AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹੁਣ ਨਹੀਂ ਫਟਣਗੇ-ਗਲਣਗੇ ਨੋਟ! RBI ਦੀ ਪਲਾਸਟਿਕ ਕਰੰਸੀ ਯੋਜਨਾ ਨਾਲ ਕਰੋੜਾਂ ਲੋਕਾਂ ਨੂੰ ਹੋਵੇਗਾ ਫਾਇਦਾ

RBI Plastic Notes: RBI ਦੇਸ਼ ਵਿੱਚ ਪੌਲੀਮਰ (Plastic) ਨੋਟ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਹ ਨੋਟ ਕਾਗਜ਼ੀ ਕਰੰਸੀ ਦੇ ਮੁਕਾਬਲੇ ਵੱਧ ਟਿਕਾਊ, ਜ਼ਿਆਦਾ ਸੁਰੱਖਿਅਤ ਅਤੇ ਨਕਲੀ ਨੋਟਾਂ 'ਤੇ ਰੋਕ ਲਗਾਉਣ ਵਿੱਚ ਹੋਰ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਫਿਲਹਾਲ ਇਹ ਯੋਜਨਾ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਮੌਜੂਦਾ ਨੋਟਾਂ ਨੂੰ ਤੁਰੰਤ ਬੰਦ ਨਹੀਂ ਕੀਤਾ ਜਾਵੇਗਾ।

ਹੁਣ ਨਹੀਂ ਫਟਣਗੇ-ਗਲਣਗੇ ਨੋਟ! RBI ਦੀ ਪਲਾਸਟਿਕ ਕਰੰਸੀ ਯੋਜਨਾ ਨਾਲ ਕਰੋੜਾਂ ਲੋਕਾਂ ਨੂੰ ਹੋਵੇਗਾ ਫਾਇਦਾ
ਕਾਗਜ਼ੀ ਨਹੀਂ, ਹੁਣ ਆਉਣਗੇ ਪੌਲੀਮਰ ਨੋਟ
tv9-punjabi
| Updated On: 20 Jul 2026 11:52 AM IST
Share

ਭਾਰਤੀ ਰਿਜ਼ਰਵ ਬੈਂਕ (RBI) ਦੇਸ਼ ਦੀ ਕਰੰਸੀ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ। ਕੇਂਦਰੀ ਬੈਂਕ ਹੁਣ ਰਵਾਇਤੀ ਕਾਗਜ਼ੀ ਨੋਟਾਂ ਦੀ ਥਾਂ ਪੌਲੀਮਰ (Plastic) ਬੈਂਕ ਨੋਟ ਲਿਆਉਣ ਦੀ ਯੋਜਨਾ ‘ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਸ ਦਿਸ਼ਾ ਵਿੱਚ RBI ਦੀ ਕਰੰਸੀ ਪ੍ਰਿੰਟਿੰਗ ਇਕਾਈ ਨੇ ਖ਼ਾਸ ਪੌਲੀਮਰ ਸਬਸਟ੍ਰੇਟ (Plastic Sheet) ਦੀ ਸਪਲਾਈ ਲਈ ਵਿਸ਼ਵ ਪੱਧਰੀ ਕੰਪਨੀਆਂ ਤੋਂ ਐਕਸਪ੍ਰੈਸ਼ਨ ਆਫ਼ ਇੰਟਰੈਸਟ (EOI) ਮੰਗੇ ਹਨ। ਇਸ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਕਰੰਸੀ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।

ਕੀ ਹੁੰਦੇ ਹਨ ਪੌਲੀਮਰ ਬੈਂਕ ਨੋਟ?

