Bank Holidays in October 2026: ਆ ਗਈ RBI ਦੀ ਹਾਲੀਡੇ ਲਿਸਟ, 4 ਸ਼ਨੀਵਾਰਾਂ ਸਮੇਤ ਅਕਤੂਬਰ ਵਿੱਚ 16 ਦਿਨ ਬੰਦ ਰਹਿਣਗੇ ਬੈਂਕ
Bank Holidays in October: ਅਕਤੂਬਰ 2026 ਵਿੱਚ ਨਰਾਤੇ ਅਤੇ ਦੁਸਹਿਰੇ ਵਰਗੇ ਵੱਡੇ ਤਿਉਹਾਰਾਂ ਕਾਰਨ ਬੈਂਕਾਂ ਵਿੱਚ ਕਈ ਛੁੱਟੀਆਂ ਹੋਣਗੀਆਂ। ਰਿਜ਼ਰਵ ਬੈਂਕ ਆਫ ਇੰਡੀਆ (RBI) ਵੱਲੋਂ ਅਕਤੂਬਰ ਦਾ ਹਾਲੀਡੇ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ।
Bank Holidays List in October 2026: ਅਕਤੂਬਰ 2026 ਵਿੱਚ ਦੁਸਹਿਰਾ, ਛਠ ਪੂਜਾ ਅਤੇ ਦੁਰਗਾ ਪੂਜਾ ਵਰਗੇ ਵੱਡੇ ਤਿਉਹਾਰ ਹਨ। ਇਸ ਮਹੀਨੇ ਇੱਕ ਰਾਸ਼ਟਰੀ ਛੁੱਟੀ ਵੀ ਹੋਵੇਗੀ, ਜਦੋਂ ਸਾਰੇ ਸੂਬਿਆਂ ਵਿੱਚ ਬੈਂਕ ਬੰਦ ਰਹਿਣਗੇ। ਤਿਉਹਾਰਾਂ ਦੇ ਇਸ ਮੌਸਮ ਵਿੱਚ ਕਈ ਸੂਬਿਆਂ ਵਿੱਚ ਮਹੀਨੇ ਦੌਰਾਨ ਕਈ ਬੈਂਕ ਛੁੱਟੀਆਂ ਹੋਣਗੀਆਂ। ਹਾਲਾਂਕਿ ਆਨਲਾਈਨ ਬੈਂਕਿੰਗ ਸੇਵਾਵਾਂ ਉਪਲਬਧ ਰਹਿਣਗੀਆਂ, ਪਰ ਭਾਰਤੀ ਰਿਜ਼ਰਵ ਬੈਂਕ (RBI) ਨੇ ਅਕਤੂਬਰ 2026 ਵਿੱਚ ਕੁਝ ਖਾਸ ਦਿਨ ਦੱਸੇ ਹਨ, ਜਦੋਂ ਬੈਂਕ ਫਿਜ਼ੀਕਲ ਕੰਮਕਾਜ ਲਈ ਬੰਦ ਰਹਿਣਗੇ।
ਉੱਥੇ ਹੀ ਸ਼ਨੀਵਾਰ ਦੀਆਂ ਛੁੱਟੀਆਂ ਨੂੰ ਲੈ ਕੇ ਵੀ ਇੱਕ ਵੱਡਾ ਅਪਡੇਟ ਹੈ। ਵੈਸੇ ਅਜੇ ਤੱਕ ਮਹੀਨੇ ਦੇ ਸਾਰੇ ਸ਼ਨੀਵਾਰਾਂ ਦੀਆਂ ਛੁੱਟੀਆਂ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ, ਪਰ ਅਕਤੂਬਰ ਦੇ ਮਹੀਨੇ ਵਿੱਚ 5 ਵਿੱਚੋਂ 4 ਸ਼ਨੀਵਾਰ ਤਿਉਹਾਰਾਂ ਕਾਰਨ ਛੁੱਟੀ ਰਹੇਗੀ। ਇਨ੍ਹਾਂ ਵਿੱਚ ਦੂਜਾ ਅਤੇ ਚੌਥਾ ਸ਼ਨੀਵਾਰ ਵੀ ਸ਼ਾਮਲ ਹਨ, ਜਿਨ੍ਹਾਂ ਦਿਨ ਬੈਂਕ ਅਧਿਕਾਰਤ ਤੌਰ ‘ਤੇ ਪੂਰੇ ਦੇਸ਼ ਵਿੱਚ ਬੰਦ ਰਹਿੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ RBI ਦੀ ਅਕਤੂਬਰ ਬੈਂਕ ਹਾਲੀਡੇ ਲਿਸਟ ਵਿੱਚ ਕੀ ਜਾਣਕਾਰੀ ਦਿੱਤੀ ਗਈ ਹੈ।
ਅਕਤੂਬਰ ਵਿੱਚ ਕਿਹੜੇ-ਕਿਹੜੇ ਤਿਉਹਾਰ ਹਨ?
ਅਕਤੂਬਰ ਦੇ ਮਹੀਨੇ ਵਿੱਚ ਪੂਰੇ ਦੇਸ਼ ਵਿੱਚ ਮਹਾਤਮਾ ਗਾਂਧੀ ਜਯੰਤੀ, ਮਹਾਲਯਾ ਅਮਾਵਸਿਆ, ਮਹਾ ਸਪਤਮੀ, ਦੁਸਹਿਰਾ (ਮਹਾਅਸ਼ਟਮੀ)/ਮਹਾ ਨੌਮੀ /ਆਯੁਧ ਪੂਜਾ/ਦੁਰਗਾ ਪੂਜਾ/ਵਿਜਯਾ ਦਸ਼ਮੀ/ਦੁਰਗਾ ਅਸ਼ਟਮੀ, ਦੁਸਹਿਰਾ (ਵਿਜਯਾ ਦਸ਼ਮੀ) (ਆਸੋ ਸੁਦ-10)/ਮਹਾਨੌਮੀ, ਆਯੁਧ ਪੂਜਾ/ਦੁਰਗਾ ਪੂਜਾ, ਵਿਜਯਾ ਦਸ਼ਮੀ/ਦੁਰਗਾ ਪੂਜਾ (ਦਸਾਈਂ), ਦੁਰਗਾ ਪੂਜਾ (ਦਸਾਈਂ), ਲਕਸ਼ਮੀ ਪੂਜਾ/ਐਕਸੇਸ਼ਨ ਡੇ/ਮਹਾਰਿਸ਼ੀ ਵਾਲਮੀਕਿ ਦਾ ਜਨਮਦਿਨ, ਕਰਵਾ ਚੌਥ, ਸਰਦਾਰ ਵੱਲਭਭਾਈ ਪਟੇਲ ਦਾ ਜਨਮਦਿਨ ਵਰਗੇ ਤਿਉਹਾਰ ਅਤੇ ਦਿਨ ਮਨਾਏ ਜਾਣੇ ਹਨ। ਇਨ੍ਹਾਂ ਦਿਨਾਂ ਵਿੱਚ ਬੈਂਕ ਬੰਦ ਰਹਿਣਗੇ।
ਭਾਰਤ ਵਿੱਚ ਸਾਰੇ ਸ਼ੈਡਿਊਲਡ ਅਤੇ ਨਾਨ-ਸ਼ੈਡਿਊਲਡ ਬੈਂਕ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਜਨਤਕ ਛੁੱਟੀ ਰੱਖਦੇ ਹਨ। ਪਹਿਲਾ, ਤੀਜਾ ਅਤੇ ਪੰਜਵਾਂ ਸ਼ਨੀਵਾਰ (ਕੁਝ ਮਾਮਲਿਆਂ ਵਿੱਚ) ਬੈਂਕਾਂ ਲਈ ਕੰਮਕਾਜ ਦਾ ਦਿਨ ਹੁੰਦਾ ਹੈ, ਜਦੋਂ ਤੱਕ RBI ਦੇ ਛੁੱਟੀਆਂ ਵਾਲੇ ਕੈਲੰਡਰ ਵਿੱਚ ਕੁਝ ਹੋਰ ਨਾ ਦੱਸਿਆ ਗਿਆ ਹੋਵੇ। ਹਾਲਾਂਕਿ ਪਹਿਲੇ ਸ਼ਨੀਵਾਰ ਨੂੰ ਛੱਡ ਦਿੱਤਾ ਜਾਵੇ ਤਾਂ ਤੀਜੇ ਅਤੇ ਪੰਜਵੇਂ ਸ਼ਨੀਵਾਰ ਨੂੰ ਵੀ ਤਿਉਹਾਰਾਂ ਕਾਰਨ ਬੈਂਕ ਬੰਦ ਰਹਿਣਗੇ।
ਇਹ ਰਹੀ ਬੈਂਕ ਹਾਲੀਡੇ ਦੀ ਪੂਰੀ ਲਿਸਟ
- 2 ਅਕਤੂਬਰ 2026: ਮਹਾਤਮਾ ਗਾਂਧੀ ਜਯੰਤੀ ਕਾਰਨ 2 ਅਕਤੂਬਰ 2026 ਨੂੰ ਬੈਂਕ ਬੰਦ ਰਹਿਣਗੇ। ਭਾਰਤ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬੈਂਕ ਬੰਦ ਰਹਿਣਗੇ, ਕਿਉਂਕਿ ਇਹ ਰਾਸ਼ਟਰੀ ਛੁੱਟੀ ਹੈ।
- 4 ਅਕਤੂਬਰ 2026: ਐਤਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
- 10 ਅਕਤੂਬਰ 2026: 10 ਅਕਤੂਬਰ 2026 ਨੂੰ ਕਰਨਾਟਕ ਅਤੇ ਕੋਲਕਾਤਾ ਵਿੱਚ ਮਹਾਲਯਾ ਅਮਾਵਸਿਆ ਕਾਰਨ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
