AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਆਮ ਲੋਕਾਂ ਨੂੰ ਵੱਡੀ ਰਾਹਤ, ਸਰਕਾਰ ਨੇ 20 ਰੁਪਏ ਸਸਤਾ ਈਂਧਨ ਕੀਤਾ ਲਾਂਚ

E85 Fuel: ਈ85 ਈਂਧਨ ਵਿੱਚ 80 ਤੋਂ 85 ਫੀਸਦੀ ਐਥਨੋਲ ਅਤੇ 14 ਤੋਂ 19 ਫੀਸਦੀ ਪੈਟਰੋਲ ਹੁੰਦਾ ਹੈ। ਹਾਲਾਂਕਿ, ਇਸਦਾ ਇਸਤੇਮਾਲ ਸਿਰਫ਼ ਫਲੈਕਸ-ਫਿਊਲ ਵਾਹਨਾਂ ਵਿੱਚ ਹੀ ਕੀਤਾ ਜਾ ਸਕਦਾ ਹੈ, ਜੋ ਈ20 ਤੋਂ ਲੈ ਕੇ ਈ100 ਤੱਕ ਵੱਖ-ਵੱਖ ਮਿਸ਼ਰਣ ਵਾਲੇ ਈਂਧਨਾਂ 'ਤੇ ਚੱਲਣ ਦੇ ਸਮਰੱਥ ਹੁੰਦੇ ਹਨ।ਇਨ੍ਹਾਂ ਵਾਹਨਾਂ ਵਿੱਚ ਐਡਵਾਂਸ ਇੰਜਣ ਕੰਟਰੋਲ ਯੂਨਿਟ (ECU) ਲੱਗੀ ਹੁੰਦੀ ਹੈ, ਜੋ ਪੈਟਰੋਲ ਵਿੱਚ ਮੌਜੂਦ ਐਥਨੋਲ ਦੀ ਵੱਖ-ਵੱਖ ਮਾਤਰਾ ਦੇ ਅਨੁਸਾਰ ਆਪਣੇ ਆਪ ਨੂੰ ਅਨੁਕੂਲ ਕਰ ਲੈਂਦੀ ਹੈ।

ਆਮ ਲੋਕਾਂ ਨੂੰ ਵੱਡੀ ਰਾਹਤ, ਸਰਕਾਰ ਨੇ 20 ਰੁਪਏ ਸਸਤਾ ਈਂਧਨ ਕੀਤਾ ਲਾਂਚ
ਸਰਕਾਰ ਨੇ ਫਲੈਕਸ ਫਿਊਲ ਲਾਂਚ ਕੀਤਾ ਹੈ ਜੋ ਕਿ ਆਮ ਫਿਊਲ ਨਾਲੋਂ 20 ਰੁਪਏ ਪ੍ਰਤੀ ਲੀਟਰ ਸਸਤਾ ਹੈ।
tv9-punjabi
| Published: 06 Jun 2026 08:18 AM IST
Share

ਸਰਕਾਰ ਨੇ ਫਲੈਕਸ-ਫਿਊਲ ਵਾਹਨਾਂ ਲਈ ਤਿਆਰ ਉੱਚ ਐਥਨੋਲ ਮਿਸ਼ਰਣ ਵਾਲੇ ਈਂਧਨ E85 ਨੂੰ ਆਮ ਪੈਟਰੋਲ ਦੇ ਮੁਕਾਬਲੇ 20 ਰੁਪਏ ਪ੍ਰਤੀ ਲੀਟਰ ਸਸਤਾ ਕਰਕੇ ਪੇਸ਼ ਕੀਤਾ ਹੈ। ਇਹ ਈਂਧਨ ਸ਼ੁਰੂਆਤੀ ਪੜਾਅ ਵਿੱਚ ਚੁਣਿੰਦੇ ਪੈਟਰੋਲ ਪੰਪਾਂ ‘ਤੇ ਉਪਲਬਧ ਹੋਵੇਗਾ ਅਤੇ ਇਸਦਾ ਇਸਤੇਮਾਲ ਸਿਰਫ਼ ਫਲੈਕਸ-ਫਿਊਲ ਇੰਜਣ ਵਾਲੇ ਵਾਹਨਾਂ ਵਿੱਚ ਹੀ ਕੀਤਾ ਜਾ ਸਕੇਗਾ। ਵਿਸ਼ਵ ਵਾਤਾਵਰਣ ਦਿਵਸ ਮੌਕੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੱਥੇ ਡਿਅਨ ਆਇਲ ਦੇ ਇੱਕ ਪੈਟਰੋਲ ਪੰਪ ‘ਤੇ E85 ਈਂਧਨ ਦੀ ਸ਼ੁਰੂਆਤ ਕੀਤੀ। ਇਸ ਈਂਧਨ ਦੀ ਵਿਕਰੀ ਦੇਸ਼ ਭਰ ਦੇ 48 ਸਰਕਾਰੀ ਖੇਤਰ ਦੇ ਪੈਟਰੋਲ ਪੰਪਾਂ ‘ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਯੋਜਨਾ ਦਸੰਬਰ 2026 ਤੱਕ ਇਸਦੀ ਉਪਲਬਧਤਾ ਨੂੰ 500 ਪੈਟਰੋਲ ਪੰਪਾਂ ਤੱਕ ਅਤੇ ਦਸੰਬਰ 2027 ਤੱਕ ਲਗਭਗ 5,000 ਪੈਟਰੋਲ ਪੰਪਾਂ ਤੱਕ ਵਧਾਉਣ ਦੀ ਹੈ।

ਪੈਟਰੋਲ ਤੋਂ ਕਿੰਨਾ ਵੱਖਰਾ ਹੈ E85 ਈਂਧਨ?

E85 ਈਂਧਨ ਵਿੱਚ 80 ਤੋਂ 85 ਫੀਸਦੀ ਐਥਨੋਲ ਅਤੇ 14 ਤੋਂ 19 ਫੀਸਦੀ ਪੈਟਰੋਲ ਹੁੰਦਾ ਹੈ। ਹਾਲਾਂਕਿ, ਇਸਦਾ ਇਸਤੇਮਾਲ ਸਿਰਫ਼ ਫਲੈਕਸ-ਫਿਊਲ ਵਾਹਨਾਂ ਵਿੱਚ ਹੀ ਕੀਤਾ ਜਾ ਸਕਦਾ ਹੈ, ਜੋ E20 ਤੋਂ E100 ਤੱਕ ਵੱਖ-ਵੱਖ ਮਿਸ਼ਰਣ ਵਾਲੇ ਈਂਧਨਾਂ ‘ਤੇ ਚੱਲਣ ਦੇ ਸਮਰੱਥ ਹੁੰਦੇ ਹਨ। ਇਨ੍ਹਾਂ ਵਾਹਨਾਂ ਵਿੱਚ ਐਡਵਾਂਸ ਇੰਜਣ ਕੰਟਰੋਲ ਯੂਨਿਟ (ECU) ਲੱਗੀ ਹੁੰਦੀ ਹੈ, ਜੋ ਈਂਧਨ ਵਿੱਚ ਐਥਨੋਲ ਦੀ ਮਾਤਰਾ ਦੇ ਅਨੁਸਾਰ ਆਪਣੇ ਆਪ ਨੂੰ ਅਨੁਕੂਲ ਕਰ ਲੈਂਦੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ E85 ਨਾਲ ਸੰਬੰਧਿਤ ਬੁਨਿਆਦੀ ਢਾਂਚੇ ਦੇ ਵਿਸਥਾਰ ਨਾਲ ਭਾਰਤ ਵਿੱਚ ਐਥਨੋਲ ਮਿਸ਼ਰਣ ਦਾ ਕੁੱਲ ਪੱਧਰ 2030-31 ਤੱਕ ਲਗਭਗ 26 ਫੀਸਦੀ ਤੱਕ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ E85 ਦੀ ਕੀਮਤ ਰਵਾਇਤੀ ਪੈਟਰੋਲ ਦੇ ਮੁਕਾਬਲੇ ਲਗਭਗ 20 ਰੁਪਏ ਪ੍ਰਤੀ ਲੀਟਰ ਘੱਟ ਰੱਖੀ ਹੈ, ਤਾਂ ਜੋ ਦੇਸ਼ ਵਿੱਚ ਤਿਆਰ ਹੋਣ ਵਾਲੇ ਐਥਨੋਲ ਦਾ ਸਿੱਧਾ ਲਾਭ ਖਪਤਕਾਰਾਂ ਤੱਕ ਪਹੁੰਚ ਸਕੇ।

