31 ਅਗਸਤ ਤੱਕ ਕਿਸ ਨੂੰ ਭਰਨਾ ਹੈ ITR? ਜਾਣੋ ITR-3 ਅਤੇ ITR-4 ਦੇ ਨਿਯਮ
Income Tax Return: ਨੌਕਰੀਪੇਸ਼ਾ ਲੋਕਾਂ ਲਈ ITR ਭਰਨ ਦੀ ਤਾਰੀਖ ਖਤਮ ਹੋ ਚੁੱਕੀ ਹੈ, ਪਰ ਛੋਟੇ ਵਪਾਰੀਆਂ ਅਤੇ ਫ੍ਰੀਲਾਂਸਰਾਂ ਨੂੰ ਰਾਹਤ ਮਿਲੀ ਹੈ। ਬਿਨਾਂ ਆਡਿਟ ਵਾਲੇ ਇਹ ਕਾਰੋਬਾਰੀ 31 ਅਗਸਤ 2026 ਤੱਕ ਬਿਨਾਂ ਕਿਸੇ ਜੁਰਮਾਨੇ ਦੇ ਆਪਣਾ ਟੈਕਸ ਰਿਟਰਨ ਆਸਾਨੀ ਨਾਲ ਭਰ ਸਕਦੇ ਹਨ।
ਜਾਣੋ ITR-3 ਅਤੇ ITR-4 ਦੇ ਨਿਯਮ
ਇਨਕਮ ਟੈਕਸ ਰਿਟਰਨ (ITR) ਭਰਨ ਦਾ ਸੀਜ਼ਨ ਇਸ ਸਮੇਂ ਆਪਣੇ ਚਰਮ ‘ਤੇ ਹੈ। ਜ਼ਿਆਦਾਤਰ ਨੌਕਰੀਪੇਸ਼ਾ ਲੋਕਾਂ ਲਈ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਖ 31 ਜੁਲਾਈ 2026 ਸੀ, ਜੋ ਹੁਣ ਲੰਘ ਚੁੱਕੀ ਹੈ। ਪਰ ਜੇਕਰ ਤੁਸੀਂ ਕੋਈ ਛੋਟਾ ਵਪਾਰ ਕਰਦੇ ਹੋ, ਫ੍ਰੀਲਾਂਸਰ ਹੋ ਜਾਂ ਆਪਣਾ ਕੋਈ ਪ੍ਰੋਫੈਸ਼ਨ ਚਲਾਉਂਦੇ ਹੋ, ਤਾਂ ਤੁਹਾਡੇ ਲਈ ਰਾਹਤ ਦੀ ਖ਼ਬਰ ਹੈ। ਇਨਕਮ ਟੈਕਸ ਵਿਭਾਗ ਨੇ ਸਾਰੇ ਟੈਕਸਦਾਤਾਵਾਂ ਲਈ ਇੱਕੋ ਡੈਡਲਾਈਨ ਤੈਅ ਨਹੀਂ ਕੀਤੀ ਹੈ। ਕੁਝ ਖਾਸ ਸ਼੍ਰੇਣੀ ਦੇ ਟੈਕਸਪੇਅਰਜ਼ ਨੂੰ 31 ਅਗਸਤ 2026 ਤੱਕ ਰਿਟਰਨ ਦਾਖਲ ਕਰਨ ਦੀ ਮਿਆਦ ਦਿੱਤੀ ਗਈ ਹੈ। ਇਹ ਤਾਰੀਖ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਦੀ ਕਮਾਈ ਦਾ ਮੁੱਖ ਸਰੋਤ ਕਾਰੋਬਾਰ ਜਾਂ ਕੋਈ ਪੇਸ਼ਾ ਹੈ। ਆਓ ਸਮਝਦੇ ਹਾਂ ਕਿ ਇਹ ਛੋਟ ਕਿਨ੍ਹਾਂ ਲੋਕਾਂ ਨੂੰ ਮਿਲੀ ਹੈ ਅਤੇ ਇਸ ਦੇ ਕੀ ਨਿਯਮ ਹਨ, ਤਾਂ ਜੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚ ਸਕੋ।
