AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਮੁੰਡਿਆਂ ਨੇ ਇੱਕ ਬਾਈਕ ਵਿੱਚ ਜੋੜੇ ਚਾਰ ਪਹੀਏ, ਵਾਇਰਲ ਹੋਇਆ ਵੀਡੀਓ

Viral Video: ਲੋਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲਈ ਬਹੁਤ ਕੋਸ਼ਿਸ਼ ਕਰਦੇ ਹਨ। ਕਈ ਵਾਰ ਉਹ ਮੋਡੀਫਾਈਡ ਬਾਈਕਾਂ ਵੀ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਸੜਕ 'ਤੇ ਲੈ ਕੇ ਨਿਕਲ ਜਾਂਦੇ ਹਨ। ਹੁਣ ਇਸ ਵੀਡੀਓ ਨੂੰ ਹੀ ਦੇਖ ਲਓ, ਜਿਸ ਵਿੱਚ ਤਿੰਨ ਮੁੰਡਿਆਂ ਨੇ ਇੱਕ ਅਨੋਖੀ ਬਾਈਕ ਬਣਾਈ ਅਤੇ ਉਸ ਨੂੰ ਸੜਕ ਤੇ ਚਲਾ ਕੇ ਦਿਖਾਇਆ ਵੀ ਹੈ।

Viral Video: ਮੁੰਡਿਆਂ ਨੇ ਇੱਕ ਬਾਈਕ ਵਿੱਚ ਜੋੜੇ ਚਾਰ ਪਹੀਏ, ਵਾਇਰਲ ਹੋਇਆ ਵੀਡੀਓ
ਮੁੰਡਿਆਂ ਨੇ ਇੱਕ ਬਾਈਕ ਵਿੱਚ ਜੋੜੇ ਚਾਰ ਪਹੀਏ, ਵਾਇਰਲ ਹੋਇਆ ਵੀਡੀਓ
tv9-punjabi
| Published: 22 Feb 2026 15:00 PM IST

ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਦੀ ਇੱਛਾ ਇਨ੍ਹੀਂ ਦਿਨੀਂ ਮੁੰਡੇ ਕੁੜੀਆਂ ਵਿੱਚ ਪ੍ਰਚਲਿਤ ਹੁੰਦੀ ਜਾ ਰਹੀ ਹੈ। ਲਾਈਕਸ ਅਤੇ ਵਿਊਜ਼ ਹਾਸਲ ਕਰਨ ਲਈ, ਲੋਕ ਨਵੀਆਂ- ਨਵੀਆਂ ਚੀਜ਼ਾਂ ਨਾਲ ਪ੍ਰਯੋਗ ਕਰ ਰਹੇ ਹਨ, ਜੋ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਚਮਕ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇੰਟਰਨੇਟ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੁਝ ਮੁੰਡਿਆਂ ਨੇ ਆਪਣੀ ਬਾਈਕ ਨੂੰ ਮੋਡੀਫਾਈਡ ਕੀਤਾ ਅਤੇ ਉਸ ਵਿੱਚ ਇੱਕ ਜਾਂ ਦੋ ਨਹੀਂ, ਸਗੋਂ ਚਾਰ ਪਹੀਏ ਜੋੜ ਦਿੱਤੇ ਹਨ। ਸੋਸ਼ਲ ਮੀਡੀਆ ‘ਤੇ ਇਸ ਅਜੀਬੋ-ਗਰੀਬ ਅਸਥਾਈ ਬਾਈਕ ਨੂੰ ਦੇਖ ਕੇ ਲੋਕ ਹੈਰਾਨ ਅਤੇ ਉਲਝਣ ਵਿੱਚ ਪੈ ਗਏ ਹਨ।

