ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Honey Bee Farming: ਮੰਦੀ ਦੇ ਦੌਰ ‘ਚੋਂ ਗੁਜਰ ਰਹੇ ਪੰਜਾਬ ਭਰ ਦੇ ਮਧੂ ਮੱਖੀ ਪਾਲਕ

Honey Bee Farming: ਪੰਜਾਬ ਭਰ ਦੇ ਮਧੂ ਮੱਖੀ ਪਾਲਕਾਂ ਦਾ ਸ਼ਹਿਦ ਨਾ ਵਿਕਣ ਕਾਰਨ ਮੰਦੀ ਦੇ ਦੌਰ ਚੋਂ ਗੁਜਰ ਰਹੇ। ਕਿਸਾਨਾਂ ਨੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਸੌਂਪਿਆ ਹੈ ਅਤੇ ਮਧੂ ਮੱਖੀ ਪਾਲਕਾਂ ਤੋਂ ਮਾਰਕਫੈੱਡ ਰਾਹੀਂ ਸ਼ਹਿਦ ਖਰੀਦਣ ਦੀ ਅਪੀਲ ਕੀਤੀ ਹੈ।

Honey Bee Farming: ਮੰਦੀ ਦੇ ਦੌਰ ‘ਚੋਂ ਗੁਜਰ ਰਹੇ ਪੰਜਾਬ ਭਰ ਦੇ ਮਧੂ ਮੱਖੀ ਪਾਲਕ
ਸ਼ਹਿਦ ਦੇ ਕਾਰੋਬਾਰ ‘ਚ ਮੰਦੀ ਦੇ ਕਾਰਨ ਪ੍ਰੇਸ਼ਾਨ ਪੰਜਾਬ ਦੇ ਮਧੂ ਮੱਖੀ ਪਾਲਕਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਰਾਹਤ ਦੇਣ ਦੀ ਅਪੀਲ ਕੀਤੀ।
Follow Us
sukhjinder-sahota-faridkot
| Updated On: 07 Mar 2023 19:10 PM

ਸੁਖਜਿੰਦਰ ਸਾਹੋਤਾ : ਪੰਜਾਬ ਦੇ ਕਿਸਾਨ ਫਸਲਾਂ ਦੇ ਨਾਲ ਨਾਲ ਹੋਰ ਸਹਾਇਕ ਧੰਦੇ ਵੀ ਅਪਣਾ ਰਹੇ ਹਨ। ਪਰ ਕਈ ਵਾਰ ਕੰਮ ਕਾਜ ਵਿੱਚ ਆਈ ਮੰਦੀ ਅਜਿਹੇ ਧੰਦੇ ਕਰਨ ਵਾਲੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੰਦੀ ਹੈ। ਅਜਿਹਾ ਹੀ ਕੁਝ ਪੰਜਾਬ ਦੇ ਮਧੂ ਮੱਖੀ ਪਾਲਕਾਂ ਨਾਲ ਹੋ ਰਿਹਾ। ਮਧੂ ਮੱਖੀ ਪਾਲਕਾਂ ਦਾ ਸ਼ਹਿਦ (Honey) ਨਾ ਵਿਕਣ ਕਾਰਨ ਇਸ ਵਾਰ ਮਧੂ ਮੱਖੀ ਪਾਲਕਾਂ ਨੂੰ ਰੋਜੀ ਰੋਟੀ ਦੇ ਲਾਲੇ ਪਏ ਹੋਏ ਹਨ। ਕਿਸਾਨਾਂ ਨੇ ਇਸ ਸਬੰਧੀ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (CM Bhagwant Singh Mann) ਦੇ ਨਾਮ ਮੰਗ ਪੱਤਰ ਸੌਂਪਿਆ ਹੈ ਅਤੇ ਮਧੂ ਮੱਖੀ ਪਾਲਕਾਂ ਤੋਂ ਮਾਰਕਫੈੱਡ (Markfed) ਰਾਹੀਂ ਸ਼ਹਿਦ ਖਰੀਦਣ ਦੀ ਅਪੀਲ ਕੀਤੀ ਗਈ ਹੈ।

ਸ਼ਹਿਦ ਨਾ ਵਿਕਣ ਕਾਰਨ ਮੰਦੀ ਦੇ ਦੌਰ ਚੋਂ ਗੁਜਰ ਰਹੇ ਕਿਸਾਨ

ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਮਧੂ ਮੱਖੀ ਪਾਲਕ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਧੂ ਮੱਖੀ ਪਾਲਣ ਦਾ ਧੰਦਾ ਇਨ੍ਹਾਂ ਦਿਨੀਂ ਬੰਦ ਹੋਣ ਦੀ ਕਗਾਰ ‘ਤੇ ਹੈ। ਕਿਸਾਨਾਂ ਨੇ ਦੁੱਖ ਜਾਹਿਰ ਕਰਦਿਆਂ ਦੱਸਿਆ ਕਿ ਪਿਛਲੇ ਕਰੀਬ 2 ਸੀਜਨਾਂ ਦਾ ਸ਼ਹਿਦ ਨਹੀਂ ਵਿਕਿਆ ਅਤੇ ਨਾ ਹੀ ਕੋਈ ਇਸ ਸ਼ਹਿਦ ਨੂੰ ਖਰੀਦਣ ਲਈ ਤਿਆਰ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮਾਰਕੀਟ ਵਿੱਚ ਵੱਖ-ਵੱਖ ਕੰਪਨੀਆਂ ਦਾ ਕਥਿਤ ਨਕਲੀ ਸ਼ਹਿਦ (Duplicate Honey) ਅਸਲੀ ਕਹਿ ਕੇ ਵੇਚਿਆ ਜਾ ਰਿਹਾ ਹੈ। ਜਦ ਕਿ ਉਨ੍ਹਾਂ ਕੋਲ ਮਧੂ ਮੱਖੀਆਂ ਵੱਲੋਂ ਤਿਆਰ ਕੀਤਾ ਗਿਆ ਸ਼ੁੱਧ ਸ਼ਹਿਦ ਕੋਈ ਵੀ ਖਰੀਦਣ ਲਈ ਤਿਆਰ ਨਹੀਂ ਹੈ। ਜਿਸ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ।

‘ਮਧੂ ਮੱਖੀ ਪਾਲਕਾਂ ਤੋਂ ਮਾਰਕਫੈੱਡ ਰਾਹੀਂ ਖਰੀਦੀਆਂ ਜਾਵੇ ਸ਼ਹਿਦ’

