AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ATM ਤੋਂ ਕੈਸ਼ ਕਢਵਾਉਣ ਦੇ ਨਵੇਂ ਨਿਯਮ ਜਾਰੀ! ਦੂਜੇ ਬੈਂਕ ਦੇ ATM ‘ਤੇ ₹10,000 ਦੀ ਲਿਮਿਟ, ਵੱਧ ਤੋਂ ਵੱਧ ₹23 ਚਾਰਜ-RBI ਦੇ ਵੱਡੇ ਬਦਲਾਅ

ਭਾਰਤੀ ਰਿਜ਼ਰਵ ਬੈਂਕ (RBI) ਨੇ ਏ.ਟੀ.ਐੱਮ. (ATM) ਅਤੇ ਪੁਆਇੰਟ ਆਫ਼ ਸੇਲ (PoS) ਟਰਮੀਨਲਾਂ ਰਾਹੀਂ ਨਕਦੀ (ਕੈਸ਼) ਕਢਵਾਉਣ ਦੇ ਨਿਯਮਾਂ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਨ੍ਹਾਂ ਨਵੇਂ ਨਿਯਮਾਂ ਤਹਿਤ ਦੂਜੇ ਬੈਂਕ ਦੇ ATM ਤੋਂ ਇੱਕ ਵਾਰ ਵਿੱਚ ਵੱਧ ਤੋਂ ਵੱਧ 10,000 ਰੁਪਏ ਕਢਵਾਉਣ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ।

ATM ਤੋਂ ਕੈਸ਼ ਕਢਵਾਉਣ ਦੇ ਨਵੇਂ ਨਿਯਮ ਜਾਰੀ! ਦੂਜੇ ਬੈਂਕ ਦੇ ATM 'ਤੇ ₹10,000 ਦੀ ਲਿਮਿਟ, ਵੱਧ ਤੋਂ ਵੱਧ ₹23 ਚਾਰਜ-RBI ਦੇ ਵੱਡੇ ਬਦਲਾਅ
tv9-punjabi
| Published: 29 Nov 2026 13:48 PM IST
Share

ਭਾਰਤੀ ਰਿਜ਼ਰਵ ਬੈਂਕ (RBI) ਨੇ ਏ.ਟੀ.ਐੱਮ. (ATM) ਅਤੇ ਪੁਆਇੰਟ ਆਫ਼ ਸੇਲ (PoS) ਟਰਮੀਨਲਾਂ ਰਾਹੀਂ ਨਕਦੀ (ਕੈਸ਼) ਕਢਵਾਉਣ ਦੇ ਨਿਯਮਾਂ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਨ੍ਹਾਂ ਨਵੇਂ ਨਿਯਮਾਂ ਤਹਿਤ ਦੂਜੇ ਬੈਂਕ ਦੇ ATM ਤੋਂ ਇੱਕ ਵਾਰ ਵਿੱਚ ਵੱਧ ਤੋਂ ਵੱਧ 10,000 ਰੁਪਏ ਕਢਵਾਉਣ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁਫ਼ਤ ATM ਲੈਣ-ਦੇਣ (ਟਰਾਂਜ਼ੈਕਸ਼ਨ) ਦੀ ਗਿਣਤੀ, ਵਾਧੂ ਚਾਰਜ ਅਤੇ ਅਸਫ਼ਲ (ਫੇਲ੍ਹ) ਰਹਿਣ ਵਾਲੇ ਲੈਣ-ਦੇਣ ਨੂੰ ਲੈ ਕੇ ਵੀ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। RBI ਨੇ 27 ਨਵੰਬਰ 2026 ਨੂੰ ATM ਅਤੇ PoS ਤੋਂ ਕੈਸ਼ ਨਿਕਾਸੀ ਨਾਲ ਜੁੜੇ ਪੁਰਾਣੇ ਨਿਰਦੇਸ਼ਾਂ ਨੂੰ ਇੱਕੋ ਥਾਂ ਇਕੱਠਾ ਕਰਦਿਆਂ ਨਵਾਂ ‘ਮਾਸਟਰ ਡਾਇਰੈਕਸ਼ਨ’ ਜਾਰੀ ਕੀਤਾ ਹੈ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।

ATM ‘ਤੇ ਮੁਫ਼ਤ ਟਰਾਂਜ਼ੈਕਸ਼ਨ ਦੀ ਹੱਦ

RBI ਦੀਆਂ ਨਵੀਆਂ ਹਦਾਇਤਾਂ ਮੁਤਾਬਕ, ਸੇਵਿੰਗ ਬੈਂਕ ਖਾਤਾ ਧਾਰਕਾਂ ਨੂੰ ਆਪਣੇ ਬੈਂਕ ਦੇ ATM ‘ਤੇ ਮਹੀਨੇ ਵਿੱਚ ਪੰਜ ਮੁਫ਼ਤ ਟਰਾਂਜ਼ੈਕਸ਼ਨ (ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ ਮਿਲਾ ਕੇ) ਮਿਲਣਗੇ। ਉੱਥੇ ਹੀ, ਦੂਜੇ ਬੈਂਕਾਂ ਦੇ ATM ‘ਤੇ ਗਾਹਕ ਮੈਟਰੋ ਸ਼ਹਿਰਾਂ ਵਿੱਚ ਮਹੀਨੇ ਵਿੱਚ ਤਿੰਨ ਅਤੇ ਗੈਰ-ਮੈਟਰੋ ਸ਼ਹਿਰਾਂ ਵਿੱਚ ਪੰਜ ਮੁਫ਼ਤ ਟਰਾਂਜ਼ੈਕਸ਼ਨ ਕਰ ਸਕਣਗੇ। ਜੇਕਰ ਲੈਣ-ਦੇਣ ਮੈਟਰੋ ਅਤੇ ਗੈਰ-ਮੈਟਰੋ ਦੋਵਾਂ ਤਰ੍ਹਾਂ ਦੇ ਸ਼ਹਿਰਾਂ ਵਿੱਚ ਕੀਤੇ ਜਾਂਦੇ ਹਨ, ਤਾਂ ਕੁੱਲ ਮੁਫ਼ਤ ਟਰਾਂਜ਼ੈਕਸ਼ਨਾਂ ਦੀ ਗਿਣਤੀ ਪੰਜ ਹੀ ਹੋਵੇਗੀ।

RBI ਦੇ ਨਿਰਦੇਸ਼ਾਂ ਅਨੁਸਾਰ, ਬੈਂਕ ਆਪਣੀ ਮਰਜ਼ੀ ਨਾਲ ਗਾਹਕਾਂ ਨੂੰ ਤੈਅ ਘੱਟੋ-ਘੱਟ ਸੀਮਾ ਤੋਂ ਵੱਧ ਮੁਫ਼ਤ ਲੈਣ-ਦੇਣ ਦੀ ਸਹੂਲਤ ਵੀ ਦੇ ਸਕਦੇ ਹਨ। ਬੈਂਕ ਘੱਟੋ-ਘੱਟ ਸ਼ਰਤਾਂ ਦੀ ਪਾਲਣਾ ਕਰਦਿਆਂ ਮੈਟਰੋ ਅਤੇ ਗੈਰ-ਮੈਟਰੋ ਸ਼ਹਿਰਾਂ ਲਈ ਮੁਫ਼ਤ ਟਰਾਂਜ਼ੈਕਸ਼ਨਾਂ ਦਾ ਸੁਮੇਲ (ਗਿਣਤੀ) ਤੈਅ ਕਰਨ ਲਈ ਵੀ ਆਜ਼ਾਦ ਹਨ। RBI ਦੀ ਪਰਿਭਾਸ਼ਾ ਮੁਤਾਬਕ ਮੈਟਰੋ ਸ਼ਹਿਰਾਂ ਵਿੱਚ ਮੁੰਬਈ, ਨਵੀਂ ਦਿੱਲੀ, ਚੇਨਈ, ਕੋਲਕਾਤਾ, ਬੈਂਗਲੁਰੂ ਅਤੇ ਹੈਦਰਾਬਾਦ ਸ਼ਾਮਲ ਹਨ, ਜਦਕਿ ਬਾਕੀ ਸਾਰੇ ਸ਼ਹਿਰਾਂ ਨੂੰ ਗੈਰ-ਮੈਟਰੋ ਸ਼ਹਿਰ ਮੰਨਿਆ ਜਾਵੇਗਾ।

ਦੂਜੇ ATM ਤੋਂ ਪ੍ਰਤੀ ਟਰਾਂਜ਼ੈਕਸ਼ਨ 10,000 ਰੁਪਏ ਤੱਕ ਨਿਕਾਸੀ ਦੀ ਸੀਮਾ

ਬੈਂਕ ਦੇ ਆਪਣੇ ATM ਤੋਂ ਇਲਾਵਾ, RBI ਨੇ ਹੋਰ ਬੈਂਕਾਂ ਦੇ ATM ਤੋਂ ਪ੍ਰਤੀ ਟਰਾਂਜ਼ੈਕਸ਼ਨ ਕੈਸ਼ ਕਢਵਾਉਣ ਦੀ ਸੀਮਾ 10,000 ਰੁਪਏ ਤੈਅ ਕੀਤੀ ਹੈ। ਇਸ ਲਈ ਦੂਜੇ ਬੈਂਕਾਂ ਦੇ ATM ਤੋਂ ਪੈਸੇ ਕਢਵਾਉਂਦੇ ਸਮੇਂ ਗਾਹਕਾਂ ਨੂੰ ਇਸ ਨਿਰਧਾਰਿਤ ਸੀਮਾ ਦਾ ਖਾਸ ਧਿਆਨ ਰੱਖਣਾ ਹੋਵੇਗਾ।

ਵਾਧੂ ATM ਟਰਾਂਜ਼ੈਕਸ਼ਨ ‘ਤੇ ਚਾਰਜ 23 ਰੁਪਏ ਤੱਕ ਸੀਮਤ

ਬੈਂਕ ਗਾਹਕਾਂ ਤੋਂ ਮੁਫ਼ਤ ਟਰਾਂਜ਼ੈਕਸ਼ਨ ਦੀ ਸੀਮਾ ਪੂਰੀ ਹੋਣ ਤੋਂ ਬਾਅਦ ਕੀਤੇ ਜਾਣ ਵਾਲੇ ਲੈਣ-ਦੇਣ ਲਈ ਫ਼ੀਸ ਵਸੂਲ ਸਕਦੇ ਹਨ, ਪਰ ਇਹ ਚਾਰਜ ਪ੍ਰਤੀ ਟਰਾਂਜ਼ੈਕਸ਼ਨ 23 ਰੁਪਏ (ਅਤੇ ਟੈਕਸ) ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਹ ਫ਼ੀਸ ਬੈਂਕਾਂ ਦੇ ਬੋਰਡ ਵੱਲੋਂ ਮਨਜ਼ੂਰਸ਼ੁਦਾ ਨੀਤੀ ਅਨੁਸਾਰ ਹੀ ਹੋਣੀ ਚਾਹੀਦੀ ਹੈ। RBI ਨੇ ਬੈਂਕਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਗਾਹਕਾਂ ਨੂੰ ਅਲਰਟ ਜਾਂ ਸੰਦੇਸ਼ ਰਾਹੀਂ ਇਹ ਜਾਣਕਾਰੀ ਦੇਣ ਦਾ ਪ੍ਰਬੰਧ ਕਰਨ ਕਿ ਉਨ੍ਹਾਂ ਨੇ ਮਹੀਨੇ ਵਿੱਚ ਕਿੰਨੇ ਮੁਫ਼ਤ ਟਰਾਂਜ਼ੈਕਸ਼ਨ ਵਰਤ ਲਏ ਹਨ ਅਤੇ ਅਗਲੇ ਲੈਣ-ਦੇਣ ‘ਤੇ ਕਿੰਨਾ ਚਾਰਜ ਲੱਗੇਗਾ।

