AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Aaj Da Rashifal: ਕੰਮਕਾਜ ਵਿੱਚ ਕੋਈ ਨਵਾਂ ਮੌਕਾ ਮਿਲੇਗਾ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

Aaj Da Rashifal: ਐਤਵਾਰ ਨੂੰ ਮਾਰਗਸ਼ੀਰਸ਼ ਕ੍ਰਿਸ਼ਨ ਪੱਖ ਦੀ ਸ਼ਸ਼ਠੀ ਤਿਥੀ ਹੈ ਅਤੇ ਚੰਦਰਦੇਵ ਕਰਕ ਰਾਸ਼ੀ ਵਿੱਚ ਬਿਰਾਜਮਾਨ ਹਨ। ਸਵੇਰੇ ਕਰੀਬ 11 ਵਜੇ ਤੱਕ ਪੁਸ਼ਯ ਨਕਸ਼ੱਤਰ ਰਹਿਣ ਕਾਰਨ ਬੇਹੱਦ ਸ਼ੁਭ 'ਰਵੀ ਪੁਸ਼ਯ ਯੋਗ' ਬਣੇਗਾ। ਇਸ ਤੋਂ ਬਾਅਦ ਅਸ਼ਲੇਸ਼ਾ ਨਕਸ਼ੱਤਰ ਵਿੱਚ ਰਵੀ ਯੋਗ ਦਾ ਸਾਥ ਮਿਲੇਗਾ। ਸ਼ਾਮ 5 ਵਜੇ ਤੱਕ ਬ੍ਰਹਮ ਯੋਗ ਅਤੇ ਫਿਰ ਇੰਦਰ ਯੋਗ ਰਹੇਗਾ।

Aaj Da Rashifal: ਕੰਮਕਾਜ ਵਿੱਚ ਕੋਈ ਨਵਾਂ ਮੌਕਾ ਮਿਲੇਗਾ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
anand-sagar-pathak
| Published: 29 Nov 2026 06:00 AM IST
Share

ਰਵੀ ਪੁਸ਼ਯ ਯੋਗ ਦੀ ਇਸ ਸ਼ੁਭ ਘੜੀ ਵਿੱਚ ਕਰਕ ਰਾਸ਼ੀ ਵਾਲਿਆਂ ਦੀ ਅਟਕੀ ਹੋਈ ਰਕਮ ਵਾਪਸ ਮਿਲ ਸਕਦੀ ਹੈ ਅਤੇ ਮੇਸ਼ ਰਾਸ਼ੀ ਦੇ ਰੁਕੇ ਹੋਏ ਕੰਮ ਤੇਜ਼ੀ ਨਾਲ ਪੂਰੇ ਹੋਣਗੇ। ਧਨ ਰਾਸ਼ੀ ਵਾਲਿਆਂ ਦੀ ਮਿਹਨਤ ਬੌਸ ਨੂੰ ਪਸੰਦ ਆਵੇਗੀ, ਮਕਰ ਰਾਸ਼ੀ ਨੂੰ ਬਾਹਰਲੇ ਸ਼ਹਿਰਾਂ ਤੋਂ ਨਵੇਂ ਮੌਕੇ ਮਿਲਣਗੇ ਅਤੇ ਮਿਥੁਨ ਰਾਸ਼ੀ ਵਾਲਿਆਂ ਦੇ ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਦੂਜੇ ਪਾਸੇ, ਸਿੰਘ ਰਾਸ਼ੀ ਵਾਲੇ ਫ਼ਜ਼ੂਲ ਖ਼ਰਚੀ ਤੋਂ, ਕੁੰਭ ਰਾਸ਼ੀ ਵਾਲੇ ਵਿਰੋਧੀਆਂ ਤੇ ਪੈਸਿਆਂ ਦੇ ਫੈਸਲਿਆਂ ਤੋਂ ਅਤੇ ਬ੍ਰਿਸ਼ਚਕ ਰਾਸ਼ੀ ਵਾਲੇ ਘਟਦੇ ਮੁਨਾਫ਼ੇ ਤੋਂ ਸਾਵਧਾਨ ਰਹਿਣ।

