਨ ਚਰਚਾਵਾਂ ਵਿੱਚ ਆਏ ਸਨ। SSP ਅਨੁਸਾਰ ਮੁਲਜ਼ਮ ਦੀ ਗ੍ਰਿਫਤਾਰੀ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ।

ਸ਼ੋਸਲ ਮੀਡੀਆ ਤੇ ਹੋਇਆ ਲਾਈਵ... ਫਿਰ ਮਾਰੀਆਂ ਗੋਲੀਆਂ, ਸਾਬਕਾ ਸਰਪੰਚ ਦੇ ਪੁੱਤ ਦਾ ਸ਼ਰੇਆਮ ਕਤਲ, ਪਿੰਡ ਸ਼ਹਿਣਾ ਦਾ ਮਾਮਲਾ
Follow Us On

ਬਰਨਾਲਾ ਦੇ ਕਸਬਾ ਸ਼ਹਿਣਾ ਵਿੱਚ ਬੱਸ ਅੱਡੇ ‘ਤੇ ਇੱਕ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ (42) ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀਬਾਰੀ ਦੌਰਾਨ ਇੱਕ ਗੋਲੀ ਸੁਖਵਿੰਦਰ ਦੇ ਸਿਰ ਅਤੇ ਦੂਜੀ ਲੱਤ ਤੇ ਵੱਜੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਘਟਨਾ ਦੇ ਸਮੇਂ ਸੁਖਵਿੰਦਰ ਸ਼ਹਿਣਾ ਪਿੰਡ ਵਿੱਚ ਇੱਕ ਦੁਕਾਨ ‘ਤੇ ਬੈਠਾ ਸੀ, ਅਚਾਨਕ ਆਏ ਹਮਲਾ ਨੇ ਉਸ ਉੱਪਰ ਤਾਬੜ-ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਪੁਲਿਸ ਦੀ ਸ਼ੁਰੂਆਤੀ ਜਾਂਚ ਅਨੁਸਾਰ ਸ਼ਹਿਣਾ ਪਿੰਡ ਦੇ ਸਾਬਕਾ ਸਰਪੰਚ ਦੇ ਪੁੱਤਰ ਦਾ ਕਤਲ ਉਸੇ ਪਿੰਡ ਦੇ ਕਿਸੇ ਵਿਅਕਤੀ ਨੇ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮ ਨੇ ਇਹ ਘਟਨਾ ਨੂੰ ਸ਼ੋਸਲ ਮੀਡੀਆ ਤੇ ਲਾਈਵ ਹੋਕੇ ਅੰਜ਼ਾਮ ਦਿੱਤਾ।

ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਬਰਨਾਲਾ ਦੇ SSP ਨੇ ਕਿਹਾ ਕਿ ਮੁਲਜ਼ਮ ਦੀ ਪਹਿਚਾਣ ਹੋ ਗਈ ਹੈ, ਜਿਸ ਦੀ ਲੋਕੋਸ਼ਨ ਨੇੜਲੇ ਪਿੰਡ ਪੱਖੋਂ ਵਿਖੇ ਟਰੇਸ ਕੀਤੀ ਗਈ, ਜਿਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ। ਓਹਨਾਂ ਨੇ ਭਰੋਸ਼ਾ ਦਵਾਇਆ ਕਿ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।

ਮਾਂ ਰਹਿ ਚੁੱਕੀ ਹੈ ਸਰਪੰਚ

ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਦੀ ਮਾਂ ਮਲਕੀਤ ਕੌਰ ਪਿੰਡ ਸ਼ਹਿਣਾ ਦੀ ਸਰਪੰਚ ਰਹਿ ਚੁੱਕੀ ਹੈ, ਸੁਖਵਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਵਿਰੋਧ ਕਰਨ ਕਾਰਨ ਚਰਚਾਵਾਂ ਵਿੱਚ ਆਏ ਸਨ। ਸੁਖਵਿੰਦਰ ਸ਼ੋਸਲ ਮੀਡੀਆ ਤੇ ਕਾਫੀ ਐਕਟਿਵ ਸਨ ਅਤੇ ਸਿਆਸੀ ਪਾਰਟੀਆਂ ਦੀ ਖੁੱਲ੍ਹ ਕੇ ਅਲੋਚਨਾ ਕਰਦੇ ਸਨ। ਇਸੀ ਕਾਰਨ ਇਸ ਕਾਤਲ ਨੂੰ ਰਾਜਨੀਤਿਕ ਦੁਸ਼ਮਣੀ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਹਾਲਾਂਕਿ ਬਰਨਾਲਾ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਵਾਸੀਆਂ ਨੇ ਲਗਾਇਆ ਧਰਨਾ

ਕਤਲ ਤੋਂ ਬਾਅਦ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਬਰਨਾਲਾ ਫਰੀਦਕੋਟ ਹਾਈਵੇਅ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਘਟਨਾ ਵਾਲੀ ਥਾਂ ਤੋਂ ਕਰੀਬ 200 ਮੀਟਰ ਦੂਰੀ ਤੇ ਪੁਲਿਸ ਸ਼ਟੇਸ਼ਨ ਹੈ, ਅਜਿਹੇ ਵਿੱਚ ਇਹ ਘਟਨਾ ਹੋਣਾ ਅਤੇ ਮੁਲਜ਼ਮਾਂ ਦਾ ਮੌਕੇ ਤੋਂ ਫਰਾਰ ਹੋ ਜਾਣਾ ਪੁਲਿਸ ਦੀ ਕਾਰਜ਼ਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਕਤਲ ਵਿੱਚ ਸ਼ਾਮਿਲ ਸਾਰੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ।