ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬਦਾਯੂੰ ਡਬਲ ਮਰਡਰ ਕੇਸ ਦਾ ਦੂਜਾ ਆਰੋਪੀ ਬਰੇਲੀ ਤੋਂ ਗ੍ਰਿਫਤਾਰ, ਨੇਪਾਲ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼

Badaun Double Murder update: ਬਦਾਯੂੰ ਦੋਹਰੇ ਕਤਲ ਕਾਂਡ ਵਿੱਚ ਪੁਲਿਸ ਨੇ ਦੂਜੇ ਮੁਲਜ਼ਮ ਨੂੰ ਬਰੇਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਾਵੇਦ ਨੇਪਾਲ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਫੜ ਲਿਆ। ਉੱਧਰ, ਦੋਵਾਂ ਬੱਚਿਆਂ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆ ਗਈ ਹੈ। ਰਿਪੋਰਟ ਮੁਤਾਬਕ, ਇਕ ਬੱਚੇ 'ਤੇ ਤੇਜ਼ਧਾਰ ਹਥਿਆਰ ਨਾਲ 14 ਵਾਰ ਹਮਲਾ ਕੀਤਾ ਗਿਆ। ਜਦਕਿ ਦੂਜੇ ਬੱਚੇ 'ਤੇ ਦੋ ਵਾਰ ਹਮਲਾ ਕੀਤਾ ਗਿਆ।

ਬਦਾਯੂੰ ਡਬਲ ਮਰਡਰ ਕੇਸ ਦਾ ਦੂਜਾ ਆਰੋਪੀ ਬਰੇਲੀ ਤੋਂ ਗ੍ਰਿਫਤਾਰ, ਨੇਪਾਲ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼
ਬਦਾਯੂੰ ਡਬਲ ਮਰਡਰ ਕੇਸ ਦਾ ਦੂਜਾ ਆਰੋਪੀ ਬਰੇਲੀ ਤੋਂ ਗ੍ਰਿਫਤਾਰ
Follow Us
pankaj-jha
| Updated On: 21 Mar 2024 12:50 PM

ਯੂਪੀ ਦੇ ਬਦਾਯੂੰ ਵਿੱਚ ਦੋ ਬੱਚਿਆਂ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸ ਦੌਰਾਨ ਖਬਰ ਆਈ ਹੈ ਕਿ ਕਾਤਲ ਜਾਵੇਦ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਜਾਵੇਦ ਦੋਵਾਂ ਬੱਚਿਆਂ ਦੇ ਕਤਲ ਤੋਂ ਬਾਅਦ ਤੋਂ ਫਰਾਰ ਚੱਲ ਰਿਹਾ ਸੀ। ਜਦੋਂ ਕਿ ਉਸ ਦਾ ਭਰਾ ਸਾਜਿਦ ਪਹਿਲਾਂ ਹੀ ਪੁਲਿਸ ਵੱਲੋਂ ਮੁਕਾਬਲੇ ਵਿੱਚ ਮਾਰਿਆ ਜਾ ਚੁੱਕਾ ਹੈ। ਪੁਲਿਸ ਨੇ ਜਾਵੇਦ ਨੂੰ ਬਰੇਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਨੇਪਾਲ ਭੱਜਣ ਦੀ ਯੋਜਨਾ ਬਣਾ ਰਿਹਾ ਸੀ।

ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਜਾਵੇਦ ਆਪਣਾ ਮੋਬਾਇਲ ਬੰਦ ਕਰ ਕੇ ਦਿੱਲੀ ਭੱਜ ਗਿਆ ਸੀ। ਉਥੋਂ ਉਹ ਬਰੇਲੀ ਆ ਗਿਆ। ਦੇਰ ਰਾਤ ਸੈਟੇਲਾਈਟ ਬੱਸ ਸਟੈਂਡ ‘ਤੇ ਸਥਾਨਕ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਜਾਵੇਦ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਾਵੇਦ ਨੇਪਾਲ ਭੱਜਣ ਵਾਲਾ ਸੀ। ਪਰ ਜਦੋਂ ਉਹ ਫੜਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਆਤਮ ਸਰੰਡਰ ਕਰਨਾ ਚਾਹੁੰਦਾ ਹੈ। ਪਰ ਇਸ ਤੋਂ ਪਹਿਲਾਂ ਹੀ ਉਹ ਫੜਿਆ ਗਿਆ।

