ICAI Campus Placement: ਚਾਰਟਰਡ ਅਕਾਊਂਟੈਂਟਸ ਲਈ ਵੱਡਾ ਮੌਕਾ, ICAI ਦੇ 65ਵੇਂ ਕੈਂਪਸ ਪਲੇਸਮੈਂਟ ਵਿੱਚ 5,339 ਅਸਾਮੀਆਂ ‘ਤੇ ਭਰਤੀ

Published: 

28 Jul 2026 15:44 PM IST

ICAI Campus Placement 2026: ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ICAI) ਨੇ 65ਵੇਂ ਕੈਂਪਸ ਪਲੇਸਮੈਂਟ ਪ੍ਰੋਗਰਾਮ 2026 ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ 78 ਕੰਪਨੀਆਂ ਨੇ 5,339 ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ। ਮਈ 2026 ਵਿੱਚ ਸੀਏ ਫਾਈਨਲ ਪਾਸ ਕਰਨ ਵਾਲੇ ਹਜ਼ਾਰਾਂ ਉਮੀਦਵਾਰ ਦੇਸ਼ ਭਰ ਦੇ 29 ਕੇਂਦਰਾਂ 'ਤੇ ਹੋਣ ਵਾਲੇ ਇੰਟਰਵਿਊ ਵਿੱਚ ਹਿੱਸਾ ਲੈਣਗੇ।

ICAI Campus Placement: ਚਾਰਟਰਡ ਅਕਾਊਂਟੈਂਟਸ ਲਈ ਵੱਡਾ ਮੌਕਾ, ICAI ਦੇ 65ਵੇਂ ਕੈਂਪਸ ਪਲੇਸਮੈਂਟ ਵਿੱਚ 5,339 ਅਸਾਮੀਆਂ ਤੇ ਭਰਤੀ

78 ਕੰਪਨੀਆਂ ਕਰਨਗੀਆਂ ਭਰਤੀ

ਚਾਰਟਰਡ ਅਕਾਊਂਟੈਂਟ (CA) ਬਣਨ ਵਾਲੇ ਨੌਜਵਾਨਾਂ ਲਈ ਵੱਡੀ ਖ਼ਬਰ ਹੈ। ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ICAI) ਨੇ 65ਵੇਂ ਕੈਂਪਸ ਪਲੇਸਮੈਂਟ ਪ੍ਰੋਗਰਾਮ 2026 ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ 78 ਕੰਪਨੀਆਂ ਅਤੇ ਸੰਸਥਾਵਾਂ ਨੇ ਕੁੱਲ 5,339 ਅਸਾਮੀਆਂ ‘ਤੇ ਭਰਤੀ ਦੀ ਪੇਸ਼ਕਸ਼ ਕੀਤੀ ਹੈ। ਮਈ 2026 ਵਿੱਚ ਸੀਏ ਫਾਈਨਲ ਪਾਸ ਕਰਨ ਵਾਲੇ ਹਜ਼ਾਰਾਂ ਉਮੀਦਵਾਰ ਇਸ ਪਲੇਸਮੈਂਟ ਡਰਾਈਵ ਦਾ ਹਿੱਸਾ ਬਣਨਗੇ। ਦੇਸ਼ ਭਰ ਦੇ 29 ਇੰਟਰਵਿਊ ਕੇਂਦਰਾਂ ‘ਤੇ ਅਗਸਤ ਅਤੇ ਸਤੰਬਰ ਦੌਰਾਨ ਭਰਤੀ ਪ੍ਰਕਿਰਿਆ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਦਾ ਮਕਸਦ ਨਵੇਂ ਚਾਰਟਰਡ ਅਕਾਊਂਟੈਂਟਸ ਨੂੰ ਮਾਣਯੋਗ ਕੰਪਨੀਆਂ ਵਿੱਚ ਨੌਕਰੀ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਕਰੀਅਰ ਦੀ ਮਜ਼ਬੂਤ ਸ਼ੁਰੂਆਤ ਕਰਵਾਉਣਾ ਹੈ।

6,399 ਉਮੀਦਵਾਰਾਂ ਨੇ ਕਰਵਾਈ ਰਜਿਸਟ੍ਰੇਸ਼ਨ

ICAI ਮੁਤਾਬਕ, ਮਈ 2026 ਵਿੱਚ ਹੋਈ CA ਫਾਈਨਲ ਪ੍ਰੀਖਿਆ ਵਿੱਚ 7,931 ਉਮੀਦਵਾਰ ਸਫਲ ਰਹੇ ਸਨ। ਇਨ੍ਹਾਂ ਵਿੱਚੋਂ 6,399 ਉਮੀਦਵਾਰਾਂ ਨੇ 65ਵੇਂ ਕੈਂਪਸ ਪਲੇਸਮੈਂਟ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਪਹਿਲੇ ਪੜਾਅ ਵਿੱਚ 78 ਕੰਪਨੀਆਂ ਅਤੇ ਸੰਸਥਾਵਾਂ ਨੇ ਕੁੱਲ 5,339 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਸ ਪਲੇਸਮੈਂਟ ਮੁਹਿੰਮ ਤਹਿਤ ਨਵੇਂ ਚਾਰਟਰਡ ਅਕਾਊਂਟੈਂਟਸ ਨੂੰ ਬੈਂਕਿੰਗ, ਫਾਇਨੈਂਸ, ਕਨਸਲਟਿੰਗ, ਮੈਨੂਫੈਕਚਰਿੰਗ, ਆਈਟੀ ਅਤੇ ਹੋਰ ਪ੍ਰਮੁੱਖ ਖੇਤਰਾਂ ਦੀਆਂ ਕੰਪਨੀਆਂ ਵਿੱਚ ਨੌਕਰੀ ਹਾਸਲ ਕਰਨ ਦਾ ਮੌਕਾ ਮਿਲੇਗਾ।