1.84 ਲੱਖ ਕਰੋੜ ਰੁਪਏ ਤੋਂ ਵੱਧ ਦੀ ਬਚਤ

ਮੰਤਰੀ ਨੇ ਦੱਸਿਆ ਕਿ ਭਾਰਤ ਨੇ ਪੈਟਰੋਲ ਵਿੱਚ ਐਥਨੋਲ ਮਿਲਾਉਣ ਦੀ ਦਰ ਨੂੰ 2014 ਦੇ 1.53 ਫੀਸਦੀ ਤੋਂ ਵਧਾ ਕੇ ਹੁਣ 20 ਫੀਸਦੀ ਕਰ ਦਿੱਤਾ ਹੈ ਅਤੇ ਨਿਰਧਾਰਿਤ ਸਮੇਂ ਤੋਂ ਪੰਜ ਸਾਲ ਪਹਿਲਾਂ ਹੀ ਆਪਣਾ ਟੀਚਾ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਦੇਸ਼ ਨੂੰ ਵਿਦੇਸ਼ੀ ਮੁਦਰਾ ਵਿੱਚ 1.84 ਲੱਖ ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋਈ ਹੈ ਅਤੇ ਕੱਚੇ ਤੇਲ ਦੇ ਆਯਾਤ ਵਿੱਚ ਲਗਭਗ 302 ਲੱਖ ਮੀਟ੍ਰਿਕ ਟਨ ਦੀ ਕਮੀ ਆਈ ਹੈ। ਮੰਤਰਾਲੇ ਦੇ ਅਨੁਮਾਨਾਂ ਅਨੁਸਾਰ, E85 ਈਂਧਨ ‘ਤੇ ਚੱਲਣ ਵਾਲੀਆਂ ਫਲੈਕਸ-ਫਿਊਲ ਗੱਡੀਆਂ ਰਵਾਇਤੀ ਪੈਟਰੋਲ ਵਾਹਨਾਂ ਦੇ ਮੁਕਾਬਲੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਲਗਭਗ 61 ਫੀਸਦੀ ਤੱਕ ਘਟਾ ਸਕਦੀਆਂ ਹਨ। ਇਸ ਤੋਂ ਇਲਾਵਾ, ਐਥਨੋਲ ਦੀ ਉੱਚ ਆਕਟੇਨ ਰੇਟਿੰਗ ਇੰਜਣ ਦੀ ਬਿਹਤਰ ਕਾਰਗੁਜ਼ਾਰੀ ਅਤੇ ਵਧੀਆ ਦਹਿਨ (Combustion) ਵਿੱਚ ਮਦਦ ਕਰਦੀ ਹੈ, ਜਿਸ ਨਾਲ ਪ੍ਰਦੂਸ਼ਣ ਫੈਲਾਉਣ ਵਾਲੇ ਕਣਾਂ ਦੇ ਨਿਕਾਸ (Particulate Emissions) ਵਿੱਚ ਵੀ ਕਾਫ਼ੀ ਕਮੀ ਆਉਂਦੀ ਹੈ।

ਕਿਵੇਂ ਹੋ ਸਕਦੀ ਹੈ ਹੋਰ ਬਚਤ?

ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜੇਕਰ ਭਾਰਤ ਵਿੱਚ ਵਿਕਣ ਵਾਲੇ ਸਾਰੇ ਨਵੇਂ ਦੋਪਹੀਆ ਅਤੇ ਯਾਤਰੀ ਵਾਹਨਾਂ ਵਿੱਚੋਂ ਅੱਧੇ ਵਾਹਨ ਫਲੈਕਸ-ਫਿਊਲ ਤਕਨਾਲੋਜੀ ਅਪਣਾ ਲੈਣ, ਤਾਂ ਐਥਨੋਲ ਦੀ ਸਾਲਾਨਾ ਮੰਗ ਵਿੱਚ 312 ਕਰੋੜ ਲੀਟਰ ਤੋਂ ਵੱਧ ਦਾ ਵਾਧਾ ਹੋ ਸਕਦਾ ਹੈ। ਇਸ ਨਾਲ ਕਿਸਾਨਾਂ ਨੂੰ ਹਰ ਸਾਲ ਲਗਭਗ 12,403 ਕਰੋੜ ਰੁਪਏ ਦੀ ਵਾਧੂ ਆਮਦਨ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਦਲਾਅ ਨਾਲ ਦੇਸ਼ ਨੂੰ ਸਾਲਾਨਾ ਕਰੀਬ 15,151 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਬਚਤ ਹੋ ਸਕਦੀ ਹੈ। ਇਸ ਦੇ ਨਾਲ ਹੀ, ਕਾਰਬਨ ਡਾਈਆਕਸਾਈਡ (CO₂) ਦੇ ਨਿਕਾਸ ਵਿੱਚ 66.4 ਲੱਖ ਮੀਟ੍ਰਿਕ ਟਨ ਦੀ ਕਮੀ ਆ ਸਕਦੀ ਹੈ, ਜੋ ਵਾਤਾਵਰਣ ਲਈ ਵੀ ਕਾਫ਼ੀ ਲਾਭਦਾਇਕ ਹੋਵੇਗੀ। ਬ੍ਰਾਜ਼ੀਲ ਦੀ ਉਦਾਹਰਨ ਦਿੰਦੇ ਹੋਏ, ਜਿੱਥੇ 80 ਫੀਸਦੀ ਤੋਂ ਵੱਧ ਹਲਕੇ ਵਾਹਨ ਫਲੈਕਸ-ਫਿਊਲ ਤਕਨਾਲੋਜੀ ‘ਤੇ ਚੱਲਦੇ ਹਨ, ਪੁਰੀ ਨੇ ਕਿਹਾ ਕਿ ਭਾਰਤ ਹੁਣ ਪਾਇਲਟ ਪ੍ਰੋਜੈਕਟਾਂ ਤੋਂ ਅੱਗੇ ਵੱਧ ਕੇ ਇੱਕ ਸੁਚਾਰੂ ਅਤੇ ਰਾਸ਼ਟਰੀ ਪੱਧਰ ਦੇ ਫਲੈਕਸ-ਫਿਊਲ ਈਕੋਸਿਸਟਮ ਵੱਲ ਕਦਮ ਵਧਾ ਰਿਹਾ ਹੈ।