ਦੂਜੇ ਪਾਸੇ ਦੋਵਾਂ ਮਾਸੂਮਾਂ ਦੀ ਪੋਸਟ ਮਾਰਟਮ ਰਿਪੋਰਟ ਵੀ ਸਾਹਮਣੇ ਆ ਗਈ ਹੈ। ਰਿਪੋਰਟ ਮੁਤਾਬਕ, ਬੱਚਿਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਹਮਲਾ ਕੀਤਾ ਗਿਆ। ਆਯੂਸ਼ ਦੇ ਸਰੀਰ ‘ਤੇ ਜ਼ਖ਼ਮਾਂ ਦੇ 14 ਨਿਸ਼ਾਨ ਮਿਲੇ ਹਨ। ਉਥੇ ਹੀ ਅਹਾਨ ਦੇ ਸਰੀਰ ‘ਤੇ 2 ਜ਼ਖਮ ਸਨ। ਕਾਤਲ ਸਾਜਿਦ ਨੇ ਜਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਸੇ ਵੀ ਹਾਲਤ ‘ਚ ਦੋਹਾਂ ਬੱਚਿਆਂ ਨੂੰ ਜ਼ਿੰਦਾ ਨਹੀਂ ਛੱਡਣਾ ਚਾਹੁੰਦਾ ਸੀ।

ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ 12 ਸਾਲ ਦੇ ਮਾਸੂਮ ਆਯੂਸ਼ ਦੀ ਗਰਦਨ ‘ਤੇ ਤਿੰਨ ਵਾਰ ਚਾਕੂ ਨਾਲ ਵਾਰ ਕੀਤੇ ਗਏ ਸਨ। ਇਸ ਤੋਂ ਇਲਾਵਾ, ਉਸ ਦੇ ਮੋਢੇ ਅਤੇ ਛਾਤੀ ‘ਤੇ ਵੀ ਚਾਕੂ ਦੇ ਵਾਰ ਕੀਤੇ ਗਏ। ਆਯੂਸ਼ ਦੇ ਕੰਨ ‘ਤੇ ਵੀ ਚਾਕੂ ਨਾਲ ਹਮਲਾ ਹੋਇਆ। ਇਸ ਦੇ ਨਾਲ ਹੀ 8 ਸਾਲ ਦੇ ਅਹਾਨ ‘ਤੇ ਦੋ ਵਾਰ ਚਾਕੂ ਮਾਰਿਆ ਗਿਆ, ਜਿਸ ‘ਚੋਂ ਇਕ ਵਾਰ ਉਸ ਦੀ ਗਰਦਨ ‘ਤੇ ਲੱਗਾ। ਹਮਲਾ ਇੰਨਾ ਜ਼ਬਰਦਸਤ ਸੀ ਕਿ ਬੱਚੇ ਦੀ ਗਰਦਨ ਦੀ ਹੱਡੀ ਵੀ ਕੱਟ ਦਿੱਤੀ ਗਈ। ਪੁਲਿਸ ਨੇ ਕਤਲ ਵਿੱਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ। ਚਾਕੂ ‘ਤੇ ਖੂਨ ਵੀ ਲੱਗਾ ਹੋਇਆ ਹੈ। ਬੱਚਿਆਂ ਦੇ ਖੂਨ ਨਾਲ ਮੇਲਣ ਲਈ ਚਾਕੂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।

ਦੂਜੇ ਪਾਸੇ ਕਾਤਲ ਸਾਜਿਦ ਦਾ ਵੀ ਪੋਸਟਮਾਰਟਮ ਕੀਤਾ ਗਿਆ। ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਮੁਕਾਬਲੇ ਵਿੱਚ ਸਾਜਿਦ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਦੋ ਗੋਲੀਆਂ ਛਾਤੀ ਵਿੱਚ ਅਤੇ ਇੱਕ ਗੋਲੀ ਪੇਟ ਵਿੱਚ ਲੱਗੀ। ਫਿਲਹਾਲ ਪੁਲਿਸ ਨੇ ਦੋਸ਼ੀ ਸਾਜਿਦ ਅਤੇ ਜਾਵੇਦ ਦੇ ਪਿਤਾ ਬਾਬੂ ਅਤੇ ਉਨ੍ਹਾਂ ਦੇ ਚਾਚਾ ਕਯਾਮੁਦੀਨ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ।

ਜਾਵੇਦ ‘ਤੇ 25 ਹਜ਼ਾਰ ਰੁਪਏ ਦੇ ਇਨਾਮ ਦਾ ਸੀ ਐਲਾਨ

ਪੁਲਿਸ ਨੇ ਜਾਵੇਦ ਅਤੇ ਸਾਜਿਦ ਦੋਵਾਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬੁੱਧਵਾਰ ਦੇਰ ਸ਼ਾਮ ਪੁਲਿਸ ਨੇ ਜਾਵੇਦ ਦੀ ਗ੍ਰਿਫ਼ਤਾਰੀ ਲਈ 25,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਬੱਚਿਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ‘ਚ ਅਜੇ ਵੀ ਭਾਰੀ ਰੋਸ ਹੈ। ਇਸ ਘਟਨਾ ਦੇ ਖਿਲਾਫ ਬੁੱਧਵਾਰ ਸਵੇਰੇ ਕੁਝ ਹਿੰਦੂ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ। ਇਹ ਮਾਮਲਾ ਦੋ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਹੈ। ਇਸ ਦੇ ਮੱਦੇਨਜ਼ਰ ਇਲਾਕੇ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਹੈ।

ਪੁਲਿਸ ਨੇ ਬੁੱਧਵਾਰ ਨੂੰ ਨਾਬਾਲਗ ਭਰਾਵਾਂ ਦੇ ਕਤਲ ਦੇ ਦੋਸ਼ੀ ਪਿਤਾ ਅਤੇ ਚਾਚੇ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਦੇ ਇੰਸਪੈਕਟਰ ਜਨਰਲ (ਬਰੇਲੀ ਰੇਂਜ) ਆਰ ਕੇ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਾਜਿਦ (22) ਕਤਲ ਦੇ ਕੁਝ ਘੰਟਿਆਂ ਬਾਅਦ ਹੀ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ।

ਕੀ ਹੈ ਬਦਾਯੂੰ ਮਰਡਰ ਦੀ ਪੂਰੀ ਕਹਾਣੀ?

ਮ੍ਰਿਤਕ ਬੱਚਿਆਂ ਦੇ ਪਿਤਾ ਵਿਨੋਦ ਦਾ ਕਹਿਣਾ ਹੈ ਕਿ ਉਹ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ। ਉਸ ਨੂੰ ਪਤਨੀ ਨੇ ਰੋਂਦੇ ਹੋਏ ਫੋਨ ਕੀਤਾ। ਜਦੋਂ ਉਹ ਘਰ ਆਇਆ ਤਾਂ ਉਨ੍ਹਾਂ ਨੇ ਆਪਣੇ ਦੋ ਬੱਚਿਆਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਦੇਖੀਆਂ। ਵਿਨੋਦ ਨੇ ਦੱਸਿਆ ਕਿ ਸਾਜਿਦ ਨਾਲ ਉਸਦੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ। ਸਾਜਿਦ ਨੇ ਉਨ੍ਹਾਂ ਦੀ ਪਤਨੀ ਤੋਂ 5000 ਰੁਪਏ ਮੰਗੇ ਸਨ। ਪੈਸਿਆਂ ਦੀ ਮੰਗ ਕਰਦਿਆਂ ਉਸ ਨੇ ਕਿਹਾ ਸੀ ਕਿ ਉਸ ਦੀ ਪਤਨੀ ਗਰਭਵਤੀ ਹੈ ਅਤੇ ਡਿਲੀਵਰੀ ਹੋਣ ਵਾਲੀ ਹੈ। ਉਸ ਦੀ ਪਤਨੀ ਨੇ ਸਾਜਿਦ ਨੂੰ ਪੈਸੇ ਦੇ ਦਿੱਤੇ। ਉਹ ਪੈਸੇ ਲੈ ਕੇ ਬਹਾਨੇ ਨਾਲ ਉਨ੍ਹਾਂ ਦੇ ਦੋ ਬੱਚਿਆਂ ਨੂੰ ਛੱਤ ‘ਤੇ ਲੈ ਕੇ ਚਲਾ ਗਿਆ।