ਅੱਜ ਦਾ ਮੇਸ਼ ਰਾਸ਼ੀਫਲ

ਰੁਕੇ ਹੋਏ ਕੰਮ ਮੁੜ ਸ਼ੁਰੂ ਹੋਣਗੇ ਅਤੇ ਵਿਰੋਧੀਆਂ ਉੱਤੇ ਤੁਹਾਡਾ ਆਤਮ-ਵਿਸ਼ਵਾਸ ਭਾਰੂ ਪਵੇਗਾ। ਮੋਬਾਈਲ ਜਾਂ ਕਿਸੇ ਗੈਜੇਟ ਉੱਤੇ ਪੈਸਾ ਖ਼ਰਚ ਹੋ ਸਕਦਾ ਹੈ। ਪੁਰਾਣਾ ਹੈਂਡਸੈੱਟ ਕਿਸੇ ਨੂੰ ਦੇਣ ਤੋਂ ਪਹਿਲਾਂ ਫੈਕਟਰੀ ਰੀਸੈੱਟ ਜ਼ਰੂਰ ਕਰੋ। ਜੀਵਨ ਸਾਥੀ ਨੂੰ ਜਲਦਬਾਜ਼ੀ ਵਿੱਚ ਕੋਈ ਵੀ ਗੱਲ ਨਾ ਕਹੋ।

ਅੱਜ ਦਾ ਵਰਿਸ਼ਭ ਰਾਸ਼ੀਫਲ

ਨਵੇਂ ਲੋਕਾਂ ਨਾਲ ਮੇਲ-ਜੋਲ ਵਧੇਗਾ ਅਤੇ ਕਾਰੋਬਾਰ ਵਿੱਚ ਚੰਗਾ ਮੁਨਾਫ਼ਾ ਮਿਲ ਸਕਦਾ ਹੈ। ਕਿਸੇ ਵੀ ਸਰਕਾਰੀ ਸੂਚਨਾ ਦੀ ਪੁਸ਼ਟੀ ਅਧਿਕਾਰਤ ਵੈੱਬਸਾਈਟ ‘ਤੇ ਹੀ ਕਰੋ। ਲੈਪਟਾਪ ਆਪਣੀ ਲੋੜ ਦੇ ਹਿਸਾਬ ਨਾਲ ਹੀ ਖ਼ਰੀਦੋ। ਰੇਹੜੀ-ਫੜ੍ਹੀ ਦਾ ਚਟਪਟਾ ਖਾਣਾ ਖਾਣ ਤੋਂ ਪਰਹੇਜ਼ ਕਰੋ ਅਤੇ ਘਰ ਦਾ ਬਣਿਆ ਸਾਦਾ ਭੋਜਨ ਹੀ ਖਾਓ।

ਅੱਜ ਦਾ ਮਿਥੁਨ ਰਾਸ਼ੀਫਲ

ਤੁਸੀਂ ਆਪਣੀਆਂ ਗੱਲਾਂ ਨਾਲ ਲੋਕਾਂ ਦਾ ਦਿਲ ਜਿੱਤ ਲਵੋਗੇ ਅਤੇ ਸਮਾਜ ਵਿੱਚ ਮਾਣ-ਸਨਮਾਨ ਵਧੇਗਾ। ਘਰ ਵਿੱਚ ਰਿਸ਼ਤੇਦਾਰਾਂ ਦੀ ਆਮਦ ਹੋ ਸਕਦੀ ਹੈ। ਦੁਪਹਿਰ ਤੋਂ ਬਾਅਦ ਬਾਜ਼ਾਰ ਵਿੱਚ ਖ਼ਰਚਾ ਵਧਣ ਦੇ ਆਸਾਰ ਹਨ। ਸਰਦੀ ਦੇ ਮੌਸਮ ਵਿੱਚ ਫਟੇ ਹੋਏ ਬੁੱਲ੍ਹਾਂ ਤੋਂ ਬਚਣ ਲਈ ਲਿਪ ਬਾਮ (Lip Balm) ਆਪਣੀ ਜੇਬ ਵਿੱਚ ਰੱਖੋ।

ਅੱਜ ਦਾ ਕਰਕ ਰਾਸ਼ੀਫਲ

ਕਿਤੇ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਅਤੇ ਕੋਈ ਪੁਰਾਣਾ ਗਾਹਕ ਮੁੜ ਤੋਂ ਆਰਡਰ ਦੇ ਸਕਦਾ ਹੈ। ਬੌਸ ਦੇ ਸਾਹਮਣੇ ਜਾਣ ਤੋਂ ਪਹਿਲਾਂ ਆਪਣੀਆਂ ਮੁੱਖ ਗੱਲਾਂ ਲਿਖ ਲਵੋ। ਜੀਵਨ ਸਾਥੀ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਪੂਰਾ ਸਾਥ ਦੇਣਗੇ। ਜ਼ਰੂਰੀ ਖ਼ਰੀਦਦਾਰੀ ਸਵੇਰੇ 11 ਵਜੇ ਤੋਂ ਪਹਿਲਾਂ ਹੀ ਨਿਪਟਾ ਲਵੋ।

ਅੱਜ ਦਾ ਸਿੰਘ ਰਾਸ਼ੀਫਲ

ਕੰਮਕਾਜ ਵਿੱਚ ਕੋਈ ਨਵਾਂ ਮੌਕਾ ਮਿਲੇਗਾ, ਪਰ ਬੇਵਜ੍ਹਾ ਖ਼ਰਚੇ ਵੀ ਵਧਣਗੇ। ਕਿਸੇ ਨੂੰ ਉਧਾਰ ਦੇਣ ਤੋਂ ਪਹਿਲਾਂ ਆਪਣੀ ਜੇਬ ਅਤੇ ਬਜਟ ਜ਼ਰੂਰ ਦੇਖ ਲਵੋ। ਉਧਾਰੀ ਦਾ ਹਿਸਾਬ ਰੋਜ਼ਾਨਾ ਲਿਖਣ ਦੀ ਆਦਤ ਪਾਓ। ਕੁਆਰੇ ਲੋਕਾਂ ਦੇ ਵਿਆਹ ਦੀ ਗੱਲਬਾਤ ਅੱਗੇ ਵਧ ਸਕਦੀ ਹੈ।

ਅੱਜ ਦਾ ਕੰਨਿਆ ਰਾਸ਼ੀਫਲ

ਦਫ਼ਤਰ ਵਿੱਚ ਤੁਹਾਡੇ ਸੁਝਾਵਾਂ ਨੂੰ ਪੂਰੀ ਅਹਿਮੀਅਤ ਮਿਲੇਗੀ ਅਤੇ ਕੋਈ ਨਵਾਂ ਸੌਦਾ ਹੱਥ ਲੱਗ ਸਕਦਾ ਹੈ। ਜੇਕਰ ਇਹ ਤੈਅ ਨਹੀਂ ਹੋ ਪਾ ਰਿਹਾ ਕਿ ਪੈਸਾ ਕਿੱਥੇ ਨਿਵੇਸ਼ ਕੀਤਾ ਜਾਵੇ, ਤਾਂ ਕਿਸੇ ਰਜਿਸਟਰਡ ਸਲਾਹਕਾਰ ਦੀ ਰਾਏ ਜ਼ਰੂਰ ਲਵੋ। ਜੀਵਨ ਸਾਥੀ ਨਾਲ ਕੌੜਾ ਬੋਲਣ ਤੋਂ ਬਚੋ ਅਤੇ ਸਮੇਂ ਸਿਰ ਖਾਣਾ ਖਾਓ।

ਅੱਜ ਦਾ ਤੁਲਾ ਰਾਸ਼ੀਫਲ

ਕੋਈ ਪੁਰਾਣਾ ਸੌਦਾ ਮੁੜ ਸਿਰੇ ਚੜ੍ਹ ਸਕਦਾ ਹੈ ਅਤੇ ਸ਼ੇਅਰ ਬਾਜ਼ਾਰ ਤੋਂ ਫਾਇਦਾ ਹੋਣ ਦੇ ਸੰਕੇਤ ਹਨ। ਲੇਖਣੀ ਅਤੇ ਦਸਤਾਵੇਜ਼ੀ ਕੰਮ ਕਰਨ ਵਾਲਿਆਂ ਲਈ ਦਿਨ ਬੇਹੱਦ ਸ਼ੁਭ ਹੈ। ਜੇਕਰ ਕੋਈ ਪੁਰਾਣਾ ਮਾਮਲਾ ਮੁੜ ਉੱਭਰਦਾ ਹੈ ਤਾਂ ਉਸ ਨੂੰ ਸ਼ਾਂਤੀ ਨਾਲ ਸੁਲਝਾਓ। ਘਰ ਦੇ ਬਜ਼ੁਰਗਾਂ ਅਤੇ ਬੱਚਿਆਂ ਦਾ ਖ਼ਾਸ ਖ਼ਿਆਲ ਰੱਖੋ। ਤਲਿਆ-ਭੁੰਨਿਆ ਖਾਣਾ ਨਾ ਖਾਓ।

ਅੱਜ ਦਾ ਸਕਾਰਪੀਓ ਰਾਸ਼ੀਫਲ

ਕਾਰੋਬਾਰ ਵਿੱਚ ਗਾਹਕ ਤਾਂ ਵਧਣਗੇ ਪਰ ਮੁਨਾਫ਼ਾ ਘੱਟ ਰਹੇਗਾ, ਇਸ ਲਈ ਲਾਗਤ ਅਤੇ ਕੀਮਤਾਂ ਦੀ ਮੁੜ ਜਾਂਚ ਕਰੋ। ਟੈਕਸ ਅਤੇ ਕਿਸ਼ਤਾਂ ਭਰਨ ਦੀਆਂ ਤਰੀਕਾਂ ਕੈਲੰਡਰ ਵਿੱਚ ਨੋਟ ਕਰ ਲਵੋ। ਬੀਤੇ ਸਮੇਂ ਦੇ ਝਗੜਿਆਂ ਨੂੰ ਮੁੜ ਨਾ ਛੇੜੋ। ਜੇਕਰ ਦਿਮਾਗ ‘ਤੇ ਬੋਝ ਮਹਿਸੂਸ ਹੋਵੇ ਤਾਂ ਕੁਝ ਸਮਾਂ ਫ਼ੋਨ ਤੋਂ ਦੂਰੀ ਬਣਾ ਕੇ ਰੱਖੋ।

ਅੱਜ ਦਾ ਧਨੁੰ ਰਾਸ਼ੀਫਲ

ਤੁਹਾਨੂੰ ਕਿਸੇ ਅਹਿਮ ਕੰਮ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ ਅਤੇ ਉੱਚ ਅਧਿਕਾਰੀ ਤੁਹਾਡੇ ਕੰਮ ਤੋਂ ਪ੍ਰਭਾਵਿਤ ਹੋਣਗੇ। ਕਮਾਈ ਦਾ ਕੋਈ ਦੂਜਾ ਵਸੀਲਾ ਵੀ ਖੁੱਲ੍ਹ ਸਕਦਾ ਹੈ। ਆਪਣੇ ਪਿਤਾ ਜਾਂ ਵੱਡੇ ਭਰਾ ਨਾਲ ਮਨ ਦੀ ਗੱਲ ਸਾਂਝੀ ਕਰੋ। ਮੋਢਿਆਂ ਦੀ ਅਕੜਨ ਦੂਰ ਕਰਨ ਲਈ ਹਲਕੀ ਸਟ੍ਰੈਚਿੰਗ (ਕਸਰਤ) ਕਰੋ।

