ਇਨ੍ਹਾਂ ਕਾਰਨਾਂ ਕਰਕੇ ਧੜਾਮ ਹੋਇਆ ਸ਼ੇਅਰ ਬਾਜ਼ਾਰ, ਖੁੱਲ੍ਹਦੇ ਹੀ ਮੱਚ ਗਿਆ ਹਾਹਾਕਾਰ!
Share Market Update: ਬਾਜ਼ਾਰ ਦੀ ਸ਼ੁਰੂਆਤ ਕਾਰੋਬਾਰੀ ਹਫ਼ਤੇ ਦੇ ਆਖਰੀ ਦਿਨ ਹਰੇ ਨਿਸ਼ਾਨ ਨਾਲ ਸ਼ੁਰੂ ਹੋਈ ਅਤੇ ਦੇਖਦੇ ਹੀ ਦੇਖਦੇ ਬਾਜਾਰ ਵਿੱਚ ਗਿਰਾਵਟ ਆਉਂਦੀ ਚਲੀ ਗਈ। ਅਤੇ ਸਵੇਰੇ 10:30 ਵਜੇ ਦੇ ਕਰੀਬ ਸੈਂਸੈਕਸ 500 ਅੰਕਾਂ ਤੋਂ ਵੱਧ ਡਿੱਗ ਗਿਆ। ਸੈਂਸੈਕਸ ਵਿੱਚ ਇਸ ਗਿਰਾਵਟ ਦਾ ਕਾਰਨ ਟੀਸੀਐਸ ਦੇ ਤਿਮਾਹੀ ਨਤੀਜੇ ਹਨ। ਤਿਮਾਹੀ ਨਤੀਜੇ ਉਮੀਦ ਅਨੁਸਾਰ ਨਾ ਆਉਣ ਕਾਰਨ ਬਾਜ਼ਾਰ ਵਿੱਚ ਗਿਰਾਵਟ ਵਧਦੀ ਰਹੀ।

ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ, 11 ਜੁਲਾਈ ਨੂੰ ਸਟਾਕ ਮਾਰਕੀਟ ਲਾਲ ਨਿਸ਼ਾਨ ‘ਤੇ ਖੁੱਲ੍ਹਿਆ। ਕੱਲ੍ਹ ਵੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ ਸੀ। ਸ਼ੁਰੂਆਤੀ ਕਾਰੋਬਾਰ ਵਿੱਚ, ਸੈਂਸੈਕਸ 232 ਅੰਕਾਂ ਦੀ ਗਿਰਾਵਟ ਨਾਲ 82,964 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਨਿਫਟੀ 54 ਅੰਕ ਫਿਸਲ ਕੇ 25,302 ਦੇ ਪੱਧਰ ‘ਤੇ ਆ ਗਿਆ। ਪਰ ਜਲਦੀ ਹੀ ਬਾਜ਼ਾਰ ਵਿੱਚ ਗਿਰਾਵਟ ਤੇਜ਼ੀ ਨਾਲ ਵਧ ਗਈ ਅਤੇ ਸਵੇਰੇ 10:30 ਵਜੇ ਦੇ ਆਸ-ਪਾਸ ਸੈਂਸੈਕਸ 500 ਅੰਕਾਂ ਤੋਂ ਵੱਧ ਡਿੱਗ ਗਿਆ। ਸੈਂਸੈਕਸ ਵਿੱਚ ਇਸ ਗਿਰਾਵਟ ਦਾ ਕਾਰਨ ਟੀਸੀਐਸ ਦੇ ਤਿਮਾਹੀ ਨਤੀਜੇ ਹਨ। ਤਿਮਾਹੀ ਨਤੀਜੇ ਉਮੀਦ ਅਨੁਸਾਰ ਨਾ ਆਉਣ ਕਾਰਨ ਬਾਜ਼ਾਰ ਵਿੱਚ ਗਿਰਾਵਟ ਵਧਦੀ ਰਹੀ। ਇਸ ਤੋਂ ਇਲਾਵਾ, ਹੋਰ ਵੀ ਵੱਡੇ ਕਾਰਨ ਹਨ ਜਿਨ੍ਹਾਂ ਕਾਰਨ ਬਾਜ਼ਾਰ ਖੁੱਲ੍ਹਦੇ ਹੀ ਹਾਹਾਕਾਰ ਮੱਚ ਗਿਆ।
ਆਈਟੀ ਸਟਾਕਾਂ ਵਿੱਚ ਸਭ ਤੋਂ ਵੱਡੀ ਗਿਰਾਵਟ
ਬਾਜ਼ਾਰ ਖੁੱਲ੍ਹਣ ਤੋਂ ਬਾਅਦ, ਸੈਕਟਰਲ ਸੂਚਕਾਂਕ ਵਿੱਚ ਇੱਕ ਮਿਸ਼ਰਤ ਰੁਝਾਨ ਦੇਖਿਆ ਗਿਆ। ਨਿਫਟੀ ਆਈਟੀ ਸੂਚਕਾਂਕ ਸਭ ਤੋਂ ਵੱਡਾ ਨੁਕਸਾਨ ਕਰਨ ਵਾਲਾ ਸੀ, ਜੋ 1.47 ਪ੍ਰਤੀਸ਼ਤ ਡਿੱਗ ਗਿਆ। ਇਸ ਤੋਂ ਇਲਾਵਾ, Nifty Auto, Media, Realty, Consumer Durables ਅਤੇ Oil & Gas ਸੇਕਟਰ ਵੀ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ, Nifty Bank, FMCG, Metal ਅਤੇ Pharma ਵਰਗੇ ਖੇਤਰ ਹਰੇ ਨਿਸ਼ਾਨ ‘ਤੇ ਯਾਨੀ ਕਿ ਵਾਧੇ ਨਾਲ ਵਪਾਰ ਕਰ ਰਹੇ ਸਨ ।
