ਪੰਜਾਬਬਜਟ 2024ਦੇਸ਼ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਆਮ ਆਦਮੀ ਨੂੰ ਮਿਲੀ ਰਾਹਤ, 5 ਫੀਸਦ ਤੋਂ ਆਈ ਹੇਠਾਂ ਮਹਿੰਗਾਈ ਦਰ

ਆਮ ਲੋਕਾਂ ਨੂੰ ਮਹਿੰਗਾਈ ਦੇ ਮੋਰਚੇ 'ਤੇ ਵੱਡੀ ਰਾਹਤ ਮਿਲੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਅਕਤੂਬਰ 'ਚ ਮਹਿੰਗਾਈ ਪੰਜ ਮਹੀਨਿਆਂ 'ਚ ਸਭ ਤੋਂ ਘੱਟ ਸੀ। ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਮਹਿੰਗਾਈ ਘਟੀ ਹੈ। ਅਕਤੂਬਰ 'ਚ ਸਾਲਾਨਾ ਆਧਾਰ 'ਤੇ ਭਾਰਤ 'ਚ ਪ੍ਰਚੂਨ ਮਹਿੰਗਾਈ ਦਰ 4.87 ਫੀਸਦੀ 'ਤੇ ਆ ਗਈ।

ਆਮ ਆਦਮੀ ਨੂੰ ਮਿਲੀ ਰਾਹਤ, 5 ਫੀਸਦ ਤੋਂ ਆਈ ਹੇਠਾਂ ਮਹਿੰਗਾਈ ਦਰ
Photo Credit: TV9 Hindi
Follow Us
tv9-punjabi
| Updated On: 13 Nov 2023 21:42 PM

ਆਮ ਲੋਕਾਂ ਅਤੇ ਸਰਕਾਰ ਨੂੰ ਮਹਿੰਗਾਈ (Inflation) ਦੇ ਮੋਰਚੇ ‘ਤੇ ਵੱਡੀ ਰਾਹਤ ਮਿਲੀ ਹੈ। ਦੇਸ਼ ‘ਚ ਪ੍ਰਚੂਨ ਮਹਿੰਗਾਈ ਲਗਾਤਾਰ ਦੂਜੇ ਮਹੀਨੇ 6 ਫੀਸਦੀ ਤੋਂ ਘੱਟ ‘ਤੇ ਆ ਗਈ ਹੈ। ਖਾਸ ਗੱਲ ਇਹ ਹੈ ਕਿ ਅਕਤੂਬਰ ਮਹੀਨੇ ‘ਚ ਪ੍ਰਚੂਨ ਮਹਿੰਗਾਈ ਦੇ ਅੰਕੜੇ 5 ਫੀਸਦੀ ਤੋਂ ਘੱਟ ਦੇਖੇ ਗਏ ਸਨ। ਸਰਕਾਰ ਨੇ ਸੋਮਵਾਰ ਨੂੰ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਹਨ। ਅਕਤੂਬਰ ‘ਚ ਸਾਲਾਨਾ ਆਧਾਰ ‘ਤੇ ਭਾਰਤ ‘ਚ ਪ੍ਰਚੂਨ ਮਹਿੰਗਾਈ ਦਰ 4.87 ਫੀਸਦੀ ‘ਤੇ ਆ ਗਈ। ਸਬਜ਼ੀਆਂ ਦੀਆਂ ਕੀਮਤਾਂ ‘ਚ ਨਰਮੀ ਕਾਰਨ ਸਤੰਬਰ ‘ਚ ਮਹਿੰਗਾਈ ਦਰ 5.02 ਫੀਸਦੀ ‘ਤੇ ਆ ਗਈ ਸੀ। ਮਹਿੰਗਾਈ ਅਜੇ ਵੀ ਭਾਰਤੀ ਰਿਜ਼ਰਵ ਬੈਂਕ ਦੇ 4 ਫੀਸਦੀ ਔਸਤ ਟੀਚੇ ਤੋਂ ਉਪਰ ਬਣੀ ਹੋਈ ਹੈ।

ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮਹਿੰਗਾਈ ਦਰ 4.62 ਫੀਸਦੀ ਅਤੇ 5.12 ਫੀਸਦੀ ਰਹੀ, ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ 6.50 ਫੀਸਦੀ ਅਤੇ 6.98 ਫੀਸਦੀ ਤੋਂ ਘੱਟ ਸੀ। ਆਰਬੀਆਈ (RBI) ਨੇ ਪਿਛਲੀਆਂ ਚਾਰ ਮੀਟਿੰਗਾਂ ਵਿੱਚ ਨੀਤੀਗਤ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ। ਹੁਣ ਆਰਬੀਆਈ ਨੂੰ ਵਿੱਤੀ ਸਾਲ 2023-24 ਵਿੱਚ ਮਹਿੰਗਾਈ ਔਸਤ 5.4 ਪ੍ਰਤੀਸ਼ਤ ਰਹਿਣ ਦੀ ਉਮੀਦ ਹੈ, ਜੋ ਕਿ ਪਿਛਲੇ ਵਿੱਤੀ ਸਾਲ ਵਿੱਚ 6.7 ਪ੍ਰਤੀਸ਼ਤ ਤੋਂ ਘੱਟ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅਕਤੂਬਰ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਕੇਂਦਰੀ ਬੈਂਕ ਲੋੜ ਤੋਂ ਵੱਧ ਸਾਵਧਾਨ ਹੈ ਅਤੇ ਮਹਿੰਗਾਈ ਨੂੰ ਟੀਚੇ ਦੇ ਅਨੁਸਾਰ ਲਿਆਉਣ ਲਈ ਕਦਮ ਚੁੱਕਣ ਲਈ ਤਿਆਰ ਹੈ।

6 ਰਾਜਾਂ ਵਿੱਚ ਮਹਿੰਗਾਈ 4 ਫੀਸਦੀ!

ਭਾਵੇਂ ਦੇਸ਼ ਵਿੱਚ ਮਹਿੰਗਾਈ ਦਰ ਆਰਬੀਆਈ ਦੀ ਔਸਤ 4 ਫੀਸਦੀ ਤੋਂ ਵੱਧ ਹੈ। ਦੇਸ਼ ਵਿੱਚ ਅੱਧੀ ਦਰਜਨ ਅਜਿਹੇ ਰਾਜ ਹਨ ਜਿੱਥੇ ਮਹਿੰਗਾਈ ਦਰ 4 ਜਾਂ ਇਸ ਤੋਂ ਘੱਟ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਛੱਤੀਸਗੜ੍ਹ ਵਿੱਚ ਪ੍ਰਚੂਨ ਮਹਿੰਗਾਈ ਦਰ 3 ਫੀਸਦੀ ਤੋਂ ਘੱਟ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਦਿੱਲੀ ਵਿੱਚ ਪ੍ਰਚੂਨ ਮਹਿੰਗਾਈ ਦਰ 2.48 ਫੀਸਦੀ ਅਤੇ ਛੱਤੀਸਗੜ੍ਹ ਵਿੱਚ 2.44 ਫੀਸਦੀ ਰਹੀ। ਹਿਮਾਚਲ ਪ੍ਰਦੇਸ਼ ਵਿੱਚ ਮਹਿੰਗਾਈ ਦਰ 4.05 ਫੀਸਦੀ ਸੀ, ਜੋ ਔਸਤ ਦੇ ਬਹੁਤ ਨੇੜੇ ਹੈ।

ਮੱਧ ਪ੍ਰਦੇਸ਼ ‘ਚ ਅਕਤੂਬਰ ਮਹੀਨੇ ‘ਚ ਮਹਿੰਗਾਈ ਦਰ 3.99 ਫੀਸਦੀ ‘ਤੇ ਆ ਗਈ ਹੈ। ਤਾਮਿਲਨਾਡੂ ਵੀ ਅਜਿਹਾ ਰਾਜ ਹੈ ਜੋ ਆਰਬੀਆਈ ਦੇ ਔਸਤ ਟੀਚੇ ਭਾਵ 4 ਫੀਸਦੀ ਤੱਕ ਪਹੁੰਚ ਗਿਆ ਹੈ। ਜੰਮੂ-ਕਸ਼ਮੀਰ ‘ਚ ਵੀ ਮਹਿੰਗਾਈ ਦਰ ਬਹੁਤ ਘੱਟ ਦੇਖਣ ਨੂੰ ਮਿਲੀ ਹੈ। ਇੱਥੇ ਖੁਦਰਾ ਮਹਿੰਗਾਈ ਦਾ ਅੰਕੜਾ 3.49 ਫੀਸਦੀ ‘ਤੇ ਦੇਖਿਆ ਗਿਆ ਹੈ।

ਹੁਕਮ ਨਾ ਮੰਨਣ 'ਤੇ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ, ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਕੀ ਬੋਲੇ ਸੀਐਮ ਸੈਣੀ? ਜਾਣੋ
ਹੁਕਮ ਨਾ ਮੰਨਣ 'ਤੇ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ, ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਕੀ ਬੋਲੇ ਸੀਐਮ ਸੈਣੀ? ਜਾਣੋ...
ਯੂਪੀ ਦੇ ਗੋਂਡਾ 'ਚ ਰੇਲ ਹਾਦਸਾ, ਡਿਬਰੂਗੜ੍ਹ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰੇ, 4 ਦੀ ਮੌਤ
ਯੂਪੀ ਦੇ ਗੋਂਡਾ 'ਚ ਰੇਲ ਹਾਦਸਾ, ਡਿਬਰੂਗੜ੍ਹ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰੇ, 4 ਦੀ ਮੌਤ...
ਅਗਨੀਵੀਰ ਲਈ ਨਾਇਬ ਸਰਕਾਰ ਦਾ ਵੱਡਾ ਫੈਸਲਾ, ਕੀ ਚੋਣਾਂ 'ਚ ਬਣੇਗਾ ਗੇਮ ਚੇਂਜਰ?
ਅਗਨੀਵੀਰ ਲਈ ਨਾਇਬ ਸਰਕਾਰ ਦਾ ਵੱਡਾ ਫੈਸਲਾ, ਕੀ ਚੋਣਾਂ 'ਚ ਬਣੇਗਾ ਗੇਮ ਚੇਂਜਰ?...
ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਪੁੱਤਰ ਗ੍ਰਿਫਤਾਰ, ਲੁੱਟ-ਖੋਹ ਦੇ ਦੋਸ਼
ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਪੁੱਤਰ ਗ੍ਰਿਫਤਾਰ, ਲੁੱਟ-ਖੋਹ ਦੇ ਦੋਸ਼...
ਡੋਡਾ ਤੋਂ ਕੁਪਵਾੜਾ ਤੱਕ ਜੰਮੂ-ਕਸ਼ਮੀਰ ਵਿੱਚ ਇੱਕ ਹਫ਼ਤੇ ਦੇ ਅੰਦਰ 4 ਐਨਕਾਉਂਟਰ, ਅੱਤਵਾਦੀਆਂ ਨਾਲੋਂ ਫ਼ੌਜ ਦਾ ਜ਼ਿਆਦਾ ਨੁਕਸਾਨ
ਡੋਡਾ ਤੋਂ ਕੁਪਵਾੜਾ ਤੱਕ ਜੰਮੂ-ਕਸ਼ਮੀਰ ਵਿੱਚ ਇੱਕ ਹਫ਼ਤੇ ਦੇ ਅੰਦਰ 4 ਐਨਕਾਉਂਟਰ, ਅੱਤਵਾਦੀਆਂ ਨਾਲੋਂ ਫ਼ੌਜ ਦਾ ਜ਼ਿਆਦਾ ਨੁਕਸਾਨ...
ਰਵਨੀਤ ਬਿੱਟੂ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਤੋਂ ਨਹੀਂ ਬਣਾਇਆ ਕਿਸੇ ਨੂੰ Deputy Leader
ਰਵਨੀਤ ਬਿੱਟੂ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਤੋਂ ਨਹੀਂ ਬਣਾਇਆ ਕਿਸੇ ਨੂੰ  Deputy Leader...
ਜੇਲ੍ਹ 'ਚ ਘਟ ਰਿਹਾ ਹੈ ਕੇਜਰੀਵਾਲ ਦਾ ਭਾਰ, ਖ਼ਤਰੇ 'ਚ ਜਾਨ? ਤਿਹਾੜ ਪ੍ਰਸ਼ਾਸਨ ਨੇ AAP ਦੇ ਦਾਅਵੇ ਦੀ ਦੱਸੀ ਸੱਚਾਈ
ਜੇਲ੍ਹ 'ਚ ਘਟ ਰਿਹਾ ਹੈ ਕੇਜਰੀਵਾਲ ਦਾ ਭਾਰ, ਖ਼ਤਰੇ 'ਚ ਜਾਨ? ਤਿਹਾੜ ਪ੍ਰਸ਼ਾਸਨ ਨੇ AAP ਦੇ ਦਾਅਵੇ ਦੀ ਦੱਸੀ ਸੱਚਾਈ...
ਤਲਾਕਸ਼ੁਦਾ ਮੁਸਲਿਮ ਔਰਤਾਂ ਨੂੰ ਮਿਲੇਗਾ ਕਿੰਨਾ ਗੁਜ਼ਾਰਾ, ਕੀ ਕਹਿੰਦਾ ਹੈ ਸ਼ਰੀਆ ਕਾਨੂੰਨ?
ਤਲਾਕਸ਼ੁਦਾ ਮੁਸਲਿਮ ਔਰਤਾਂ ਨੂੰ ਮਿਲੇਗਾ ਕਿੰਨਾ ਗੁਜ਼ਾਰਾ, ਕੀ ਕਹਿੰਦਾ ਹੈ ਸ਼ਰੀਆ ਕਾਨੂੰਨ?...
ਸੰਕਟ 'ਚ ਜੀਵਨ... ਪਾਣੀ ਨਾਲ ਭਰੇ ਘਰ, ਯੂਪੀ ਤੇ ਬਿਹਾਰ 'ਚ ਹੜ੍ਹ ਤੇ ਮੀਂਹ ਕਾਰਨ ਪ੍ਰੇਸ਼ਾਨ ਲੋਕ
ਸੰਕਟ 'ਚ ਜੀਵਨ... ਪਾਣੀ ਨਾਲ ਭਰੇ ਘਰ, ਯੂਪੀ ਤੇ ਬਿਹਾਰ 'ਚ ਹੜ੍ਹ ਤੇ ਮੀਂਹ ਕਾਰਨ ਪ੍ਰੇਸ਼ਾਨ ਲੋਕ...
MP ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ੇ ਸਮੇਤ ਗ੍ਰਿਫ਼ਤਾਰ, ਜਲੰਧਰ ਦਿਹਾਤੀ ਪੁਲਿਸ ਨੇ ਕੀਤੀ ਕਾਰਵਾਈ
MP ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ੇ ਸਮੇਤ ਗ੍ਰਿਫ਼ਤਾਰ, ਜਲੰਧਰ ਦਿਹਾਤੀ ਪੁਲਿਸ ਨੇ ਕੀਤੀ ਕਾਰਵਾਈ...
ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਅੰਤਰਿਮ ਜ਼ਮਾਨਤ, ਸੌਰਭ ਭਾਰਦਵਾਜ ਨੇ ਬੀਜੇਪੀ 'ਤੇ ਸਾਧਿਆ ਨਿਸ਼ਾਨਾ
ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਅੰਤਰਿਮ ਜ਼ਮਾਨਤ, ਸੌਰਭ ਭਾਰਦਵਾਜ ਨੇ ਬੀਜੇਪੀ 'ਤੇ ਸਾਧਿਆ ਨਿਸ਼ਾਨਾ...
ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ 'ਤੇ ਬੰਸੁਰੀ ਸਵਰਾਜ ਨੇ ਕੀ ਕਿਹਾ?
ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ 'ਤੇ ਬੰਸੁਰੀ ਸਵਰਾਜ ਨੇ ਕੀ ਕਿਹਾ?...
ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਫਾਲੋ
ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਫਾਲੋ...
Jalandhar Bypoll: ਜ਼ਿਮਨੀ ਚੋਣ 'ਚ ਕੌਣ ਜਿੱਤੇਗਾ...ਕੀ ਹੋਵੇਗਾ ਜਨਤਾ ਦਾ ਫੈਸਲਾ?
Jalandhar Bypoll: ਜ਼ਿਮਨੀ ਚੋਣ 'ਚ ਕੌਣ ਜਿੱਤੇਗਾ...ਕੀ ਹੋਵੇਗਾ ਜਨਤਾ ਦਾ ਫੈਸਲਾ?...