ਪੌਲੀਮਰ ਬੈਂਕ ਨੋਟ ਖ਼ਾਸ ਕਿਸਮ ਦੀ ਪਲਾਸਟਿਕ ਸ਼ੀਟ ਤੋਂ ਤਿਆਰ ਕੀਤੇ ਜਾਂਦੇ ਹਨ। ਇਹ ਆਮ ਕਾਗਜ਼ੀ ਨੋਟਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਮਜ਼ਬੂਤ, ਟਿਕਾਊ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਹੁੰਦੇ ਹਨ।ਆਸਟ੍ਰੇਲੀਆ, ਕੈਨੇਡਾ, ਬ੍ਰਿਟੇਨ, ਨਿਊਜ਼ੀਲੈਂਡ ਅਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ਵਿੱਚ ਪਹਿਲਾਂ ਹੀ ਪੌਲੀਮਰ ਨੋਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਦੇਸ਼ਾਂ ਦੇ ਤਜਰਬੇ ਮੁਤਾਬਕ, ਇਹ ਨੋਟ ਲੰਬੇ ਸਮੇਂ ਤੱਕ ਚੱਲਦੇ ਹਨ ਅਤੇ ਆਮ ਕਾਗਜ਼ੀ ਨੋਟਾਂ ਵਾਂਗ ਜਲਦੀ ਖ਼ਰਾਬ ਨਹੀਂ ਹੁੰਦੇ।

ਕਿਉਂ ਜ਼ਰੂਰੀ ਹਨ ਪਲਾਸਟਿਕ ਨੋਟ ?

ਮਾਹਰਾ ਦੇ ਅਨੁਸਾਰ ਪੌਲੀਮਰ ਨੋਟਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਉਨ੍ਹਾਂ ਦੀ ਲੰਬੀ ਉਮਰ ਹੈ। ਇਹ ਕਾਗਜ਼ੀ ਨੋਟਾਂ ਦੇ ਮੁਕਾਬਲੇ ਲਗਭਗ ਢਾਈ ਤੋਂ ਚਾਰ ਗੁਣਾ ਵੱਧ ਸਮੇਂ ਤੱਕ ਚੱਲਦੇ ਹਨ। ਇਸ ਤੋਂ ਇਲਾਵਾ, ਇਹ ਨੋਟ ਪਾਣੀ, ਨਮੀ, ਧੂੜ ਅਤੇ ਗੰਦਗੀ ਤੋਂ ਘੱਟ ਪ੍ਰਭਾਵਿਤ ਹੁੰਦੇ ਹਨ। ਵਾਰ-ਵਾਰ ਵਰਤੋਂ ਤੋਂ ਬਾਅਦ ਵੀ ਇਨ੍ਹਾਂ ਦੀ ਗੁਣਵੱਤਾ ਲੰਬੇ ਸਮੇਂ ਤੱਕ ਬਰਕਰਾਰ ਰਹਿੰਦੀ ਹੈ।

ਪੌਲੀਮਰ ਨੋਟਾਂ ਵਿੱਚ ਆਧੁਨਿਕ ਅਤੇ ਉੱਨਤ ਸੁਰੱਖਿਆ ਫੀਚਰ ਵੀ ਸ਼ਾਮਲ ਕੀਤੇ ਜਾ ਸਕਦੇ ਹਨ, ਜਿਸ ਨਾਲ ਨਕਲੀ ਨੋਟ ਤਿਆਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਨੇ ਹੌਲੀ-ਹੌਲੀ ਰਵਾਇਤੀ ਕਾਗਜ਼ੀ ਨੋਟਾਂ ਦੀ ਥਾਂ ਪੌਲੀਮਰ ਨੋਟਾਂ ਨੂੰ ਅਪਣਾ ਲਿਆ ਹੈ।

RBI ਦੀ ਯੋਜਨਾ ਇਸ ਵੇਲੇ ਕਿਸ ਪੜਾਅ ‘ਤੇ ਹੈ?

