ਕੀ ਹਵਾਈ ਟਿਕਟਾਂ ਜਲਦੀ ਹੀ ਹੋਣਗੀਆਂ ਮਹਿੰਗੀਆਂ? ਭਾਰਤੀ ਏਅਰਲਾਈਨਾਂ ‘ਤੇ 105 ਅਰਬ ਦਾ ਸੰਕਟ
Indian Aviation Industry Faces Loss: ਆਪਣੀ ਰਿਪੋਰਟ ਵਿੱਚ, ICRA ਨੇ ਇਸ ਵਧਦੇ ਘਾਟੇ ਦੇ ਕਈ ਠੋਸ ਕਾਰਨ ਦੱਸੇ ਹਨ। ਸਭ ਤੋਂ ਵੱਡੀ ਚੁਣੌਤੀ ਏਅਰਲਾਈਨਾਂ ਦੀ ਸੰਚਾਲਨ ਲਾਗਤ ਵਿੱਚ ਲਗਾਤਾਰ ਵਾਧਾ ਹੈ। ਇਸ ਵਿੱਚ ਮੁੱਖ ਦੋਸ਼ੀ ਏਵੀਏਸ਼ਨ ਟਰਬਾਈਨ ਫਿਊਲ (ATF) ਹੈ। ਸਿਰਫ਼ ਅਕਤੂਬਰ 2025 ਵਿੱਚ, ATF ਦੀਆਂ ਕੀਮਤਾਂ ਵਿੱਚ 3.3 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਭਾਰਤੀ ਹਵਾਈ ਉਦਯੋਗ, ਜਿਸ ਨੂੰ ਦੇਸ਼ ਦੀ ਵਧਦੀ ਅਰਥਵਿਵਸਥਾ ਦਾ ਇੱਕ ਮੁੱਖ ਸੂਚਕ ਮੰਨਿਆ ਜਾਂਦਾ ਹੈ, ਇਸ ਸਮੇਂ ਇੱਕ ਵੱਡੇ ਵਿੱਤੀ ਸੰਕਟ ਵੱਲ ਵਧ ਰਿਹਾ ਹੈ। ਰੇਟਿੰਗ ਏਜੰਸੀ ICRA ਨੇ ਇੱਕ ਅਜਿਹੀ ਰਿਪੋਰਟ ਜਾਰੀ ਕੀਤੀ ਹੈ ਜਿਸ ਦਾ ਹਵਾਈ ਯਾਤਰੀਆਂ ਦੀਆਂ ਜੇਬਾਂ ਅਤੇ ਯੋਜਨਾਵਾਂ ਦੋਵਾਂ ‘ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ। ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਵਿੱਤੀ ਸਾਲ 2026 ਵਿੱਚ ਭਾਰਤੀ ਏਅਰਲਾਈਨਾਂ ਦਾ ਵਿੱਤੀ ਨੁਕਸਾਨ 95 ਤੋਂ 105 ਅਰਬ ਰੁਪਏ ਦੇ ਵਿਚਕਾਰ ਪਹੁੰਚ ਸਕਦਾ ਹੈ।
ਇਹ ਆਕੜਾਂ ਖਾਸ ਤੌਰ ‘ਤੇ ਹੈਰਾਨ ਕਰਨ ਵਾਲਾ ਹੈ, ਕਿਉਂਕਿ ਵਿੱਤੀ ਸਾਲ 2025 ਲਈ ਘਾਟਾ 55 ਬਿਲੀਅਨ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਦਾ ਮਤਲਬ ਹੈ ਕਿ ਸਿਰਫ ਇੱਕ ਸਾਲ ਵਿੱਚ ਘਾਟੇ ਦੇ ਲਗਭਗ ਦੁੱਗਣੇ ਹੋਣ ਦੀ ਉਮੀਦ ਹੈ। ਇਸ ਵੱਡੇ ਵਿੱਤੀ ਬੋਝ ਦਾ ਮਤਲਬ ਹੈ ਕਿ ਏਅਰਲਾਈਨਾਂ ਨੂੰ ਆਪਣੇ ਕੰਮਕਾਜ ਨੂੰ ਬਣਾਈ ਰੱਖਣ ਲਈ ਭਾਰੀ ਦਬਾਅ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦਾ ਪ੍ਰਭਾਵ ਯਾਤਰੀਆਂ ਨੂੰ ਟਿਕਟਾਂ ਦੀਆਂ ਕੀਮਤਾਂ ਜਾਂ ਸਹੂਲਤਾਂ ਵਿੱਚ ਕਮੀ ਦੇ ਰੂਪ ਵਿੱਚ ਪਵੇਗਾ।
ਈਂਧਨ ਅਤੇ ਡਾਲਰ ਨੇ ਵਿਗਾੜਿਆਂ ਏਅਰਲਾਈਨਾਂ ਦਾ ਖੇਡ
ਆਪਣੀ ਰਿਪੋਰਟ ਵਿੱਚ, ICRA ਨੇ ਇਸ ਵਧਦੇ ਘਾਟੇ ਦੇ ਕਈ ਠੋਸ ਕਾਰਨ ਦੱਸੇ ਹਨ। ਸਭ ਤੋਂ ਵੱਡੀ ਚੁਣੌਤੀ ਏਅਰਲਾਈਨਾਂ ਦੀ ਸੰਚਾਲਨ ਲਾਗਤ ਵਿੱਚ ਲਗਾਤਾਰ ਵਾਧਾ ਹੈ। ਇਸ ਵਿੱਚ ਮੁੱਖ ਦੋਸ਼ੀ ਏਵੀਏਸ਼ਨ ਟਰਬਾਈਨ ਫਿਊਲ (ATF) ਹੈ। ਸਿਰਫ਼ ਅਕਤੂਬਰ 2025 ਵਿੱਚ, ATF ਦੀਆਂ ਕੀਮਤਾਂ ਵਿੱਚ 3.3 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਹਾਲਾਂਕਿ ਵਿੱਤੀ ਸਾਲ 2025 ਵਿੱਚ ਔਸਤ ਈਂਧਨ ਦੀ ਕੀਮਤ (95,181 ਪ੍ਰਤੀ ਕਿਲੋਲੀਟਰ) ਪਿਛਲੇ ਸਾਲ ਨਾਲੋਂ ਘੱਟ ਸੀ, ਪਰ ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਅਸਥਿਰਤਾ ਅਤੇ ਐਕਸਚੇਂਜ ਦਰ ਦੇ ਜੋਖਮ ਹਮੇਸ਼ਾ ਬਣੇ ਰਹਿੰਦੇ ਹਨ। ਇੱਕ ਏਅਰਲਾਈਨ ਦੇ ਕੁੱਲ ਖਰਚਿਆਂ ਦਾ 30 ਤੋਂ 40 ਪ੍ਰਤੀਸ਼ਤ ਸਿਰਫ਼ ਈਂਧਨ ‘ਤੇ ਹੀ ਖਰਚ ਹੁੰਦਾ ਹੈ।
ਇਸ ਤੋਂ ਇਲਾਵਾ, ਭਾਰਤੀ ਏਅਰਲਾਈਨਾਂ ਲਈ ਇੱਕ ਹੋਰ ਵੱਡੀ ਰੁਕਾਵਟ ਡਾਲਰ ਦੀ ਮਜ਼ਬੂਤੀ ਹੈ। ਉਨ੍ਹਾਂ ਦੇ ਜ਼ਿਆਦਾਤਰ ਮੁੱਖ ਖਰਚੇ ਜਿਵੇਂ ਕਿ ਜਹਾਜ਼ਾਂ ਦੇ ਕਿਰਾਏ , ਰੱਖ-ਰਖਾਅ ਅਤੇ ਸਪੇਅਰ ਪਾਰਟਸ, ਡਾਲਰਾਂ ਵਿੱਚ ਅਦਾ ਕੀਤੇ ਜਾਂਦੇ ਹਨ। ਰੁਪਏ ਅਤੇ ਡਾਲਰ ਵਿਚਕਾਰ ਉਤਰਾਅ-ਚੜ੍ਹਾਅ ਸਿੱਧੇ ਤੌਰ ‘ਤੇ ਉਨ੍ਹਾਂ ਦੇ ਮੁਨਾਫ਼ੇ ਨੂੰ ਖਾ ਜਾਂਦੇ ਹਨ। ਭਾਵੇਂ ਉਹ ਭਾਰਤ ਵਿੱਚ ਰੁਪਏ ਵਿੱਚ ਕਮਾਉਂਦੇ ਹਨ ਪਰ ਉਨ੍ਹਾਂ ਨੂੰ ਡਾਲਰਾਂ ਵਿੱਚ ਖਰਚ ਕਰਨਾ ਪੈਂਦਾ ਹੈ, ਜੋ ਕਿ ਘਾਟੇ ਦਾ ਇੱਕ ਵੱਡਾ ਕਾਰਨ ਹੈ।
ਇਹ ਵੀ ਪੜ੍ਹੋ
ਘਰੇਲੂ ਉਡਾਣਾਂ ਤੋਂ ਮੋਹ ਭੰਗ
ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੇ ਘਾਟਾ ਵਧ ਰਿਹਾ ਹੈ, ਉੱਥੇ ਯਾਤਰੀਆਂ ਦੀ ਗਿਣਤੀ ਵੀ ਇੱਕ ਅਜੀਬ ਪੈਟਰਨ ਦਿਖਾ ਰਹੀ ਹੈ। ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਸਤੰਬਰ 2025 ਦੇ ਆਕੜਿਆਂ ਤੋਂ ਪਤਾ ਚੱਲਦਾ ਹੈ ਕਿ ਘਰੇਲੂ ਹਵਾਈ ਯਾਤਰੀ 12.85 ਮਿਲੀਅਨ ਸਨ, ਜੋ ਕਿ ਸਤੰਬਰ 2024 (13.03 ਮਿਲੀਅਨ) ਦੇ ਮੁਕਾਬਲੇ 1.4 ਪ੍ਰਤੀਸ਼ਤ ਦੀ ਕਮੀ ਆਈ ਹੈ।
ਇਹ ਗਿਰਾਵਟ ਏਅਰਲਾਈਨਾਂ ਵੱਲੋਂ ਪਿਛਲੇ ਮਹੀਨੇ ਦੇ ਮੁਕਾਬਲੇ ਸਮਰੱਥਾ ਵਿੱਚ ਥੋੜ੍ਹਾ ਵਾਧਾ ਕਰਨ ਦੇ ਬਾਵਜੂਦ ਆਈ ਹੈ, ਹਾਲਾਂਕਿ ਸਮਰੱਥਾ ਸਾਲ-ਦਰ-ਸਾਲ 3.3 ਪ੍ਰਤੀਸ਼ਤ ਘੱਟ ਰਹੀ ਹੈ। ਘਰੇਲੂ ਯਾਤਰੀ ਆਵਾਜਾਈ ਵੀ ਵਿੱਤੀ ਸਾਲ 26 (ਅਪ੍ਰੈਲ-ਸਤੰਬਰ 2025) ਦੇ ਪਹਿਲੇ ਅੱਧ ਵਿੱਚ ਸਿਰਫ਼ 1.3 ਪ੍ਰਤੀਸ਼ਤ ਵਧ ਕੇ 80.37 ਮਿਲੀਅਨ ਹੋ ਗਈ। ICRA ਇਸ ਦਾ ਕਾਰਨ “cautious travel sentiment ਨੂੰ ਮਨ ਰਿਹਾ ਹੈ। ਜੋ ਵੱਧ ਰਹਿਆਂ ਕੀਮਤਾਂ ਜਾਂ ਹੋਰ ਅਨਿਸ਼ਚਿਤਤਾਵਾਂ ਦਾ ਕਾਰਨ ਹੈ।
ਹਾਲਾਂਕਿ, ਘਰੇਲੂ ਬਾਜ਼ਾਰ ਵਿੱਚ ਇਸ ਸੁਸਤ ਪ੍ਰਦਰਸ਼ਨ ਦੇ ਉਲਟ, ਅੰਤਰਰਾਸ਼ਟਰੀ ਰੂਟਾਂ ‘ਤੇ ਭਾਰਤੀ ਏਅਰਲਾਈਨਾਂ ਲਈ ਖੁਸ਼ਖਬਰੀ ਹੈ। ਵਿਸ਼ਵਵਿਆਪੀ ਯਾਤਰਾ ਵਿੱਚ ਨਿਰੰਤਰ ਸੁਧਾਰ ਦੇ ਕਾਰਨ, ਅਗਸਤ 2025 ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 2.99 ਮਿਲੀਅਨ ਤੱਕ ਪਹੁੰਚ ਗਈ, ਜੋ ਕਿ ਸਾਲ-ਦਰ-ਸਾਲ 7.8 ਪ੍ਰਤੀਸ਼ਤ ਦਾ ਇੱਕ ਮਜ਼ਬੂਤ ਵਾਧਾ ਹੈ। ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ (ਅਪ੍ਰੈਲ-ਅਗਸਤ 2025) ਵਿੱਚ, ਭਾਰਤੀ ਏਅਰਲਾਈਨਾਂ ਨੇ 14.73 ਮਿਲੀਅਨ ਅੰਤਰਰਾਸ਼ਟਰੀ ਯਾਤਰੀਆਂ ਦੀ ਸੇਵਾ ਦਿੱਤੀ, ਜੋ ਕਿ ਪਿਛਲੇ ਸਾਲ ਨਾਲੋਂ 9.7 ਪ੍ਰਤੀਸ਼ਤ ਵੱਧ ਹੈ।
ਜ਼ਮੀਨ ‘ਤੇ ਖੜ੍ਹੇ ਹਨ ਜਹਾਜ਼
ਵਿੱਤੀ ਚੁਣੌਤੀਆਂ ਤੋਂ ਇਲਾਵਾ, ਏਅਰਲਾਈਨਾਂ ਕਈ ਅੰਦਰੂਨੀ ਮੁਸ਼ਕਲਾਂ ਨਾਲ ਵੀ ਜੂਝ ਰਹੀਆਂ ਹਨ। ਇਹਨਾਂ ਵਿੱਚੋਂ ਸਭ ਤੋਂ ਪ੍ਰਮੁੱਖ ਹਨ ਇੰਜਣ ਫੇਲ੍ਹ ਹੋਣਾ ਅਤੇ ਸਪਲਾਈ ਚੇਨ ਮੁੱਦੇ, ਖਾਸ ਕਰਕੇ ਪ੍ਰੈਟ ਐਂਡ ਵਿਟਨੀ ਇੰਜਣਾਂ ਨਾਲ ਸਬੰਧਤ। ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਜਹਾਜ਼ ਉੱਡਾਣ ਭਰਨ ਵਿਚ ਅਸਮਰੱਥ ਹਨ ਅਤੇ ਉਨ੍ਹਾਂ ਨੂੰ ਗਰਾਉਂਡ ਤੇ ਹੀ ਰੱਖਣਾ ਪਿਆ।
ਮਾਰਚ 2025 ਤੱਕ, ਲਗਭਗ 133 ਜਹਾਜ਼ਾਂ ਨੂੰ ਜ਼ਮੀਨ ‘ਤੇ ਰੱਖਿਆ ਗਿਆ ਸੀ। ਇਹ ਭਾਰਤ ਦੇ ਕੁੱਲ ਬੇੜੇ ਦਾ ਲਗਭਗ 15 ਤੋਂ 17 ਪ੍ਰਤੀਸ਼ਤ ਦਰਸਾਉਂਦਾ ਹੈ। ਜਦੋਂ ਕੋਈ ਜਹਾਜ਼ ਜ਼ਮੀਨ ‘ਤੇ ਰੱਖਿਆ ਜਾਂਦਾ ਹੈ, ਤਾਂ ਉਹ ਕਮਾਈ ਨਹੀਂ ਕਰਦਾ, ਪਰ ਉਸ ਦੇ ਖਰਚੇ ਜਾਰੀ ਰਹਿੰਦੇ ਹਨ। ਜਿਸ ਨਾਲ ਨੁਕਸਾਨ ਹੋਰ ਵੀ ਵੱਧ ਜਾਂਦਾ ਹੈ। ਇਸ ਤੋਂ ਇਲਾਵਾ, ਪਾਇਲਟਾਂ ਦੀ ਘਾਟ ਅਤੇ ਵਧਦੀਆਂ ਜਹਾਜ਼ਾਂ ਦੀਆਂ ਲੀਜ਼ ਦਰਾਂ ਵੀ ਕੰਪਨੀਆਂ ‘ਤੇ ਵਾਧੂ ਸੰਚਾਲਨ ਦਬਾਅ ਪਾ ਰਹੀਆਂ ਹਨ।
ਇਸ ਸਭ ਦੇ ਮੱਦੇਨਜ਼ਰ, ICRA ਨੇ ਭਾਰਤੀ ਹਵਾਈ ਖੇਤਰ ਲਈ ਆਪਣਾ ਸਥਿਰ’ ਦ੍ਰਿਸ਼ਟੀਕੋਣ ਬਰਕਰਾਰ ਰੱਖਿਆ ਹੈ ਪਰ ਵਿੱਤੀ ਸਾਲ 2026 ਲਈ ਆਪਣੇ ਵਿਕਾਸ ਅਨੁਮਾਨ ਨੂੰ ਘਟਾ ਦਿੱਤਾ ਹੈ। ਪਹਿਲਾਂ ਜਿੱਥੇ 7-10 ਪ੍ਰਤੀਸ਼ਤ ਵਿਕਾਸ ਦਾ ਅਨੁਮਾਨ ਸੀ, ਉਸ ਨੂੰ ਹੁਣ ਘਟਾ ਕੇ 4-6 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।
ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਮਜ਼ਬੂਤ ਮੂਲ ਕੰਪਨੀਆਂ ਵਾਲੀਆਂ ਏਅਰਲਾਈਨਾਂ ਇਸ ਸੰਕਟ ਦਾ ਸਾਹਮਣਾ ਕਰਨ ਦੇ ਬਿਹਤਰ ਢੰਗ ਨਾਲ ਸਮਰੱਥ ਹਨ। ਇਸ ਦੇ ਨਾਲ ਹੀ ਟਿਕਟਾਂ ਤੋਂ ਮਿਲ ਰਹੀ ਠੀਕ-ਠਾਕ ਕਮਾਈ ਦੇ ਕਾਰਨ ਕੰਪਨੀਆਂ ਇਸ ਦਵਾਬ ਨੂੰ ਕੁਝ ਹੱਦ ਤੱਕ ਸੰਭਾਲਣ ਵਿਚ ਕਾਮਯਾਬ ਹੋ ਰਹੀਆਂ ਹਨ।


