AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਬੱਚੀ ਦੀ ਜ਼ਿੱਦ ਸੁਣ ਕੇ ਮਾਂ ਰਹਿ ਗਈ ਹੈਰਾਨ, 70 ਲੱਖ ਲੋਕਾਂ ਨੇ ਦੇਖਿਆ ਇਹ Cute ਵੀਡੀਓ

Cute Viral Video: ਛੋਟੇ ਬੱਚੇ ਅਕਸਰ ਆਪਣੇ ਮਾਪਿਆਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਵਾਇਰਲ ਹੋ ਰਹੀ ਵੀਡੀਓ ਵਿੱਚ ਵੀ ਇਹ ਬੱਚੀ ਆਪਣੀ ਮਾਂ ਵਾਂਗ ਆਪਣੇ ਮੱਥੇ 'ਤੇ ਸਿੰਦੂਰ ਲਗਾਉਣ ਦੀ ਜ਼ਿੱਦ ਨੂੰ ਲੈ ਕੇ ਸਾਰਿਆਂ ਦਾ ਦਿਲ ਜਿੱਤ ਰਹੀ ਹੈ। ਇਹ ਬਹੁਤ ਹੀ ਪਿਆਰਾ ਵੀਡੀਓ ਇੰਸਟਾਗ੍ਰਾਮ 'ਤੇ @neha_waraich_grover_nwg ਨਾਮ ਦੇ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਲੋਕ ਕਾਫੀ ਲਾਈਕ ਅਤੇ ਸ਼ੇਅਰ ਵੀ ਕਰ ਰਹੇ ਹਨ।

ਬੱਚੀ ਦੀ ਜ਼ਿੱਦ ਸੁਣ ਕੇ ਮਾਂ ਰਹਿ ਗਈ ਹੈਰਾਨ, 70 ਲੱਖ ਲੋਕਾਂ ਨੇ ਦੇਖਿਆ ਇਹ Cute ਵੀਡੀਓ
Image Credit source: Instagram/@@neha_waraich_grover_nwg ਬੱਚੀ ਦੀ ਜ਼ਿੱਦ ਸੁਣ ਕੇ ਮਾਂ ਰਹਿ ਗਈ ਹੈਰਾਨ, 70 ਲੱਖ ਲੋਕਾਂ ਨੇ ਦੇਖਿਆ ਇਹ Cute ਵੀਡੀਓ
tv9-punjabi
| Published: 21 Nov 2024 17:08 PM IST

ਬੱਚੇ ਅਕਸਰ ਆਪਣੀ ਮਾਸੂਮੀਅਤ ਅਤੇ ਸ਼ਰਾਰਤ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਬੱਚੀ ਦੀ ਵੀਡੀਓ ਵੀ ਉਨ੍ਹਾਂ ਵਿੱਚੋਂ ਇਕ ਹੈ। ਸਿਰਫ ਕੁਝ ਸਕਿੰਟਾਂ ਦੀ ਇਸ ਕਲਿੱਪ ਨੇ ਨਾ ਸਿਰਫ ਨੇਟੀਜ਼ਨਾਂ ਨੂੰ ਹਸਾਇਆ ਹੈ ਸਗੋਂ ਉਨ੍ਹਾਂ ਦੇ ਬਚਪਨ ਦੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਪਾਰਲਰ ਵਿੱਚ ਤਿਆਰ ਹੋ ਰਹੀ ਇੱਕ ਔਰਤ ਦੀ ਮਾਸੂਮ ਧੀ ਅਜਿਹੀ ਜ਼ਿੱਦ ਕਰਦੀ ਹੈ ਕਿ ਉਹ ਸੁਣ ਕੇ ਦੰਗ ਰਹਿ ਜਾਂਦੀ ਹੈ। ਆਖਰਕਾਰ ਉਸ ਨੂੰ ਆਪਣੀ ਧੀ ਦੀ ਜ਼ਿੱਦ ਪੂਰੀ ਕਰਨੀ ਪੈਂਦੀ ਹੈ।