ATM ‘ਤੇ ਫੇਲ੍ਹ ਹੋਏ ਟਰਾਂਜ਼ੈਕਸ਼ਨ ਮੁਫ਼ਤ ਗਿਣਤੀ ਵਿੱਚ ਸ਼ਾਮਲ ਨਹੀਂ ਹੋਣਗੇ

RBI ਦੇ ਨਿਰਦੇਸ਼ਾਂ ਮੁਤਾਬਕ, ਜੇਕਰ ਕੋਈ ATM ਟਰਾਂਜ਼ੈਕਸ਼ਨ ਕਿਸੇ ਤਕਨੀਕੀ ਜਾਂ ਹੋਰ ਖ਼ਰਾਬੀ ਕਾਰਨ ਫੇਲ੍ਹ ਹੋ ਜਾਂਦਾ ਹੈ, ਜੋ ਸਿੱਧੇ ਤੌਰ ‘ਤੇ ਬੈਂਕ ਜਾਂ ਸਰਵਿਸ ਪ੍ਰੋਵਾਈਡਰ ਦੀ ਗ਼ਲਤੀ ਨਾਲ ਸਬੰਧਤ ਹੈ, ਤਾਂ ਗਾਹਕ ਤੋਂ ਉਸ ਅਸਫ਼ਲ ਲੈਣ-ਦੇਣ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ ਅਤੇ ਨਾ ਹੀ ਉਸ ਨੂੰ ਮੁਫ਼ਤ ਟਰਾਂਜ਼ੈਕਸ਼ਨ ਵਿੱਚ ਗਿਣਿਆ ਜਾਵੇਗਾ।

  • ਹਾਰਡਵੇਅਰ ਜਾਂ ਸਾਫ਼ਟਵੇਅਰ ਨਾਲ ਜੁੜੀਆਂ ਸਮੱਸਿਆਵਾਂ।
  • ਨੈੱਟਵਰਕ ਜਾਂ ਕੁਨੈਕਟੀਵਿਟੀ ਦੀ ਸਮੱਸਿਆ।
  • ATM ਮਸ਼ੀਨ ਵਿੱਚ ਨਕਦੀ (ਨੋਟ) ਖ਼ਤਮ ਹੋਣਾ।
  • ਵੈਲੀਡੇਸ਼ਨ ਜਾਂ ਪਿੰਨ (PIN) ਨਾਲ ਸਬੰਧਤ ਤਕਨੀਕੀ ਦਿੱਕਤ।
  • ਬੈਂਕ ਜਾਂ ਸਰਵਿਸ ਪ੍ਰੋਵਾਈਡਰ ਦੀ ਕਿਸੇ ਹੋਰ ਗ਼ਲਤੀ ਕਾਰਨ ਟਰਾਂਜ਼ੈਕਸ਼ਨ ਦਾ ਰੱਦ ਹੋਣਾ।

ਬੈਂਕਾਂ ਨੂੰ ATM ਦੀ ਮੈਟਰੋ ਜਾਂ ਗੈਰ-ਮੈਟਰੋ ਲੋਕੇਸ਼ਨ ਦੱਸਣੀ ਹੋਵੇਗੀ ਲਾਜ਼ਮੀ

RBI ਨੇ ਬੈਂਕਾਂ ਨੂੰ ਸਪੱਸ਼ਟ ਹਦਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਇਹ ਦਰਸਾਉਣਾ ਹੋਵੇਗਾ ਕਿ ਸਬੰਧਤ ATM ਮੈਟਰੋ ਖੇਤਰ ਵਿੱਚ ਸਥਿਤ ਹੈ ਜਾਂ ਗੈਰ-ਮੈਟਰੋ ਖੇਤਰ ਵਿੱਚ। ਇਹ ਜਾਣਕਾਰੀ ATM ਬੂਥ ਵਿੱਚ ਪੋਸਟਰ, ਸਕ੍ਰੀਨ ਸੰਦੇਸ਼, ਸਟਿੱਕਰ ਜਾਂ ਕਿਸੇ ਹੋਰ ਸਪੱਸ਼ਟ ਮਾਧਿਅਮ ਰਾਹੀਂ ਲਿਖੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੈਂਕ ਆਪਣੇ ਡੇਟਾਬੇਸ ਵਿੱਚ ATM ਲੋਕੇਸ਼ਨ ਦੀ ਜਾਣਕਾਰੀ ਸਹੀ ਅਤੇ ਅੱਪਡੇਟ ਰੱਖਣ ਤਾਂ ਜੋ ਕਿਸੇ ਵਿਵਾਦ ਦੀ ਗੁੰਜਾਇਸ਼ ਨਾ ਰਹੇ। ਬੈਂਕ ਗਾਹਕਾਂ ਨੂੰ ਅਲਰਟ ਭੇਜਣ ਲਈ ਉਨ੍ਹਾਂ ਦੇ ਮੋਬਾਈਲ ਨੰਬਰ ਅਤੇ ਈਮੇਲ ਆਈ.ਡੀ. ਪਹਿਲਾਂ ਤੋਂ ਰਜਿਸਟਰ ਕਰ ਸਕਦੇ ਹਨ ਅਤੇ ਨੰਬਰ ਬਦਲਣ ‘ਤੇ ਸੂਚਨਾ ਦੇਣ ਲਈ ਵੀ ਕਹਿ ਸਕਦੇ ਹਨ।