ਖੂਨ ਨਾਲ ਰੰਗੇ ਹੋਏ ਸਨ ਸਾਜਿਦ ਦੇ ਕੱਪੜੇ

ਜਦੋਂ ਉੱਪਰੋਂ ਬੱਚਿਆਂ ਦੇ ਚੀਕਣ ਦੀ ਆਵਾਜ਼ ਆਈ ਤਾਂ ਉਨ੍ਹਾਂ ਦੀ ਪਤਨੀ ਛੱਤ ਵੱਲ ਭੱਜੀ। ਉਸ ਨੇ ਦੇਖਿਆ ਕਿ ਸਾਜਿਦ ਦੇ ਕੱਪੜੇ ਖੂਨ ਨਾਲ ਰੰਗੇ ਹੋਏ ਸਨ ਅਤੇ ਉਸ ਦੇ ਹੱਥ ਵਿਚ ਹਥਿਆਰ ਸੀ। ਉਸ ਨੇ ਉਸਦੇ ਦੋ ਪੁੱਤਰਾਂ ਆਯੂਸ਼ ਅਤੇ ਅਹਾਨ ਦੀ ਹੱਤਿਆ ਕਰ ਦਿੱਤੀ ਸੀ, ਜਦੋਂ ਕਿ ਉਸ ਨੇ ਉਸਦੇ ਤੀਜੇ ਪੁੱਤਰ ਯੁਵਰਾਜ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਉਥੋਂ ਭੱਜ ਗਿਆ। ਵਿਨੋਦ ਨੇ ਦੱਸਿਆ ਕਿ ਜਦੋਂ ਸਾਜਿਦ ਆਇਆ ਤਾਂ ਉਸ ਦਾ ਭਰਾ ਜਾਵੇਦ ਵੀ ਉੱਥੇ ਮੌਜੂਦ ਸੀ। ਉੱਧਰ, ਦੋਵੇਂ ਮ੍ਰਿਤਕ ਬੱਚਿਆਂ ਦੀ ਮਾਂ ਸੰਗੀਤਾ ਦਾ ਕਹਿਣਾ ਹੈ ਕਿ ਸਾਜਿਦ ਅਤੇ ਉਸ ਦਾ ਭਰਾ ਜਾਵੇਦ ਘਰ ਆਏ ਹੋਏ ਸਨ। ਮੈਂ ਚਾਹ ਬਣਾਈ ਤਾਂ ਸਾਜਿਦ ਕਿਸੇ ਬਹਾਨੇ ਬੱਚਿਆਂ ਨੂੰ ਉੱਪਰ ਲੈ ਗਿਆ ਅਤੇ ਫਿਰ ਉਨ੍ਹਾਂ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ – ਬਦਾਯੂੰ: ਸਾਜਿਦ ਦੇ ਐਨਕਾਊਂਟਰ ਦੀ ਹੋਵੇਗੀ ਜਾਂਚ, 15 ਦਿਨਾਂ ਚ ਮੰਗੀ ਗਈ ਰਿਪੋਰਟ

ਜਿਸ ਛੱਤ ‘ਤੇ ਕਤਲ ਹੋਇਆ, ਉਸ ਨੂੰ ਕੀਤਾ ਗਿਆ ਸੀਲ

ਇੱਥੇ ਪੁਲਿਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਇਸ ਘਟਨਾ ਦਾ ਮੁੱਖ ਦੋਸ਼ੀ ਸਾਜਿਦ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਪੁਲਿਸ ਉਸ ਦੇ ਭਰਾ ਜਾਵੇਦ ਦੀ ਭਾਲ ‘ਚ ਲੱਗੀ ਹੋਈ ਹੈ। ਪੁਲਿਸ ਨੇ ਉਸ ਛੱਤ ਨੂੰ ਸੀਲ ਕਰ ਦਿੱਤਾ ਹੈ ਜਿੱਥੇ ਇਹ ਕਤਲ ਹੋਇਆ ਸੀ। ਬਦਾਯੂੰ ਦੇ ਐਸਐਸਪੀ ਆਲੋਕ ਪ੍ਰਿਆਦਰਸ਼ੀ ਨੇ ਦੱਸਿਆ ਕਿ ਮੁਲਜ਼ਮ ਸਾਜਿਦ ਕੱਲ੍ਹ ਸ਼ਾਮ ਕਰੀਬ 7.30 ਵਜੇ ਘਰ ਵਿੱਚ ਦਾਖ਼ਲ ਹੋਇਆ ਅਤੇ ਛੱਤ ਉੱਤੇ ਚਲਾ ਗਿਆ ਜਿੱਥੇ ਬੱਚੇ ਖੇਡ ਰਹੇ ਸਨ। ਉਸ ਨੇ ਦੋਵਾਂ ਬੱਚਿਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਹੇਠਾਂ ਆ ਗਿਆ ਜਿੱਥੇ ਭੀੜ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਿਆ।

ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮਾਰਿਆ ਗਿਆ ਸਾਜਿਦ

ਮੁਲਜ਼ਮ ਫ਼ਰਾਰ ਹੋਣ ਦਾ ਪਤਾ ਲੱਗਣ ਤੇ ਪੁਲਿਸ ਟੀਮ ਹਰਕਤ ਵਿੱਚ ਆ ਗਈ। ਮੁਲਜ਼ਮਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਸਾਜਿਦ ਮਾਰਿਆ ਗਿਆ। ਕਤਲ ਵਿੱਚ ਵਰਤਿਆ ਗਿਆ ਹਥਿਆਰ ਅਤੇ ਰਿਵਾਲਵਰ ਬਰਾਮਦ ਕਰ ਲਿਆ ਗਿਆ। ਨਾਲ ਹੀ ਐਸਐਸਪੀ ਪ੍ਰਿਆਦਰਸ਼ੀ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੇ ਪਰਿਵਾਰ ਨੇ ਐਫਆਈਆਰ ਵਿੱਚ ਮੁਲਜ਼ਮ ਦੇ ਭਰਾ ਜਾਵੇਦ ਦਾ ਨਾਂ ਵੀ ਦਰਜ ਕਰਵਾਇਆ ਗਿਆ ਸੀ। ਇਸ ਲਈ ਟੀਮਾਂ ਉਸ ਦੀ ਭਾਲ ਲਈ ਕੰਮ ਕਰ ਰਹੀਆਂ ਸਨ ਅਤੇ ਹੁਣ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਜਾਵੇਦ ਪੂਰੇ ਮਾਮਲੇ ਦਾ ਖੁਲਾਸਾ ਕਰੇਗਾ ਅਤੇ ਇਸ ਡਬਲ ਮਰਡਰ ਦੀ ਗੁੱਥੀ ਨੂੰ ਛੇਤੀ ਹੀ ਸੁਲਝਾ ਲਿਆ ਜਾਵੇਗਾ।

ਤਾਰਕ ਮਹਿਤਾ ਦੇ ਸੋਢੀ ਵਿੱਤੀ ਸੰਕਟ ਨਾਲ ਜੂਝ ਰਹੇ ਸਨ, ਲਾਪਤਾ ਹੋਣ ਦੌਰਾਨ ਇਕ ਹੋਰ ਵੱਡੀ ਗੱਲ ਆਈ ਸਾਹਮਣੇ
ਤਾਰਕ ਮਹਿਤਾ ਦੇ ਸੋਢੀ ਵਿੱਤੀ ਸੰਕਟ ਨਾਲ ਜੂਝ ਰਹੇ ਸਨ, ਲਾਪਤਾ ਹੋਣ ਦੌਰਾਨ ਇਕ ਹੋਰ ਵੱਡੀ ਗੱਲ ਆਈ ਸਾਹਮਣੇ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ CM ਭਗਵੰਤ ਮਾਨ, ਲੋਕ ਸਭਾ ਚੋਣ ਤੇ ਰਾਜਾ ਵੜਿੰਗ 'ਤੇ ਕੀ ਬੋਲੇ? ਜਾਣੋ
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ CM ਭਗਵੰਤ ਮਾਨ, ਲੋਕ ਸਭਾ ਚੋਣ ਤੇ ਰਾਜਾ ਵੜਿੰਗ 'ਤੇ ਕੀ ਬੋਲੇ? ਜਾਣੋ...
ਪੰਜਾਬ ਦੇ ਸਾਬਕਾ ਸੀਐੱਮ ਦਾ ਇਤਰਾਜਯੋਗ ਪੋਸਟਰ ਵਾਇਰਲ, ਜਾਣੋ ਕੀ ਹੈ ਸੱਚ?
ਪੰਜਾਬ ਦੇ ਸਾਬਕਾ ਸੀਐੱਮ ਦਾ ਇਤਰਾਜਯੋਗ ਪੋਸਟਰ ਵਾਇਰਲ, ਜਾਣੋ ਕੀ ਹੈ ਸੱਚ?...
Punjab Lok Sabha: ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਜਾਣੋ ਕਿਸ ਸੀਟ 'ਤੇ ਕਿਸ ਵੱਡੇ ਚਿਹਰੇ ਖਿਲਾਫ ਲੜਨਗੇ ਚੋਣ?
Punjab Lok Sabha: ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਜਾਣੋ ਕਿਸ ਸੀਟ 'ਤੇ ਕਿਸ ਵੱਡੇ ਚਿਹਰੇ ਖਿਲਾਫ ਲੜਨਗੇ ਚੋਣ?...
ਪੰਜਾਬ 'ਚ ਭਾਜਪਾ ਨੇ ਨਾਰਾਜ਼ ਵਿਜੇ ਸਾਂਪਲਾ ਨੂੰ ਮਨਾਇਆ, ਜਾਣੋ ਸਾਂਪਲਾ ਪਾਰਟੀ ਲਈ ਕਿਉਂ ਹਨ ਅਹਿਮ?
ਪੰਜਾਬ 'ਚ ਭਾਜਪਾ ਨੇ ਨਾਰਾਜ਼ ਵਿਜੇ ਸਾਂਪਲਾ ਨੂੰ ਮਨਾਇਆ, ਜਾਣੋ ਸਾਂਪਲਾ ਪਾਰਟੀ ਲਈ ਕਿਉਂ ਹਨ ਅਹਿਮ?...
ਪੰਜਾਬ ਦੇ ADGP ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ, ਸਿਆਸਤ 'ਚ ਹੱਥ ਅਜ਼ਮਾਉਣਗੇ?
ਪੰਜਾਬ ਦੇ ADGP ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ, ਸਿਆਸਤ 'ਚ ਹੱਥ ਅਜ਼ਮਾਉਣਗੇ?...
ਪੰਜਾਬ 'ਚ ਮਜ਼ਦੂਰਾਂ ਦਾ ਪੈ ਗਿਆ ਅਕਾਲ, ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਚੋਣਾਂ ਕਾਰਨ ਮੁੜੇ ਵਾਪਸ
ਪੰਜਾਬ 'ਚ ਮਜ਼ਦੂਰਾਂ ਦਾ ਪੈ ਗਿਆ ਅਕਾਲ, ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਚੋਣਾਂ ਕਾਰਨ ਮੁੜੇ ਵਾਪਸ...
