Shocking News: ਅੰਮ੍ਰਿਤਸਰ ‘ਚ 3 ਸਾਲਾਂ ਬੱਚੀ ਨਾਲ ਜਿਨਸੀ ਸੋਸ਼ਨ, ਚਾਚਾ ਤੇ ਭਰਾ ‘ਤੇ ਇਲਜ਼ਾਮ
3 Years Girl Sexual harassment By Uncle & Brother: ਪੀੜਿਤ ਬੱਚੀ ਦੀ ਮਾਂ ਨੇ ਕਿਹਾ ਕਿ 5 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਤੇ ਪਿੱਛਲੇ 3-4 ਮਹੀਨੇ ਤੋਂ ਉਸ ਦਾ ਆਪਣੇ ਪਤੀ ਦੇ ਨਾਲ ਰੋਲਾ ਚੱਲ ਰਿਹਾ ਹੈ। ਉਹ ਆਪਣੇ ਪੇਕੇ ਪਰਿਵਾਰ ਵਿੱਚ ਰਹਿ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਦੀ ਲੜਕੀ ਤਿੰਨ ਦਿਨ ਉਸ ਕੋਲ ਅਤੇ ਤਿੰਨ ਦਿਨ ਆਪਣੇ ਪਿਤਾ ਕੋਲ ਰਹਿੰਦੀ ਸੀ।
3 Years Girl Sexual harassment By Uncle & Brother: ਅਮ੍ਰਿਤਸਰ ਵਿੱਚ ਇੱਕ ਤਿੰਨ ਸਾਲ ਦੀ ਬੱਚੀ ਦੇ ਨਾਲ ਜਿਨਸੀ ਸੋਸ਼ਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹਨ ਕਿ ਬੱਚੀ ਦੇ ਚਾਚੇ ਤੇ ਉਸ ਦੇ ਰਿਸ਼ਤੇ ਵਿੱਚ ਲਗਦੇ ਭਰਾ ਵੱਲੋਂ ਹੀ ਬੱਚੀ ਦੇ ਨਾਲ ਛੇੜਛਾੜ ਕੀਤੀ ਹੈ। ਬੱਚੀ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ ਹੈ ਅਤੇ ਉਸ ਨੇ ਆਪਣੀ ਟੀਚਰ ਨੂੰ ਸਾਰੀ ਜਾਨਕਾਰੀ ਦਿੱਤੀ ਹੈ। ਇਸ ਮੌਕੇ ਬੱਚੀ ਦੀ ਮਾਂ ਅਤੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ।
ਪੀੜਿਤ ਬੱਚੀ ਦੀ ਮਾਂ ਨੇ ਕਿਹਾ ਕਿ 5 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਤੇ ਪਿੱਛਲੇ 3-4 ਮਹੀਨੇ ਤੋਂ ਉਸ ਦਾ ਆਪਣੇ ਪਤੀ ਦੇ ਨਾਲ ਰੋਲਾ ਚੱਲ ਰਿਹਾ ਹੈ। ਉਹ ਆਪਣੇ ਪੇਕੇ ਪਰਿਵਾਰ ਵਿੱਚ ਰਹਿ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਦੀ ਲੜਕੀ ਤਿੰਨ ਦਿਨ ਉਸ ਕੋਲ ਅਤੇ ਤਿੰਨ ਦਿਨ ਆਪਣੇ ਪਿਤਾ ਕੋਲ ਰਹਿੰਦੀ ਸੀ। ਪਰ ਪਿਛਲੇ ਢਾਈ ਮਹੀਨੇ ਤੋਂ ਉਹਨਾਂ ਨੂੰ ਉਸ ਦੀ ਬੱਚੀ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ।
ਸਕੂਲ ਅਧਿਆਪਕ ਨੇ ਦਿੱਤੀ ਜਾਣਕਾਰੀ
ਬੱਚੀ ਦੀ ਮਾਂ ਨੇ ਦੱਸਿਆ ਕਿ ਅੱਜ ਸਵੇਰੇ ਟੀਚਰ ਦਾ ਫੋਨ ਆਇਆ ਤੇ ਉਸ ਨੂੰ ਸਕੂਲ ਸੱਦਿਆ ਗਿਆ। ਬੱਚੀ ਦੀ ਮਾਤਾ ਸਕੂਲ ਵਿੱਚ ਪੁੱਜੀ ਤਾਂ ਉਹਨਾਂ ਨੇ ਸਾਰੀ ਗੱਲਬਾਤ ਉਸ ਨੂੰ ਦੱਸੀ ਫਿਰ ਉਸਦੀ ਮਾਤਾ ਨੇ ਆਪਣੇ ਵਕੀਲ ਨੂੰ ਬੁਲਾ ਕੇ ਇਹ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਫਿਰ ਇਹਦੀ ਸ਼ਿਕਾਇਤ ਪੁਲਿਸ ਸਟੇਸ਼ਨ ਨੂੰ ਦਿੱਤੀ। ਉਹਨਾਂ ਕਿਹਾ ਕਿ ਲੜਕੀ ਦਾ ਦਾਦਾ ਆ ਕੇ ਸਕੂਲ ਵਿੱਚੋਂ ਲੜਕੀ ਨੂੰ ਆਪਣੇ ਨਾਲ ਘਰ ਲੈ ਗਿਆ ਹੈ।
ਵਕੀਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਬੱਚੀ ਇੱਕ ਨਿਜੀ ਸਕੂਲ ਵਿੱਚ ਪੜ੍ਹਦੀ ਹੈ ਤੇ ਉਸਦੇ ਚਾਚਾ ਤੇ ਇਸ ਦੇ ਰਿਸ਼ਤੇ ਵਿੱਚ ਲੱਗਦੇ ਭਰਾ ਵੱਲੋਂ ਉਸ ਨਾਲ ਗਲਤ ਹਰਕਤ ਕੀਤੀ ਗਈ। ਇਸ ਦੀ ਜਾਣਕਾਰੀ ਬੱਚੀ ਨੇ ਆਪਣੀ ਟੀਚਰ ਨੂੰ ਦਿੱਤੀ। ਉਹਨਾਂ ਵੱਲੋਂ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਹੈ। ਇਸ ਬਾਰੇ ਥਾਣਾ ਗ੍ਰੀਨ ਐਵਨਿਊ ਦੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਹੈ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਇਹ ਦੱਸਿਆ ਕਿ ਸਾਨੂੰ ਸ਼ਿਕਾਇਤ ਆਈ ਸੀ ਇੱਕ ਤਿੰਨ ਸਾਲ ਦੀ ਬੱਚੀ ਦੇ ਨਾਲ ਉਸਦੇ ਚਾਚਾ ਤੇ ਰਿਸ਼ਤੇ ਵਿੱਚ ਲੱਗਦੀ ਭਰਾ ਵੱਲੋਂ ਜਿਨਸੀ ਸੋਸ਼ਨ ਕੀਤੀ ਗਈ ਹੈ। ਮੌਕੇ ਤੇ ਪੁੱਜੇ ਹਾਂ ਸਕੂਲ ਦੀ ਟੀਚਰ ਨੂੰ ਸਾਨੂੰ ਜਾਣਕਾਰੀ ਦਿੱਤੀ ਹੈ। ਉਸ ਆਧਾਰ ‘ਤੇ ਬਣਦੀ ਕਾਰਵਾਈ ਕਰ ਰਹੇ ਹਾਂ ਤੇ ਲੜਕੀ ਦਾ ਮੈਡੀਕਲ ਕਰਵਾਇਆ ਜਾਵੇਗਾ।