ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸ਼ੇਅਰ ਬਾਜ਼ਾਰ ‘ਚ ਭਾਰੀ ਤਬਾਹੀ, ਨਿਵੇਸ਼ਕਾਂ ਨੂੰ ਨਵੰਬਰ ‘ਚ ਹੋਇਆ 14.26 ਲੱਖ ਕਰੋੜ ਰੁਪਏ ਦਾ ਨੁਕਸਾਨ

Share Market: ਸੈਂਸੈਕਸ ਅਤੇ ਨਿਫਟੀ ਪਿਛਲੇ ਦੋ ਹਫਤਿਆਂ 'ਚ 2 ਫੀਸਦੀ ਤੋਂ ਜ਼ਿਆਦਾ ਡਿੱਗ ਚੁੱਕੇ ਹਨ। ਨਿਫਟੀ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਦੋ ਦਿਨਾਂ 'ਚ ਸ਼ੇਅਰ ਬਾਜ਼ਾਰ 'ਚ ਕਰੀਬ ਦੋ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮਾਹਰਾਂ ਮੁਤਾਬਕ ਰੁਪਏ 'ਚ ਰਿਕਾਰਡ ਗਿਰਾਵਟ, ਵਿਦੇਸ਼ੀ ਨਿਵੇਸ਼ਕਾਂ ਦੇ ਪਿੱਛੇ ਹਟਣ ਅਤੇ ਮਹਿੰਗਾਈ ਵਧਣ ਦੀਆਂ ਖਬਰਾਂ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਸ਼ੇਅਰ ਬਾਜ਼ਾਰ ‘ਚ ਭਾਰੀ ਤਬਾਹੀ, ਨਿਵੇਸ਼ਕਾਂ ਨੂੰ ਨਵੰਬਰ ‘ਚ ਹੋਇਆ 14.26 ਲੱਖ ਕਰੋੜ ਰੁਪਏ ਦਾ ਨੁਕਸਾਨ
ਸ਼ੇਅਰ ਬਾਜ਼ਾਰ ‘ਚ ਤਬਾਹੀ, ਨਿਵੇਸ਼ਕਾਂ ਨੂੰ ਹੁਣ ਤੱਕ 14.26 ਲੱਖ ਕਰੋੜ ਦਾ ਨੁਕਸਾਨ
Follow Us
tv9-punjabi
| Updated On: 14 Nov 2024 11:25 AM

ਲਗਾਤਾਰ ਦੋ ਦਿਨਾਂ ਤੋਂ ਸ਼ੇਅਰ ਬਾਜ਼ਾਰ ‘ਚ ਜਿਸ ਤਰ੍ਹਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਉਸ ਕਾਰਨ ਨਿਵੇਸ਼ਕਾਂ ਨੂੰ ਕਰੀਬ 12 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਦੂਜੇ ਪਾਸੇ ਜੇਕਰ ਨਵੰਬਰ ਦੇ ਪੂਰੇ ਮਹੀਨੇ ਦੀ ਗੱਲ ਕਰੀਏ ਤਾਂ ਨਿਵੇਸ਼ਕਾਂ ਦੀ ਦੌਲਤ ‘ਚ 14 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮੀ ਆਈ ਹੈ। ਸੈਂਸੈਕਸ ਅਤੇ ਨਿਫਟੀ ਲਗਭਗ ਦੋ ਹਫਤਿਆਂ ‘ਚ 2 ਫੀਸਦੀ ਤੋਂ ਜ਼ਿਆਦਾ ਡਿੱਗ ਚੁੱਕੇ ਹਨ। ਨਿਫਟੀ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਦੋ ਦਿਨਾਂ ‘ਚ ਸ਼ੇਅਰ ਬਾਜ਼ਾਰ ‘ਚ ਕਰੀਬ ਦੋ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਮਾਹਰਾਂ ਮੁਤਾਬਕ ਰੁਪਏ ‘ਚ ਰਿਕਾਰਡ ਗਿਰਾਵਟ, ਵਿਦੇਸ਼ੀ ਨਿਵੇਸ਼ਕਾਂ ਦੀ ਨਿਕਾਸੀ ਅਤੇ ਮਹਿੰਗਾਈ ਵਧਣ ਦੀਆਂ ਖਬਰਾਂ ਤੋਂ ਬਾਅਦ ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮਾਹਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ‘ਚ ਸ਼ੇਅਰ ਬਾਜ਼ਾਰ ‘ਚ ਹੋਰ ਵੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਜਿਸ ਦਾ ਮੁੱਖ ਕਾਰਨ ਡਾਲਰ ਸੂਚਕਾਂਕ ‘ਚ ਵਾਧਾ ਅਤੇ ਸ਼ੇਅਰ ਬਾਜ਼ਾਰ ‘ਚੋਂ ਐੱਫਆਈਆਈ ਦੀ ਸ਼ੇਅਰ ਬਾਜਾਰ ਚੋਂ ਨਿਕਾਸੀ ਕਾਰਨ ਰੁਪਏ ‘ਚ ਗਿਰਾਵਟ ਆਈ ਹੈ। ਬਾਜ਼ਾਰ ਇਕ ਵਾਰ ਫਿਰ 75 ਹਜ਼ਾਰ ਦੇ ਪੱਧਰ ‘ਤੇ ਆ ਸਕਦਾ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸ਼ੇਅਰ ਬਾਜ਼ਾਰ ‘ਚ ਕਿਸ ਤਰ੍ਹਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ

ਬੰਬੇ ਸਟਾਕ ਐਕਸਚੇਂਜ ਦਾ ਮੁੱਖ ਸੂਚਕ ਅੰਕ ਸੈਂਸੈਕਸ 1.25 ਫੀਸਦੀ ਜਾਂ 984.23 ਅੰਕ ਦੀ ਗਿਰਾਵਟ ਨਾਲ 77,690.95 ਅੰਕਾਂ ‘ਤੇ ਬੰਦ ਹੋਇਆ। ਉਥੇ ਹੀ ਕਾਰੋਬਾਰੀ ਸੈਸ਼ਨ ਦੌਰਾਨ ਸੈਂਸੈਕਸ ‘ਚ ਕਰੀਬ 1100 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਸੈਂਸੈਕਸ 77,533.30 ਅੰਕਾਂ ਦੇ ਨਾਲ ਦਿਨ ਦੇ ਹੇਠਲੇ ਪੱਧਰ ‘ਤੇ ਆ ਗਿਆ। ਜੇਕਰ ਅਸੀਂ ਮੰਗਲਵਾਰ ਅਤੇ ਬੁੱਧਵਾਰ ਦੀ ਸੰਯੁਕਤ ਗਿਰਾਵਟ ‘ਤੇ ਨਜ਼ਰ ਮਾਰੀਏ ਤਾਂ ਸੈਂਸੈਕਸ ‘ਚ 1832 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉਥੇ ਹੀ ਨਵੰਬਰ ਦੇ ਪੂਰੇ ਮਹੀਨੇ ‘ਚ ਸੈਂਸੈਕਸ 1,724.92 ਅੰਕ ਡਿੱਗਿਆ ਹੈ। ਇਸ ਦਾ ਮਤਲਬ ਹੈ ਕਿ ਨਵੰਬਰ ਮਹੀਨੇ ‘ਚ ਸੈਂਸੈਕਸ 2.17 ਫੀਸਦੀ ਟੁੱਟ ਚੁੱਕਾ ਹੈ।

ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਮੁੱਖ ਸੂਚਕ ਅੰਕ ਨਿਫਟੀ 1.36 ਫੀਸਦੀ ਜਾਂ 324.40 ਅੰਕਾਂ ਦੀ ਗਿਰਾਵਟ ਨਾਲ 23,559.05 ਅੰਕਾਂ ‘ਤੇ ਬੰਦ ਹੋਇਆ। ਹਾਲਾਂਕਿ ਕਾਰੋਬਾਰੀ ਸੈਸ਼ਨ ਦੌਰਾਨ ਨਿਫਟੀ ‘ਚ ਕਰੀਬ 375 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਦਿਨ ਦੇ ਹੇਠਲੇ ਪੱਧਰ 23,509.60 ਅੰਕ ‘ਤੇ ਪਹੁੰਚ ਗਿਆ। ਹਾਲਾਂਕਿ ਪਿਛਲੇ ਦੋ ਦਿਨਾਂ ‘ਚ ਨਿਫਟੀ ‘ਚ 582.25 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ਨਵੰਬਰ ਮਹੀਨੇ ‘ਚ ਨਿਫਟੀ 646.30 ਅੰਕ ਡਿੱਗ ਚੁੱਕਾ ਹੈ। ਇਸ ਦਾ ਮਤਲਬ ਹੈ ਕਿ ਨਿਫਟੀ ‘ਚ ਸੈਂਸੈਕਸ ਦੇ ਮੁਕਾਬਲੇ 2.67 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਚੁੱਕੀ ਹੈ।

ਕਿਹੜੇ ਸਟਾਕਾਂ ਵਿੱਚ ਆਈ ਗਿਰਾਵਟ?

ਨੈਸ਼ਨਲ ਸਟਾਕ ਐਕਸਚੇਂਜ ਦੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਟਾਪ ਲੂਜ਼ਰਸ ਚ ਹੀਰੋ ਮੋਟਰਜ਼ ਦੇ ਸ਼ੇਅਰਾਂ ‘ਚ 4.21 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਦਕਿ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ ‘ਚ 3.47 ਫੀਸਦੀ, ਹਿੰਡਾਲਕੋ ਦੇ ਸ਼ੇਅਰਾਂ ‘ਚ 3.40 ਫੀਸਦੀ, ਟਾਟਾ ਸਟੀਲ ਦੇ ਸ਼ੇਅਰਾਂ ‘ਚ 3.11 ਫੀਸਦੀ ਅਤੇ ਆਈਸ਼ਰ ਮੋਟਰਜ਼ ਦੇ ਸ਼ੇਅਰਾਂ ‘ਚ 2.94 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਐਨਟੀਪੀਸੀ, ਏਸ਼ੀਅਨ ਪੇਂਟਸ, ਟਾਟਾ ਮੋਟਰਜ਼, ਗ੍ਰਾਸੀਮ ਅਤੇ ਬ੍ਰਿਟਾਨੀਆ ਦੇ ਸ਼ੇਅਰਾਂ ‘ਚ 0.04 ਤੋਂ 0.40 ਫੀਸਦੀ ਤੱਕ ਦਾ ਉਛਾਲ ਦੇਖਣ ਨੂੰ ਮਿਲਿਆ ਹੈ।

ਦੂਜੇ ਪਾਸੇ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ‘ਚ ਬੀਐੱਸਈ ‘ਚ 1.64 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਟੀਸੀਐਸ ਦੇ ਸ਼ੇਅਰ 1.12 ਫੀਸਦੀ ਡਿੱਗ ਕੇ ਬੰਦ ਹੋਏ। ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਦੇ ਸ਼ੇਅਰਾਂ ‘ਚ ਵੀ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ, ਉਥੇ ਹੀ ਦੂਜੇ ਪਾਸੇ HDFC ਬੈਂਕ ਦੇ ਸ਼ੇਅਰਾਂ ‘ਚ ਵੀ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ।

ਦੂਜੇ ਪਾਸੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਪੂਰੇ ਨਵੰਬਰ ਮਹੀਨੇ ‘ਚ ਭਾਰੀ ਨੁਕਸਾਨ ਹੋਇਆ। ਜੋ ਕਿ BSE ਦੇ ਮਾਰਕੀਟ ਕੈਪ ਨਾਲ ਜੁੜਿਆ ਹੋਇਆ ਹੈ। ਅਕਤੂਬਰ ਦੇ ਆਖਰੀ ਕਾਰੋਬਾਰੀ ਦਿਨ BSE ਦਾ ਮਾਰਕੀਟ ਕੈਪ 4,44,71,429.92 ਕਰੋੜ ਰੁਪਏ ਸੀ, ਜੋ ਅੱਜ ਡਿੱਗ ਕੇ 4,30,45,533.54 ਕਰੋੜ ਰੁਪਏ ਰਹਿ ਗਿਆ। ਇਸ ਦਾ ਮਤਲਬ ਹੈ ਕਿ ਨਵੰਬਰ ਮਹੀਨੇ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ 14,25,896.38 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਜੇਕਰ ਅੱਜ ਦੀ ਗੱਲ ਕਰੀਏ ਤਾਂ ਇੱਕ ਦਿਨ ਪਹਿਲਾਂ ਭਾਵ ਮੰਗਲਵਾਰ ਨੂੰ BSE ਦਾ ਮਾਰਕਿਟ ਕੈਪ 4,37,24,562.57 ਕਰੋੜ ਰੁਪਏ ਸੀ, ਜਿਸ ਵਿੱਚ ਅੱਜ 6,79,029.03 ਕਰੋੜ ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ। ਜੇਕਰ ਅਸੀਂ ਮੰਗਲਵਾਰ ਅਤੇ ਬੁੱਧਵਾਰ ਦੇ ਸੰਯੁਕਤ ਨੁਕਸਾਨ ‘ਤੇ ਨਜ਼ਰ ਮਾਰੀਏ ਤਾਂ ਨਿਵੇਸ਼ਕਾਂ ਨੂੰ ਦੋ ਦਿਨਾਂ ‘ਚ 13.90 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।

ਪਰਾਲੀ ਦੇ ਮੁੱਦੇ ਨੂੰ ਲੈ ਕੇ ਭੜਕੇ CM ਮਾਨ, ਕਿਹਾ- ਇਸ ਮੁੱਦੇ ਤੇ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ
ਪਰਾਲੀ ਦੇ ਮੁੱਦੇ ਨੂੰ ਲੈ ਕੇ ਭੜਕੇ CM ਮਾਨ, ਕਿਹਾ- ਇਸ ਮੁੱਦੇ ਤੇ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ...
ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਕਿਸੇ ਦਾ ਘਰ ਨਹੀਂ ਡੇਗ ਸਕਦੇ,ਬੁਲਡੋਜ਼ਰ ਐਕਸ਼ਨ ਤੇ SC ਨੇ ਲਗਾਈ ਰੋਕ
ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਕਿਸੇ ਦਾ ਘਰ ਨਹੀਂ ਡੇਗ ਸਕਦੇ,ਬੁਲਡੋਜ਼ਰ ਐਕਸ਼ਨ ਤੇ SC ਨੇ ਲਗਾਈ ਰੋਕ...
ਪਾਕਿਸਤਾਨ ਨੇ ਭਗਤ ਸਿੰਘ ਬਾਰੇ ਕੀਤੀਆਂ ਅਜਿਹੀਆਂ ਟਿੱਪਣੀਆਂ, ਲਾਹੌਰ 'ਚ ਬੁੱਤ ਲਗਾਉਣ 'ਤੇ ਪਾਬੰਦੀ
ਪਾਕਿਸਤਾਨ ਨੇ ਭਗਤ ਸਿੰਘ ਬਾਰੇ ਕੀਤੀਆਂ ਅਜਿਹੀਆਂ ਟਿੱਪਣੀਆਂ, ਲਾਹੌਰ 'ਚ ਬੁੱਤ ਲਗਾਉਣ 'ਤੇ ਪਾਬੰਦੀ...
ਮੋਸਟ ਵਾਂਟੇਡ ਅਰਸ਼ ਡੱਲਾ ਗ੍ਰਿਫ਼ਤਾਰ , ਕਿਵੇਂ ਹੈ ਲਾਰੇਂਸ ਬਿਸ਼ਨੋਈ ਤੋਂ ਵੀ ਜਿਆਦਾ ਖਤਰਨਾਕ ?
ਮੋਸਟ ਵਾਂਟੇਡ ਅਰਸ਼ ਡੱਲਾ ਗ੍ਰਿਫ਼ਤਾਰ , ਕਿਵੇਂ ਹੈ ਲਾਰੇਂਸ ਬਿਸ਼ਨੋਈ ਤੋਂ ਵੀ ਜਿਆਦਾ ਖਤਰਨਾਕ ?...
ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨੇ ਮਚਾਈ ਹਲਚਲ, ਕੁਰਸੀ ਖੁੱਸਣ ਦੇ ਡਰੋਂ ਕੌਣ ਪ੍ਰੇਸ਼ਾਨ?
ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨੇ ਮਚਾਈ ਹਲਚਲ, ਕੁਰਸੀ ਖੁੱਸਣ ਦੇ ਡਰੋਂ ਕੌਣ ਪ੍ਰੇਸ਼ਾਨ?...
Ravneet Singh Bittu: ਰਵਨੀਤ ਸਿੰਘ ਦੇ ਕਿਹੜੇ ਬਿਆਨ ਨੇ ਮਚਾਈ ਸਿਆਸੀ ਹਲਚਲ?
Ravneet Singh Bittu: ਰਵਨੀਤ ਸਿੰਘ ਦੇ ਕਿਹੜੇ ਬਿਆਨ ਨੇ ਮਚਾਈ ਸਿਆਸੀ ਹਲਚਲ?...
Punjab News : 'ਆਪ' ਉਮੀਦਵਾਰ ਇਸ਼ਾਂਕ ਚੱਬੇਵਾਲ ਬਾਰੇ ਹੁਸ਼ਿਆਰਪੁਰ ਦੇ ਲੋਕਾਂ ਨੇ ਕੀ ਕਿਹਾ?
Punjab News : 'ਆਪ' ਉਮੀਦਵਾਰ ਇਸ਼ਾਂਕ ਚੱਬੇਵਾਲ ਬਾਰੇ ਹੁਸ਼ਿਆਰਪੁਰ ਦੇ ਲੋਕਾਂ ਨੇ ਕੀ ਕਿਹਾ?...
Himachal News: ਸਮੋਸੇ ਨੂੰ ਲੈ ਕੇ ਛਿੜਿਆ ਵਿਵਾਦ, CID ਨੇ ਸ਼ੁਰੂ ਕੀਤੀ ਜਾਂਚ!
Himachal News: ਸਮੋਸੇ ਨੂੰ ਲੈ ਕੇ ਛਿੜਿਆ ਵਿਵਾਦ, CID ਨੇ ਸ਼ੁਰੂ ਕੀਤੀ ਜਾਂਚ!...
ਪੰਜਾਬ 'ਚ CM ਮਾਨ ਨੇ ਸਰਪੰਚਾਂ ਨੂੰ ਚੁਕਾਈ ਸਹੁੰ, ਅਜਿਹਾ ਪ੍ਰੋਗਰਾਮ ਪਹਿਲਾਂ ਨਹੀਂ ਦੇਖਿਆ ਹੋਵੇਗਾ, ਦੇਖੋ ਕੀ ਸੀ ਖਾਸ?
ਪੰਜਾਬ 'ਚ CM ਮਾਨ ਨੇ ਸਰਪੰਚਾਂ ਨੂੰ ਚੁਕਾਈ ਸਹੁੰ, ਅਜਿਹਾ ਪ੍ਰੋਗਰਾਮ ਪਹਿਲਾਂ ਨਹੀਂ ਦੇਖਿਆ ਹੋਵੇਗਾ, ਦੇਖੋ ਕੀ ਸੀ ਖਾਸ?...
2024 ਸਭ ਤੋਂ ਗਰਮ ਸਾਲ ਰਹੇਗਾ, Climate ਏਜੰਸੀ ਨੇ ਪੂਰੀ ਦੁਨੀਆ ਨੂੰ ਸੁਚੇਤ ਕਰਦਿਆਂ ਰਿਪੋਰਟ ਕੀਤੀ ਜਾਰੀ
2024 ਸਭ ਤੋਂ ਗਰਮ ਸਾਲ ਰਹੇਗਾ, Climate ਏਜੰਸੀ ਨੇ ਪੂਰੀ ਦੁਨੀਆ ਨੂੰ ਸੁਚੇਤ ਕਰਦਿਆਂ ਰਿਪੋਰਟ ਕੀਤੀ ਜਾਰੀ...
ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਕੀ ਹੈ ਰਾਏਪੁਰ ਕਨੈਕਸ਼ਨ?
ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਕੀ ਹੈ ਰਾਏਪੁਰ ਕਨੈਕਸ਼ਨ?...
Punjab By Election: Giddarbaha ਗਿੱਦੜਬਾਹਾ ਸੀਟ 'ਤੇ ਪ੍ਰਚਾਰ ਕਰਨ ਪਹੁੰਚੇ ਰਵਨੀਤ ਬਿੱਟੂ, ਅਗਲਾ ਸੀਐਮ ਬਣਨ ਦਾ ਠੋਕਿਆ ਦਾਅਵਾ!
Punjab By Election: Giddarbaha ਗਿੱਦੜਬਾਹਾ ਸੀਟ 'ਤੇ ਪ੍ਰਚਾਰ ਕਰਨ ਪਹੁੰਚੇ ਰਵਨੀਤ ਬਿੱਟੂ, ਅਗਲਾ ਸੀਐਮ ਬਣਨ ਦਾ ਠੋਕਿਆ ਦਾਅਵਾ!...
Jammu & Kashmir: ਕਸ਼ਮੀਰ ਦੀ ਹਸੀਨਾ ਨੇ ਪੰਜਾਬ 'ਚ ਮਚਾਇਆ ਗਦਰ, ਕਰਦੀ ਸੀ ਅਜਿਹਾ ਕਾਂਡ, ਪਹੁੰਚ ਗਈ ਜੇਲ੍ਹ
Jammu & Kashmir: ਕਸ਼ਮੀਰ ਦੀ ਹਸੀਨਾ ਨੇ ਪੰਜਾਬ 'ਚ ਮਚਾਇਆ ਗਦਰ, ਕਰਦੀ ਸੀ ਅਜਿਹਾ ਕਾਂਡ, ਪਹੁੰਚ ਗਈ ਜੇਲ੍ਹ...
ਖਰਾਬ ਫਾਰਮ ਨਾਲ ਆਸਟ੍ਰੇਲੀਆ ਜਾ ਰਹੇ ਕੋਹਲੀ ਦੇ ਨਾਂ ਇੱਕ ਫੈਨ ਦਾ Open Letter
ਖਰਾਬ ਫਾਰਮ ਨਾਲ ਆਸਟ੍ਰੇਲੀਆ ਜਾ ਰਹੇ ਕੋਹਲੀ ਦੇ ਨਾਂ ਇੱਕ ਫੈਨ ਦਾ Open Letter...