AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Bank of Baroda Recruitment 2026: ਬੈਂਕ ਆਫ਼ ਬੜੌਦਾ ਵਿੱਚ ਨਿਕਲੀ ਭਰਤੀ, ਅਰਜ਼ੀਆਂ ਸ਼ੁਰੂ, ਜਾਣੋ ਪੂਰੀ ਜਾਣਕਾਰੀ

Bank of Baroda Recruitment 2026: ਜੇਕਰ ਤੁਸੀਂ ਬੈਂਕਿੰਗ ਸੈਕਟਰ ਵਿੱਚ ਸੀਨੀਅਰ ਅਧਿਕਾਰੀ ਦੇ ਅਹੁਦੇ 'ਤੇ ਕਰੀਅਰ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਬੈਂਕ ਆਫ਼ ਬੜੌਦਾ ਨੇ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ (AVP) ਸਮੇਤ ਕਈ ਸਪੈਸ਼ਲਿਸਟ ਅਹੁਦਿਆਂ ਲਈ ਭਰਤੀ ਸ਼ੁਰੂ ਕਰ ਦਿੱਤੀ ਹੈ। ਅਰਜ਼ੀ ਦੀ ਪ੍ਰਕਿਰਿਆ 11 ਜੁਲਾਈ 2026 ਤੋਂ ਜਾਰੀ ਹੈ।'

Bank of Baroda Recruitment 2026: ਬੈਂਕ ਆਫ਼ ਬੜੌਦਾ ਵਿੱਚ ਨਿਕਲੀ ਭਰਤੀ, ਅਰਜ਼ੀਆਂ ਸ਼ੁਰੂ, ਜਾਣੋ ਪੂਰੀ ਜਾਣਕਾਰੀ
ਬੈਂਕ ਆਫ਼ ਬੜੌਦਾ ‘ਚ ਕਰੀਅਰ ਬਣਾਉਣ ਦਾ ਮੌਕਾ
tv9-punjabi
| Published: 15 Jul 2026 12:57 PM IST
Share

ਜੇਕਰ ਤੁਸੀਂ ਬੈਂਕਿੰਗ ਸੈਕਟਰ ਵਿੱਚ ਸੀਨੀਅਰ ਅਧਿਕਾਰੀ ਦੇ ਅਹੁਦੇ ‘ਤੇ ਕਰੀਅਰ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਬੈਂਕ ਆਫ਼ ਬੜੌਦਾ ਨੇ ਆਪਣੇ ਪਿਛਲੇ ਭਰਤੀ ਅਭਿਆਨ ਦੌਰਾਨ ਖਾਲੀ ਰਹਿ ਗਈਆਂ ਅਸਾਮੀਆਂ ਨੂੰ ਭਰਨ ਲਈ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਭਰਤੀ ਤਹਿਤ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ (AVP) ਪੱਧਰ ਦੇ ਵੱਖ-ਵੱਖ ਸਪੈਸ਼ਲਿਸਟ ਅਹੁਦਿਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਅਰਜ਼ੀ ਦੀ ਪ੍ਰਕਿਰਿਆ 11 ਜੁਲਾਈ 2026 ਤੋਂ ਸ਼ੁਰੂ ਹੋ ਚੁੱਕੀ ਹੈ। ਇੱਛੁਕ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ ਬੈਂਕ ਵਿੱਚ ਜ਼ਿੰਮੇਵਾਰ ਅਹੁਦੇ ‘ਤੇ ਕੰਮ ਕਰਨ ਦਾ ਮੌਕਾ ਮਿਲੇਗਾ।

ਇਹ ਭਰਤੀ ਉਨ੍ਹਾਂ ਅਹੁਦਿਆਂ ਲਈ ਕੀਤੀ ਜਾ ਰਹੀ ਹੈ ਜੋ ਪਿਛਲੇ ਚੋਣ ਅਭਿਆਨ ਦੌਰਾਨ ਖਾਲੀ ਰਹਿ ਗਏ ਸਨ। ਇਸ ਭਰਤੀ ਤਹਿਤ ਡਾਟਾ ਐਨਾਲਿਸਟ/ਡਾਟਾ ਸਾਇੰਟਿਸਟ, ਪ੍ਰੋਜੈਕਟ ਮੈਨੇਜਮੈਂਟ ਸਪੈਸ਼ਲਿਸਟ, ਐਜਾਇਲ ਟ੍ਰਾਂਸਫਾਰਮੇਸ਼ਨ ਐਕਸਪਰਟ ਅਤੇ ਬਿਜ਼ਨਸ ਫਾਇਨੈਂਸ ਐਨਾਲਿਸਟ ਵਰਗੇ ਅਹੁਦਿਆਂ ‘ਤੇ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ (AVP) ਦੀ ਨਿਯੁਕਤੀ ਕੀਤੀ ਜਾਵੇਗੀ। ਇੱਛੁਕ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ bankofbaroda.bank.in ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਯੋਗਤਾ ਅਤੇ ਤਜਰਬੇ ਦੀਆਂ ਸ਼ਰਤਾਂ