ਰਾਜ ਸਰਕਾਰਾਂ ਨੂੰ ਕੀਤੀ ਇਹ ਅਪੀਲ

ਹਰਦੀਪ ਸਿੰਘ ਪੁਰੀ ਨੇ ਐਥਨੋਲ-ਮਿਸ਼ਰਿਤ ਈਂਧਨ ਨੂੰ ਲੈ ਕੇ ਉਠ ਰਹੀਆਂ ਚਿੰਤਾਵਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ E85 ਖਾਸ ਤੌਰ ‘ਤੇ ਫਲੈਕਸ-ਫਿਊਲ ਵਾਹਨਾਂ ਲਈ ਤਿਆਰ ਕੀਤਾ ਗਿਆ ਹੈ ਅਤੇ ਜਦੋਂ ਤੋਂ E20 ਦੇਸ਼ ਦਾ ਮਿਆਰੀ ਈਂਧਨ ਬਣਿਆ ਹੈ, ਉਦੋਂ ਤੋਂ ਐਥਨੋਲ ਮਿਸ਼ਰਣ ਕਾਰਨ ਇੰਜਣ ਨੂੰ ਨੁਕਸਾਨ ਪਹੁੰਚਣ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ। ਮੰਤਰੀ ਨੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ E85 ਈਂਧਨ ਅਤੇ ਫਲੈਕਸ-ਫਿਊਲ ਵਾਹਨਾਂ ਲਈ ਅਨੁਕੂਲ ਟੈਕਸ ਨੀਤੀਆਂ ਲਾਗੂ ਕਰਕੇ ਇਸ ਬਦਲਾਅ ਨੂੰ ਸਮਰਥਨ ਦੇਣ। ਉਨ੍ਹਾਂ ਕਿਹਾ ਕਿ ਐਥਨੋਲ ਭਾਰਤ ਦੀ ਊਰਜਾ ਆਤਮਨਿਰਭਰਤਾ ਵੱਲ ਇੱਕ ਮਹੱਤਵਪੂਰਨ ਕਦਮ ਹੈ। ਪੁਰੀ ਦੇ ਅਨੁਸਾਰ, ਐਥਨੋਲ ਦਾ ਹਰ ਲੀਟਰ ਆਯਾਤ ਕੀਤੇ ਜਾਣ ਵਾਲੇ ਜੀਵਾਸ਼ਮ ਈਂਧਨ (Fossil Fuel) ਦੀ ਥਾਂ ਲੈਂਦਾ ਹੈ। ਉਨ੍ਹਾਂ ਕਿਹਾ, E85 ਦੀ ਹਰ ਬੂੰਦ ਵਿੱਚ ਆਤਮਨਿਰਭਰ ਭਾਰਤ ਦੀ ਭਾਵਨਾ ਵੱਸਦੀ ਹੈ।

Source:TV9Hindi.com

Follow Us
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ......
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ...
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ......
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ...
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ...