ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਸਟਾਫ ਦੀ ਸੈਲਰੀ ਦੇਣ ਦੇ ਲਈ ਬਾਈਜੂ ਦੇ ਫਾਊਂਡਰ ਨੇ ਗਿਰਵੀ ਰੱਖਿਆ ਘਰ, ਪਰਿਵਾਰ ਦੀ ਸੰਪਤੀ ਵੀ ਖਤਰੇ ‘ਚ ਪਾਈ

ਐਜੂਟੈੱਕ ਕੰਪਨੀ ਬਾਈਜੂ ਦੀ ਨਕਦੀ ਦੀ ਕਿੱਲਤ ਸੰਸਥਾਪਕ ਬਾਈਜੂ ਰਵਿੰਦਰਨ ਦੇ ਘਰ ਪਹੁੰਚ ਗਈ ਹੈ। ਉਸ ਨੇ ਸਟਾਫ ਦੀ ਤਨਖਾਹ ਦੇਣ ਲਈ ਆਪਣਾ ਘਰ ਗਿਰਵੀ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਪਰਿਵਾਰ ਦੀ ਜਾਇਦਾਦ ਨੂੰ ਵੀ ਦਾਅ 'ਤੇ ਲਗਾ ਦਿੱਤਾ ਗਿਆ ਹੈ। ਹੁਣ ਉਸ ਨੇ 40 ਕਰੋੜ ਡਾਲਰ ਦਾ ਨਿੱਜੀ ਕਰਜ਼ਾ ਲਿਆ ਹੈ। ਉਸਨੇ ਕੰਪਨੀ ਵਿੱਚ ਆਪਣੇ ਸਾਰੇ ਸ਼ੇਅਰ ਵੀ ਗਿਰਵੀ ਰੱਖ ਦਿੱਤੇ ਹਨ।

ਸਟਾਫ ਦੀ ਸੈਲਰੀ ਦੇਣ ਦੇ ਲਈ ਬਾਈਜੂ ਦੇ ਫਾਊਂਡਰ ਨੇ ਗਿਰਵੀ ਰੱਖਿਆ ਘਰ, ਪਰਿਵਾਰ ਦੀ ਸੰਪਤੀ ਵੀ ਖਤਰੇ ‘ਚ ਪਾਈ
Follow Us
lalit-kumar
| Published: 04 Dec 2023 21:56 PM

ਬਿਜਨੈਸ ਨਿਊਜ। ਰਵਿੰਦਰਨ ਬਾਈਜੂ ਦੇ ਪਰਿਵਾਰ ਕੋਲ ਬੈਂਗਲੁਰੂ (Bangalore) ਵਿੱਚ ਦੋ ਘਰ ਹਨ। ਇਸ ਦੇ ਨਾਲ ਹੀ ਉਸ ਦਾ ਵਿਲਾ ਇੱਕ ਗੇਟਡ ਸੁਸਾਇਟੀ ‘ਐਪਸਿਲੋਨ’ ਵਿੱਚ ਨਿਰਮਾਣ ਅਧੀਨ ਹੈ। ਉਸਨੇ 1.2 ਕਰੋੜ ਡਾਲਰ (ਕਰੀਬ 100 ਕਰੋੜ ਰੁਪਏ) ਉਧਾਰ ਲੈਣ ਲਈ ਆਪਣੀ ਜਾਇਦਾਦ ਗਿਰਵੀ ਰੱਖੀ ਹੋਈ ਹੈ। ਬਾਈਜੂ ਆਪਣੀ ਮੂਲ ਕੰਪਨੀ Think & Learn Pvt ਦੇ 15,000 ਇੰਪਲਾਈਜ ਨੂੰ ਸੈਲਰੀ ਦੇਣੀ ਹੈ।

ਇੱਕ ਵਾਰ ਬਾਈਜੂ ਰਵਿੰਦਰਨ ਦੀ ਕੁੱਲ ਜਾਇਦਾਦ 5 ਬਿਲੀਅਨ ਡਾਲਰ (Dollar) (ਲਗਭਗ 41,715 ਕਰੋੜ ਰੁਪਏ) ਸੀ। ਹੁਣ ਉਸ ਨੇ 40 ਕਰੋੜ ਡਾਲਰ ਦਾ ਨਿੱਜੀ ਕਰਜ਼ਾ ਲਿਆ ਹੈ। ਉਸਨੇ ਕੰਪਨੀ ਵਿੱਚ ਆਪਣੇ ਸਾਰੇ ਸ਼ੇਅਰ ਵੀ ਗਿਰਵੀ ਰੱਖ ਦਿੱਤੇ ਹਨ।

