ਕਿਸਾਨ ਰਹਿਣ ਸਾਵਧਾਨ, ਲੋਨ ਦੇ ਨਾਂ ‘ਤੇ ਹੋ ਸਕਦੀ ਹੈ ਧੋਖਾਧੜੀ, ਨਾਬਾਰਡ ਨੇ ਜਾਰੀ ਕੀਤੀ ਚਿਤਾਵਨੀ
ਹੁਣ ਸਾਈਬਰ ਫਰਾਡ ਦਾ ਖਤਰਾ ਪਿੰਡਾਂ ਤੱਕ ਵੀ ਪਹੁੰਚ ਗਿਆ ਹੈ। ਪਿੰਡ ਦੇ ਲੋਕਾਂ ਨਾਲ ਕਰਜ਼ੇ ਦੇ ਨਾਂ 'ਤੇ ਠੱਗੀ ਮਾਰੀ ਜਾ ਰਹੀ ਹੈ। ਇਹ ਮਾਮਲਾ ਕਿੰਨਾ ਸੰਵੇਦਨਸ਼ੀਲ ਹੈ ਇਸ ਗੱਲ ਦਾ ਅੰਦਾਜ਼ਾ ਐਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਲਈ ਨਾਬਾਰਡ ਨੂੰ ਖੁਦ ਚੇਤਾਵਨੀ ਜਾਰੀ ਕਰਨੀ ਪਈ ਹੈ। ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਆਮ ਕਿਸਾਨਾਂ ਨੂੰ ਕੋਈ ਸਿੱਧਾ ਕਰਜ਼ਾ (ਲੋਨ) ਨਹੀਂ ਦਿੰਦਾ ਹੈ
ਸੰਕੇਤਕ ਤਸਵੀਰ
ਦੇਸ਼ ਵਿੱਚ ਹੁਣ ਪੇਂਡੂ ਲੋਕ ਵੀ ਧੋਖਾਧੜੀ ਦਾ ਸ਼ਿਕਾਰ ਹੋਣ ਲੱਗ ਪਏ ਹਨ। ਇੱਥੇ ਵੀ ਖੇਤੀ ਨਾਲ ਸਬੰਧਤ ਸਕੀਮਾਂ, ਲੋਨ ਆਦਿ ਦੇ ਨਾਂ ਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹਾਲ ਹੀ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ ਕਿ ਪਿੰਡ ਵਿੱਚ ਲੋਕਾਂ ਨੂੰ ਨਬਾਰਡ ਦੇ ਨਾਮ ਤੇ ਲੋਨ ਸਕੀਮ ਦੇ ਬਹਾਨੇ ਠੱਗਿਆ ਜਾ ਰਿਹਾ ਹੈ। ਹੁਣ ਨਾਬਾਰਡ ਨੇ ਇੱਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਇਸ ਬਾਰੇ ਚੇਤਾਵਨੀ ਦਿੱਤੀ ਹੈ।
ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਆਮ ਕਿਸਾਨਾਂ ਨੂੰ ਕੋਈ ਸਿੱਧਾ ਕਰਜ਼ਾ (ਲੋਨ) ਨਹੀਂ ਦਿੰਦਾ ਹੈ, ਪਰ ਪੇਂਡੂ ਵਿਕਾਸ ਬੈਂਕ ਜਾਂ ਪਿੰਡਾਂ ਵਿੱਚ ਕੰਮ ਕਰ ਰਹੀਆਂ ਹੋਰ ਵਿੱਤੀ ਸੰਸਥਾਵਾਂ ਅਤੇ ਸਹਿਕਾਰੀ ਸਭਾਵਾਂ ਨੂੰ ਪੈਸਾ ਪ੍ਰਦਾਨ ਕਰਦਾ ਹੈ ਅਤੇ ਉਸ ਤੋਂ ਬਾਅਦ ਇਹ ਸੰਸਥਾਵਾਂ ਪਿੰਡ ਦੇ ਲੋਕਾਂ ਵਿੱਚ ਕਰਜ਼ੇ ਵੰਡਣ ਪਰ ਜੇਕਰ ਕੋਈ ਸਿੱਧਾ ਨਾਬਾਰਡ ਦਾ ਨਾਮ ਲੈਕੇ ਤੁਹਾਨੂੰ ਲੋਨ ਦਵਾਉਣ ਦੀ ਗੱਲ ਕਰਦਾ ਹੈ ਤਾਂ ਇਹ ਧੋਖਾ ਹੋ ਸਕਦਾ ਹੈ।