ਅੱਜ ਦਾ ਮਕਰ ਰਾਸ਼ੀਫਲ

ਦੂਜੇ ਸ਼ਹਿਰਾਂ ਦੇ ਸੰਪਰਕ ਤੁਹਾਨੂੰ ਨਵੇਂ ਮੌਕੇ ਦਿਵਾਉਣਗੇ ਅਤੇ ਵਿਦੇਸ਼ ਨਾਲ ਜੁੜੇ ਕੰਮ ਕਰਨ ਵਾਲਿਆਂ ਨੂੰ ਚੰਗਾ ਫਾਇਦਾ ਹੋਵੇਗਾ। ਕਿਸੇ ਦੂਰ ਦੇ ਰਿਸ਼ਤੇਦਾਰ ਵੱਲੋਂ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਕੋਈ ਪੁਰਾਣਾ ਜਾਣਕਾਰ ਤੁਹਾਡਾ ਅਟਕਿਆ ਹੋਇਆ ਕੰਮ ਬਣਵਾ ਸਕਦਾ ਹੈ। ਲਗਾਤਾਰ ਕੰਮ ਕਰਨ ਦੇ ਵਿਚਕਾਰ ਸਰੀਰ ਨੂੰ ਆਰਾਮ ਵੀ ਜ਼ਰੂਰ ਦਿਓ।

ਅੱਜ ਦਾ ਕੁੰਭ ਰਾਸ਼ੀਫਲ

ਵਿਰੋਧੀ ਤੁਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਪੈਸਿਆਂ ਨਾਲ ਜੁੜੇ ਫੈਸਲਿਆਂ ਵਿੱਚ ਪੂਰੀ ਸਾਵਧਾਨੀ ਵਰਤਣੀ ਜ਼ਰੂਰੀ ਹੈ। ਕਿਸੇ ਨਵੇਂ ਕਾਰੋਬਾਰ ਵਿੱਚ ਰਕਮ ਲਗਾਉਣ ਤੋਂ ਪਹਿਲਾਂ ਪੂਰਾ ਖ਼ਰਚਾ ਜੋੜ ਲਵੋ। ਕਿਸੇ ਨਵੇਂ ਦੋਸਤ ਨੂੰ ਪਰਖਣ ਵਿੱਚ ਪੂਰਾ ਸਮਾਂ ਲਵੋ। ਦਫ਼ਤਰ ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰੋ।

ਅੱਜ ਦੀ ਮੀਨ ਰਾਸ਼ੀਫਲ

ਕੋਈ ਵਿਅਕਤੀ ਤੁਹਾਡੇ ਨਾਲ ਮਿਲ ਕੇ ਕਾਰੋਬਾਰ ਕਰਨ ਦੀ ਪੇਸ਼ਕਸ਼ ਕਰ ਸਕਦਾ ਹੈ, ਪਰ ਸਾਰੀਆਂ ਸ਼ਰਤਾਂ ਲਿਖਤੀ ਰੂਪ ਵਿੱਚ ਹੀ ਤੈਅ ਕਰੋ। ਆਪਣੇ ਕਾਰੋਬਾਰ ਦੇ ਲਾਇਸੈਂਸ ਦੀ ਮਿਆਦ (ਤਰੀਕ) ਜ਼ਰੂਰ ਚੈੱਕ ਕਰ ਲਵੋ। ਪਰਿਵਾਰ ਦਾ ਕੋਈ ਮੈਂਬਰ ਪਤੀ-ਪਤਨੀ ਵਿਚਕਾਰ ਚੱਲ ਰਹੀ ਉਲਝਣ ਨੂੰ ਸੁਲਝਾਉਣ ਵਿੱਚ ਮਦਦ ਕਰੇਗਾ। ਅੱਖਾਂ ਅਤੇ ਮਾਸਪੇਸ਼ੀਆਂ ‘ਤੇ ਜ਼ਿਆਦਾ ਜ਼ੋਰ ਨਾ ਪਾਓ।

Follow Us
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ...
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ... ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ...  ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ...
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...