ਸੁਰੱਖਿਆ ਅਤੇ ਗਾਹਕ ਸੇਵਾ ਨਾਲ ਜੁੜੇ ਅਹਿਮ ਪਹਿਲੂ

ਸਾਰੇ ATM ਵਿੱਚ EMV ਚਿੱਪ ਅਤੇ ਪਿੰਨ (PIN) ਕਾਰਡ ਰਾਹੀਂ ਟਰਾਂਜ਼ੈਕਸ਼ਨ ਕਰਨ ਦੀ ਸਹੂਲਤ ਹੋਣੀ ਲਾਜ਼ਮੀ ਹੈ। ਜੇਕਰ ਕਿਸੇ ATM ਵਿੱਚ ਕੈਸ਼ ਉਪਲਬਧ ਨਹੀਂ ਹੈ, ਤਾਂ ਗਾਹਕ ਦੇ ਲੈਣ-ਦੇਣ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਕ੍ਰੀਨ ‘ਤੇ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਦੀ ਸੂਚਨਾ ਦਿਖਾਈ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਸੁਰੱਖਿਆ ਦੇ ਮੱਦੇਨਜ਼ਰ ATM ਟਰਾਂਜ਼ੈਕਸ਼ਨ ਦੇ ਸਾਰੇ ਪੜਾਵਾਂ ਜਾਂ ਸਕ੍ਰੀਨਾਂ ‘ਤੇ ‘ਟਾਈਮ-ਆਊਟ’ ਦੀ ਸਹੂਲਤ ਹੋਣੀ ਜ਼ਰੂਰੀ ਹੈ, ਤਾਂ ਜੋ ਆਮ ਪ੍ਰਕਿਰਿਆ ਵਿੱਚ ਲੱਗਣ ਵਾਲੇ ਸਮੇਂ ਅਨੁਸਾਰ ਲੈਣ-ਦੇਣ ਨੂੰ ਕੰਟਰੋਲ ਕੀਤਾ ਜਾ ਸਕੇ।

PoS ਟਰਮੀਨਲ ਤੋਂ ਕੈਸ਼ ਕਢਵਾਉਣਾ: ਪ੍ਰਤੀ ਟਰਾਂਜ਼ੈਕਸ਼ਨ 2,000 ਰੁਪਏ ਦੀ ਹੱਦ

ਗਾਹਕ ਹੁਣ ਪੁਆਇੰਟ ਆਫ਼ ਸੇਲ (PoS) ਟਰਮੀਨਲਾਂ ਰਾਹੀਂ ਵੀ ਕੈਸ਼ ਕਢਵਾ ਸਕਦੇ ਹਨ। ਇਸ ਸਹੂਲਤ ਲਈ ਡੈਬਿਟ ਕਾਰਡ, ਬੈਂਕਾਂ ਜਾਂ ਹੋਰ ਸੰਸਥਾਵਾਂ ਵੱਲੋਂ ਜਾਰੀ ਕੀਤੇ ਗਏ ਫੁੱਲ-ਕੇ.ਵਾਈ.ਸੀ. (Full-KYC) ਪ੍ਰੀਪੇਡ ਪੇਮੈਂਟ ਇੰਸਟਰੂਮੈਂਟ ਅਤੇ ਯੂ.ਪੀ.ਆਈ. (UPI) ਦੀ ਵਰਤੋਂ ਕੀਤੀ ਜਾ ਸਕਦੀ ਹੈ।