ਵੀਡੀਓ ਵਿੱਚ, ਤੁਸੀਂ 2 ਮੁੰਡਿਆਂ ਨੂੰ ਸੜਕ ਦੇ ਕਿਨਾਰੇ ਆਪਣੀ ਮੋਡੀਫਾਈਡ ਹੋਈ ਬਾਈਕ ਦੇ ਨਾਲ ਖੜ੍ਹੇ ਹੋਏ ਦੇਖ ਸਕਦੇ ਹੋ, ਜਦੋਂ ਕਿ ਇੱਕ ਹੋਰ ਮੁੰਡਾ ਬਾਈਕ ਦੇ ਉੱਪਰ ਸਵਾਰ ਹੈ। ਮੁੰਡਿਆਂ ਨੇ ਬਾਈਕ ਦੇ ਦੋਵੇਂ ਪਹੀਏ ਦੇ ਹੇਠਾਂ 2-2 ਹੋਰ ਪਹੀਏ ਜੋੜੇ ਦਿੱਤੇ ਹਨ, ਜਿਸ ਨਾਲ ਇਹ ਦੁਨੀਆ ਦੀ ਸਭ ਤੋਂ ਅਨੋਖੀ ਬਾਈਕ ਬਣ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਮੁੰਡੇ ਸੜਕ ‘ਤੇ ਇਸ ਅਨੋਖੀ ਬਾਈਕ ਦੀ ਸਵਾਰੀ ਕਰਦੇ ਵੀ ਦਿਖਾਈ ਦੇ ਰਹੇ ਹਨ। ਸਿਰਫ ਉਹੀ ਜਾਣਦੇ ਹਨ ਕਿ ਉਨ੍ਹਾਂ ਨੇ ਇਹ ਕਾਰਨਾਮਾ ਕਿਵੇਂ ਕੀਤਾ, ਪਰ ਇਹ ਪੱਕਾ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲਈ ਅਜਿਹਾ ਮੋਡੀਫਾਈਡ ਕੀਤਾ ਗਿਆ ਹੈ, ਅਤੇ ਇਸ ਵਿੱਚ ਮੁੰਡੇ ਸਫਲ ਹੋ ਗਏ ਹਨ। ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਮੁੰਡਿਆਂ ਨੇ ਕੀਤਾ ਸ਼ਾਨਦਾਰ ਮੋਡਿਫਿਕੇਸ਼ਨ

ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @memanoj24 ਯੂਜ਼ਰਨੇਮ ਦੁਆਰਾ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਗਿਆ ਹੈ, “ਕਿਸਨੇ ਬਣਾਇਆ ਯੇ ਮੁਜਸਿਮਾ ? ਇਹ ਮੁੰਡੇ ਸਾਡੇ ਦੇਸ਼ ਦਾ ਭਵਿੱਖ ਹਨ। ਇਸ ਕਲਾਕਾਰੀ ਦੇਸ਼ ਤੋਂ ਬਾਹਰ ਨਹੀਂ ਜਾਣੀ ਚਾਹੀਦੀ।”

ਇਸ 14 ਸਕਿੰਟ ਦੇ ਵੀਡੀਓ ਨੂੰ ਪਹਿਲਾਂ ਹੀ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ, ਸੈਂਕੜੇ ਲੋਕਾਂ ਨੇ ਇਸਨੂੰ ਲਾਇਕ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਵੀਡੀਓ ਦੇਖ ਕੇ, ਕਿਸੇ ਨੇ ਮਜ਼ਾਕ ਵਿੱਚ ਟਿੱਪਣੀ ਕੀਤੀ, “ਭਰਾ ਨੇ ਤਾਂ ਬਾਈਕ ਨੂੰ ਹੈਲੀਕਾਪਟਰ ਬਣਾ ਦਿੱਤਾ,” ਜਦੋਂ ਕਿ ਇੱਕ ਹੋਰ ਨੇ ਕਿਹਾ, “ਇਸ ਤਰ੍ਹਾਂ ਦੇ ਕਲਾਕਾਰਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।” ਇੱਕ ਹੋਰ ਯੂਜ਼ਰਸ ਨੇ ਮਜ਼ਾਕ ਕਰਦਿਆਂ ਲਿਖਿਆ, “ਕਮਾਲ ਦੀ ਕਲਾ ਹੈ। ਅਜਿਹੇ ਹੁਨਰਮੰਦ ਹੀ ਦੇਸ਼ ਦਾ ਅਸਲ ਭਵਿੱਖ ਹਨ।”

ਇੱਥੇ ਦੇਖੋ ਵੀਡੀਓ

Follow Us
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...