29 ਕੇਂਦਰਾਂ ‘ਤੇ ਹੋਣਗੇ ਇੰਟਰਵਿਊ

ਅਗਸਤ ਅਤੇ ਸਤੰਬਰ 2026 ਦੌਰਾਨ ਦੇਸ਼ ਭਰ ਦੇ 29 ਕੇਂਦਰਾਂ ‘ਤੇ ਇੰਟਰਵਿਊ ਕਰਵਾਏ ਜਾਣਗੇ। ਦਿੱਲੀ ਵਿੱਚ ਇੰਟਰਵਿਊ 3 ਤੋਂ 7 ਅਗਸਤ, ਮੁੰਬਈ ਅਤੇ ਪੁਣੇ ਵਿੱਚ 4 ਤੋਂ 8 ਅਗਸਤ, ਕੋਲਕਾਤਾ ਵਿੱਚ 5 ਤੋਂ 10 ਅਗਸਤ ਅਤੇ ਅਹਿਮਦਾਬਾਦ, ਬੈਂਗਲੁਰੂ ਤੇ ਚੇਨਈ ਵਿੱਚ 10 ਤੋਂ 14 ਅਗਸਤ ਤੱਕ ਹੋਣਗੇ। ਇਸ ਤੋਂ ਇਲਾਵਾ ਹੈਦਰਾਬਾਦ, ਜੈਪੁਰ, ਨੋਇਡਾ, ਠਾਣੇ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਵੀ ਤੈਅ ਸ਼ਡਿਊਲ ਅਨੁਸਾਰ ਇੰਟਰਵਿਊ ਆਯੋਜਿਤ ਕੀਤੇ ਜਾਣਗੇ।

ਪਿਛਲੇ ਪਲੇਸਮੈਂਟ ਵਿੱਚ ₹27.50 ਲੱਖ ਤੱਕ ਦਾ ਮਿਲਿਆ ਸੀ ਪੈਕੇਜ

ICAI ਦੇ ਪਿਛਲੇ ਯਾਨੀ 64ਵੇਂ ਕੈਂਪਸ ਪਲੇਸਮੈਂਟ ਪ੍ਰੋਗਰਾਮ ਵਿੱਚ ਵੀ ਸ਼ਾਨਦਾਰ ਭਾਗੀਦਾਰੀ ਦੇਖਣ ਨੂੰ ਮਿਲੀ ਸੀ। ਉਸ ਦੌਰਾਨ 183 ਕੰਪਨੀਆਂ ਅਤੇ ਸੰਸਥਾਵਾਂ ਨੇ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲਿਆ ਸੀ ਅਤੇ ਕੁੱਲ 2,570 ਉਮੀਦਵਾਰਾਂ ਨੂੰ ਨੌਕਰੀ ਦੇ ਆਫਰ ਮਿਲੇ ਸਨ। ਪਿਛਲੇ ਪਲੇਸਮੈਂਟ ਵਿੱਚ ਸਭ ਤੋਂ ਵੱਧ ਸਾਲਾਨਾ ਤਨਖ਼ਾਹ ਪੈਕੇਜ ₹27.50 ਲੱਖ ਰਿਹਾ, ਜਦਕਿ ਔਸਤ ਸਾਲਾਨਾ ਪੈਕੇਜ ₹13 ਲੱਖ ਸੀ।

ICAI ਦਾ ਕਹਿਣਾ ਹੈ ਕਿ ਕੈਂਪਸ ਪਲੇਸਮੈਂਟ ਪ੍ਰੋਗਰਾਮ ਨਿਯੋਗਦਾਤਾਵਾਂ ਅਤੇ ਨਵੇਂ ਚਾਰਟਰਡ ਅਕਾਊਂਟੈਂਟਸ ਲਈ ਇੱਕ ਸਾਂਝਾ ਅਤੇ ਪਾਰਦਰਸ਼ੀ ਮੰਚ ਮੁਹੱਈਆ ਕਰਵਾਉਂਦਾ ਹੈ। ਪੂਰੀ ਭਰਤੀ ਪ੍ਰਕਿਰਿਆ ਤਕਨਾਲੋਜੀ-ਆਧਾਰਿਤ ਪ੍ਰਣਾਲੀ ਰਾਹੀਂ ਚਲਾਈ ਜਾਂਦੀ ਹੈ, ਜਿਸ ਨਾਲ ਉਮੀਦਵਾਰਾਂ ਅਤੇ ਕੰਪਨੀਆਂ ਦੋਵਾਂ ਨੂੰ ਸੁਵਿਧਾਜਨਕ, ਵਿਵਸਥਿਤ ਅਤੇ ਨਿਰਪੱਖ ਢੰਗ ਨਾਲ ਚੋਣ ਪ੍ਰਕਿਰਿਆ ਪੂਰੀ ਕਰਨ ਵਿੱਚ ਮਦਦ ਮਿਲਦੀ ਹੈ।

Source:TV9Hindi.com

Loading...
Unable to load recommendations.
Follow Us