Lok Adalat in December: ਵੱਡੇ ਤੋਂ ਵੱਡਾ ਚਲਾਨ ਵੀ ਹੋ ਜਾਵੇਗਾ ਮਾਫ਼ ਜਾਂ ਘੱਟ, ਲੱਗਣ ਵਾਲੀ ਹੈ ਲੋਕ ਅਦਾਲਤ
National Lok Adalat: ਜੇਕਰ ਤੁਹਾਡੇ ਚਲਾਨ ਵੀ ਕੱਟੇ ਗਏ ਹਨ ਜਾਂ ਪਹਿਲਾਂ ਦੇ ਪੈਂਡਿੰਗ ਪਏ ਹਨ,ਤਾਂ ਤੁਹਾਨੂੰ ਉਹਨਾਂ ਨੂੰ ਮੁਆਫ ਕਰਨ ਜਾਂ ਘਟਾਉਣ ਦਾ ਮੌਕਾ ਮਿਲ ਰਿਹਾ ਹੈ। ਤੁਸੀਂ ਇਹਨਾਂ ਟ੍ਰੈਫਿਕ ਚਲਾਨਾਂ ਨੂੰ ਮੁਆਫ਼ ਕਰਵਾ ਸਕਦੇ ਹੋ ਜਾਂ ਘ ਕਰਵਾ ਸਕਦੇ ਹੋ, ਇੱਥੇ ਲੋਕ ਅਦਾਲਤ ਵਿੱਚ ਚਲਾਨ ਮੁਆਫ਼ ਕਰਨ ਦੀ ਪੂਰੀ ਪ੍ਰਕਿਰਿਆ ਪੜ੍ਹੋ।
ਕਈ ਵਾਰ ਚਲਾਨ ਬਿਨਾਂ ਕਿਸੇ ਗਲਤੀ ਦੇ ਜਾਰੀ ਕਰ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਕਿਸੇ ਗਲਤੀ ਕਾਰਨ ਚਲਾਨ ਕੱਟ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਚਲਾਨ ਭਾਵੇਂ ਕੋਈ ਵੀ ਹੋਵੇ, ਹਰ ਕਿਸੇ ਨੂੰ ਇਸ ਨੂੰ ਭਰਨ ‘ਚ ਦਿੱਕਤ ਆਉਂਦੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਚਲਾਨ ਮੁਆਫ਼ ਜਾਂ ਘਟਾਏ ਜਾਣ ਦਾ ਮੌਕਾ ਮਿਲ ਰਿਹਾ ਹੁੰਦਾ ਹੈ ਤਾਂ ਕਿਉਂ ਨਾ ਇਸਦਾ ਫਾਇਦਾ ਉਠਾਇਆ ਜਾਵੇ। ਦਰਅਸਲ, 14 ਦਸੰਬਰ 2024 ਨੂੰ ਦਿੱਲੀ ਵਿੱਚ ਨੈਸ਼ਨਲ ਲੋਕ ਅਦਾਲਤ ਲੱਗਣ ਜਾ ਰਹੀ ਹੈ, ਜਿਸ ਵਿੱਚ ਤੁਸੀਂ ਆਪਣੇ ਸਾਰੇ ਚਲਾਨਾਂ ਦਾ ਨਿਪਟਾਰਾ ਕਰਵਾ ਸਕਦੇ ਹੋ। ਇੱਥੇ ਪੜ੍ਹੋ ਕਿ ਲੋਕ ਅਦਾਲਤ ਵਿੱਚ ਚਲਾਨ ਮੁਆਫ਼ ਕਰਨ ਦੀ ਪ੍ਰਕਿਰਿਆ ਕੀ ਹੈ ਅਤੇ ਇਸ ਲਈ ਤੁਹਾਨੂੰ ਕਿਹੜੇ ਦਸਤਾਵੇਜ਼ਾਂ ਦੀ ਲੋੜ ਪਵੇਗੀ।
ਤੁਸੀਂ ਆਪਣੇ ਚਲਾਨ ਦਾ ਨਿਪਟਾਰਾ ਕਰਵਾਉਣ ਲਈ 14 ਦਸੰਬਰ ਨੂੰ ਸਿੱਧੇ ਅਦਾਲਤ ਵਿੱਚ ਨਹੀਂ ਜਾ ਸਕਦੇ, ਤੁਹਾਨੂੰ ਲੋਕ ਅਦਾਲਤ ਤੋਂ ਕੁਝ ਦਿਨ ਪਹਿਲਾਂ ਟੋਕਨ ਲਈ ਔਨਲਾਈਨ ਪ੍ਰਕਿਰਿਆ ਪੂਰੀ ਕਰਨੀ ਪਵੇਗੀ, ਇਹ ਪ੍ਰਕਿਰਿਆ ਕੁਝ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ।
ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ
ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀ ਵੈੱਬਸਾਈਟ nalsa.gov.in ‘ਤੇ ਜਾਓ। ਅਧਿਕਾਰਤ ਵੈੱਬਸਾਈਟ ‘ਤੇ ਜਾਣ ਤੋਂ ਬਾਅਦ, ਸਰਵਿਸਿਜ਼ ਸੈਕਸ਼ਨ ‘ਤੇ ਜਾਓ, ਫਿਰ ਅਪਲਾਈ ਲੀਗਲ ਏਡ ਦੇ ਆਪਸ਼ਨ ‘ਤੇ ਕਲਿੱਕ ਕਰੋ। ਹੁਣ ਤੁਹਾਡੇ ਸਾਹਮਣੇ ਇੱਕ ਐਪਲੀਕੇਸ਼ਨ ਫਾਰਮ ਆਵੇਗਾ, ਇਸ ਵਿੱਚ ਸਾਰੀ ਮੰਗੀ ਗਈ ਡਿਟੇਲਸ ਭਰੋ ਅਤੇ ਦਸਤਾਵੇਜ਼ ਅਪਲੋਡ ਕਰੋ। ਇਹ ਸਭ ਭਰਨ ਤੋਂ ਬਾਅਦ, ਇਸਨੂੰ ਧਿਆਨ ਨਾਲ ਪੜ੍ਹੋ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸਬਮਿਟ ‘ਤੇ ਕਲਿੱਕ ਕਰੋ। ਲੋਕ ਅਦਾਲਤ ਵਿੱਚ ਪੇਸ਼ ਹੋਣ ਲਈ ਟੋਕਨ ਨੰਬਰ ਦੀ ਜ਼ਰੂਰਤ ਹੁੰਦੀ ਹੈ, ਇਸਦੀ ਪ੍ਰਕਿਰਿਆ ਹੇਠਾਂ ਪੜ੍ਹੋ।
ਲੋਕ ਅਦਾਲਤ ਟੋਕਨ
ਸਟੇਟ ਟ੍ਰੈਫਿਕ ਪੁਲਿਸ ਪੋਰਟਲ ਜਾਂ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਪੋਰਟਲ ‘ਤੇ ਆਨਲਾਈਨ ਰਜਿਸਟਰ ਕਰਨ ਤੋਂ ਬਾਅਦ, ਜਨਰੇਟ ਟੋਕਨ ਦੇ ਆਪਸ਼ਨ ‘ਤੇ ਕਲਿੱਕ ਕਰੋ। ਇੱਥੇ ਆਪਣੇ ਲੋੜੀਂਦੇ ਵੇਰਵੇ ਭਰੋ ਅਤੇ ਟੋਕਨ ਤਿਆਰ ਕਰੋ। ਅਜਿਹਾ ਕਰਨ ਤੋਂ ਬਾਅਦ, Appointment ਦਾ ਪ੍ਰਿੰਟਆਊਟ ਲਓ। Appointment ਵਿੱਚ ਦੱਸੀ ਡੇਟ ਅਤੇ ਸਮੇਂ ‘ਤੇ ਅਦਾਲਤ ਵਿੱਚ ਹਾਜ਼ਰ ਹੋ ਜਾਓ।