- 11 ਅਕਤੂਬਰ 2026: ਐਤਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
- 17 ਅਕਤੂਬਰ 2026: ਤ੍ਰਿਪੁਰਾ ਵਿੱਚ ਮਹਾ ਸਪਤਮੀ ਦਾ ਤਿਉਹਾਰ ਮਨਾਉਣ ਲਈ 17 ਅਕਤੂਬਰ 2026 ਨੂੰ ਬੈਂਕ ਬੰਦ ਰਹਿਣਗੇ।
- 18 ਅਕਤੂਬਰ 2026: ਐਤਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
- 19 ਅਕਤੂਬਰ 2026: 19 ਅਕਤੂਬਰ 2026 ਨੂੰ ਤ੍ਰਿਪੁਰਾ, ਮਿਜ਼ੋਰਮ, ਓਡੀਸ਼ਾ, ਤਾਮਿਲਨਾਡੂ, ਅਸਾਮ, ਮਣੀਪੁਰ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਮੇਘਾਲਿਆ ਵਿੱਚ ਦੁਸਹਿਰਾ (ਮਹਾਅਸ਼ਟਮੀ)/ਮਹਾ ਨਵਮੀ/ਆਯੁਧ ਪੂਜਾ/ਦੁਰਗਾ ਪੂਜਾ/ਵਿਜਯਾ ਦਸ਼ਮੀ/ਦੁਰਗਾ ਅਸ਼ਟਮੀ ਦੇ ਤਿਉਹਾਰ ਮਨਾਉਣ ਲਈ ਬੈਂਕ ਬੰਦ ਰਹਿਣਗੇ।
- 20 ਅਕਤੂਬਰ 2026: 20 ਅਕਤੂਬਰ 2026 ਨੂੰ ਦੁਸਹਿਰਾ/ਦੁਸਹਿਰਾ (ਵਿਜਯਾਦਸ਼ਮੀ) (ਆਸੋ ਸੂਦ-10)/ਮਹਾਨਵਮੀ, ਆਯੁਧ ਪੂਜਾ/ਦੁਰਗਾ ਪੂਜਾ ਮਨਾਉਣ ਲਈ ਤ੍ਰਿਪੁਰਾ, ਗੁਜਰਾਤ, ਮਿਜ਼ੋਰਮ, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਓਡੀਸ਼ਾ, ਚੰਡੀਗੜ੍ਹ, ਤਾਮਿਲਨਾਡੂ, ਉੱਤਰਾਖੰਡ, ਅਸਾਮ, ਤੇਲੰਗਾਨਾ, ਅਰੁਣਾਚਲ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਕੇਰਲ, ਨਾਗਾਲੈਂਡ, ਪੱਛਮੀ ਬੰਗਾਲ, ਦਿੱਲੀ, ਗੋਆ, ਬਿਹਾਰ ਅਤੇ ਛੱਤੀਸਗੜ੍ਹ ਵਿੱਚ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਝਾਰਖੰਡ, ਮੇਘਾਲਿਆ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਕੇਰਲ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਬੈਂਕ ਬੰਦ ਰਹਿਣਗੇ। 20 ਅਕਤੂਬਰ 2026 ਨੂੰ ਮਣੀਪੁਰ ਅਤੇ ਸਿੱਕਿਮ ਨੂੰ ਛੱਡ ਕੇ ਸਾਰੇ ਸੂਬਿਆਂ ਵਿੱਚ ਬੈਂਕ ਬੰਦ ਰਹਿਣਗੇ।
