ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਭਿੜੇ ਕੈਦੀਆਂ ਦੇ ਦੋ ਧੜੇ ਪੁਰਾਣੀ ਰੰਜਿਸ਼ ਨੂੰ ਲੈ ਕੇ ਪੱਥਰਾਂ ਨਾਲ ਹਮਲਾ, ਇੱਕ ਕੈਦੀ ਜਖਮੀ
Gurdaspur Jail Clash: ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਅਕਸਰ ਵਿਵਾਦਾਂ ਵਿੱਚ ਹੀ ਰਹੀ ਹੈ। ਇੱਥੇ ਪਹਿਲਾਂ ਵੀ ਕਈ ਵਾਰ ਕੈਦੀਆਂ ਵਿਚਾਲੇ ਝੱੜਪਾਂ ਹੋ ਚੁੱਕੀਆਂ ਹਨ। ਹੁਣ ਇੱਕ ਵਾਰ ਮੁੜ ਤੋਂ ਕੈਦੀਆਂ ਦੇ ਦੋ ਗੁੱਟ ਆਪਸ ਵਿੱਚ ਭਿੜੇ ਹਨ। ਹਾਲਾਂਕਿ, ਪੁਲਿਸ ਪ੍ਰਸ਼ਾਸਨ ਨੇ ਮੁਸਤੈਦੀ ਵਰਤਦਿਆਂ ਛੇਤੀ ਹੀ ਹਾਲਾਤ ਨੂੰ ਕਾਬੂ ਵਿੱਚ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਝੱੜਪ ਵਿੱਚ ਇੱਕ ਕੈਦੀ ਜਖ਼ਮੀ ਹੋਇਆ ਹੈ।
ਸੰਕੇਤਕ ਤਸਵੀਰ
ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੇ ਦੋ ਧੜਿਆਂ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਝੜਪ ਹੋ ਗਈ। ਇੱਕ ਧੜੇ ਨੇ ਦੂਜੇ ਧੜੇ ‘ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਇੱਕ ਕੈਦੀ ਜ਼ਖਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਜੇਲ੍ਹ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ।
ਰਿਪੋਰਟਾਂ ਅਨੁਸਾਰ, ਇਹ ਘਟਨਾ ਸ਼ੁੱਕਰਵਾਰ ਸ਼ਾਮ 5 ਵਜੇ ਵਾਪਰੀ। ਝੜਪ ਵਿੱਚ ਇੱਕ ਕੈਦੀ ਦੇ ਸਿਰ ਵਿੱਚ ਸੱਟ ਲੱਗੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਗੁਰਦਾਸਪੁਰ ਦੇ ਐਸਐਸਪੀ ਆਦਿੱਤਿਆ ਕੇਂਦਰੀ ਜੇਲ੍ਹ ਪਹੁੰਚੇ।
ਸਥਿਤੀ ਨੂੰ ਕਾਬੂ ਕਰਨ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ, ਅਤੇ ਕੈਦੀਆਂ ਨੂੰ ਵੱਖ-ਵੱਖ ਬੈਰਕਾਂ ਵਿੱਚ ਬੰਦ ਕਰ ਦਿੱਤਾ ਗਿਆ।
ਜ਼ਖਮੀ ਕੈਦੀ ਕਲਾਨੌਰ ਦਾ ਰਹਿਣ ਵਾਲਾ
ਹਮਲੇ ਵਿੱਚ ਜ਼ਖਮੀ ਕੈਦੀ ਦੀ ਪਛਾਣ ਕਲਾਨੌਰ ਦੇ ਰਹਿਣ ਵਾਲੇ ਕੋਮਲਪ੍ਰੀਤ ਸਿੰਘ ਵਜੋਂ ਹੋਈ ਹੈ। ਉਸ ‘ਤੇ ਤਰਨਤਾਰਨ ਦੇ ਰਹਿਣ ਵਾਲੇ ਗੁਰਜੰਟ ਸਿੰਘ, ਅਲੀਵਾਲ ਦੇ ਰਹਿਣ ਵਾਲੇ ਪਵਨ, ਸ਼ਹਾਤਾ ਅੰਮ੍ਰਿਤਸਰ ਦੀ ਰਹਿਣ ਵਾਲੀ ਮਨਿਕਾ, ਜੰਡਿਆਲਾ ਦੇ ਰਹਿਣ ਵਾਲੇ ਸੁਖਜੀਤ ਸਿੰਘ ਅਤੇ ਕਲਾਨੌਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੇ ਪੱਥਰਾਂ ਨਾਲ ਹਮਲਾ ਕੀਤਾ।
ਜੇਲ੍ਹ ਦੇ ਅੰਦਰ ਚੱਲ ਰਿਹਾ ਜ਼ਖਮੀਆਂ ਦਾ ਇਲਾਜ
ਜ਼ਖਮੀਆਂ ਦਾ ਜੇਲ੍ਹ ਦੇ ਅੰਦਰ ਇਲਾਜ ਕੀਤਾ ਜਾ ਰਿਹਾ ਹੈ। ਜ਼ਖਮੀਆਂ ਦੇ ਕੈਦੀ ਕੋਮਲਪ੍ਰੀਤ ਸਿੰਘ ਦਾ ਜੇਲ੍ਹ ਦੇ ਅੰਦਰ ਇਲਾਜ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਇਹ ਹਮਲਾ ਪੁਰਾਣੀ ਰੰਜਿਸ਼ ਦਾ ਨਤੀਜਾ ਸੀ। ਜੇਲ੍ਹ ਦੇ ਅੰਦਰ ਸਥਿਤੀ ਇਸ ਸਮੇਂ ਕਾਬੂ ਹੇਠ ਹੈ।