ਧਿਆਨ ਰੱਖੋ ਕਿ ਤੁਸੀਂ ਦੱਸੀ ਹੋਈ ਮਿਤੀ ਅਤੇ ਸਮੇਂ ‘ਤੇ ਪਹੁੰਚੋ, ਸਮੇਂ ਤੋਂ ਥੋੜ੍ਹਾ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰੋ, ਟੋਕਨ ਨੰਬਰ ਅਪਾਇੰਟਮੈਂਟ, ਟ੍ਰੈਫਿਕ ਚਲਾਨ ਅਤੇ ਹੋਰ ਦਸਤਾਵੇਜ਼ ਆਪਣੇ ਨਾਲ ਲੈ ਜਾਓ।
ਇਹ ਵੀ ਪੜ੍ਹੋ
ਇਹ ਦਸਤਾਵੇਜ਼ ਜ਼ਰੂਰੀ ਹਨ
ਲੋਕ ਅਦਾਲਤ ਵਿੱਚ ਚਲਾਨ ਦਾ ਨਿਪਟਾਰਾ ਕਰਨ ਲਈ, ਤੁਹਾਨੂੰ ਆਪਣੇ ਨਾਲ ਚਲਾਨ ਦੀ ਇੱਕ ਕਾਪੀ, ਵਾਹਨ ਦੇ ਦਸਤਾਵੇਜ਼, ਡਰਾਈਵਿੰਗ ਲਾਇਸੈਂਸ, ਆਈਡੀ ਪਰੂਫ਼, ਪਿਛਲੇ ਚਲਾਨ ਦਾ ਰਿਕਾਰਡ, ਅਦਾਲਤੀ ਨੋਟਿਸ/ਸੰਮਨ ਅਤੇ ਵਾਹਨ ਬੀਮਾ ਲੈ ਕੇ ਜਾਣਾ ਪਵੇਗਾ।
ਇਹ ਵੀ ਪੜ੍ਹੋ- ਕਸ਼ਮੀਰ ਚ Uber ਤੋਂ ਹੁਣ ਸਿਰਫ਼ ਟੈਕਸੀ ਨਹੀਂਬੁੱਕ ਹੋਵੇਗੀ ਡਲ ਝੀਲ ਚ ਸ਼ਿਕਾਰਾ ਰਾਈਡ ਵੀ
ਇਨ੍ਹਾਂ ਟਰੈਫਿਕ ਚਲਾਨਾਂ ਨੂੰ ਲੋਕ ਅਦਾਲਤ ਵਿੱਚ ਮੁਆਫ਼ ਕੀਤਾ ਜਾ ਸਕਦਾ ਹੈ
ਜੇਕਰ ਕਿਸੇ ਵਿਅਕਤੀ ਨੇ ਆਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਵੇਂ ਕਿ ਸੀਟ ਬੈਲਟ ਨਾ ਲਗਾਉਣਾ, ਹੈਲਮੇਟ ਨਾ ਪਾਉਣਾ ਅਤੇ ਲਾਲ ਬੱਤੀ ਨੂੰ ਤੋੜਨਾ, ਤਾਂ ਇਹਨਾਂ ਚਲਾਨਾਂ ਦਾ ਨਿਪਟਾਰਾ ਲੋਕ ਅਦਾਲਤ ਵਿੱਚ ਕੀਤਾ ਜਾ ਸਕਦਾ ਹੈ।
ਜੇਕਰ ਚਲਾਨ ਸਿਰਫ ਆਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਹੈ ਅਤੇ ਇਸ ਵਿੱਚ ਕੋਈ ਗੰਭੀਰ ਅਪਰਾਧ ਜਾਂ ਦੁਰਘਟਨਾ ਸ਼ਾਮਲ ਨਹੀਂ ਹੈ, ਤਾਂ ਅਜਿਹੇ ਚਲਾਨ ਦਾ ਨਿਪਟਾਰਾ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।
ਇਹ ਸਭ ਤੋਂ ਮਹੱਤਵਪੂਰਨ ਹੈ ਕਿ ਤੁਸੀਂ ਲੋਕ ਅਦਾਲਤ ਵਾਲੇ ਦਿਨ ਸਮੇਂ ਸਿਰ ਉਪਲਬਧ ਹੋਵੋ। ਉਥੇ ਟ੍ਰੈਫਿਕ ਪੁਲਿਸ ਅਤੇ ਜੁਡੀਸ਼ੀਅਲ ਅਧਿਕਾਰੀ ਮਿਲ ਕੇ ਮਾਮਲਾ ਸੁਲਝਾ ਲੈਂਦੇ ਹਨ।