AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕਾਰ ਨੂੰ ਸਟਾਈਲਿਸ਼ ਬਣਾਉਣ ਤੋਂ ਪਹਿਲਾਂ ਜਾਣੋ ਇੰਸ਼ੋਰੈਂਸ ਦਾ ਇਹ ਵੱਡਾ ਨਿਯਮ

Car Modification: ਜੇਕਰ ਤੁਸੀਂ ਵੀ ਆਪਣੀ ਕਾਰ ਨੂੰ ਮੋਡੀਫਾਈ ਕਰਵਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਇਸ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਜਾਣ ਲਓ। ਕਿਉਂਕਿ ਕਾਰ ਮੋਡੀਫਿਕੇਸ਼ਨ ਦਾ ਸਿੱਧਾ ਅਸਰ ਇੰਸ਼ੋਰੈਂਸ 'ਤੇ ਪੈਂਦਾ ਹੈ। ਕਾਰ ਵਿੱਚ ਕੀਤੇ ਹਰ ਬਦਲਾਅ ਦੀ ਜਾਣਕਾਰੀ ਇੰਸ਼ੋਰੈਂਸ ਕੰਪਨੀ ਨੂੰ ਦੇਣਾ ਜ਼ਰੂਰੀ ਹੁੰਦਾ ਹੈ। ਜੇਕਰ ਇਹ ਜਾਣਕਾਰੀ ਲੁਕਾਈ ਜਾਂਦੀ ਹੈ, ਤਾਂ ਭਵਿੱਖ ਵਿੱਚ ਇੰਸ਼ੋਰੈਂਸ ਕਲੇਮ ਰੱਦ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ।

ਕਾਰ ਨੂੰ ਸਟਾਈਲਿਸ਼ ਬਣਾਉਣ ਤੋਂ ਪਹਿਲਾਂ ਜਾਣੋ ਇੰਸ਼ੋਰੈਂਸ ਦਾ ਇਹ ਵੱਡਾ ਨਿਯਮ
ਇਹ 5 ਮੋਡੀਫਿਕੇਸ਼ਨ ਵਧਾ ਸਕਦੇ ਹਨ ਇੰਸ਼ੋਰੈਂਸ ਪ੍ਰੀਮੀਅਮ
tv9-punjabi
| Published: 08 Jul 2026 16:40 PM IST
Share

ਅੱਜਕੱਲ੍ਹ ਕਈ ਲੋਕ ਆਪਣੀ ਕਾਰ ਨੂੰ ਹੋਰਾਂ ਤੋਂ ਵੱਖਰਾ ਦਿਖਾਉਣ ਲਈ ਉਸ ਵਿੱਚ ਵੱਖ-ਵੱਖ ਤਰ੍ਹਾਂ ਦੇ ਮੋਡੀਫਿਕੇਸ਼ਨ ਕਰਵਾਉਂਦੇ ਹਨ। ਕੋਈ ਨਵੇਂ ਅਲੌਏ ਵ੍ਹੀਲ ਲਗਵਾਉਂਦਾ ਹੈ, ਕੋਈ ਵੱਡਾ ਮਿਊਜ਼ਿਕ ਸਿਸਟਮ ਜਾਂ ਸਪੋਰਟਸ ਸਸਪੈਂਸ਼ਨ ਲਗਵਾ ਲੈਂਦਾ ਹੈ। ਇਸ ਨਾਲ ਕਾਰ ਦੀ ਦਿੱਖ ਅਤੇ ਪਰਫਾਰਮੈਂਸ ਤਾਂ ਬਿਹਤਰ ਹੋ ਸਕਦੀ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਜਿਹੇ ਬਦਲਾਅ ਤੁਹਾਡੀ ਕਾਰ ਇੰਸ਼ੋਰੈਂਸ ਪਾਲਿਸੀ ਨੂੰ ਵੀ ਮਹਿੰਗਾ ਬਣਾ ਸਕਦੇ ਹਨ।