ਪੰਜਾਬ ਭਰ ਵਿੱਚ ਕਰੀਬ 2 ਲੱਖ ਕਿਸਾਨ ਮਧੂ ਮੱਖੀ ਪਾਲਣ (Honey Bee farming) ਦਾ ਧੰਦਾ ਕਰਦੇ ਹਨ ਅਤੇ ਕਈ ਅਜਿਹੇ ਹਨ ਜੋ ਪੂਰਨ ਤੌਰ ‘ਤੇ ਇਸੇ ਧੰਦੇ ‘ਤੇ ਨਿਰਭਰ ਹਨ। ਉਨ੍ਹਾਂ ਕਿਹਾ ਕਿ ਕਈ ਮਧੂ ਮੱਖੀ ਪਾਲਕ ਆਪਣੀਆਂ ਮੱਖੀਆ ਨੂੰ ਰਾਜਸਥਾਨ ਵਰਗੀਆਂ ਥਾਵਾਂ ‘ਤੇ ਲੈ ਕੇ ਜਾਂਦੇ ਹਨ। ਜਿੱਥੋਂ ਸਰੋਂ ਦਾ ਸ਼ਹਿਦ ਤਿਆਰ ਕੀਤਾ ਜਾਂਦਾ ਪਰ ਇਸ ਵਾਰ ਉਥੇ ਗਏ ਕਿਸਾਨਾਂ ਨੂੰ ਵਾਪਸ ਪਰਤਣਾਂ ਵੀ ਔਖਾ ਹੋ ਗਿਆ ਹੈ। ਕਿਊਂਕਿ ਸ਼ਹਿਦ ਨਾ ਵਿਕਣ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਵਿਗੜ ਚੁੱਕੀ ਹੈ। ਕਿਸਾਨਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਰਾਹੀਂ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸੌਂਪਿਆ ਹੈ। ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਮਧੂ ਮੱਖੀ ਪਾਲਕਾਂ ਤੋਂ ਮਾਰਕਫੈੱਡ ਰਾਹੀਂ ਸ਼ਹਿਦ ਖਰੀਦੀਆਂ ਜਾਵੇ ਤਾਂ ਜੋ ਮਧੂ ਮੱਖੀ ਪਾਲਕਾਂ ਦੀ ਆਰਥਿਕ ਹਾਲਤ ‘ਚ ਸੁਧਾਰ ਹੋ ਸਕੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Lok Sabha Election 2024: ਨਵਜੋਤ ਸਿੱਧੂ ਪੰਜਾਬ ਕਾਂਗਰਸ ਲਈ ਫਿਰ ਬਣੇ ਸਿਰਦਰਦੀ, ਜਾਣੋ ਮਾਮਲਾ
Lok Sabha Election 2024:  ਨਵਜੋਤ ਸਿੱਧੂ ਪੰਜਾਬ ਕਾਂਗਰਸ ਲਈ ਫਿਰ ਬਣੇ ਸਿਰਦਰਦੀ, ਜਾਣੋ ਮਾਮਲਾ...
PSEB Result: ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਜਾਰੀ ਕੀਤਾ, ਸੁਣੋ ਟਾਪਰਾਂ ਨੇ ਕੀ ਕਿਹਾ?
PSEB Result: ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਜਾਰੀ ਕੀਤਾ, ਸੁਣੋ ਟਾਪਰਾਂ ਨੇ ਕੀ ਕਿਹਾ?...
Farmer Protest: ਕਿਸਾਨਾਂ ਨੇ ਸ਼ੰਭੂ ਬਾਰਡਰ ਦਾ ਰੇਲਵੇ ਰੂਟ ਕੀਤਾ ਬੰਦ, ਬਾਰਡਰ ਦੇ ਰੇਲਵੇ ਟਰੈਕ 'ਤੇ ਬੈਠੇ ਕਿਸਾਨ
Farmer Protest: ਕਿਸਾਨਾਂ ਨੇ ਸ਼ੰਭੂ ਬਾਰਡਰ ਦਾ ਰੇਲਵੇ ਰੂਟ ਕੀਤਾ ਬੰਦ, ਬਾਰਡਰ ਦੇ ਰੇਲਵੇ ਟਰੈਕ 'ਤੇ ਬੈਠੇ ਕਿਸਾਨ...
ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ 2 ਸ਼ੂਟਰ ਗ੍ਰਿਫਤਾਰ, ਫਿਲਮੀ ਅੰਦਾਜ਼ 'ਚ ਹੋਈ ਗ੍ਰਿਫਤਾਰੀ
ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ 2 ਸ਼ੂਟਰ ਗ੍ਰਿਫਤਾਰ, ਫਿਲਮੀ ਅੰਦਾਜ਼ 'ਚ ਹੋਈ ਗ੍ਰਿਫਤਾਰੀ...