ਬਿਨਾਂ ਆਡਿਟ ਵਾਲੇ ਕਾਰੋਬਾਰੀਆਂ ਨੂੰ ਮਿਲੀ ਰਾਹਤ
ਅਸੈਸਮੈਂਟ ਈਅਰ 2026-27 ਦੇ ਇਨਕਮ ਟੈਕਸ ਨਿਯਮਾਂ ਮੁਤਾਬਕ, 31 ਅਗਸਤ ਦੀ ਇਹ ਡੈਡਲਾਈਨ ਮੁੱਖ ਤੌਰ ‘ਤੇ ਉਨ੍ਹਾਂ ਲੋਕਾਂ ‘ਤੇ ਲਾਗੂ ਹੁੰਦੀ ਹੈ, ਜਿਨ੍ਹਾਂ ਨੇ ਵਿੱਤੀ ਸਾਲ 2025-26 ਦੌਰਾਨ ਕਿਸੇ ਕਾਰੋਬਾਰ ਜਾਂ ਪੇਸ਼ੇ ਤੋਂ ਆਮਦਨ ਹਾਸਲ ਕੀਤੀ ਹੈ। ਇਸ ਵਿੱਚ ਸਭ ਤੋਂ ਵੱਡੀ ਸ਼ਰਤ ਇਹ ਹੈ ਕਿ ਉਨ੍ਹਾਂ ਦੇ ਖਾਤਿਆਂ ਦਾ ਟੈਕਸ ਆਡਿਟ ਕਰਵਾਉਣਾ ਜ਼ਰੂਰੀ ਨਾ ਹੋਵੇ। ਜੇਕਰ ਤੁਸੀਂ ਕੋਈ ਪ੍ਰੋਪਰਾਈਟਰ ਹੋ ਅਤੇ ITR-3 ਫਾਰਮ ਭਰਦੇ ਹੋ, ਤਾਂ ਇਹ ਸਮਾਂ ਸੀਮਾ ਤੁਹਾਡੇ ਲਈ ਲਾਗੂ ਹੁੰਦੀ ਹੈ।
ਇਸ ਤੋਂ ਇਲਾਵਾ, ਜਿਹੜੇ ਛੋਟੇ ਵਪਾਰੀ ਜਾਂ ਪੇਸ਼ੇਵਰ ਪ੍ਰਿਜ਼ੰaਪਟਿਵ ਟੈਕਸੇਸ਼ਨ ਸਕੀਮ (Presumptive Taxation Scheme) ਦਾ ਵਿਕਲਪ ਚੁਣਦੇ ਹਨ, ਉਹ ITR-4 ਫਾਰਮ ਰਾਹੀਂ 31 ਅਗਸਤ ਤੱਕ ਆਪਣਾ ਰਿਟਰਨ ਜਮ੍ਹਾਂ ਕਰਵਾ ਸਕਦੇ ਹਨ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਕਾਰੋਬਾਰ ਦਾ ਟਰਨਓਵਰ ਆਡਿਟ ਦੀ ਸੀਮਾ ਤੋਂ ਹੇਠਾਂ ਹੈ, ਤਾਂ ਤੁਹਾਨੂੰ ਟੈਕਸ ਰਿਟਰਨ ਭਰਨ ਲਈ ਪੂਰੇ ਇੱਕ ਮਹੀਨੇ ਦਾ ਵਾਧੂ ਸਮਾਂ ਮਿਲਿਆ ਹੈ।
ਤਨਖਾਹਦਾਰ ਕਰਮਚਾਰੀਆਂ ਲਈ ਵੱਖਰੇ ਹਨ ਨਿਯਮ
ਟੈਕਸ ਪ੍ਰਣਾਲੀ ਨੂੰ ਆਸਾਨ ਬਣਾਉਣ ਲਈ ਸਰਕਾਰ ਨੇ ਆਮਦਨ ਦੇ ਸਰੋਤ ਦੇ ਆਧਾਰ ‘ਤੇ ਵੱਖ-ਵੱਖ ਸਮਾਂ ਸੀਮਾਵਾਂ ਤੈਅ ਕੀਤੀਆਂ ਹਨ। ਨੌਕਰੀ ਕਰਨ ਵਾਲੇ ਲੋਕਾਂ, ਪੈਨਸ਼ਨਰਾਂ, ਵਿਦਿਆਰਥੀਆਂ ਜਾਂ ਉਨ੍ਹਾਂ ਲੋਕਾਂ ਲਈ 31 ਜੁਲਾਈ ਆਖਰੀ ਤਾਰੀਖ ਸੀ, ਜਿਨ੍ਹਾਂ ਦੀ ਆਮਦਨ ਦਾ ਸਰੋਤ ਕਾਰੋਬਾਰ ਨਹੀਂ ਹੈ। ਇਹ ਲੋਕ ਆਮ ਤੌਰ ‘ਤੇ ITR-1 ਜਾਂ ITR-2 ਫਾਰਮ ਭਰਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ, ਇਸ ਸ਼੍ਰੇਣੀ ਵਿੱਚ ਹੁਣ ਤੱਕ 6.04 ਕਰੋੜ ਤੋਂ ਵੱਧ ਲੋਕ ਆਪਣਾ ਰਿਟਰਨ ਸਫਲਤਾਪੂਰਵਕ ਫਾਈਲ ਕਰ ਚੁੱਕੇ ਹਨ। ਜੇਕਰ ਕੋਈ ਤਨਖਾਹਦਾਰ ਕਰਮਚਾਰੀ 31 ਜੁਲਾਈ ਤੱਕ ITR ਨਹੀਂ ਭਰ ਸਕਿਆ ਹੈ, ਤਾਂ ਹੁਣ ਉਸ ਨੂੰ ਲੇਟ ਫੀਸ ਦੇ ਨਾਲ ਬਿਲੇਟਡ ਰਿਟਰਨ (Belated Return) ਦਾਖਲ ਕਰਨਾ ਪਵੇਗਾ।
ਟੈਕਸ ਆਡਿਟ ਵਾਲਿਆਂ ਲਈ 31 ਅਕਤੂਬਰ ਤੱਕ ਦਾ ਸਮਾਂ
ਹਰ ਕਾਰੋਬਾਰੀ ਲਈ 31 ਅਗਸਤ ਆਖਰੀ ਤਾਰੀਖ ਨਹੀਂ ਹੈ। ਜਿਨ੍ਹਾਂ ਕਾਰੋਬਾਰੀਆਂ ਦਾ ਸਾਲਾਨਾ ਟਰਨਓਵਰ 1 ਕਰੋੜ ਰੁਪਏ ਤੋਂ ਵੱਧ ਹੈ, ਉਨ੍ਹਾਂ ਲਈ ਖਾਤਿਆਂ ਦਾ ਟੈਕਸ ਆਡਿਟ ਕਰਵਾਉਣਾ ਲਾਜ਼ਮੀ ਹੁੰਦਾ ਹੈ। ਹਾਲਾਂਕਿ, ਕੁਝ ਡਿਜੀਟਲ ਲੈਣ-ਦੇਣ ਵਾਲੇ ਮਾਮਲਿਆਂ ਵਿੱਚ ਇਹ ਸੀਮਾ 10 ਕਰੋੜ ਰੁਪਏ ਤੱਕ ਹੈ। ਇਸੇ ਤਰ੍ਹਾਂ, ਜੇਕਰ ਕੋਈ ਪੇਸ਼ੇਵਰ (ਜਿਵੇਂ ਡਾਕਟਰ, ਵਕੀਲ) ਸਾਲ ਵਿੱਚ 75 ਲੱਖ ਰੁਪਏ ਤੋਂ ਵੱਧ ਦੀ ਗ੍ਰਾਸ ਰਸੀਪਟ ਹਾਸਲ ਕਰਦਾ ਹੈ, ਤਾਂ ਉਸ ਨੂੰ ਵੀ ਲਾਜ਼ਮੀ ਤੌਰ ‘ਤੇ ਆਡਿਟ ਕਰਵਾਉਣਾ ਪਵੇਗਾ। ਟੈਕਸ ਆਡਿਟ ਦੇ ਦਾਇਰੇ ਵਿੱਚ ਆਉਣ ਵਾਲੇ ਸਾਰੇ ਟੈਕਸਦਾਤਾਵਾਂ ਲਈ ITR ਭਰਨ ਦੀ ਆਖਰੀ ਤਾਰੀਖ 31 ਅਕਤੂਬਰ 2026 ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ
ਤੈਅ ਸਮੇਂ ‘ਤੇ ਰਿਟਰਨ ਨਾ ਭਰਨ ਨਾਲ ਹੋ ਸਕਦਾ ਹੈ ਵੱਡਾ ਨੁਕਸਾਨ
ਜੇਕਰ ਕੋਈ ਵੀ ਟੈਕਸਦਾਤਾ ਆਪਣੇ ਲਈ ਤੈਅ ਕੀਤੀ ਗਈ ਆਖਰੀ ਤਾਰੀਖ ਤੱਕ ਇਨਕਮ ਟੈਕਸ ਰਿਟਰਨ ਦਾਖਲ ਕਰਨ ਤੋਂ ਚੁੱਕ ਜਾਂਦਾ ਹੈ, ਤਾਂ ਉਸ ਨੂੰ ਵਿੱਤੀ ਨੁਕਸਾਨ ਝੱਲਣਾ ਪੈ ਸਕਦਾ ਹੈ। ਸਭ ਤੋਂ ਪਹਿਲਾ ਝਟਕਾ ਲੇਟ ਫੀਸ ਦੇ ਰੂਪ ਵਿੱਚ ਲੱਗਦਾ ਹੈ। ਡੈਡਲਾਈਨ ਤੋਂ ਬਾਅਦ ਰਿਟਰਨ (ਬਿਲੇਟਡ ਰਿਟਰਨ) ਭਰਨ ‘ਤੇ ਤੁਹਾਡੀ ਕੁੱਲ ਆਮਦਨ ਦੇ ਆਧਾਰ ‘ਤੇ 5,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ, ਦੇਰੀ ਕਰਨ ‘ਤੇ ਤੁਸੀਂ ਕਾਰੋਬਾਰ ਜਾਂ ਕੈਪੀਟਲ ਗੇਨਜ਼ ਦੇ ਨੁਕਸਾਨ ਨੂੰ ਆਉਣ ਵਾਲੇ ਸਾਲਾਂ ਵਿੱਚ ਐਡਜਸਟ ਕਰਨ (ਕੈਰੀ ਫਾਰਵਰਡ) ਦਾ ਅਧਿਕਾਰ ਵੀ ਗੁਆ ਸਕਦੇ ਹੋ। ਜੇਕਰ ਤੁਹਾਡੇ ਉੱਪਰ ਕੋਈ ਟੈਕਸ ਦੇਣਦਾਰੀ ਬਣਦੀ ਹੈ, ਤਾਂ ਧਾਰਾ 234A ਦੇ ਤਹਿਤ ਵਾਧੂ ਵਿਆਜ ਵੀ ਦੇਣਾ ਪੈ ਸਕਦਾ ਹੈ।
ਇਸ ਲਈ ਜੇਕਰ ਤੁਸੀਂ ITR-3 ਜਾਂ ITR-4 ਭਰਨ ਵਾਲਿਆਂ ਦੀ ਸੂਚੀ ਵਿੱਚ ਆਉਂਦੇ ਹੋ, ਤਾਂ ਪੈਨਲਟੀ ਤੋਂ ਬਚਣ ਲਈ ਤੁਰੰਤ ਈ-ਫਾਈਲਿੰਗ ਪੋਰਟਲ ‘ਤੇ ਜਾਓ, ਆਪਣਾ AIS ਅਤੇ ਫਾਰਮ 26AS ਚੈੱਕ ਕਰੋ ਅਤੇ ਤੈਅ ਸਮੇਂ ਤੋਂ ਪਹਿਲਾਂ ਆਪਣਾ ਰਿਟਰਨ ਪੂਰਾ ਕਰੋ।