ਦਰਅਸਲ, ਇੰਸ਼ੋਰੈਂਸ ਕੰਪਨੀ ਤੁਹਾਡੀ ਕਾਰ ਦਾ ਪ੍ਰੀਮੀਅਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਤੈਅ ਕਰਦੀ ਹੈ ਕਿ ਵਾਹਨ ਨੂੰ ਹਾਦਸੇ, ਚੋਰੀ ਜਾਂ ਨੁਕਸਾਨ ਦਾ ਕਿੰਨਾ ਖ਼ਤਰਾ ਹੈ। ਜੇਕਰ ਕਾਰ ਵਿੱਚ ਅਜਿਹਾ ਕੋਈ ਮੋਡੀਫਿਕੇਸ਼ਨ ਕੀਤਾ ਜਾਂਦਾ ਹੈ ਜਿਸ ਨਾਲ ਜੋਖਮ ਵੱਧ ਜਾਂਦਾ ਹੈ, ਤਾਂ ਕੰਪਨੀ ਪ੍ਰੀਮੀਅਮ ਵੀ ਵਧਾ ਸਕਦੀ ਹੈ। ਇੰਨਾ ਹੀ ਨਹੀਂ, ਜੇਕਰ ਤੁਸੀਂ ਕਾਰ ਵਿੱਚ ਕੀਤੇ ਮੋਡੀਫਿਕੇਸ਼ਨ ਦੀ ਜਾਣਕਾਰੀ ਇੰਸ਼ੋਰੈਂਸ ਕੰਪਨੀ ਨੂੰ ਨਹੀਂ ਦਿੰਦੇ, ਤਾਂ ਭਵਿੱਖ ਵਿੱਚ ਤੁਹਾਡਾ ਇੰਸ਼ੋਰੈਂਸ ਕਲੇਮ ਰੱਦ ਵੀ ਹੋ ਸਕਦਾ ਹੈ।

ਕਾਰ ਮੋਡੀਫਿਕੇਸ਼ਨ ਕੀ ਹੁੰਦਾ ਹੈ?

ਕੰਪਨੀ ਵੱਲੋਂ ਮਿਲਣ ਵਾਲੇ ਕਾਰ ਦੇ ਅਸਲੀ (Original) ਮਾਡਲ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਨਾ ਕਾਰ ਮੋਡੀਫਿਕੇਸ਼ਨ ਕਹਾਉਂਦਾ ਹੈ। ਇਹ ਬਦਲਾਅ ਕਾਰ ਦੀ ਰਫ਼ਤਾਰ ਵਧਾਉਣ, ਦਿੱਖ ਨੂੰ ਆਕਰਸ਼ਕ ਬਣਾਉਣ ਜਾਂ ਨਵੇਂ ਫੀਚਰ ਸ਼ਾਮਲ ਕਰਨ ਲਈ ਕੀਤਾ ਜਾਂਦਾ ਹੈ।

ਕਿਹੜੇ-ਕਿਹੜੇ ਮੋਡੀਫਿਕੇਸ਼ਨ ਨਾਲ ਇੰਸ਼ੋਰੈਂਸ ਮਹਿੰਗਾ ਹੋ ਸਕਦਾ ਹੈ?

1. ਅਲੌਏ ਵ੍ਹੀਲ ਅਤੇ ਨਵੇਂ ਟਾਇਰ

ਮਹਿੰਗੇ ਅਲੌਏ ਵ੍ਹੀਲ ਕਾਰ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ, ਪਰ ਇਸ ਨਾਲ ਕਾਰ ਦੀ ਕੀਮਤ ਅਤੇ ਚੋਰੀ ਦਾ ਖ਼ਤਰਾ ਵੀ ਵੱਧ ਸਕਦਾ ਹੈ। ਇਸ ਕਾਰਨ ਇੰਸ਼ੋਰੈਂਸ ਕੰਪਨੀ ਇਸ ਦਾ ਅਸਰ ਪ੍ਰੀਮੀਅਮ ‘ਤੇ ਪਾ ਸਕਦੀ ਹੈ।

2. ਬ੍ਰੇਕ ਅਤੇ ਸਸਪੈਂਸ਼ਨ

ਜੇਕਰ ਤੁਸੀਂ ਕਾਰ ਦੇ ਬ੍ਰੇਕ ਜਾਂ ਸਸਪੈਂਸ਼ਨ ਸਿਸਟਮ ਵਿੱਚ ਕੋਈ ਬਦਲਾਅ ਕਰਵਾਇਆ ਹੈ, ਤਾਂ ਇਸ ਨਾਲ ਕਾਰ ਦੀ ਡਰਾਈਵਿੰਗ ਅਤੇ ਹੈਂਡਲਿੰਗ ਵਿੱਚ ਫ਼ਰਕ ਆ ਸਕਦਾ ਹੈ। ਇੰਸ਼ੋਰੈਂਸ ਕੰਪਨੀ ਇਹ ਵੀ ਧਿਆਨ ਵਿੱਚ ਰੱਖਦੀ ਹੈ ਕਿ ਇਹ ਮੋਡੀਫਿਕੇਸ਼ਨ ਕਿਸ ਵਰਕਸ਼ਾਪ ਤੋਂ ਕਰਵਾਇਆ ਗਿਆ ਹੈ।

3. ਇੰਟੀਰੀਅਰ ਵਿੱਚ ਬਦਲਾਅ

ਕਾਰ ਦੇ ਅੰਦਰ ਨਵੀਆਂ ਸੀਟਾਂ, ਸਪੋਰਟਸ ਸਟੀਅਰਿੰਗ, ਵੱਡੇ ਸਪੀਕਰ ਜਾਂ ਹਾਈ-ਐਂਡ ਸਾਊਂਡ ਸਿਸਟਮ ਲਗਵਾਉਣ ਵਰਗੇ ਬਦਲਾਅ ਵੀ ਇੰਸ਼ੋਰੈਂਸ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ। ਮਹਿੰਗੀਆਂ ਐਕਸੈਸਰੀਜ਼ ਕਾਰਨ ਚੋਰੀ ਦਾ ਖ਼ਤਰਾ ਵੱਧ ਸਕਦਾ ਹੈ, ਜਿਸ ਦਾ ਅਸਰ ਇੰਸ਼ੋਰੈਂਸ ਪ੍ਰੀਮੀਅਮ ‘ਤੇ ਪੈ ਸਕਦਾ ਹੈ।

4. ਕਾਰ ਨੂੰ ਨਵਾਂ ਪੇਂਟ ਕਰਵਾਉਣਾ

ਜੇਕਰ ਤੁਸੀਂ ਆਪਣੀ ਕਾਰ ‘ਤੇ ਮਹਿੰਗਾ ਜਾਂ ਖ਼ਾਸ ਕਿਸਮ ਦਾ ਪੇਂਟ, ਰੇਸਿੰਗ ਗ੍ਰਾਫਿਕਸ ਜਾਂ ਕਸਟਮ ਡਿਜ਼ਾਈਨ ਕਰਵਾਇਆ ਹੈ, ਤਾਂ ਇਸ ਦੀ ਜਾਣਕਾਰੀ ਵੀ ਇੰਸ਼ੋਰੈਂਸ ਕੰਪਨੀ ਨੂੰ ਦੇਣਾ ਜ਼ਰੂਰੀ ਹੈ। ਕਈ ਵਾਰ ਅਜਿਹੀਆਂ ਤਬਦੀਲੀਆਂ ਇੰਸ਼ੋਰੈਂਸ ਕਵਰ ਵਿੱਚ ਸ਼ਾਮਲ ਨਹੀਂ ਹੁੰਦੀਆਂ।

5. ਇੰਜਣ ਬਦਲਣਾ

ਜੇਕਰ ਤੁਸੀਂ ਕੰਪਨੀ ਦੇ ਅਸਲੀ ਇੰਜਣ ਦੀ ਥਾਂ ਕੋਈ ਹੋਰ ਇੰਜਣ ਲਗਵਾ ਲਿਆ ਹੈ, ਤਾਂ ਇੰਸ਼ੋਰੈਂਸ ਕੰਪਨੀ ਇਸ ਨੂੰ ਵੱਡਾ ਮੋਡੀਫਿਕੇਸ਼ਨ ਮੰਨਦੀ ਹੈ। ਅਜਿਹੇ ਮਾਮਲਿਆਂ ਵਿੱਚ ਪ੍ਰੀਮੀਅਮ ਮੁੜ ਤੈਅ ਕੀਤਾ ਜਾ ਸਕਦਾ ਹੈ।

ਕਿਹੜਾ ਮੋਡੀਫਿਕੇਸ਼ਨ ਫਾਇਦੇਮੰਦ ਵੀ ਹੋ ਸਕਦਾ ਹੈ?

ਹਰ ਕਾਰ ਮੋਡੀਫਿਕੇਸ਼ਨ ਨੁਕਸਾਨਦਾਇਕ ਨਹੀਂ ਹੁੰਦਾ। ਜੇਕਰ ਤੁਸੀਂ ਆਪਣੀ ਕਾਰ ਵਿੱਚ ਪਾਰਕਿੰਗ ਸੈਂਸਰ, ਰਿਵਰਸ ਕੈਮਰਾ ਜਾਂ ਹੋਰ ਸੁਰੱਖਿਆ ਫੀਚਰ ਲਗਵਾਉਂਦੇ ਹੋ, ਤਾਂ ਹਾਦਸਿਆਂ ਦਾ ਖਤਰਾ ਘੱਟ ਹੋ ਸਕਦਾ ਹੈ। ਕੁਝ ਮਾਮਲਿਆਂ ਵਿੱਚ ਅਜਿਹੇ ਸੁਰੱਖਿਆ ਫੀਚਰ ਇੰਸ਼ੋਰੈਂਸ ਪ੍ਰੀਮੀਅਮ ‘ਤੇ ਸਕਾਰਾਤਮਕ ਅਸਰ ਵੀ ਪਾ ਸਕਦੇ ਹਨ।

ਸਭ ਤੋਂ ਜ਼ਰੂਰੀ ਗੱਲ

ਜੇਕਰ ਤੁਸੀਂ ਆਪਣੀ ਕਾਰ ਵਿੱਚ ਕਿਸੇ ਵੀ ਤਰ੍ਹਾਂ ਦਾ ਮੋਡੀਫਿਕੇਸ਼ਨ ਕਰਵਾਉਣ ਜਾ ਰਹੇ ਹੋ, ਤਾਂ ਸਭ ਤੋਂ ਪਹਿਲਾਂ ਇਸ ਬਾਰੇ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਜਾਣਕਾਰੀ ਦਿਓ। ਜੇਕਰ ਬਿਨਾਂ ਜਾਣਕਾਰੀ ਦਿੱਤੇ ਮੋਡੀਫਿਕੇਸ਼ਨ ਕਰਵਾਇਆ ਗਿਆ ਅਤੇ ਬਾਅਦ ਵਿੱਚ ਕੋਈ ਹਾਦਸਾ ਹੋ ਜਾਂਦਾ ਹੈ, ਤਾਂ ਇੰਸ਼ੋਰੈਂਸ ਕੰਪਨੀ ਕਲੇਮ ਰੱਦ ਵੀ ਕਰ ਸਕਦੀ ਹੈ। ਇਸ ਲਈ ਕਾਰ ਨੂੰ ਮੋਡੀਫਾਈ ਕਰਵਾਉਣ ਤੋਂ ਪਹਿਲਾਂ ਇਸ ਦਾ ਤੁਹਾਡੀ ਇੰਸ਼ੋਰੈਂਸ ਪਾਲਿਸੀ ‘ਤੇ ਪੈਣ ਵਾਲਾ ਅਸਰ ਜ਼ਰੂਰ ਸਮਝੋ।

Source:TV9Hindi.com

Follow Us
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ...
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ...
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...