  • ਪ੍ਰਤੀ ਟਰਾਂਜ਼ੈਕਸ਼ਨ ਕੈਸ਼ ਕਢਵਾਉਣ ਦੀ ਵੱਧ ਤੋਂ ਵੱਧ ਸੀਮਾ 2,000 ਰੁਪਏ ਰੱਖੀ ਗਈ ਹੈ।
  • ਮਹੀਨਾਵਾਰ ਨਿਕਾਸੀ ਸੀਮਾ (ਟੀਅਰ-1 ਤੋਂ ਟੀਅਰ-6 ਕੇਂਦਰਾਂ ਸਮੇਤ) ਕੁੱਲ 10,000 ਰੁਪਏ ਹੋਵੇਗੀ।
  • ਕੈਸ਼ ਕਢਵਾਉਣ ‘ਤੇ ਲੱਗਣ ਵਾਲਾ ਕੋਈ ਵੀ ਸਰਵਿਸ ਚਾਰਜ ਟਰਾਂਜ਼ੈਕਸ਼ਨ ਦੀ ਕੁੱਲ ਰਕਮ ਦੇ 1 ਫ਼ੀਸਦੀ ਤੋਂ ਵੱਧ ਨਹੀਂ ਹੋ ਸਕਦਾ।
  • ਬੈਂਕ ਆਪਣੇ ਬੋਰਡ ਵੱਲੋਂ ਮਨਜ਼ੂਰਸ਼ੁਦਾ ਪਾਲਿਸੀ ਦੇ ਆਧਾਰ ‘ਤੇ ਇਹ ਸਹੂਲਤ ਪ੍ਰਦਾਨ ਕਰ ਸਕਦੇ ਹਨ।
  • ਵਪਾਰਕ ਅਦਾਰਿਆਂ (ਮਰਚੈਂਟ) ਦੀ ਉਚਿਤ ਜਾਂਚ-ਪੜਤਾਲ ਤੋਂ ਬਾਅਦ ਹੀ ਕੈਸ਼ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਦੁਕਾਨਦਾਰਾਂ ਜਾਂ ਵਪਾਰੀਆਂ ਨੂੰ ਸਪੱਸ਼ਟ ਤੌਰ ‘ਤੇ ਬੋਰਡ ਲਗਾ ਕੇ ਦੱਸਣਾ ਹੋਵੇਗਾ ਕਿ ਉਨ੍ਹਾਂ ਕੋਲ ਇਹ ਸਹੂਲਤ ਉਪਲਬਧ ਹੈ ਜਾਂ ਨਹੀਂ, ਅਤੇ ਜੇਕਰ ਕੋਈ ਚਾਰਜ ਲੱਗਦਾ ਹੈ ਤਾਂ ਉਹ ਕਿੰਨਾ ਹੈ।

ਗਾਹਕ ਬਿਨਾਂ ਕੋਈ ਖ਼ਰੀਦਦਾਰੀ ਕੀਤੇ ਵੀ PoS ਟਰਮੀਨਲ ਤੋਂ ਕੈਸ਼ ਕਢਵਾ ਸਕਦੇ ਹਨ। ਜੇਕਰ ਖ਼ਰੀਦਦਾਰੀ ਦੇ ਨਾਲ ਕੈਸ਼ ਕਢਵਾਇਆ ਜਾਂਦਾ ਹੈ, ਤਾਂ ਰਸੀਦ ਵਿੱਚ ਕਢਵਾਈ ਗਈ ਰਕਮ ਨੂੰ ਵੱਖਰੇ ਤੌਰ ‘ਤੇ ਦਰਸਾਉਣਾ ਲਾਜ਼ਮੀ ਹੋਵੇਗਾ।

Follow Us
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ...
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ... ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ...  ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ...
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...