ਕੀ ਆਉਣ ਵਾਲੀਆਂ ਗਰਮੀਆਂ ‘ਚ ਮਹਿੰਗਾ ਹੋ ਜਾਵੇਗਾ ਪਿਆਜ਼? ਜਾਣੋ
Onion Price May Rise in Summer: ਦੇਸ਼ ਵਿੱਚ ਗਰਮੀਆਂ ਵਿੱਚ ਪਿਆਜ਼ ਦੀ ਖਪਤ ਵੱਧ ਜਾਂਦੀ ਹੈ। ਅਜਿਹੇ 'ਚ ਸਰਕਾਰ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਕੀ ਇਸ ਗਰਮੀਆਂ 'ਚ ਵੀ ਮਿਲੇਗਾ ਸਸਤਾ ਪਿਆਜ਼?, ਇਸ ਬਾਰੇ ਤੁਹਾਨੂੰ ਵਿਸਥਾਰ ਵਿੱਚ ਦੱਸਾਂਗੇ।

ਕੀ ਆਉਣ ਵਾਲੀਆਂ ਗਰਮੀਆਂ ‘ਚ ਮਹਿੰਗਾ ਹੋ ਜਾਵੇਗਾ ਪਿਆਜ਼? ਗਰਮੀਆਂ ‘ਚ ਪਿਆਜ਼ ਦੀ ਮੰਗ ਵਧ ਜਾਂਦੀ ਹੈ, ਅਜਿਹੇ ‘ਚ ਇਸ ਦੀ ਸਪਲਾਈ ਤੇ ਕੀਮਤਾਂ ਨੂੰ ਕੰਟਰੋਲ ‘ਚ ਰੱਖਣਾ ਬਹੁਤ ਜ਼ਰੂਰੀ ਹੈ। ਪਰ ਹੁਣ ਜਦੋਂ ਸਰਕਾਰ ਨੇ ਦੇਸ਼ ਤੋਂ ਪਿਆਜ਼ ਬਰਾਮਦ ਕਰਨਾ ਆਸਾਨ ਕਰ ਦਿੱਤਾ ਹੈ, ਤਾਂ ਕੀ ਗਰਮੀਆਂ ਵਿੱਚ ਪਿਆਜ਼ ਦੀਆਂ ਕੀਮਤਾਂ ਸਥਿਰ ਰਹਿਣਗੀਆਂ?
ਵਰਤਮਾਨ ਵਿੱਚ, ਭਾਰਤ ਵਿੱਚ ਪਿਆਜ਼ ਦੀ ਬਰਾਮਦ ‘ਤੇ ਡਿਊਟੀ ਲਗਾਈ ਜਾਂਦੀ ਹੈ। ਇਸ ਦੀ ਦਰ 20 ਫੀਸਦੀ ਹੈ। ਹੁਣ ਸਰਕਾਰ ਨੇ 1 ਅਪ੍ਰੈਲ ਤੋਂ ਪਿਆਜ਼ ਦੀ ਬਰਾਮਦ ‘ਤੇ 20 ਫੀਸਦੀ ਡਿਊਟੀ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਸਰਕਾਰ ਨੇ ਇਹ ਫੈਸਲਾ ਕਿਉਂ ਲਿਆ?
20 ਫੀਸਦੀ ਨਿਰਯਾਤ ਡਿਊਟੀ ਵਾਪਸ ਲੈਣ ਦੇ ਫੈਸਲੇ ਬਾਰੇ ਸਰਕਾਰ ਦੇ ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਕਦਮ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਚੁੱਕਿਆ ਗਿਆ ਹੈ। ਇਸ ਅਨੁਸਾਰ ਖਪਤਕਾਰ ਵਿਭਾਗ ਤੋਂ ਪੱਤਰ ਮਿਲਣ ਤੋਂ ਬਾਅਦ ਹੀ ਮਾਲ ਵਿਭਾਗ ਨੇ 20 ਫੀਸਦੀ ਬਰਾਮਦ ਡਿਊਟੀ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰ ਨੇ ਸਤੰਬਰ 2024 ‘ਚ ਪਿਆਜ਼ ਦੀ ਬਰਾਮਦ ‘ਤੇ ਇਹ ਡਿਊਟੀ ਲਗਾਈ ਸੀ।
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦਾ ਕਹਿਣਾ ਹੈ, “ਪਿਆਜ਼ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ‘ਤੇ ਮੁਨਾਫਾ ਦੇਣ ਲਈ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ, ਇਹ ਆਮ ਖਪਤਕਾਰਾਂ ਲਈ ਪਿਆਜ਼ ਦੀਆਂ ਕੀਮਤਾਂ ਨੂੰ ਵਾਜਬ ਰੱਖਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਹਾੜੀ ਦੀ ਫਸਲ ਦੌਰਾਨ ਪਿਆਜ਼ ਦੀ ਚੰਗੀ ਆਮਦ ਦੀ ਉਮੀਦ ਹੈ। ਇਸ ਲਈ ਪਿਆਜ਼ ਦੀਆਂ ਥੋਕ ਅਤੇ ਪ੍ਰਚੂਨ ਕੀਮਤਾਂ ਵਿੱਚ ਗਿਰਾਵਟ ਆਈ ਹੈ।”
ਟੈਕਸ ਦੇ ਬਾਵਜੂਦ ਵੀ ਕਾਫੀ Export ਹੋਇਆ
ਸਤੰਬਰ 2024 ਤੋਂ ਨਿਰਯਾਤ ਡਿਊਟੀ ਲਾਗੂ ਹੋਣ ਦੇ ਬਾਵਜੂਦ, ਮੌਜੂਦਾ ਵਿੱਤੀ ਸਾਲ ਵਿੱਚ 18 ਮਾਰਚ ਤੱਕ ਦੇਸ਼ ਵਿੱਚ ਪਿਆਜ਼ ਦੀ ਬਰਾਮਦ 11.65 ਲੱਖ ਟਨ ਤੱਕ ਪਹੁੰਚ ਗਈ ਹੈ। ਸਤੰਬਰ 2024 ‘ਚ ਪਿਆਜ਼ ਦੀ ਮਾਸਿਕ ਬਰਾਮਦ 0.72 ਲੱਖ ਟਨ ਸੀ, ਜੋ ਇਸ ਸਾਲ ਜਨਵਰੀ ‘ਚ ਵਧ ਕੇ 1.85 ਲੱਖ ਟਨ ਹੋ ਗਈ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਰਗੇ ਪ੍ਰਮੁੱਖ ਉਤਪਾਦਕ ਰਾਜਾਂ ਵਿੱਚ ਹਾੜੀ ਦੀ ਫਸਲ ਦੀ ਸਪਲਾਈ ਵਧਣ ਕਾਰਨ ਪਿਆਜ਼ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ
21 ਮਾਰਚ ਨੂੰ ਏਸ਼ੀਆ ਵਿੱਚ ਪਿਆਜ਼ ਦੀ ਸਭ ਤੋਂ ਵੱਡੀ ਥੋਕ ਮੰਡੀ ਮਹਾਰਾਸ਼ਟਰ ਦੇ ਲਾਸਾਲਗਾਓਂ ਅਤੇ ਪਿੰਪਲਗਾਓਂ ਵਿੱਚ ਕੀਮਤਾਂ ਕ੍ਰਮਵਾਰ 1,330 ਰੁਪਏ ਪ੍ਰਤੀ ਕੁਇੰਟਲ ਅਤੇ 1,325 ਰੁਪਏ ਪ੍ਰਤੀ ਕੁਇੰਟਲ ਸਨ। ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਆਲ ਇੰਡੀਆ ਪੱਧਰ ‘ਤੇ ਪਿਆਜ਼ ਦੀਆਂ ਕੀਮਤਾਂ ਔਸਤਨ 39 ਫੀਸਦੀ ਤੱਕ ਡਿੱਗੀਆਂ ਹਨ। ਇਸੇ ਤਰ੍ਹਾਂ ਪਿਛਲੇ ਮਹੀਨੇ ਪਿਆਜ਼ ਦੀ ਪ੍ਰਚੂਨ ਕੀਮਤ ਵਿੱਚ ਔਸਤਨ 10 ਫੀਸਦੀ ਦੀ ਗਿਰਾਵਟ ਆਈ ਹੈ।
ਕੀ ਭਵਿੱਖ ‘ਚ ਪਿਆਜ਼ ਵੀ ਸਸਤੇ ਰਹੇਗਾ?
ਆਉਣ ਵਾਲੇ ਮਹੀਨਿਆਂ ‘ਚ ਦੇਸ਼ ਅੰਦਰ ਪਿਆਜ਼ ਦੀਆਂ ਕੀਮਤਾਂ ਕੰਟਰੋਲ ‘ਚ ਰਹਿਣ ਦੀ ਉਮੀਦ ਹੈ। ਖੇਤੀਬਾੜੀ ਮੰਤਰਾਲੇ ਦਾ ਅਨੁਮਾਨ ਹੈ ਕਿ ਇਸ ਸਾਲ ਹਾੜੀ ਦੀ ਫ਼ਸਲ ਦੌਰਾਨ ਪਿਆਜ਼ ਦੀ ਪੈਦਾਵਾਰ 227 ਲੱਖ ਟਨ ਹੋਵੇਗੀ, ਜੋ ਪਿਛਲੇ ਸਾਲ ਦੇ 192 ਲੱਖ ਟਨ ਨਾਲੋਂ 18 ਫ਼ੀਸਦੀ ਵੱਧ ਹੈ। ਹਾੜੀ ਦੀ ਫਸਲ ਪਿਆਜ਼, ਜੋ ਕਿ ਭਾਰਤ ਦੇ ਕੁੱਲ ਉਤਪਾਦਨ ਦਾ 70-75 ਫੀਸਦ ਹੈ, ਉਸ ਨੂੰ ਅਕਤੂਬਰ-ਨਵੰਬਰ ਵਿੱਚ ਸਾਉਣੀ ਦੀ ਫਸਲ ਦੀ ਸਪਲਾਈ ਸ਼ੁਰੂ ਹੋਣ ਤੱਕ ਬਾਜ਼ਾਰ ਕੀਮਤਾਂ ਨੂੰ ਸਥਿਰ ਰੱਖਣ ਲਈ ਜ਼ਰੂਰੀ ਹੈ।