ਫਿਲਹਾਲ RBI ਨੇ ਪੌਲੀਮਰ ਸਬਸਟ੍ਰੇਟ ਦੀ ਸਪਲਾਈ ਲਈ ਅੰਤਰਰਾਸ਼ਟਰੀ ਕੰਪਨੀਆਂ ਤੋਂ ਅਰਜ਼ੀਆਂ ਮੰਗੀਆਂ ਹਨ। ਅਰਜ਼ੀ ਦੇਣ ਵਾਲੀਆਂ ਕੰਪਨੀਆਂ ਲਈ ਇਹ ਲਾਜ਼ਮੀ ਹੋਵੇਗਾ ਕਿ ਉਨ੍ਹਾਂ ਕੋਲ ਪਹਿਲਾਂ ਕਿਸੇ ਕੇਂਦਰੀ ਬੈਂਕ ਲਈ ਪੌਲੀਮਰ ਨੋਟ ਬਣਾਉਣ ਦਾ ਤਜਰਬਾ ਹੋਵੇ ਅਤੇ ਉਹ ਅੰਤਰਰਾਸ਼ਟਰੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੀਆਂ ਹੋਣ। ਇਹ ਪੂਰੀ ਪ੍ਰਕਿਰਿਆ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ। RBI ਨੇ ਹਾਲੇ ਇਹ ਨਹੀਂ ਦੱਸਿਆ ਕਿ ਸਭ ਤੋਂ ਪਹਿਲਾਂ ਕਿਹੜੇ ਮੁੱਲ ਵਰਗ ਦੇ ਨੋਟ ਪੌਲੀਮਰ ਵਿੱਚ ਜਾਰੀ ਕੀਤੇ ਜਾਣਗੇ ਜਾਂ ਇਹ ਬਾਜ਼ਾਰ ਵਿੱਚ ਕਦੋਂ ਤੱਕ ਲਿਆਂਦੇ ਜਾਣਗੇ।

ਕੀ ਬੰਦ ਹੋ ਜਾਣਗੇ ਮੌਜੂਦਾ ਨੋਟ?

ਇਸ ਯੋਜਨਾ ਦਾ ਇਹ ਮਤਲਬ ਨਹੀਂ ਹੈ ਕਿ ਮੌਜੂਦਾ ਕਾਗਜ਼ੀ ਨੋਟ ਤੁਰੰਤ ਬੰਦ ਕਰ ਦਿੱਤੇ ਜਾਣਗੇ। RBI ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਸੰਭਾਵਨਾ ਹੈ ਕਿ ਸ਼ੁਰੂਆਤੀ ਪੜਾਅ ਵਿੱਚ ਪੌਲੀਮਰ ਨੋਟ ਸੀਮਤ ਗਿਣਤੀ ਵਿੱਚ ਜਾਰੀ ਕੀਤੇ ਜਾਣਗੇ ਅਤੇ ਕੁਝ ਸਮੇਂ ਤੱਕ ਪੌਲੀਮਰ ਅਤੇ ਕਾਗਜ਼ੀ ਦੋਵੇਂ ਤਰ੍ਹਾਂ ਦੇ ਨੋਟ ਇਕੱਠੇ ਪ੍ਰਚਲਨ ਵਿੱਚ ਰਹਿਣਗੇ।

ਪਹਿਲਾਂ ਵੀ ਹੋ ਚੁੱਕਾ ਹੈ ਟਰਾਇਲ

ਜ਼ਿਕਰਯੋਗ ਹੈ ਕਿ ਭਾਰਤ ਨੇ ਸਾਲ 2013 ਵਿੱਚ ₹10 ਦੇ ਪੌਲੀਮਰ ਨੋਟਾਂ ਦਾ ਸੀਮਤ ਪੱਧਰ ‘ਤੇ ਟਰਾਇਲ ਕੀਤਾ ਸੀ। ਹਾਲਾਂਕਿ ਉਸ ਸਮੇਂ ਇਹ ਯੋਜਨਾ ਅੱਗੇ ਨਹੀਂ ਵੱਧ ਸਕੀ ਸੀ। ਹੁਣ ਇੱਕ ਵਾਰ ਫਿਰ RBI ਇਸ ਤਕਨਾਲੋਜੀ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਐਕਟਿਵ ਨਜ਼ਰ ਆ ਰਿਹਾ ਹੈ। ਜੇਕਰ ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਭਾਰਤੀ ਕਰੰਸੀ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ, ਟਿਕਾਊ ਅਤੇ ਆਧੁਨਿਕ ਬਣ ਸਕਦੀ ਹੈ।

Source:TV9Hindi.com

Follow Us
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ...
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP...
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ...