ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ AI ਦੀ ਪੜ੍ਹਾਈ, ਪਹਿਲੀ ਤੋਂ 12ਵੀਂ ਤੱਕ Artificial Information ਬਣੇਗਾ ਕੌਰ ਸਬਜੈਕਟ, ਵੀਰਵਾਰ ਤੋਂ ਸ਼ੁਰੂਆਤ
AI Education in Punjab Schools: ਪਾਠਕ੍ਰਮ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ AI ਦੀ ਜ਼ਿੰਮੇਵਾਰ ਵਰਤੋਂ ਬਾਰੇ ਸਿੱਖਿਆ ਦਿੱਤੀ ਜਾਵੇਗੀ। ਉੱਚੀਆਂ ਜਮਾਤਾਂ ਵਿੱਚ, ਫਾਉਂਡੇਸ਼ਨ AI, AI ਸਕਿਲ, ਇਨੋਵੇਸ਼ਨ ਸਕਿਲ ਅਤੇ ਤਕਨਾਲੋਜੀ ਦੀ ਵਿਵਹਾਰਕ ਵਰਤੋਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਧਾਰਤ ਪਾਠਕ੍ਰਮ ਲਾਗੂ ਕਰ ਰਹੀ ਹੈ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਵੀਰਵਾਰ ਤੋਂ ਪਹਿਲੀ ਤੋਂ 12ਵੀਂ ਜਮਾਤ ਤੱਕ AI ਨੂੰ ਮੁੱਖ ਵਿਸ਼ੇ ਵਜੋਂ ਲਾਗੂ ਕੀਤਾ ਜਾਵੇਗਾ। ਅਗਲੇ 15 ਦਿਨਾਂ ਦੇ ਅੰਦਰ ਵਿਦਿਆਰਥੀਆਂ ਨੂੰ ਨਵੀਆਂ ਪਾਠ-ਪੁਸਤਕਾਂ ਵੀ ਵੰਡ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੱਚੇ ਹੁਣ ਚੀਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਦੇ ਵਿਦਿਆਰਥੀਆਂ ਵਾਂਗ ਹੀ ਆਧੁਨਿਕ ਤਕਨਾਲੋਜੀਆਂ ਸਿੱਖਣਗੇ।
ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿੱਚ ਸਕੂਲ ਪੱਧਰ ‘ਤੇ AI ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਚੀਨ ਨੇ ਇਸਨੂੰ ਪ੍ਰਾਇਮਰੀ ਜਮਾਤਾਂ ਤੋਂ ਲਾਗੂ ਕੀਤਾ ਹੈ, ਅਤੇ ਹੁਣ ਪੰਜਾਬ ਇਸ ਦਿਸ਼ਾ ਵਿੱਚ ਮੋਹਰੀ ਸੂਬਾ ਬਣਨ ਲਈ ਤਿਆਰ ਹੈ। ਪਾਠਕ੍ਰਮ ਨੂੰ ਹਰ ਛੇ ਮਹੀਨਿਆਂ ਵਿੱਚ ਅਪਡੇਟ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀ AI ਵਿੱਚ ਨਵੀਨਤਮ ਵਿਕਾਸ ਨਾਲ ਜੁੜੇ ਰਹਿ ਸਕਣ। ਇਸ ਤੋਂ ਇਲਾਵਾ, ਲਾਈਵ ਔਨਲਾਈਨ ਕਲਾਸਾਂ ਅਤੇ ਨਿਯਮਤ ਅਧਿਆਪਕ ਸਿਖਲਾਈ ਦਾ ਵੀ ਪ੍ਰਬੰਧ ਹੋਵੇਗਾ।
ਪੰਜਾਬ ਨੇ ਰਚਿਆ ਇਤਿਹਾਸ – ਸਕੂਲੀ ਸਿੱਖਿਆ ਵਿੱਚ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤੀ ਏ.ਆਈ.