- 21 ਅਕਤੂਬਰ 2026: 21 ਅਕਤੂਬਰ 2026 ਨੂੰ ਵਿਜਯਾਦਸ਼ਮੀ/ਦੁਰਗਾ ਪੂਜਾ (ਦਸਾਈਂ) ਮਨਾਉਣ ਲਈ ਤ੍ਰਿਪੁਰਾ, ਕਰਨਾਟਕ, ਸਿੱਕਿਮ, ਅਸਾਮ, ਕੇਰਲ ਅਤੇ ਪੱਛਮੀ ਬੰਗਾਲ ਵਿੱਚ ਬੈਂਕ ਬੰਦ ਰਹਿਣਗੇ।
- 22 ਅਕਤੂਬਰ 2026: ਸਿੱਕਿਮ ਵਿੱਚ ਦੁਰਗਾ ਪੂਜਾ (ਦਸਾਈਂ) ਮਨਾਉਣ ਲਈ 22 ਅਕਤੂਬਰ 2026 ਨੂੰ ਬੈਂਕ ਬੰਦ ਰਹਿਣਗੇ।
- 23 ਅਕਤੂਬਰ 2026: ਸਿੱਕਿਮ ਵਿੱਚ ਦੁਰਗਾ ਪੂਜਾ (ਦਸਾਈਂ) ਮਨਾਉਣ ਲਈ 23 ਅਕਤੂਬਰ 2026 ਨੂੰ ਬੈਂਕ ਬੰਦ ਰਹਿਣਗੇ।
- 24 ਅਕਤੂਬਰ 2026: ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
- 25 ਅਕਤੂਬਰ 2026: ਐਤਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
- 26 ਅਕਤੂਬਰ 2026: ਤ੍ਰਿਪੁਰਾ, ਚੰਡੀਗੜ੍ਹ, ਜੰਮੂ ਅਤੇ ਸ਼੍ਰੀਨਗਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਕਸ਼ਮੀ ਪੂਜਾ/ਐਕਸੇਸ਼ਨ ਡੇ/ਮਹਾਰਿਸ਼ੀ ਵਾਲਮੀਕਿ ਜਯੰਤੀ ਮਨਾਉਣ ਲਈ 26 ਅਕਤੂਬਰ 2026 ਨੂੰ ਬੈਂਕ ਬੰਦ ਰਹਿਣਗੇ।
- 29 ਅਕਤੂਬਰ 2026: ਹਿਮਾਚਲ ਪ੍ਰਦੇਸ਼ ਵਿੱਚ ਕਰਵਾ ਚੌਥ ਮਨਾਉਣ ਲਈ 29 ਅਕਤੂਬਰ 2026 ਨੂੰ ਬੈਂਕ ਬੰਦ ਰਹਿਣਗੇ।
- 31 ਅਕਤੂਬਰ 2026: ਗੁਜਰਾਤ ਵਿੱਚ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਕਾਰਨ 31 ਅਕਤੂਬਰ 2026 ਨੂੰ ਬੈਂਕ ਬੰਦ ਰਹਿਣਗੇ।
ਬੈਂਕ ਦੀਆਂ ਛੁੱਟੀਆਂ ਦੌਰਾਨ ਡਿਜੀਟਲ ਬੈਂਕਿੰਗ ਉਪਲਬਧ ਰਹੇਗੀ
ਗਾਹਕ ਬੈਂਕਾਂ ਦੀਆਂ ਛੁੱਟੀਆਂ ਦੌਰਾਨ ਵੀ ਆਨਲਾਈਨ ਬੈਂਕਿੰਗ, ਸਮਾਰਟਫੋਨ ਐਪ ਅਤੇ UPI ਆਧਾਰਿਤ ਪੇਮੈਂਟ ਦੀ ਵਰਤੋਂ ਕਰਕੇ ਘਰ ਬੈਠੇ ਆਪਣੇ ਜ਼ਿਆਦਾਤਰ ਬੈਂਕਿੰਗ ਕੰਮ ਕਰ ਸਕਦੇ ਹਨ। ਛੁੱਟੀ ਵਾਲੇ ਦਿਨ ਪੈਸੇ ਟ੍ਰਾਂਸਫਰ ਕਰਨ, ਬਿੱਲਾਂ ਦਾ ਭੁਗਤਾਨ ਕਰਨ ਅਤੇ ਅਕਾਊਂਟ ਮੈਨੇਜਮੈਂਟ ਵਰਗੇ ਕੰਮ ਆਨਲਾਈਨ ਕੀਤੇ ਜਾ ਸਕਦੇ ਹਨ।