Ayodhya: ਰਾਮਨੌਮੀ ਦੇ ਪਵਿੱਤਰ ਮੌਕੇ ਤੇ ਰਾਮਲਲਾ ਦੇ ਮੱਥੇ 'ਤੇ ਸੂਰਿਆ ਤਿਲਕ ਦੀਆਂ LIVE ਤਸਵੀਰਾਂ
Ayodhya: ਰਾਮਨੌਮੀ ਦੇ ਪਵਿੱਤਰ ਮੌਕੇ ਤੇ ਰਾਮਲਲਾ ਦੇ ਮੱਥੇ 'ਤੇ ਸੂਰਿਆ ਤਿਲਕ ਦੀਆਂ LIVE ਤਸਵੀਰਾਂ...
ਬਠਿੰਡਾ 'ਚ ਫਸਿਆ ਅਕਾਲੀ ਦਲ ਲਈ ਚੋਣ, ਅਜੇ ਤੱਕ ਉਮੀਦਵਾਰ ਦੇ ਨਾਂ ਦਾ ਨਹੀਂ ਹੋਇਆ ਐਲਾਨ, ਕੀ ਹੈ ਮਾਮਲਾ?
ਬਠਿੰਡਾ 'ਚ ਫਸਿਆ ਅਕਾਲੀ ਦਲ ਲਈ ਚੋਣ, ਅਜੇ ਤੱਕ ਉਮੀਦਵਾਰ ਦੇ ਨਾਂ ਦਾ  ਨਹੀਂ ਹੋਇਆ ਐਲਾਨ, ਕੀ ਹੈ ਮਾਮਲਾ?...
ਪੰਜਾਬ 'ਚ ਭਾਜਪਾ ਦੇ ਤਿੰਨ, 'ਆਪ' ਦੇ ਚਾਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
ਪੰਜਾਬ 'ਚ ਭਾਜਪਾ ਦੇ ਤਿੰਨ, 'ਆਪ' ਦੇ ਚਾਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ...
ਸਰਬਜੀਤ ਦੇ ਕਾਤਲ ਦੀ ਮੌਤ 'ਤੇ ਧੀ ਨੇ ਕਹੀ ਇਹ ਵੱਡੀ ਗੱਲ
ਸਰਬਜੀਤ ਦੇ ਕਾਤਲ ਦੀ ਮੌਤ 'ਤੇ ਧੀ ਨੇ ਕਹੀ ਇਹ ਵੱਡੀ ਗੱਲ...
ਸੀਐੱਮ ਮਾਨ ਨੇ ਤਿਹਾੜ ਜੇਲ੍ਹ 'ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ
ਸੀਐੱਮ ਮਾਨ ਨੇ ਤਿਹਾੜ ਜੇਲ੍ਹ 'ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ...
ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ
ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ...
BJP ਨੇ ਜਾਰੀ ਕੀਤਾ Manifesto, ਰਾਜਨਾਥ ਸਿੰਘ ਨੇ ਕਿਹਾ- ਮੋਦੀ ਦੀ ਗਾਰੰਟੀ ਸੋਨੇ ਵਰਗੀ ਖਰੀ
BJP ਨੇ ਜਾਰੀ ਕੀਤਾ Manifesto, ਰਾਜਨਾਥ ਸਿੰਘ ਨੇ ਕਿਹਾ- ਮੋਦੀ ਦੀ ਗਾਰੰਟੀ ਸੋਨੇ ਵਰਗੀ ਖਰੀ...
ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ
ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ...
J&K: ਊਧਮਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?
J&K: ਊਧਮਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?...
ਕਦੋਂ ਹੋਵੇਗੀ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ? ਤਿਹਾੜ ਪ੍ਰਸ਼ਾਸਨ, ਦਿੱਲੀ ਤੇ ਪੰਜਾਬ ਪੁਲਿਸ ਕਰਨਗੇ ਸੁਰੱਖਿਆ ਸਮੀਖਿਆ
ਕਦੋਂ ਹੋਵੇਗੀ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ? ਤਿਹਾੜ ਪ੍ਰਸ਼ਾਸਨ, ਦਿੱਲੀ ਤੇ ਪੰਜਾਬ ਪੁਲਿਸ ਕਰਨਗੇ ਸੁਰੱਖਿਆ ਸਮੀਖਿਆ...
Stories