TCS ਦੇ ਨਤੀਜੇ
11 ਜੁਲਾਈ ਦੇ ਸ਼ੁਰੂਆਤੀ ਵਪਾਰ ਵਿੱਚ ਟੀਸੀਐਸ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖੀ ਗਈ ਹੈ। ਸ਼ੁਰੂਆਤੀ ਵਪਾਰ ਵਿੱਚ, ਸਟਾਕ 1.8 ਪ੍ਰਤੀਸ਼ਤ ਡਿੱਗ ਕੇ 3,321 ਰੁਪਏ ‘ਤੇ ਆ ਗਿਆ। ਦਰਅਸਲ, ਇਹ ਗਿਰਾਵਟ ਕੰਪਨੀ ਦੁਆਰਾ ਜਾਰੀ ਕੀਤੇ ਗਏ ਤਿਮਾਹੀ ਨਤੀਜਿਆਂ ਤੋਂ ਬਾਅਦ ਦੇਖੀ ਗਈ ਹੈ। ਹਾਲਾਂਕਿ, ਕੰਪਨੀ ਦੀ ਆਮਦਨ ਪਿਛਲੀ ਤਿਮਾਹੀ ਤੋਂ 1.6 ਪ੍ਰਤੀਸ਼ਤ ਡਿੱਗ ਕੇ 63,437 ਕਰੋੜ ਰੁਪਏ ਹੋ ਗਈ। EBIT ਮਾਰਜਿਨ 24.5 ਪ੍ਰਤੀਸ਼ਤ ਰਿਹਾ ਅਤੇ ਕੰਪਨੀ ਨੇ ਪ੍ਰਤੀ ਸ਼ੇਅਰ 11 ਰੁਪਏ ਦੇ ਡਿਵਿਡੈਂਡ ਦਾ ਐਲਾਨ ਕੀਤਾ ਹੈ।
TCS ਦੇ ਕਮਜ਼ੋਰ ਪ੍ਰਦਰਸ਼ਨ ਨੇ IT ਖੇਤਰ ਵਿੱਚ ਨਿਵੇਸ਼ਕਾਂ ਦੀਆਂ ਭਾਵਨਾਵਾੰ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਹੋਰ IT ਕੰਪਨੀਆਂ ਦੇ ਸ਼ੇਅਰਾਂ ਵਿੱਚ ਵਿਕਰੀ ਵਧ ਗਈ।
ਗਲੋਬਲ IT ਮੰਗ ਵਿੱਚ ਗਿਰਾਵਟ
ਵਿਸ਼ਲੇਸ਼ਕਾਂ ਦੇ ਅਨੁਸਾਰ, ਅਮਰੀਕਾ ਅਤੇ ਯੂਰਪ ਵਿੱਚ IT ਸੇਵਾਵਾਂ ਦੀ ਮੰਗ ਸੁਸਤ ਬਣੀ ਹੋਈ ਹੈ। ਗਾਹਕਾਂ ਦੁਆਰਾ ਸਾਵਧਾਨੀ ਨਾਲ ਖਰਚ ਕਰਨ ਅਤੇ ਬਜਟ ਵਿੱਚ ਕਟੌਤੀਆਂ ਕਾਰਨ IT ਕੰਪਨੀਆਂ ਲਈ ਵਿਕਾਸ ਆਉਟਲੁੱਕ ਕਮਜ਼ੋਰ ਰਿਹਾ ਹੈ, ਜਿਸ ਨਾਲ ਨਿਵੇਸ਼ਕਾਂ ਦਾ ਵਿਸ਼ਵਾਸ ਹਿੱਲ ਗਿਆ ਹੈ।
ਇਹ ਵੀ ਪੜ੍ਹੋ
ਟਰੰਪ ਟੈਰਿਫ ਧਮਕੀ ਦਾ ਅਸਰ
ਇਸ ਗਿਰਾਵਟ ਦਾ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਦਿੱਤੀ ਗਈ ਟੈਰਿਫ ਵਾਧੇ ਦੀ ਚੇਤਾਵਨੀ ਮੰਨਿਆ ਜਾ ਰਿਹਾ ਹੈ। ਟਰੰਪ ਨੇ ਕਿਹਾ ਹੈ ਕਿ ਉਹ ਅਮਰੀਕਾ ਦੇ ਜ਼ਿਆਦਾਤਰ ਵਪਾਰਕ ਭਾਈਵਾਲਾਂ ‘ਤੇ 15% ਤੋਂ 20% ਦੇ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਬਿਆਨ ਨੇ ਗਲੋਬਲ ਬਾਜ਼ਾਰਾਂ ਵਿੱਚ ਬੇਚੈਨੀ ਪੈਦਾ ਕੀਤੀ ਅਤੇ ਭਾਰਤ ਤੇ ਵੀ ਇਸਦਾ ਅਸਰ ਪਿਆ।