ਤੁਸੀਂ ਦੇਖਿਆ ਹੋਵੇਗਾ ਕਿ ਛੋਟੇ ਬੱਚੇ ਅਕਸਰ ਆਪਣੇ ਮਾਪਿਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਬੱਚੀ ਆਪਣੀ ਮਾਂ ਵਾਂਗ ਆਪਣੇ ਮੱਥੇ ‘ਤੇ ਸਿੰਦੂਰ ਲਗਾਉਣ ਦੀ ਜ਼ਿੱਦ ਕਰ ਸਾਰਿਆਂ ਦਾ ਦਿਲ ਜਿੱਤ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਆਪਣੀ ਮਾਂ ਨੂੰ ਸਿੰਦੂਰ ਲਗਾਉਂਦੇ ਹੋਏ ਦੇਖ ਕੇ ਬੱਚੀ ਖੁਦ ਹੀ ਸਿੰਦੂਰ ਲਗਾਉਣ ਦੀ ਜ਼ਿੱਦ ਕਰਨ ਲੱਗ ਜਾਂਦੀ ਹੈ। ਇਸ ਤੋਂ ਬਾਅਦ ਪਾਰਲਰ ਵਾਲੀ ਦੀਦੀ ਉਸ ਦੇ ਮੱਥੇ ‘ਤੇ ਥੋੜ੍ਹਾ ਜਿਹਾ ਸਿੰਦੂਰ ਲਗਾਉਂਦੀ ਹੈ। ਹਾਲਾਂਕਿ, ਇਸ ਤੋਂ ਬਾਅਦ ਜੋ ਵੀ ਹੁੰਦਾ ਹੈ, ਉਹ ਹੋਰ ਹੀ ਜ਼ੋਰਦਾਰ ਹੈ।

ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਕੁੜੀ ਗੁੱਸੇ ‘ਚ ਆ ਜਾਂਦੀ ਹੈ ਅਤੇ ਉੱਚੀ-ਉੱਚੀ ਰੋਣ ਲੱਗ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਉਸ ਦੀ ਮਾਂ ਦੀ ਤਰ੍ਹਾਂ ਉਸ ਦੇ ‘ਤੇ ਵੀ ਸਿੰਦੂਰ ਲਗਾ ਦਿਓ। ਇਸ ਤੋਂ ਬਾਅਦ ਉਸ ਦੀ ਮਾਂ ਕਿਸੇ ਤਰ੍ਹਾਂ ਉਸ ਨੂੰ ਫੋਨ ਦੇ ਕੇ ਉਸ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਫਿਰ ਵੀ ਬੱਚੀ ਦਾ ਧਿਆਨ ਸਿੰਦੂਰ ‘ਤੇ ਹੀ ਲੱਗਾ ਰਹਿੰਦਾ ਹੈ।

ਇਹ ਵੀ ਪੜ੍ਹੋ- ਠੰਡ ਤੋਂ ਬਚਣ ਲਈ ਮੁੰਡੇ ਨੇ ਕੰਬਲਾਂ ਦੀ ਲਾਈ ਢੇਰੀ, ਵੀਡੀਓ ਦੇਖ ਲੋਕਾਂ ਦਾ ਨਹੀਂ ਰੁੱਕ ਰਿਹਾ ਹਾਸਾ

ਇਹ ਬਹੁਤ ਹੀ ਪਿਆਰਾ ਵੀਡੀਓ ਇੰਸਟਾਗ੍ਰਾਮ ‘ਤੇ @neha_waraich_grover_nwg ਨਾਮ ਦੇ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਯੂਜ਼ਰ ਨੇ ਕੈਪਸ਼ਨ ‘ਚ ਲਿਖਿਆ, ਇਹ ਕਿਸ ਦਾ ਬੱਚਾ ਹੈ? ਵੀਡੀਓ ਨੂੰ ਹੁਣ ਤੱਕ 70 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, ਕੁੜੀ ਨੇ ਆਪਣੀ ਮਾਂ ਵਾਂਗ ਹੀ ਸਾੜੀ ਪਾਈ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਇਸ ਨੂੰ ਜ਼ੈਨ ਜੀ ਕਹਿੰਦੇ ਹਨ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਅੱਜਕੱਲ੍ਹ ਦੇ ਬੱਚੇ ਜ਼ਿੱਦੀ ਹਨ, ਇਸ ਲਈ ਅਜਿਹਾ ਕਰਦੇ ਹਨ।

Follow Us
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...