ਕਿਸੇ ਤਰ੍ਹਾਂ ਕੰਪਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਬਾਈਜੂ ਦਾ ਕੈਸ਼ ਫਲੋ ਪੂਰੀ ਤਰ੍ਹਾਂ ਹਿੱਲ ਗਿਆ ਹੈ। ਕੰਪਨੀ ਨੇ ਸਟਾਫ ਦੀ ਛਾਂਟੀ ਤੋਂ ਲੈ ਕੇ ਨਵੇਂ ਫੰਡ ਜੁਟਾਉਣ ਤੱਕ ਹਰ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ, ਇਹ ਵਿਦੇਸ਼ੀ ਮੁਦਰਾ ਲੈਣ-ਦੇਣ ਐਕਟ ਦੇ ਕੁਝ ਪ੍ਰਬੰਧਾਂ ਦੀ ਉਲੰਘਣਾ ਲਈ ਈਡੀ ਦੁਆਰਾ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਇਹ ਮਾਮਲਾ ਕਰੀਬ 9,000 ਕਰੋੜ ਰੁਪਏ ਦੇ ਗਬਨ ਦਾ ਹੈ। ਇਸ ਸਭ ਕਾਰਨ ਕੰਪਨੀ ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ।

ਸਟੇਟਮੈਂਟ ਵੀ ਨਹੀਂ ਕੀਤੀ ਤਿਆਰ

ਇਸ ਦੇ ਨਿਵੇਸ਼ਕਾਂ ਨੇ ਬਾਈਜੂ ਦੇ ਕੰਮ ਕਰਨ ਦੇ ਢੰਗਾਂ ਬਾਰੇ ਵੀ ਸ਼ਿਕਾਇਤ ਕੀਤੀ ਹੈ। ਇਸ ਸਬੰਧੀ ਬੋਰਡ ਦੇ ਕਈ ਮੈਂਬਰਾਂ ਨੇ ਆਪਣੇ ਇਤਰਾਜ਼ ਪ੍ਰਗਟਾਏ ਹਨ। ਕੰਪਨੀ ਨੇ ਕਈ ਸਾਲਾਂ ਤੋਂ ਆਪਣੀਆਂ ਕਿਤਾਬਾਂ ਦਾ ਆਡਿਟ ਨਹੀਂ ਕਰਵਾਇਆ ਹੈ। ਫਿਲਹਾਲ ਵਿੱਤੀ ਸਾਲ 2023-24 ਚੱਲ ਰਿਹਾ ਹੈ, ਜਦਕਿ ਕੰਪਨੀ ਨੇ 2020-21 ਲਈ ਵਿੱਤੀ ਸਟੇਟਮੈਂਟ ਵੀ ਤਿਆਰ ਨਹੀਂ ਕੀਤੀ ਹੈ।

ਬਾਈਜੂ ਵੱਲੋਂ ਨਹੀਂ ਦਿੱਤਾ ਗਿਆ ਕੋਈ ਅਧਿਕਾਰਤ ਬਿਆਨ

ਇਸ ਦੌਰਾਨ ਕੰਪਨੀ ਦੇ ਸੰਸਥਾਪਕ ਕਿਸੇ ਨਾ ਕਿਸੇ ਤਰ੍ਹਾਂ ਕੰਪਨੀ ਨੂੰ ਚਾਲੂ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਿਲਸਿਲੇ ‘ਚ ਹੁਣ ਬੀਜੂ ਰਵਿੰਦਰਨ ਨੇ ਆਪਣਾ ਘਰ ਰੱਖਣ ਦੀ ਖਬਰ ਆਈ ਹੈ। ਬਾਈਜੂ ਨੇ ਅਮਰੀਕਾ ਦਾ ਡਿਜੀਟਲ ਰੀਡਿੰਗ ਪਲੇਟਫਾਰਮ ਵੀ ਹਾਸਲ ਕੀਤਾ ਸੀ। ਹੁਣ ਇਸ ਨੂੰ ਕਰੀਬ 3337.15 ਕਰੋੜ ਰੁਪਏ ‘ਚ ਵੇਚਣ ਦੀ ਤਿਆਰੀ ਹੈ। ਹਾਲਾਂਕਿ ਇਸ ਸਬੰਧ ‘ਚ ਬਾਈਜੂ ਰਵਿੰਦਰਨ ਜਾਂ ਬਾਈਜੂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ।

ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...