ਬਟਾਲਾ ‘ਚ ਸ਼ਿਵ ਸੇਨਾ ਨੇਤਾ ‘ਤੇ ਹਮਲਾ, ਤੇਜਧਾਰ ਹਥਿਆਰਾਂ ਨਾਲ ਕੀਤੇ ਗਏ ਕਈ ਵਾਰ, ਜਾਂਚ ‘ਚ ਜੁਟੀ ਪੁਲਿਸ
Attack on Shiv Sena Leader: ਥਾਣਾ ਸਿਟੀ ਦੀ ਪੁਲਿਸ ਨੇ ਉਕਤ ਮਾਮਲੇ ਦੇ ਸੰਬੰਧ ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਇਸ ਘਟਨਾ ਦੀ ਵੀਡੀਓ ਵਾਇਰਲ ਹੁੰਦੀਆਂ ਹੀ ਸ਼ਿਵ ਸੈਨਾ ਵਰਕਰ ਹਸਪਤਾਲ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਹਾਲਾਂਕਿ, ਪੁਲਿਸ ਨੇ ਮੌਕੇ ਤੇ ਮੌਜੂਦ ਵਰਕਰਾਂ ਨੂੰ ਸ਼ਾਂਤ ਕਰਵਾਇਆ ਅਤੇ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਫੜਣ ਦਾ ਭਰੋਸਾ ਦਿੱਤਾ। ਜਿਸਤੋਂ ਬਾਅਦ ਗੁੱਸੇ ਵਿੱਚ ਆਏ ਵਰਕਰ ਸ਼ਾਂਤ ਹੋ ਗਏ।
ਬਟਾਲਾ 'ਚ ਸ਼ਿਵ ਸੇਨਾ ਨੇਤਾ 'ਤੇ ਹਮਲਾ
ਬਟਾਲਾ ਦੇ ਭੰਡਾਰੀ ਮੁਹੱਲਾ ਵਿਖੇ ਅੱਜ ਦੇਰ ਸ਼ਾਮ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਰਮੇਸ਼ ਨਈਅਰ ਤੇ ਦੋ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ । ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਚ ਇੱਕ ਨੌਜਵਾਨ ਕੋਲ ਦਾਤਰ ਦਿਖਾਈ ਦੇ ਰਿਹਾ ਹੈ, ਜਦਕਿ ਦੂਜਾ ਨੌਜਵਾਨ ਕਿਸੇ ਵਸਤੂ ਦੇ ਨਾਲ ਸ਼ਿਵ ਸੈਨਾ ਆਗੂ ਤੇ ਹਮਲਾ ਕਰਦਾ ਦਿਖਾਈ ਦਿੱਤਾ ਹੈ। ਉਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਾਇਆ ਗਿਆ ਹੈ।
ਮੁਲਜਮਾਂ ਕੋਲ ਸਨ ਤੇਜਧਾਰ ਹਥਿਆਰ
ਥਾਣਾ ਸਿਟੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਮੇਸ਼ ਨਈਅਰ ਨੇ ਦੱਸਿਆ ਕਿ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਆ ਰਹੇ ਸਨ ਕਿ ਭੰਡਾਰੀ ਮਹੱਲਾ ਨਜਦੀਕ ਦੋ -ਤਿੰਨ ਨੌਜਵਾਨਾਂ ਨੇ ਉਹਨਾਂ ਨੂੰ ਰੋਕ ਉਨ੍ਹਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਹਨਾਂ ਦੱਸਿਆ ਕਿ ਇੱਕ ਨੌਜਵਾਨ ਕੋਲ ਤੇਜਧਾਰ ਹਥਿਆਰ ਸੀ । ਉਧਰ ਥਾਣਾ ਸਿਟੀ ਦੀ ਪੁਲਿਸ ਨੇ ਉਕਤ ਮਾਮਲੇ ਦੇ ਸੰਬੰਧ ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਇਸ ਘਟਨਾ ਦੀ ਵੀਡੀਓ ਵਾਇਰਲ ਹੁੰਦੀਆਂ ਹੀ ਸ਼ਿਵ ਸੈਨਾ ਵਰਕਰ ਹਸਪਤਾਲ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ
ਫਿਲਹਾਲ ਪੁਲਿਸ ਮੁਲਜ਼ਮਾਂ ਦੀ ਭਾਲ ਚ ਜੁਟੀ ਹੈ। ਪੁਲਿਸ ਨੇ ਭਰੋਸਾ ਦੁਆਇਆ ਹੈ ਕਿ ਛੇਤੀ ਤੋਂ ਛੇਤੀ ਇਸ ਹਮਲੇ ਦੇ ਮੁਲਜਮ ਸਲਾਖਾਂ ਦੇ ਪਿੱਛੇ ਹੋਣਗੇ। ਉਨ੍ਹਾਂ ਦੀ ਟੀਮ ਬਹੁਤ ਜਲਦ ਆਰੋਪੀਆਂ ਤੱਕ ਪਹੁੰਚ ਜਾਵੇਗੀ। ਪੁਲਿਸ ਨੇ ਮੌਕੇ ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਉੱਥੇ ਲੱਗੇ ਸੀਸੀਟੀਵੀ ਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ।