ਹਰ ਅਹੁਦੇ ਲਈ ਵੱਖ-ਵੱਖ ਵਿਦਿਅਕ ਯੋਗਤਾ ਅਤੇ ਤਜਰਬਾ ਨਿਰਧਾਰਤ ਕੀਤਾ ਗਿਆ ਹੈ। ਜ਼ਿਆਦਾਤਰ ਅਹੁਦਿਆਂ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲਾਜ਼ਮੀ ਹੈ। ਇੰਜੀਨੀਅਰਿੰਗ, ਕੰਪਿਊਟਰ ਸਾਇੰਸ, ਆਈਟੀ, ਡਾਟਾ ਸਾਇੰਸ, ਐਮਸੀਏ, ਐਮਬੀਏ, ਪੀਜੀਡੀਐਮ ਜਾਂ ਸੰਬੰਧਿਤ ਵਿਸ਼ਿਆਂ ਦੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਡਾਟਾ ਸਾਇੰਸ ਅਤੇ ਪ੍ਰੋਜੈਕਟ ਮੈਨੇਜਮੈਂਟ ਨਾਲ ਸਬੰਧਿਤ ਅਹੁਦਿਆਂ ਲਈ ਲਗਭਗ 8 ਸਾਲ ਦਾ ਤਜਰਬਾ ਲਾਜ਼ਮੀ ਹੈ, ਜਦਕਿ ਐਜਾਇਲ ਟ੍ਰਾਂਸਫਾਰਮੇਸ਼ਨ ਅਤੇ ਬਿਜ਼ਨਸ ਫਾਇਨੈਂਸ ਨਾਲ ਜੁੜੇ ਅਹੁਦਿਆਂ ਲਈ ਘੱਟੋ-ਘੱਟ 5 ਸਾਲ ਦਾ ਸੰਬੰਧਿਤ ਕੰਮ ਦਾ ਤਜਰਬਾ ਮੰਗਿਆ ਗਿਆ ਹੈ। ਵਿੱਤੀ ਸੇਵਾਵਾਂ, ਕਨਸਲਟਿੰਗ ਅਤੇ ਬੈਂਕਿੰਗ ਖੇਤਰ ਦਾ ਤਜਰਬਾ ਰੱਖਣ ਵਾਲੇ ਉਮੀਦਵਾਰਾਂ ਨੂੰ ਵਾਧੂ ਤਰਜੀਹ ਮਿਲ ਸਕਦੀ ਹੈ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਅਰਜ਼ੀਆਂ ਦੀ ਸਕ੍ਰੂਟਨੀ, ਆਨਲਾਈਨ ਪ੍ਰੀਖਿਆ, ਸਾਈਕੋਮੈਟ੍ਰਿਕ ਟੈਸਟ, ਗਰੁੱਪ ਡਿਸਕਸ਼ਨ, ਇੰਟਰਵਿਊ ਅਤੇ ਹੋਰ ਲੋੜੀਂਦੇ ਪੜਾਵਾਂ ਦੇ ਆਧਾਰ ‘ਤੇ ਕੀਤੀ ਜਾਵੇਗੀ। ਲੋੜ ਪੈਣ ‘ਤੇ ਬੈਂਕ ਚੋਣ ਪ੍ਰਕਿਰਿਆ ਵਿੱਚ ਤਬਦੀਲੀ ਵੀ ਕਰ ਸਕਦਾ ਹੈ। ਚੁਣੇ ਗਏ ਉਮੀਦਵਾਰਾਂ ਦੀ ਸ਼ੁਰੂਆਤੀ ਤਾਇਨਾਤੀ ਮੁੰਬਈ ਵਿੱਚ ਕੀਤੀ ਜਾ ਸਕਦੀ ਹੈ। ਹਾਲਾਂਕਿ, ਬੈਂਕ ਆਪਣੀ ਲੋੜ ਅਨੁਸਾਰ ਉਨ੍ਹਾਂ ਨੂੰ ਹੋਰ ਥਾਵਾਂ ‘ਤੇ ਵੀ ਨਿਯੁਕਤ ਕਰ ਸਕਦਾ ਹੈ।

ਕਿਵੇਂ ਦੇਣੀ ਹੈ ਅਰਜ਼ੀ?

ਅਰਜ਼ੀ ਦੇਣ ਲਈ ਉਮੀਦਵਾਰ ਸਭ ਤੋਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਨ। ਇਸ ਤੋਂ ਬਾਅਦ ਆਪਣੀ ਨਿੱਜੀ ਜਾਣਕਾਰੀ, ਵਿਦਿਅਕ ਵੇਰਵੇ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨ। ਨਿਰਧਾਰਤ ਅਰਜ਼ੀ ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਫਾਰਮ ਸਬਮਿਟ ਕਰੋ ਅਤੇ ਭਵਿੱਖ ਲਈ ਉਸ ਦਾ ਪ੍ਰਿੰਟਆਉਟ ਸੰਭਾਲ ਕੇ ਰੱਖੋ। ਭਰਤੀ ਨਾਲ ਸਬੰਧਤ ਸਾਰੇ ਅਪਡੇਟ ਬੈਂਕ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤੇ ਜਾਣਗੇ।

Source:TV9Hindi.com

Follow Us
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...