ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਿੰਨਾ ਵੱਡਾ ਹੈ ਪਤੰਜਲੀ ਦਾ ਕਾਰੋਬਾਰ, 1 ਜਾਂ 2 ਨਹੀਂ… ਸਗੋਂ ਇੰਨੇ ਪ੍ਰੋਡੈਕਟਸ ਰਾਹੀਂ ਕਰਦੇ ਹਨ ਸਮਾਜ ਦੀ ਭਲਾਈ

ਪਤੰਜਲੀ ਦਾ ਕਾਰੋਬਾਰ ਛੋਟਾ-ਮੋਟਾ ਨਹੀਂ ਹੈ। ਪਤੰਜਲੀ ਫੂਡਜ਼ ਦਾ ਮਾਰਕੀਟ ਕੈਪ ਲਗਭਗ 70 ਹਜ਼ਾਰ ਕਰੋੜ ਰੁਪਏ ਦਾ ਹੈ। ਫੂਡ ਸੈਗਮੈਂਟ ਤੋਂ ਲੈ ਕੇ ਪਰਸਨਲ ਕੇਅਰ ਅਤੇ ਮੈਡੀਸਨ ਤੱਕ ਕਈ ਉਤਪਾਦ ਵੇਚ ਰਹੀ ਹੈ। ਇਸ ਸਮੇਂ ਦੇਸ਼ ਭਰ ਵਿੱਚ ਪਤੰਜਲੀ ਦੇ ਪ੍ਰਚੂਨ ਸਟੋਰਾਂ ਦੀ ਗਿਣਤੀ 47000 ਤੋਂ ਵੱਧ ਹੈ, ਜਦੋਂ ਕਿ 3500 ਡਿਸਟ੍ਰੀਬਿਊਟਰਸ ਅਤੇ 18 ਰਾਜਾਂ ਵਿੱਚ ਕਈ ਗੋਦਾਮ ਹਨ।

ਕਿੰਨਾ ਵੱਡਾ ਹੈ ਪਤੰਜਲੀ ਦਾ ਕਾਰੋਬਾਰ, 1 ਜਾਂ 2 ਨਹੀਂ… ਸਗੋਂ ਇੰਨੇ ਪ੍ਰੋਡੈਕਟਸ ਰਾਹੀਂ ਕਰਦੇ ਹਨ ਸਮਾਜ ਦੀ ਭਲਾਈ
ਕਿੰਨਾ ਵੱਡਾ ਹੈ ਪਤੰਜਲੀ ਦਾ ਕਾਰੋਬਾਰ?
Follow Us
tv9-punjabi
| Updated On: 02 May 2025 13:19 PM

ਭਾਵੇਂ ਬਹੁਤ ਸਾਰੀਆਂ FMCG ਕੰਪਨੀਆਂ ਦੇਸ਼ ਵਿੱਚ ਆਪਣੇ ਉਤਪਾਦ ਵੇਚ ਰਹੀਆਂ ਹਨ। ਭਾਵੇਂ ਦੇਸ਼ ਦੀਆਂ ਟਾਪ- 10 ਕੰਪਨੀਆਂ ਵਿੱਚ ਦੋ FMCG ਕੰਪਨੀਆਂ ਹਨ, ਪਰ ਪਤੰਜਲੀ ਨੇ ਪਿਛਲੇ ਕੁਝ ਸਾਲਾਂ ਵਿੱਚ FMCG ਸੈਕਟਰ ਵਿੱਚ ਜੋ ਚਮਤਕਾਰ ਕੀਤਾ ਹੈ, ਉਹ ਹੁਣ ਤੱਕ ਕੋਈ ਨਹੀਂ ਕਰ ਸਕਿਆ। ਖਾਸ ਗੱਲ ਇਹ ਹੈ ਕਿ ਟਾਟਾ ਗਰੁੱਪ ਅਤੇ ਮੁਕੇਸ਼ ਅੰਬਾਨੀ ਦਾ ਰਿਲਾਇੰਸ ਗਰੁੱਪ ਵੀ ਇਸ ਸੈਕਟਰ ਵਿੱਚ ਦਾਖਲ ਹੋ ਗਿਆ ਹੈ ਅਤੇ ਮੁਕਾਬਲਾ ਵੀ ਲਗਾਤਾਰ ਵਧ ਰਿਹਾ ਹੈ। ਪਰ ਪਤੰਜਲੀ ਜਿਸ ਤਰ੍ਹਾਂ ਦੇ ਸਵਦੇਸ਼ੀ ਉਤਪਾਦ ਲਿਆ ਰਹੀ ਹੈ, ਉਹ ਕਿਸੇ ਵੀ ਵੱਡੇ ਗਰੁੱਪ ਦੀ FMCG ਆਰਮ ਵਿੱਚ ਨਹੀਂ ਦਿਖਾਈ ਦੇ ਰਹੇ ਹਨ। ਇਹੀ ਕਾਰਨ ਹੈ ਕਿ ਪਤੰਜਲੀ ਹੁਣ ਆਮ ਲੋਕਾਂ ਦੀ ਪਹਿਲੀ ਪਸੰਦ ਬਣ ਰਹੀ ਹੈ ਅਤੇ ਕੰਪਨੀ ਦੇ ਮੁਨਾਫ਼ੇ ਅਤੇ ਮਾਲੀਏ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਜੇਕਰ ਪਤੰਜਲੀ ਫੂਡਜ਼ ਲਿਮਟਿਡ ਦੇ ਮਾਰਕੀਟ ਕੈਪ ਦੀ ਗੱਲ ਕਰੀਏ ਤਾਂ ਇਹ 70 ਹਜ਼ਾਰ ਕਰੋੜ ਰੁਪਏ ਦੇ ਨੇੜੇ ਪਹੁੰਚ ਗਿਆ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਇਸ ਸਮੇਂ FMCG ਸੈਕਟਰ ਵਿੱਚ ਪਤੰਜਲੀ ਦਾ ਬਾਜ਼ਾਰ ਹਿੱਸਾ ਕੀ ਹੈ ਅਤੇ ਕੰਪਨੀ ਦਾ ਬਾਜ਼ਾਰ ਅਤੇ ਕਾਰੋਬਾਰ ਕਿੰਨਾ ਵੱਡਾ ਹੋ ਚੁੱਕਾ ਹੈ।

ਪਤੰਜਲੀ ਫੂਡਜ਼ ਵਿੱਚ ਵੱਜਦਾ ਹੈ ਐਡੀਬਲ ਆਇਲ ਦਾ ਡੰਕਾ

ਵਿੱਤੀ ਸਾਲ 24 ਵਿੱਚ, ਪਤੰਜਲੀ ਫੂਡਜ਼ ਲਿਮਟਿਡ ਦੇ ਖੁਰਾਕੀ ਤੇਲ ਖੇਤਰ ਨੇ ਲਗਭਗ 70 ਪ੍ਰਤੀਸ਼ਤ ਦਾ ਸਭ ਤੋਂ ਵੱਧ ਮਾਲੀਆ ਹਿੱਸਾ ਹਾਸਿਲ ਕੀਤਾ ਸੀ। ਇਸ ਤੋਂ ਬਾਅਦ ਫੂਡ ਅਤੇ ਹੋਰ FMCG ਸੈਗਮੈਂਟ ਦਾ ਨੰਬਰ ਸੀ। ਜਿਸਦਾ ਮਾਲੀਆ ਹਿੱਸਾ ਲਗਭਗ 30 ਪ੍ਰਤੀਸ਼ਤ ਦੇਖਣ ਨੂੰ ਮਿਲਿਆ ਸੀ। ਪਤੰਜਲੀ ਫੂਡਜ਼ ਇੱਕ ਭਾਰਤੀ FMCG ਕੰਪਨੀ ਹੈ ਜੋ ਭਾਰਤ ਵਿੱਚ ਕੰਜਿਊਮਰ ਪ੍ਰੋਡੈਕਟਸ ਅਤੇ ਐਡੀਬਲ ਆਇਲ ਉਤਪਾਦਾਂ ਦਾ ਨਿਰਮਾਣ ਕਰਦੀ ਹੈ। ਖਾਸ ਗੱਲ ਇਹ ਹੈ ਕਿ ਪਤੰਜਲੀ ਫੂਡਜ਼ ਦੇ ਪ੍ਰੋਡੈਕਟਸ ਦੀ ਮੰਗ ਵਿੱਚ ਲਗਾਤਾਰ ਵਾਧੇ ਕਾਰਨ, ਮਾਲੀਆ ਅਤੇ ਮੁਨਾਫਾ ਵੀ ਵਧ ਰਿਹਾ ਹੈ।

ਕਿਵੇਂ ਹੈ ਰੈਵਿਨਿਊ ਅਤੇ ਪ੍ਰੌਫਿਟ ?

ਸਭ ਤੋਂ ਪਹਿਲਾਂ, ਜੇਕਰ ਅਸੀਂ ਮਾਲੀਏ ਦੀ ਗੱਲ ਕਰੀਏ, ਤਾਂ ਪਤੰਜਲੀ ਫੂਡਜ਼ ਲਿਮਟਿਡ ਦਾ ਮਾਲੀਆ ਲਗਾਤਾਰ ਵਧ ਰਿਹਾ ਹੈ। ਕੰਪਨੀ ਨੇ ਵਿੱਤੀ ਸਾਲ 2025 ਦੇ ਚੌਥੀ ਤਿਮਾਹੀ ਦੇ ਨਤੀਜੇ ਅਜੇ ਤੱਕ ਜਾਰੀ ਨਹੀਂ ਕੀਤੇ ਹਨ। ਪਰ ਤੀਜੀ ਤਿਮਾਹੀ ਵਿੱਚ ਆਮਦਨ 9,103.13 ਕਰੋੜ ਰੁਪਏ ਦੇਖੀ ਗਈ ਸੀ। ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਇਸੇ ਤਿਮਾਹੀ ਵਿੱਚ ਕੰਪਨੀ ਦਾ ਮਾਲੀਆ 7,910.70 ਕਰੋੜ ਰੁਪਏ ਸੀ। ਇਸਦਾ ਮਤਲਬ ਹੈ ਕਿ ਕੰਪਨੀ ਦੀ ਆਮਦਨ ਵਿੱਚ ਸਾਲਾਨਾ ਆਧਾਰ ‘ਤੇ 1,192.43 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਜੇਕਰ ਅਸੀਂ ਮੁਨਾਫ਼ੇ ਦੀ ਗੱਲ ਕਰੀਏ ਤਾਂ ਪਿਛਲੀਆਂ 4 ਤਿਮਾਹੀਆਂ ਵਿੱਚ ਕੰਪਨੀ ਦਾ ਮੁਨਾਫ਼ਾ ਲਗਾਤਾਰ ਵਧਿਆ ਹੈ। 2023 ਦੀ ਦਸੰਬਰ ਤਿਮਾਹੀ ਵਿੱਚ ਕੰਪਨੀ ਦਾ ਮੁਨਾਫਾ 216.54 ਕਰੋੜ ਰੁਪਏ ਸੀ। ਇੱਕ ਸਾਲ ਬਾਅਦ, ਯਾਨੀ ਦਸੰਬਰ 2024 ਵਿੱਚ, ਕੰਪਨੀ ਦਾ ਮੁਨਾਫਾ ਵਧ ਕੇ 370.93 ਕਰੋੜ ਰੁਪਏ ਹੋ ਗਿਆ। ਇਸਦਾ ਮਤਲਬ ਹੈ ਕਿ ਕੰਪਨੀ ਦਾ ਮੁਨਾਫਾ 154.39 ਕਰੋੜ ਰੁਪਏ ਵਧਿਆ ਹੈ। ਪਤੰਜਲੀ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੰਪਨੀ ਦੇ ਮਾਲੀਏ ਅਤੇ ਮੁਨਾਫ਼ੇ ਵਿੱਚ ਹੋਰ ਵਾਧਾ ਵੇਖਣ ਨੂੰ ਮਿਲ ਸਕਦਾ ਹੈ।

ਕਿੰਨੀ ਵੱਡੀ ਹੈ ਪਤੰਜਲੀ ਫੂਡਜ਼ ?

ਜੇਕਰ ਅਸੀਂ ਪਤੰਜਲੀ ਫੂਡਜ਼ ਲਿਮਟਿਡ ਦੇ ਮਾਰਕੀਟ ਕੈਪ ਬਾਰੇ ਗੱਲ ਕਰੀਏ, ਤਾਂ ਇਹ ਕਾਫ਼ੀ ਜ਼ਿਆਦਾ ਹੋ ਚੁੱਕਾ ਹੈ। ਇਸ ਸਮੇਂ ਪਤੰਜਲੀ ਫੂਡਜ਼ ਦਾ ਮਾਰਕੀਟ ਕੈਪ ਲਗਭਗ 69 ਹਜ਼ਾਰ ਕਰੋੜ ਰੁਪਏ ਹੈ। ਹਾਲ ਹੀ ਵਿੱਚ, ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਆਈ ਹੈ। ਜਿਸ ਕਾਰਨ ਕੰਪਨੀ ਦਾ ਮਾਰਕੀਟ ਕੈਪ ਵੀ ਘਟਿਆ ਹੈ। ਮਾਹਿਰਾਂ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਪਤੰਜਲੀ ਫੂਡਜ਼ ਦਾ ਮਾਰਕੀਟ ਕੈਪ 1 ਲੱਖ ਕਰੋੜ ਰੁਪਏ ਤੋਂ ਉੱਪਰ ਜਾ ਸਕਦਾ ਹੈ। ਪਤੰਜਲੀ ਦਾ ਦਾਅਵਾ ਹੈ ਕਿ ਉਸਦੇ ਉਤਪਾਦ ਪੂਰੀ ਤਰ੍ਹਾਂ ਨੁਕਸਾਨ ਰਹਿਤ ਹਨ ਅਤੇ ਇਨ੍ਹਾਂ ਵਿੱਚ ਕੋਈ ਕੈਮਿਕਲ ਵੀ ਨਹੀਂ ਹੁੰਦਾ ਹੈ। ਨਾਲ ਹੀ, ਉਨ੍ਹਾਂ ਦੇ ਸਾਰੇ ਉਤਪਾਦ ਕੁਦਰਤੀ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਉਤਪਾਦਾਂ ਦੀ ਮੰਗ ਵੱਧ ਰਹੀ ਹੈ। ਇਸਦਾ ਅਸਰ ਸ਼ੇਅਰ ਬਾਜ਼ਾਰ ‘ਤੇ ਵੀ ਦਿਖਾਈ ਦੇਵੇਗਾ।

ਪਤੰਜਲੀ ਨੇ ਪਹਿਲਾਂ FMCG ਜਮਾਈ ਧਾਕ, ਹੁਣ ਇਨ੍ਹਾਂ ਸੈਕਟਰ 'ਤੇ ਟਿਕਾਈ ਨਜ਼ਰ

ਨਿਵੇਸ਼ਕਾਂ ਨੂੰ ਕਿਵੇਂ ਕਰਵਾ ਰਹੀ ਹੈ ਕਮਾਈ?

ਜੇਕਰ ਅਸੀਂ ਨਿਵੇਸ਼ਕਾਂ ਦੀ ਕਮਾਈ ਦੀ ਗੱਲ ਕਰੀਏ ਤਾਂ ਪਿਛਲੇ ਇੱਕ ਮਹੀਨੇ ਵਿੱਚ ਪਤੰਜਲੀ ਫੂਡਜ਼ ਦੇ ਸ਼ੇਅਰਾਂ ਵਿੱਚ 4 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਜਦੋਂ ਕਿ ਪਤੰਜਲੀ ਦੇ ਸ਼ੇਅਰਾਂ ਵਿੱਚ 6 ਮਹੀਨਿਆਂ ਵਿੱਚ 6 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਬੀਐਸਈ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ, ਮੌਜੂਦਾ ਸਾਲ ਵਿੱਚ ਕੰਪਨੀ ਦੇ ਸ਼ੇਅਰਾਂ ਵਿੱਚ 5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਅਤੇ ਇੱਕ ਸਾਲ ਵਿੱਚ, ਪਤੰਜਲੀ ਦੇ ਸ਼ੇਅਰਾਂ ਵਿੱਚ ਲਗਭਗ 31 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਖਾਸ ਗੱਲ ਇਹ ਹੈ ਕਿ ਪਿਛਲੇ 5 ਸਾਲਾਂ ਵਿੱਚ ਕੰਪਨੀ ਨੇ ਨਿਵੇਸ਼ਕਾਂ ਨੂੰ 363 ਪ੍ਰਤੀਸ਼ਤ ਤੋਂ ਵੱਧ ਰਿਟਰਨ ਦਿੱਤਾ ਹੈ। 30 ਅਪ੍ਰੈਲ ਨੂੰ, ਕੰਪਨੀ ਦਾ ਸ਼ੇਅਰ 0.87 ਪ੍ਰਤੀਸ਼ਤ ਡਿੱਗ ਕੇ 1,901 ਰੁਪਏ ‘ਤੇ ਬੰਦ ਹੋਇਆ ਸੀ।

ਪਤੰਜਲੀ ਕਰ ਰਿਹਾ ਦੇਸ਼ ਦੇ ਕਿਸਾਨਾਂ ਦੀ ਮਦਦ, ਇਸ ਤਰ੍ਹਾਂ ਬਦਲਿਆ ਦੇਸ਼ ਦਾ ਖੇਤੀਬਾੜੀ ਖੇਤਰ

ਪਤੰਜਲੀ

ਕਿਹੜੇ- ਕਿਹੜੇ ਉਤਪਾਦ ਵੇਚ ਰਹੀ ਹੈ ਪਤੰਜਲੀ?

ਪਤੰਜਲੀ ਫੂਡ ਪ੍ਰੋਡੈਕਟਸ ਤੋਂ ਲੈ ਕੇ ਪਰਸਨਲ ਕੇਅਰ ਪ੍ਰੋਡੈਕਟਸ ਅਤੇ ਮੈਡੀਸਿਨ ਤੱਕ ਵੇਚ ਰਹੀ ਹੈ। ਫੂਡ ਪ੍ਰੋਡੈਕਟਸ ਦੀ ਗੱਲ ਕਰੀਏ ਤਾਂ ਪਤੰਜਲੀ ਨੇ ਗੁਲਾਬ ਜਾਮੁਨ ਅਤੇ ਰਸਗੁੱਲਾ ਵਰਗੇ ਫੂਡ ਪ੍ਰੋਡੈਕਟਸ ਨੂੰ ਵੀ ਵੇਚਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਫੂਡ ਪ੍ਰੋਡੈਕਟਸ ਵਿੱਚ ਘਿਓ, ਆਟਾ, ਦਾਲਾਂ, ਨੂਡਲਜ਼, ਬਿਸਕੁਟ ਆਦਿ ਸ਼ਾਮਲ ਹਨ। ਜੇਕਰ ਅਸੀਂ ਪਰਸਨਲ ਕੇਅਰ ਪ੍ਰੋਡੈਕਟਸ ਦੀ ਗੱਲ ਕਰੀਏ, ਤਾਂ ਸ਼ੈਂਪੂ, ਟੁੱਥਪੇਸਟ, ਸਾਬਣ, ਤੇਲ ਅਤੇ ਹੋਰ ਉਤਪਾਦ ਵੀ ਉਪਲਬਧ ਹਨ। ਪਤੰਜਲੀ ਆਯੁਰਵੈਦਿਕ ਦ ਵਾਈਆਂ ਵੀ ਤਿਆਰ ਕਰਦੀ ਹੈ, ਜਿਸ ਨਾਲ ਕੰਪਨੀ ਕਈ ਬਿਮਾਰੀਆਂ ਦੇ ਠੀਕ ਹੋਣ ਦਾ ਦਾਅਵਾ ਕਰਦੀ ਹੈ। ਜੇਕਰ ਅਸੀਂ ਦੇਸ਼ ਭਰ ਵਿੱਚ ਪਤੰਜਲੀ ਸਟੋਰਸ ਦੀ ਗੱਲ ਕਰੀਏ ਤਾਂ 47000 ਤੋਂ ਵੱਧ ਰਿਟੇਲ ਕਾਊਂਟਰ, 3500 ਡਿਸਟ੍ਰੀਬਿਊਟਰਸ ਅਤੇ 18 ਰਾਜਾਂ ਵਿੱਚ ਕਈ ਗੋਦਾਮ ਹਨ।

Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...