ਗੁਰਦਾਸਪੁਰ: ਚੈਕਿੰਗ ਦੌਰਾਨ 2 ਗੁਜਰਾਤੀ ਨੌਜਵਾਨਾਂ ਤੋਂ 62 ਲੱਖ ਦੀ ਨਕਦੀ ਬਰਾਮਦ, ਪੁਲਿਸ ਨੇ ਇਨਕਮ ਟੈਕਸ ਵਿਭਾਗ ਦੇ ਹਵਾਲੇ ਕੀਤਾ, ਜਾਂਚ ਜਾਰੀ

Updated On: 

03 Jul 2026 11:56 AM IST

2 Gujarati Youth Arrested in Gurdaspur: ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਣਾਏ ਰਖਣ ਲਈ ਜਿਲਾ ਗੁਰਦਾਸਪੁਰ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਚੈੱਕਿੰਗ ਕੀਤੀ ਜਾ ਰਹੀ ਹੈ ਗੁਰਦਾਸਪੁਰ ਬਬਰੀ ਬਾਈਪਾਸ ਤੇ ਇੱਕ ਵਿਸ਼ੇਸ਼ ਨਾਕੇਬੰਦੀ ਦੌਰਾਨ ਪੁਲਿਸ ਨੇ ਕਰੇਟਾ ਕਰ ਤੇ ਆ ਰਹੇ ਦੋ ਗੁਜਰਾਤੀ ਨੌਜਵਾਨਾਂ ਨੂੰ 62 ਲੱਖ ਰੁਪਏ ਦੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ।

ਗੁਰਦਾਸਪੁਰ: ਚੈਕਿੰਗ ਦੌਰਾਨ 2 ਗੁਜਰਾਤੀ ਨੌਜਵਾਨਾਂ ਤੋਂ 62 ਲੱਖ ਦੀ ਨਕਦੀ ਬਰਾਮਦ, ਪੁਲਿਸ ਨੇ ਇਨਕਮ ਟੈਕਸ ਵਿਭਾਗ ਦੇ ਹਵਾਲੇ ਕੀਤਾ, ਜਾਂਚ ਜਾਰੀ

ਗੁਰਦਾਸਪੁਰ ਵਿੱਚ ਪੁਲਿਸ ਨੇ ਸ਼ੁੱਕਰਵਾਰ ਸਵੇਰੇ 2 ਗੁਜਰਾਤੀ ਨੌਜਵਾਨਾਂ ਨੂੰ 62 ਲੱਖ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੂੰ ਸ਼ਹਿਰ ਦੇ ਐਂਟਰੀ ਪੁਆਇੰਟ ਬਾਬਰੀ ਨਾਕਾ ਵਿਖੇ ਇੱਕ ਨਾਕੇ ‘ਤੇ ਫੜਿਆ ਗਿਆ। ਦੋਵਾਂ ਨੌਜਵਾਨਾਂ ਨੂੰ ਅਗਲੇਰੀ ਜਾਂਚ ਲਈ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ।ਤਲਾਸ਼ੀ ਲੈਣ ‘ਤੇ, ਕਾਰ ਵਿੱਚੋਂ 62 ਲੱਖ ਰੁਪਏ ਦੀ ਵੱਡੀ ਰਕਮ ਬਰਾਮਦ ਹੋਈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨ ਅਹਿਮਦਾਬਾਦ ਦੇ ਰਹਿਣ ਵਾਲੇ ਹਨ ਅਤੇ 20 ਸਾਲ ਤੋਂ ਘੱਟ ਉਮਰ ਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ ਸ੍ਰੀਨਗਰ ਜਾਣ ਲਈ ਘਰੋਂ ਨਿਕਲੇ ਸਨ।

ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਹੀ ਨੌਜਵਾਨ 20 ਸਾਲ ਤੋਂ ਘੱਟ ਉਮਰ ਦੇ ਹਨ। ਪੈਸਿਆਂ ਬਾਰੇ ਪੁੱਛਣ ਤੇ ਨੌਜਵਾਨਾਂ ਨੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਿਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਨੇ ਮੌਕੇ ਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਦੋਨੋਂ ਨੌਜਵਾਨ ਉਹਨਾਂ ਦੇ ਹਵਾਲੇ ਕਰ ਦਿੱਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਨੀ ਵੱਡੀ ਮਾਤਰਾ ਵਿੱਚ ਨਗਦੀ ਇਹ ਕਿੱਥੇ ਲੈਕੇ ਜਾ ਰਹੇ ਸੀ ਅਤੇ ਕਿੱਥੇ ਵਰਤੀ ਜਾਣੀ ਸੀ।

ਬਗੈਰ ਨੰਬਰ ਦੀ ਗੱਡੀ ਹੋਣ ਤੇ ਪੁਲਿਸ ਨੇ ਰੋਕਿਆ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸ਼ਾਹਬਾਜ਼ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਐਂਟਰੀ ਪੁਆਇੰਟ ਬੱਬਰੀ ਨਾਕੇ ਤੇ ਪੁਲਿਸ ਵੱਲੋਂ ਨਾਕੇਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਇਕ ਬਿਨਾਂ ਨੰਬਰ ਪਲੇਟ ਦੀ ਚਿੱਟੇ ਰੰਗ ਵੀ ਕਰੇਟਾ ਕਾਰ ਦਿਖਾਈ ਦਿੱਤੀ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਗੱਡੀ ਸਵਾਰਾਂ ਕੋਲ ਗੱਡੀ ਦੇ ਕਾਗਜ ਵੀ ਨਹੀਂ ਸਨ । ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ

ਨੌਜਵਾਨਾਂ ਦੀ ਹੋਈ ਪਛਾਣ

ਦੋਵਾਂ ਨੌਜਵਾਨਾਂ ਦੀ ਪਛਾਣ ਜੈਦੇਵ ਅਤੇ ਅਨਿਰੁਧ ਵਜੋਂ ਹੋਈ ਹੈ ਜੌ ਕਿ ਅਹਿਮਦਾਬਾਦ ਦੇ ਰਹਿਣ ਵਾਲੇ ਹਨ ਅਤੇ ਕਿਸੇ ਵਪਾਰੀ ਦੇ ਕੋਲ ਕੰਮ ਕਰਦੇ ਹਨ ਅਤੇ 62 ਲੱਖ ਰੁਪਏ ਦੀ ਵੱਡੀ ਰਕਮ ਲੈਕੇ ਕਿਤੇ ਜਾ ਰਹੇ ਸਨ। ਇਹਨਾਂ ਨੂੰ ਗ੍ਰਿਫਤਾਰ ਕਰਕੇ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਵਿਭਾਗ ਇਹਨਾਂ ਤੋਂ ਪੁੱਛਗਿਛ ਕਰ ਰਿਹਾ ਹੈ ਕਿ ਆਖਰ ਇਹਨਾਂ ਕੋਲ ਇਨੀ ਵੱਡੀ ਮਾਤਰਾ ਵਿੱਚ ਨਕਦੀ ਕਿੱਥੋਂ ਆਈ ਅਤੇ ਇਹ ਕਿੱਥੇ ਵਰਤੀ ਜਾਣੀ ਸੀ

Loading...
Unable to load recommendations.
Follow Us
Related Stories
ਪੰਜਾਬ ਪੁਲਿਸ ਦਾ SI ਹੈਰੋਇਨ ਸਮੇਤ ਗ੍ਰਿਫ਼ਤਾਰ: ਘਰੋਂ ਡਰੱਗ ਮਨੀ ਵੀ ਬਰਾਮਦ, ਪਾਕਿਸਤਾਨ ਤੋਂ ਆਏ ਨਸ਼ੇ ਦੀ ਕਰਵਾਉਂਦਾ ਸੀ ਸਪਲਾਈ
ਪਟਿਆਲਾ – ਇੱਕੋ ਪਰਿਵਾਰ ਦੇ 4 ਮੈਂਬਰਾਂ ਨੇ ਖਾਧਾ ਜ਼ਹਿਰ, ਪਿਤਾ ਅਤੇ ਧੀ ਦੀ ਮੌਤ; ਮਾਂ ਅਤੇ ਪੁੱਤਰ ਦੀਹਾਲਤ ਗੰਭੀਰ
Satluj ਵਿਵਾਦ: ਬਿੱਟੂ ਨੇ ਅੱਤਵਾਦੀਆਂ ਦੀਆਂ ਤਸਵੀਰਾਂ ਪੋਸਟ ਕਰ ਪੁੱਛਿਆ, “ਹਥਿਆਰ ਲੈ ਕੇ ਘੁੰਮਣ ਵਾਲੇ ਕੌਣ?” ਖਾਲੜਾ ਦੇ ਕਾਤਲ DSP ਨੂੰ ਲੱਭਣ ਦੇ ਹੁਕਮ
ਜਲੰਧਰ ਵਿੱਚ ਬੰਬੀਹਾ ਗੈਂਗ ਦੇ ਸ਼ੂਟਰ ਦਾ ਐਨਕਾਉਂਟਰ, ਕਈ ਜਿਲ੍ਹਿਆਂ ‘ਚ ਸੀ ਵਾਂਟੇਂਡ, ਗੈਂਗਸਟਰ ਲੱਕੀ ਪਟਿਆਲ ਨਾਲ ਸਨ ਸਬੰਧ
ਅੰਮ੍ਰਿਤਸਰ ਹਵਾਈ ਅੱਡੇ ‘ਤੇ 1 ਕਰੋੜ ਦਾ ਸੋਨਾ ਜ਼ਬਤ, ਜੁੱਤੀਆਂ ਵਿੱਚ ਪੇਸਟ ਬਣਾ ਕੇ ਲੁਕਾਇਆ, ਕੜੇ-ਚੇਨ ਬਣਵਾਏ; ਔਰਤ ਸਮੇਤ 3 ਕਾਬੂ
ਪੰਜਾਬ ਤੋਂ ਭੱਜਿਆ ਸੀਰੀਅਲ ਰੇਪਿਸਟ ਯੂਪੀ ‘ਚ ਢੇਰ, 6 ਕੁੜੀਆਂ ਨਾਲ ਜਬਰ ਜਿਨਾਹ ਕਰਕੇ ਪਹੁੰਚਿਆ ਸੀ ਮੁਜ਼ੱਫਰਨਗਰ