ਕੀ ਅੰਬਾਨੀ ਦੀ ਹਾਲਤ ਵੀ ਅਡਾਨੀ ਵਰਗੀ ਹੋ ਜਾਵੇਗੀ? ਵੱਧ ਸਕਦਾ ਹੈ ਕਰਜ਼ੇ ਦਾ ਬੋਝ
ਜਦੋਂ ਗੌਤਮ ਅਡਾਨੀ ਦੇ ਗਰੁੱਪ ਖਿਲਾਫ ਹਿੰਡਨਬਰਗ ਰਿਸਰਚ ਦੀ ਰਿਪੋਰਟ ਆਈ ਤਾਂ ਸਭ ਤੋਂ ਵੱਡਾ ਸਵਾਲ ਉਨ੍ਹਾਂ ਦੇ ਗਰੁੱਪ 'ਤੇ 2 ਲੱਖ ਕਰੋੜ ਰੁਪਏ ਦੇ ਕਰਜ਼ੇ ਨੂੰ ਲੈ ਕੇ ਉੱਠਿਆ। ਹੁਣ ਅਜਿਹਾ ਹੀ ਹਾਲ ਮੁਕੇਸ਼ ਅੰਬਾਨੀ ਦੇ ਰਿਲਾਇੰਸ ਗਰੁੱਪ ਵਿੱਚ ਵੀ ਹੁੰਦਾ ਨਜ਼ਰ ਆ ਰਿਹਾ ਹੈ। ਪੜ੍ਹੋ ਇਹ ਖਬਰ..
ਬਿਜਨੈਸ ਨਿਊਜ। ਮੁਕੇਸ਼ ਅੰਬਾਨੀ ਦਾ ਰਿਲਾਇੰਸ ਗਰੁੱਪ (Reliance Group) ਇਸ ਸਮੇਂ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਰਿਲਾਇੰਸ ਜਿਓ ਟੈਲੀਕਾਮ ਸੈਕਟਰ ਵਿੱਚ ਦੇਸ਼ ਦੀ ਨੰਬਰ-1 ਕੰਪਨੀ ਬਣ ਚੁੱਕੀ ਹੈ। ਇਸ ਤੋਂ ਇਲਾਵਾ ਹਾਲ ਹੀ ‘ਚ ਰਿਲਾਇੰਸ ਗਰੁੱਪ ਨੇ ਆਪਣੇ ਪ੍ਰਚੂਨ ਕਾਰੋਬਾਰ ਦਾ ਕਾਫੀ ਵਿਸਥਾਰ ਕੀਤਾ ਹੈ ਅਤੇ ਹੁਣ ਕੰਪਨੀ ਇਸ ਖੇਤਰ ‘ਚ ਵੀ ਨੰਬਰ-1 ‘ਤੇ ਹੈ। ਪਰ ਇਸ ਸਭ ਦੇ ਕਾਰਨ ਰਿਲਾਇੰਸ ਗਰੁੱਪ ‘ਤੇ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਹੈ ਤਾਂ ਕੀ ਉਨ੍ਹਾਂ ਦੀ ਹਾਲਤ ਵੀ ਅਡਾਨੀ ਗਰੁੱਪ ਵਰਗੀ ਹੋਣ ਵਾਲੀ ਹੈ?
ਹਿੰਡਨਬਰਗ ਰਿਸਰਚ ਦੀ ਰਿਪੋਰਟ ਅਡਾਨੀ ਗਰੁੱਪ (Adani Group) ਦੇ ਖਿਲਾਫ ਆਈ ਤਾਂ ਗਰੁੱਪ ਦੇ 2 ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਨੂੰ ਲੈ ਕੇ ਸਵਾਲ ਉਠਾਏ ਗਏ। ਇਸ ਤੋਂ ਪਹਿਲਾਂ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਵੱਲੋਂ ਦਿੱਤੇ ਗਏ ਟੀਵੀ ਇੰਟਰਵਿਊ ਵਿੱਚ ਉਨ੍ਹਾਂ ਦੀ ਕੰਪਨੀ ਦੇ ਵੱਡੇ ਕਰਜ਼ੇ ਨੂੰ ਲੈ ਕੇ ਸਵਾਲ ਉਠਾਏ ਗਏ ਸਨ। ਅਜਿਹੇ ‘ਚ ਕੀ ਰਿਲਾਇੰਸ ਇੰਡਸਟਰੀਜ਼ ਵੀ ਕਾਰੋਬਾਰੀ ਵਿਸਤਾਰ ਕਾਰਨ ਅਡਾਨੀ ਗਰੁੱਪ ਦੇ ਰਾਹ ‘ਤੇ ਚੱਲ ਰਹੀ ਹੈ?