ਸਿੱਖਿਆ ਮੰਤਰੀ @harjotbains ਨੇ ਸੰਬੋਧਨ ਕਰਦੇ ਹੋਏ ਸਾਂਝੇ ਕੀਤੇ ਵੇਰਵੇ 🔸 ਪਹਿਲੀ ਤੋਂ ਬਾਹਰਵੀਂ ਜਮਾਤ ਤੱਕ ਲਾਜ਼ਮੀ ਵਿਸ਼ੇ ਵਜੋਂ ਹੋਵੇਗੀ ਏ.ਆਈ. ਦੀ ਪੜ੍ਹਾਈ 🔸 ਚੀਨ ਅਤੇ ਦੱਖਣ ਕੋਰੀਆ ਵੱਲੋਂ ਏ.ਆਈ. ਨੂੰ ਦਿੱਤੀ ਤਰਜੀਹ ‘ਤੇ ਪਾਈ ਰੌਸ਼ਨੀ 🔸 pic.twitter.com/wgV3wJ3tT2 — AAP Punjab (@AAPPunjab) July 22, 2026
ਪਾਠਕ੍ਰਮ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਏਆਈ ਦੀ ਜ਼ਿੰਮੇਵਾਰ ਵਰਤੋਂ ਬਾਰੇ ਸਿੱਖਿਆ ਦੇਵੇਗਾ। ਵੱਡੀਆਂ ਕਲਾਸਾਂ ਵਿੱਚ, ਫਾਉਂਡੇਸ਼ਨ ਏਆਈ, ਏਆਈ ਸਕਿਲ, ਇਨੋਵੇਸ਼ਨ ਸਕਿਲ ਅਤੇ ਤਕਨਾਲੋਜੀ ਦੀ ਵਿਵਹਾਰਕ ਵਰਤੋਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਵਿਦਿਆਰਥੀਆਂ ਨੂੰ ਕੋਰਸ ਪੂਰਾ ਕਰਨ ‘ਤੇ ਸਰਟੀਫਿਕੇਟ ਵੀ ਮਿਲੇਗਾ, ਜਿਸ ਨਾਲ ਉਹ ਉੱਚ ਸਿੱਖਿਆ ਅਤੇ ਰੁਜ਼ਗਾਰ ਦਾ ਲਾਭ ਉਠਾ ਸਕਣਗੇ।
ਇਹ ਵੀ ਪੜ੍ਹੋ
ਜਿਸ ਪੰਜਾਬ ਨੂੰ ਕਦੇ ਉੱਡਦਾ ਪੰਜਾਬ ਕਿਹਾ ਜਾਂਦਾ ਸੀ ਅੱਜ ਉੱਥੋਂ ਦੇ ਬੱਚੇ NEET ਵਿੱਚ ਟਾਪ ਕਰ ਰਹੇ ਹਨ। ਜੋ ਬੱਚੇ ਚੀਨ ਅਤੇ ਸਾਊਥ ਕੋਰੀਆ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੇ ਹਨ, ਅਸੀਂ ਸਿੱਖਿਆ ਨੂੰ ਉਸ ਪੱਧਰ ਤੇ ਲੈ ਕੇ ਜਾ ਰਹੇ ਹਾਂ।
– @harjotbains ਕੈਬਿਨੇਟ ਮੰਤਰੀ, ਪੰਜਾਬ pic.twitter.com/nbnbmwejyS — AAP Punjab (@AAPPunjab) July 22, 2026
ਬੱਚਿਆਂ ਨੂੰ ਕਰਨ ਜਾ ਰਹੇ Future Ready – ਬੈਂਸ
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਨੂੰ ਭਵਿੱਖ ਦੀਆਂ ਜ਼ਰੂਰਤਾਂ ਲਈ ਤਿਆਰ ਕਰ ਰਹੀ ਹੈ। ਏਆਈ ਕੁਝ ਨੌਕਰੀਆਂ ਦੀ ਪ੍ਰਕਿਰਤੀ ਨੂੰ ਬਦਲ ਦੇਵੇਗਾ ਪਰ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰੇਗਾ। ਉਨ੍ਹਾਂ ਕੇਂਦਰ ਸਰਕਾਰ ‘ਤੇ ਸਿੱਖਿਆ ਵਿੱਚ ਏਆਈ ਸੰਬੰਧੀ ਢੁਕਵੀਂ ਪਹਿਲਕਦਮੀ ਨਾ ਕਰਨ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਇਸ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਨ ਵੱਲ ਕੰਮ ਕਰ ਰਿਹਾ ਹੈ। ਅਤੇ ਹੁਣ ਛੇਤੀ ਹੀ ਦੂਜੇ ਸੂਬੇ ਵੀ ਇਸਨੂੰ ਅਪਣਾਉਣਾ ਸ਼ੁਰੂ ਕਰ ਦੇਣਗੇ।
Chandigarh: At the launch of AI in Punjab schools, AAP leader Manish Sisodia says, “AI experts often say that in the age of AI, we should not just teach people to answer but teach them how to ask questions. I would like to ask some questions and interact with the experts here. As pic.twitter.com/VfjVyeIASl
— IANS (@ians_india) July 22, 2026
