CBSE Re-Evaluation 2026: ਸੀਬੀਐਸਈ 12ਵੀਂ ਦੀਆਂ ਕਾਪੀਆਂ ਦਾ ਰੀ-ਇਵੈਲੂਏਸ਼ਨ ਸ਼ੁਰੂ, ਜਾਣੋ ਕਦੋਂ ਜਾਰੀ ਹੋਵੇਗਾ ਰਿਵਾਈਜ਼ਡ ਰਿਜਲਟ

Updated On: 

09 Jun 2026 16:26 PM IST

CBSE Re-Evaluation 2026: ਸੀਬੀਐਸਈ ਨੇ ਆਪਣੇ ਨਵੇਂ ਆਨ-ਸਕ੍ਰੀਨ ਮਾਰਕਿੰਗ (OSM) ਪਲੇਟਫਾਰਮ 'ਤੇ 12ਵੀਂ ਜਮਾਤ ਦੀਆਂ Answer Sheet ਦੀ ਰੀ-ਇਵੈਲੂਏਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬੋਰਡ ਦਾ ਦਾਅਵਾ ਹੈ ਕਿ IIT Madras ਅਤੇ IIT Kanpur ਦੇ ਮਾਹਿਰਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਇਹ ਨਵਾਂ ਪਲੇਟਫਾਰਮ ਪਹਿਲਾਂ ਨਾਲੋਂ ਵੱਧ ਤੇਜ਼, ਪਾਰਦਰਸ਼ੀ ਅਤੇ ਸੁਰੱਖਿਅਤ ਹੈ।

CBSE Re-Evaluation 2026: ਸੀਬੀਐਸਈ 12ਵੀਂ ਦੀਆਂ ਕਾਪੀਆਂ ਦਾ ਰੀ-ਇਵੈਲੂਏਸ਼ਨ ਸ਼ੁਰੂ, ਜਾਣੋ ਕਦੋਂ ਜਾਰੀ ਹੋਵੇਗਾ ਰਿਵਾਈਜ਼ਡ ਰਿਜਲਟ

CBSE ਦੀ ਰੀ-ਇਵੈਲੂਏਸ਼ਨ ਪ੍ਰਕਿਰਿਆ ਸ਼ੁਰੂ

ਸੀਬੀਐਸਈ 12ਵੀਂ ਜਮਾਤ ਦੀਆਂ Answer Sheet ਦੇ ਰੀ-ਇਵੈਲੂਏਸ਼ਨ ਅਤੇ ਵੈਰੀਫਿਕੇਸ਼ਨ ਲਈ ਅਰਜ਼ੀ ਪੋਰਟਲ 7 ਜੂਨ ਨੂੰ ਬੰਦ ਹੋ ਗਿਆ ਸੀ ਅਤੇ ਹੁਣ ਬੋਰਡ ਨੇ ਨਵੇਂ OSM (ਆਨ-ਸਕ੍ਰੀਨ ਮਾਰਕਿੰਗ) ਪਲੇਟਫਾਰਮ ‘ਤੇ ਰੀ-ਇਵੈਲੂਏਸ਼ਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਬੋਰਡ ਦੇ ਅਨੁਸਾਰ, ਇਹ ਨਵਾਂ ਸਿਸਟਮ ਪਹਿਲਾਂ ਨਾਲੋਂ ਵੱਧ ਸੁਰੱਖਿਅਤ, ਤੇਜ਼ ਅਤੇ ਪਾਰਦਰਸ਼ੀ ਹੈ। ਸੂਤਰਾਂ ਮੁਤਾਬਕ, ਨਵਾਂ ਪੋਰਟਲ ਪੁਰਾਣੇ ਸਿਸਟਮ ਦੇ ਮੁਕਾਬਲੇ ਹੋਰ ਬਿਹਤਰ ਢੰਗ ਨਾਲ ਕੰਮ ਕਰ ਰਿਹਾ ਹੈ। ਇਹ ਪਲੇਟਫਾਰਮ IIT Madras ਅਤੇ IIT Kanpur ਦੇ ਮਾਹਿਰਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਸਿਸਟਮ ਦੀ ਸੁਰੱਖਿਆ ਦੀ ਜਾਂਚ ਲਈ ਵਿਸ਼ੇਸ਼ ਸਾਈਬਰ ਟੈਸਟ ਵੀ ਕੀਤੇ ਗਏ ਸਨ, ਜਿਨ੍ਹਾਂ ਵਿੱਚ ਕੋਈ ਵੱਡੀ ਖਾਮੀ ਸਾਹਮਣੇ ਨਹੀਂ ਆਈ।

ਸੀਬੀਐਸਈ ਦੇ ਅਨੁਸਾਰ, 2 ਜੂਨ ਤੋਂ 7 ਜੂਨ ਦੇ ਦਰਮਿਆਨ 1.60 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਵੈਰੀਫਿਕੇਸ਼ਨ ਅਤੇ ਰੀ-ਇਵੈਲੂਏਸ਼ਨ ਲਈ ਅਰਜ਼ੀਆਂ ਦਿੱਤੀਆਂ ਹਨ। ਵਿਦਿਆਰਥੀਆਂ ਨੇ 3.8 ਲੱਖ ਤੋਂ ਵੱਧ Answer ਦੀ ਮੁੜ ਜਾਂਚ ਦੀ ਮੰਗ ਕੀਤੀ ਹੈ। ਦਰਅਸਲ, ਮਈ ਮਹੀਨੇ ਵਿੱਚ 4 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਆਪਣੀਆਂ Answer Sheet ਦੀਆਂ ਕਾਪੀਆਂ ਪ੍ਰਾਪਤ ਕਰਨ ਲਈ ਅਰਜ਼ੀਆਂ ਦਿੱਤੀਆਂ ਸਨ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਆਪਣੇ ਨਤੀਜਿਆਂ ਦੀ ਪੁਨਰ-ਜਾਂਚ ਅਤੇ ਮੁੜ ਮੁਲਾਂਕਣ ਲਈ ਅਰਜ਼ੀ ਦਿੱਤੀ ਹੈ।

ਪਹਿਲਾਂ ਦਿੱਤੇ ਗਏ ਅੰਕ ਨਹੀਂ ਦੇਖ ਸਕਦੇ ਪਰੀਖਕ

ਰਿਪੋਰਟਾਂ ਮੁਤਾਬਕ, ਰੀ-ਇਵੈਲੂਏਸ਼ਨ ਦੌਰਾਨ ਪਰੀਖਕਾਂ ਨੂੰ ਸਿਰਫ਼ ਉਹੀ Answer ਦਿਖਾਏ ਜਾ ਰਹੇ ਹਨ, ਜਿਨ੍ਹਾਂ ‘ਤੇ ਵਿਦਿਆਰਥੀਆਂ ਨੇ ਇਤਰਾਜ਼ ਦਰਜ ਕਰਵਾਇਆ ਹੈ। ਜਾਂਚ ਕਰਨ ਵਾਲੇ ਅਧਿਆਪਕ ਪਹਿਲਾਂ ਦਿੱਤੇ ਗਏ ਅੰਕ ਨਹੀਂ ਦੇਖ ਸਕਦੇ, ਜਿਸ ਨਾਲ ਮੁਲਾਂਕਣ ਨੂੰ ਹੋਰ ਨਿਰਪੱਖ ਅਤੇ ਪਾਰਦਰਸ਼ੀ ਬਣਾਇਆ ਜਾ ਰਿਹਾ ਹੈ। ਕਈ ਮਾਮਲਿਆਂ ਵਿੱਚ ਇੱਕੋ Answer ਦੀ ਜਾਂਚ ਇੱਕ ਤੋਂ ਵੱਧ ਮਾਹਿਰਾਂ ਵੱਲੋਂ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਸੀਬੀਐਸਈ ਆਪਣਾ ਪੂਰੀ ਤਰ੍ਹਾਂ ਸੁਤੰਤਰ ਅਤੇ ਖੁਦ ਦਾ ਮੁਲਾਂਕਣ ਪਲੇਟਫਾਰਮ ਵੀ ਵਿਕਸਿਤ ਕਰ ਸਕਦਾ ਹੈ।

ਕੁਝ ਵਿਦਿਆਰਥੀਆਂ ਨੂੰ ਨਹੀਂ ਮਿਲੀਆਂ ਸਕੈਨ ਕੀਤੀਆਂ ਕਾਪੀਆਂ

ਹਾਲਾਂਕਿ, ਕੁਝ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਆਪਣੀਆਂ ਸਕੈਨ ਕੀਤੀਆਂ Answer Sheet ਨਹੀਂ ਮਿਲੀਆਂ। ਇਸ ਦੇ ਨਾਲ ਹੀ ਕਈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਪੀਆਂ ਦੇਰ ਨਾਲ ਮਿਲਣ ਕਾਰਨ ਉਹ ਸਮੇਂ ਸਿਰ ਆਪਣੀ ਆਪੱਤੀ ਦਰਜ ਨਹੀਂ ਕਰ ਸਕੇ। ਸੋਸ਼ਲ ਮੀਡੀਆ ‘ਤੇ ਵੀ Answer Sheet ਮਿਲਣ ਵਿੱਚ ਦੇਰੀ ਸਬੰਧੀ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਹਾਲਾਂਕਿ, ਸੀਬੀਐਸਈ ਵੱਲੋਂ ਅਜੇ ਤੱਕ ਇਨ੍ਹਾਂ ਸ਼ਿਕਾਇਤਾਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਕਦੋਂ ਜਾਰੀ ਹੋਵੇਗਾ Revised Result?

ਮੀਡੀਆ ਰਿਪੋਰਟਾਂ ਮੁਤਾਬਕ, ਸੀਬੀਐਸਈ ਦੇ ਪੁਨਰ-ਮੁਲਾਂਕਣ (ਰੀ-ਇਵੈਲੂਏਸ਼ਨ) ਦੇ ਨਤੀਜੇ ਆਮ ਤੌਰ ‘ਤੇ ਅਰਜ਼ੀ ਪ੍ਰਕਿਰਿਆ ਬੰਦ ਹੋਣ ਤੋਂ ਕੁਝ ਹਫ਼ਤਿਆਂ ਬਾਅਦ ਜਾਰੀ ਕੀਤੇ ਜਾਂਦੇ ਹਨ। ਕਿਉਂਕਿ ਅਰਜ਼ੀ ਪ੍ਰਕਿਰਿਆ 7 ਜੂਨ ਨੂੰ ਸਮਾਪਤ ਹੋ ਗਈ ਸੀ, ਇਸ ਲਈ ਸੋਧੇ ਹੋਏ ਨਤੀਜੇ ਜੁਲਾਈ 2026 ਵਿੱਚ ਜਾਰੀ ਹੋਣ ਦੀ ਉਮੀਦ ਹੈ। ਹਾਲਾਂਕਿ, ਸੀਬੀਐਸਈ ਨੇ ਅਜੇ ਤੱਕ 12ਵੀਂ ਜਮਾਤ ਦੇ ਰੀ-ਇਵੈਲੂਏਸ਼ਨ ਨਤੀਜਿਆਂ ਦੀ ਅਧਿਕਾਰਤ ਤਾਰੀਖ ਦਾ ਐਲਾਨ ਨਹੀਂ ਕੀਤਾ ਹੈ।

Source: TV9Hindi.com

Follow Us