Jalandhar Lok Sabha Seat: ਪੰਜਾਬ ਦੀ ਜਲੰਧਰ ਸੀਟ 'ਤੇ ਇਸ ਵਾਰ ਕੀ ਸਮੀਕਰਨ ਬਣ ਰਹੇ ਹਨ?
Jalandhar Lok Sabha Seat: ਪੰਜਾਬ ਦੀ ਜਲੰਧਰ ਸੀਟ 'ਤੇ ਇਸ ਵਾਰ ਕੀ ਸਮੀਕਰਨ ਬਣ ਰਹੇ ਹਨ?...
Haryana News: ਜੀਂਦ 'ਚ ਕਿਸਾਨਾਂ ਨੇ ਕੀਤਾ ਹਾਈਵੇਅ ਜਾਮ, 27 ਅਪ੍ਰੈਲ ਨੂੰ ਕੁਝ ਵੱਡਾ ਕਰਨ ਦੀ ਦਿੱਤੀ ਚੇਤਾਵਨੀ
Haryana News: ਜੀਂਦ 'ਚ ਕਿਸਾਨਾਂ ਨੇ ਕੀਤਾ ਹਾਈਵੇਅ ਜਾਮ, 27 ਅਪ੍ਰੈਲ ਨੂੰ ਕੁਝ ਵੱਡਾ ਕਰਨ ਦੀ ਦਿੱਤੀ ਚੇਤਾਵਨੀ...
ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਮਹਿੰਦਰ ਸਿੰਘ ਕੇਪੀ ਨੇ ਖੋਲੀ ਕਾਂਗਰਸ ਦੀ ਪੋਲ!
ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਮਹਿੰਦਰ ਸਿੰਘ ਕੇਪੀ ਨੇ ਖੋਲੀ ਕਾਂਗਰਸ ਦੀ ਪੋਲ!...
Lok Sabha Election 2024: ਓਬਾਮਾ ਵਰਗੇ ਲੋਕ ਮਨਮੋਹਨ ਸਿੰਘ ਤੋਂ ਸਿੱਖਦੇ ਸਨ...ਰਾਾਜਾ ਵੜਿੰਗ ਦਾ ਪੀਐਮ 'ਤੇ ਨਿਸ਼ਾਨਾ
Lok Sabha Election 2024: ਓਬਾਮਾ ਵਰਗੇ ਲੋਕ ਮਨਮੋਹਨ ਸਿੰਘ ਤੋਂ ਸਿੱਖਦੇ ਸਨ...ਰਾਾਜਾ ਵੜਿੰਗ ਦਾ ਪੀਐਮ 'ਤੇ ਨਿਸ਼ਾਨਾ...
ਟਿਕਟ ਮਿਲਣ ਤੋਂ ਬਾਅਦ ਕੇਪੀ ਨੇ ਕਾਂਗਰਸ ਪਾਰਟੀ ਦੇ ਸਾਧੇ ਨਿਸ਼ਾਨੇ, ਸੁਣੋ ਕੀ ਕਿਹਾ?
ਟਿਕਟ ਮਿਲਣ ਤੋਂ ਬਾਅਦ ਕੇਪੀ ਨੇ ਕਾਂਗਰਸ ਪਾਰਟੀ ਦੇ ਸਾਧੇ ਨਿਸ਼ਾਨੇ, ਸੁਣੋ ਕੀ ਕਿਹਾ?...
ਪੰਜਾਬ ਦੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਅਕਾਲੀ ਦਲ 'ਚ ਸ਼ਾਮਲ, ਜਲੰਧਰ ਤੋਂ ਮਿਲੀ ਟਿਕਟ
ਪੰਜਾਬ ਦੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਅਕਾਲੀ ਦਲ 'ਚ ਸ਼ਾਮਲ, ਜਲੰਧਰ ਤੋਂ ਮਿਲੀ ਟਿਕਟ...
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਨੂੰ ਲਾਰੇਂਸ ਗੈਂਗ ਤੋਂ ਮਿਲੀ ਧਮਕੀ
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਨੂੰ ਲਾਰੇਂਸ ਗੈਂਗ ਤੋਂ ਮਿਲੀ ਧਮਕੀ...
Stories