AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੇਂਦਰੀ ਸਰਕਾਰ ‘ਚ 50 ਲੱਖ ਤੋਂ ਵੱਧ ਕਰਮਚਾਰੀ, OPS-NPS ਦਾ ਡੇਟਾ ਆਇਆ ਸਾਹਮਣੇ

ਕੇਂਦਰ ਸਰਕਾਰ ਨੇ ਸੰਸਦ ਵਿੱਚ ਦੱਸਿਆ ਹੈ ਕਿ ਲਗਭਗ 50.14 ਲੱਖ ਮੁਲਾਜ਼ਮ ਸੇਵਾ ਕਰ ਰਹੇ ਹਨ। NPS ਅਤੇ OPS ਦੇ ਤਹਿਤ ਪੈਨਸ਼ਨਰਾਂ ਦੇ ਅੰਕੜੇ ਵੀ ਸਾਂਝੇ ਕੀਤੇ ਗਏ। ਸਰਕਾਰ ਪੈਨਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੇ ਲਈ ਡਿਜੀਟਲ ਸੇਵਾਵਾਂ ਅਤੇ ਨਵੇਂ ਸੁਧਾਰ 'ਤੇ ਜ਼ੋਰ ਦੇ ਰਹੀ ਹੈ।

ਕੇਂਦਰੀ ਸਰਕਾਰ 'ਚ 50 ਲੱਖ ਤੋਂ ਵੱਧ ਕਰਮਚਾਰੀ, OPS-NPS ਦਾ ਡੇਟਾ ਆਇਆ ਸਾਹਮਣੇ
tv9-punjabi
| Updated On: 11 Mar 2026 23:40 PM IST
Share

ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦੀ ਪੈਨਸ਼ਨ ਵਿਵਸਥਾ, ਓਲਡ ਪੈਨਸ਼ਨ ਸਕੀਮ ਕੀ ਮੰਗ ਅਤੇ ਪੈਨਸ਼ਨ ਪ੍ਰਕਿਰਿਆ ਵਿੱਚ ਹੋ ਰਹੇ ਸੁਧਾਨ ਨੂੰ ਲੈ ਕੇ ਸੰਸਦ ਵਿੱਚ ਸਵਾਲ ਪੁੱਛਿਆ ਗਿਆ। ਜਿਸ ਦਾ ਜਵਾਬ ਵਿੱਤ ਰਾਜ ਮੰਤਰੀ ਪੰਕਜ ਚਤੂਰਵੇਦੀ ਨੇ ਦਿੱਤਾ। ਉਨ੍ਹਾਂ ਦੱਸਿਆ ਕਿ ਸਰਕਾਰ ਪੈਨਸ਼ਨ ਸਿਸਟਮ ਨੂੰ ਜ਼ਿਆਦਾ ਪਾਰਦਰਸ਼ੀ ਅਤੇ ਸੌਖਾ ਬਣਾਉਣ ਦੇ ਲਈ ਲਗਾਤਾਰ ਸੁਧਾਰ ਕਰ ਰਹੀ ਹੈ।

ਕਿੰਨੇ ਮੁਲਾਜ਼ਮ ਤੇ ਪੈਨਸ਼ਨਰ ਕਿਹੜੀ ਸਕੀਮ ਵਿੱਚ ਇਸ ਬਾਰੇ ਜਾਣੋ

ਸਰਕਾਰ ਦੇ ਮੁਤਾਬਕ ਇਸ ਵੇਲੇ ਕੇਂਦਰ ਸਰਕਾਰ ਵਿੱਚ ਕਰੀਬ 50.14 ਲੱਖ ਮੁਲਾਜ਼ਮ ਕੰਮ ਕਰ ਰਹੇ ਹਨ। ਪੈਨਸ਼ਨ ਨਾਲ ਜੁੜੇ ਅੰਕੜਿਆਂ ਮੁਤਾਬਤ ਨੈਸ਼ਨਲ ਪੈਨਸ਼ਨ ਸਿਸਟਮ ਦੇ ਤਹਿਤ ਲਗਭਗ 49,802 ਪੈਨਸ਼ਨਰ ਸ਼ਾਮਲ ਹਨ। (31 ਜਨਵਰੀ 2026 ਤੱਕ). ਉਹ ਪੁਰਾਣੀ ਪੈਨਸ਼ਨ ਸਕੀਮ ਤਹਿਤ ਕਰੀਬ 69 ਲੱਖ ਪੈਨਸ਼ਨਰ ਹਨ (8 ਦਸੰਬਰ 2025 ਤੱਕ). NPS ਇੱਕ ਯੋਗਦਾਨ ਅਧਾਰਿਤ ਪੈਨਸ਼ਨ ਯੋਜਨਾ ਹੈ। ਜਿਸ ਨਾਲ 1 ਜਨਵਰੀ 2004 ਤੋਂ ਬਾਅਦ ਕੇਂਦਰ ਸਰਕਾਰ ਦੀ ਸੇਵਾ ਵਿੱਚ ਆਏ ਮੁਲਾਜ਼ਮ (ਅਰਧ ਸੈਨਕਾਂ ਨੂੰ ਛੱਡ ਕੇ) ਦੇ ਲਈ ਲਾਗੂ ਕੀਤਾ ਗਿਆ ਸੀ।

ਪੈਨਸ਼ਨ ਭੁਗਤਾਨ ਵਿੱਚ ਦੇਰੀ ਦੇ ਮਾਮਲੇ

ਸਰਕਾਰ ਨੇ ਦੱਸਿਆ ਕਿ NPS ਦੇ ਤਹਿਤ ਪੈਨਸ਼ਨ ਭੁਗਤਾਨ ਵਿੱਚ ਦੇਰੀ ਦੀ ਕੋਈ ਵੱਡੀ ਸ਼ਿਕਾਇਤ ਸਾਹਮਣੇ ਨਹੀਂ ਆਈ ਹੈ। ਪੈਨਸ਼ਨ ਦਾ ਭੁਗਤਾਨ ਸਰਵਿਸ ਪ੍ਰੋਵਾਇਡਰ ਦੇ ਜਰੀਏ ਕੀਤਾ ਜਾਂਦਾ ਹੈ ਅਤੇ ਹੁਣ ਤੱਕ ਕਿਸੇ ਵੀ ਸਬਸਕ੍ਰਾਈਬਰ ਨੇ ਮਾਨਸਿਕ ਪੈਨਸ਼ਨ ਮਿਲਣ ਵਿੱਚ ਦੇਰੀ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

OPS ਬਹਾਲੀ ‘ਤੇ ਸਰਕਾਰ ਦਾ ਰੁੱਖ

OPS ਨੂੰ ਫਿਰ ਤੋਂ ਲਾਗੂ ਕਰਨ ਦੀ ਮੰਗ ਕਈ ਸੂਬਿਆਂ ਵਿੱਚ ਉੱਠ ਰਹੀ ਹੈ। ਇਸ ‘ਤੇ ਸਰਕਾਰ ਨੇ ਕਿਹਾ ਕਿ OPS ਨੂੰ ਲਾਗੂ ਕਰਨ ਜਾਂ ਨਾ ਕਰਨਾ ਪੂਰੀ ਤਰ੍ਹਾਂ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਹਲਾਂਕਿ ਹਾਲ ਦੀ Audit Report ਵਿੱਚ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (CAG) ਨੇ ਚਿਤਾਵਨੀ ਜਾਰੀ ਕੀਤੀ ਹੈ ਕਿ OPS ਤੇ ਵਾਪਿਸ ਆਉਣ ‘ਤੇ ਸੂਬਿਆਂ ਦੀ ਸਥਿਤੀ ਤੇ ਵੱਡਾ ਭਾਰ ਪੈ ਸਕਦਾ ਹੈ।

ਕੇਂਦਰ ਸਰਕਾਰ ਨੇ NPS ਤਹਿਤ ਮੁਲਜ਼ਮਾਂ ਨੂੰ ਬੇਹਤਰ ਲਾਭ ਦੇਣ ਦੇ ਲਈ ਸੁਧਾਰ ਵੀ ਕੀਤੇ ਗਏ ਹਨ। ਇਸ ਲੜੀ ਵਿੱਚ Unified Pension Scheme ਨੂੰ NPS ਦੇ ਅੰਦਰ ਵਿਕਲਪ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਤਾਂਕਿ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਜਿਆਦਾ ਸਥਿਰ ਪੈਨਸ਼ਨ ਮਿਲ ਸਕੇ।

Follow Us
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ...