ਜੂਨ ‘ਚ 1.85 ਲੱਖ ਕਰੋੜ ਦਾ GST ਕੁਲੈਕਸ਼ਨ, ਭਾਰਤੀ ਆਰਥਿਕਤਾ ਨੂੰ ਮਿਲਿਆ ਹੁਲਾਰਾ
June GST collection: ਵਿੱਤੀ ਸਾਲ 2025 ਵਿੱਚ ਜੀਐਸਟੀ ਕੁਲੈਕਸ਼ਨ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਸਾਲ ਕੁੱਲ 22.08 ਲੱਖ ਕਰੋੜ ਰੁਪਏ ਜਮ੍ਹਾ ਕੀਤੇ ਗਏ, ਜੋ ਕਿ ਪਿਛਲੇ ਵਿੱਤੀ ਸਾਲ 2024 ਵਿੱਚ 20.18 ਲੱਖ ਕਰੋੜ ਰੁਪਏ ਨਾਲੋਂ 9.4% ਵੱਧ ਹੈ। ਇਹ ਜੁਲਾਈ 2017 ਵਿੱਚ ਜੀਐਸਟੀ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ ਸਾਲਾਨਾ ਜੀਐਸਟੀ ਕੁਲੈਕਸ਼ਨ ਹੈ।

ਜੂਨ ਮਹੀਨੇ ‘ਚ ਕੁੱਲ ਵਸਤੂਆਂ ਅਤੇ ਸੇਵਾਵਾਂ ਟੈਕਸ (GST) ਦੀ ਕੁਲੈਕਸ਼ਨ ‘ਚ 6.2 ਫੀਸਦ ਦਾ ਵਾਧਾ ਹੋਇਆ ਹੈ। ਮੰਗਲਵਾਰ ਨੂੰ ਸਰਕਾਰੀ ਅੰਕੜਿਆਂ ਅਨੁਸਾਰ ਇਹ 1.84 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇੱਕ ਸਾਲ ਪਹਿਲਾਂ ਇਹ 1.73 ਲੱਖ ਕਰੋੜ ਰੁਪਏ ਸੀ।
ਅਪ੍ਰੈਲ ਵਿੱਚ ਜੀਐਸਟੀ ਕੁਲੈਕਸ਼ਨ ਰਿਕਾਰਡ ਪੱਧਰ ‘ਤੇ
ਪਿਛਲੇ ਮਹੀਨੇ ਜੀਐਸਟੀ ਸੰਗ੍ਰਹਿ 2.01 ਲੱਖ ਕਰੋੜ ਰੁਪਏ ਰਿਹਾ। ਇਸ ਸਾਲ ਅਪ੍ਰੈਲ ਵਿੱਚ ਜੀਐਸਟੀ ਸੰਗ੍ਰਹਿ 2.37 ਲੱਖ ਕਰੋੜ ਰੁਪਏ ਦੇ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਿਆ।
ਦਰਾਮਦਾਂ ਤੋਂ ਜੀਐਸਟੀ ਮਾਲੀਆ 11.4 ਪ੍ਰਤੀਸ਼ਤ ਵਧਿਆ
ਜੂਨ ‘ਚ ਘਰੇਲੂ ਲੈਣ-ਦੇਣ ਤੋਂ ਕੁੱਲ ਮਾਲੀਆ 4.6 ਫੀਸਦ ਵਧ ਕੇ ਲਗਭਗ 1.38 ਲੱਖ ਕਰੋੜ ਰੁਪਏ ਹੋਇਆ ਹੈ। ਇਸ ਤੋਂ ਇਲਾਵਾ, ਦਰਾਮਦਾਂ ਤੋਂ GST ਮਾਲੀਆ 11.4 ਪ੍ਰਤੀਸ਼ਤ ਵਧ ਕੇ 45,690 ਕਰੋੜ ਰੁਪਏ ਹੋ ਗਿਆ।
ਕੇਂਦਰੀ ਅਤੇ ਮਾਲੀਆ ਜੀ.ਐਸ.ਟੀ. ਮਾਲੀਆ
ਜੂਨ ਵਿੱਚ ਕੁੱਲ ਕੇਂਦਰੀ ਜੀਐਸਟੀ ਮਾਲੀਆ 34,558 ਕਰੋੜ ਰੁਪਏ ਰਿਹਾ। ਇਸ ਦੇ ਨਾਲ ਹੀ, ਰਾਜ ਜੀਐਸਟੀ ਮਾਲੀਆ 43,268 ਕਰੋੜ ਰੁਪਏ ਸੀ ਅਤੇ ਏਕੀਕ੍ਰਿਤ ਜੀਐਸਟੀ ਲਗਭਗ 93,280 ਲੱਖ ਕਰੋੜ ਰੁਪਏ ਸੀ। ਸੈੱਸ ਤੋਂ ਇਕੱਠਾ ਹੋਇਆ ਮਾਲੀਆ 13,491 ਕਰੋੜ ਰੁਪਏ ਰਿਹਾ। ਸੈੱਸ ਇੱਕ ਵਾਧੂ ਟੈਕਸ ਹੈ ਜੋ ਕਿਸੇ ਖਾਸ ਉਦੇਸ਼ ਲਈ ਲਗਾਇਆ ਜਾਂਦਾ ਹੈ, ਜਿਵੇਂ ਕਿ ਸਿੱਖਿਆ, ਸਿਹਤ, ਜਾਂ ਕਿਸੇ ਵਿਸ਼ੇਸ਼ ਪ੍ਰੋਜੈਕਟ ਲਈ।
ਸ਼ੁੱਧ ਜੀਐਸਟੀ ਸੰਗ੍ਰਹਿ ਸਾਲਾਨਾ 3.3 ਪ੍ਰਤੀਸ਼ਤ ਵਧਿਆ
ਇਸ ਦੌਰਾਨ, ਮਹੀਨੇ ਦੌਰਾਨ ਕੁੱਲ ਰਿਫੰਡ 28.4 ਪ੍ਰਤੀਸ਼ਤ ਵਧ ਕੇ 25,491 ਕਰੋੜ ਰੁਪਏ ਹੋ ਗਏ। ਸ਼ੁੱਧ ਜੀਐਸਟੀ ਸੰਗ੍ਰਹਿ ਲਗਭਗ 1.59 ਲੱਖ ਕਰੋੜ ਰੁਪਏ ਰਿਹਾ। ਇਸ ਵਿੱਚ 3.3 ਪ੍ਰਤੀਸ਼ਤ ਦੀ ਸਾਲਾਨਾ ਵਾਧਾ ਹੋਇਆ।