AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗੈਸ ਕਿੱਲਤ ਦਾ ਆਟੋ ਇੰਡਸਟਰੀ ‘ਤੇ ਨਹੀਂ ਹੋਇਆ ਕੋਈ ਅਸਰ, ਮਾਰਚ ‘ਚ ਕੰਪਨੀਆਂ ਨੇ ਕੀਤੀ ਰਿਕਾਰਡ ਕਮਾਈ

ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਪੈਦਾ ਹੋਏ ਗਲੋਬਲ ਤਣਾਅ ਅਤੇ ਤੇਲ ਦੀ ਸਪਲਾਈ ਵਿੱਚ ਆਈ ਰੁਕਾਵਟ ਦਾ ਭਾਰਤੀ ਆਟੋਮੋਬਾਈਲ ਇੰਡਸਟਰੀ 'ਤੇ ਕੋਈ ਨਕਾਰਾਤਮਕ ਅਸਰ ਦੇਖਣ ਨੂੰ ਨਹੀਂ ਮਿਲਿਆ। ਸਪਲਾਈ ਚੇਨ ਦੀਆਂ ਚੁਣੌਤੀਆਂ ਦੇ ਬਾਵਜੂਦ, ਭਾਰਤ ਦੇ ਆਟੋ ਸੈਕਟਰ ਨੇ ਮਾਰਚ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਗੈਸ ਕਿੱਲਤ ਦਾ ਆਟੋ ਇੰਡਸਟਰੀ 'ਤੇ ਨਹੀਂ ਹੋਇਆ ਕੋਈ ਅਸਰ, ਮਾਰਚ 'ਚ ਕੰਪਨੀਆਂ ਨੇ ਕੀਤੀ ਰਿਕਾਰਡ ਕਮਾਈ
Image Credit source: Maruti Suzuki
tv9-punjabi
| Published: 03 Apr 2026 20:51 PM IST

ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਪੈਦਾ ਹੋਏ ਗਲੋਬਲ ਤਣਾਅ ਅਤੇ ਤੇਲ ਦੀ ਸਪਲਾਈ ਵਿੱਚ ਆਈ ਰੁਕਾਵਟ ਦਾ ਭਾਰਤੀ ਆਟੋਮੋਬਾਈਲ ਇੰਡਸਟਰੀ ‘ਤੇ ਕੋਈ ਨਕਾਰਾਤਮਕ ਅਸਰ ਦੇਖਣ ਨੂੰ ਨਹੀਂ ਮਿਲਿਆ। ਸਪਲਾਈ ਚੇਨ ਦੀਆਂ ਚੁਣੌਤੀਆਂ ਦੇ ਬਾਵਜੂਦ, ਭਾਰਤ ਦੇ ਆਟੋ ਸੈਕਟਰ ਨੇ ਮਾਰਚ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਜ਼ਬੂਤ ਮੰਗ ਅਤੇ ਕੰਪਨੀਆਂ ਵੱਲੋਂ ਦਿੱਤੇ ਗਏ ਆਕਰਸ਼ਕ ਡਿਸਕਾਊਂਟ ਆਫਰਾਂ ਸਦਕਾ ਗੱਡੀਆਂ ਦੀ ਵਿਕਰੀ ਵਿੱਚ ਭਾਰੀ ਤੇਜ਼ੀ ਦਰਜ ਕੀਤੀ ਗਈ ਹੈ। ਹਾਲਾਂਕਿ ਜੰਗ ਕਾਰਨ ਊਰਜਾ ਸਪਲਾਈ ਨੂੰ ਲੈ ਕੇ ਕੁਝ ਚਿੰਤਾਵਾਂ ਜ਼ਰੂਰ ਸਨ, ਪਰ ਗਾਹਕਾਂ ਦੇ ਉਤਸ਼ਾਹ ਨੇ ਇਨ੍ਹਾਂ ਸਭ ਨੂੰ ਪਿੱਛੇ ਛੱਡ ਦਿੱਤਾ।

ਵਿਕਰੀ ਦੇ ਟੁੱਟੇ ਸਾਰੇ ਰਿਕਾਰਡ

ਦੇਸ਼ ਦੀਆਂ ਦਿੱਗਜ ਆਟੋ ਕੰਪਨੀਆਂ ਜਿਵੇਂ ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਹੁੰਡਈ, ਮਹਿੰਦਰਾ ਅਤੇ ਕੀਆ ਨੇ ਮਾਰਚ 2026 ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵਧੀਆ ਮਾਸਿਕ ਵਿਕਰੀ ਦਰਜ ਕੀਤੀ ਹੈ। ਇਸ ਵਾਧੇ ਪਿੱਛੇ ਪ੍ਰਮੋਸ਼ਨਲ ਆਫਰਾਂ ਅਤੇ GST ਤੋਂ ਬਾਅਦ ਵਧੀ ਮੰਗ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਉਦਯੋਗਿਕ ਅਨੁਮਾਨਾਂ ਅਨੁਸਾਰ, ਮਾਰਚ 2026 ਵਿੱਚ ਕੁੱਲ 4,50,000 ਗੱਡੀਆਂ ਦੀ ਵਿਕਰੀ ਹੋਈ, ਜੋ ਪਿਛਲੇ ਸਾਲ ਦੀਆਂ 3,87,000 ਯੂਨਿਟਾਂ ਦੇ ਮੁਕਾਬਲੇ 16.27% ਜ਼ਿਆਦਾ ਹੈ। ਇਹ ਅੰਕੜੇ ਸਾਫ਼ ਕਰਦੇ ਹਨ ਕਿ ਭਾਰਤੀ ਬਾਜ਼ਾਰ ਵਿੱਚ ਗਾਹਕਾਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ।

ਮਾਰੂਤੀ ਸੁਜ਼ੂਕੀ ਅਜੇ ਵੀ ਨੰਬਰ 1

ਮਾਰੂਤੀ ਸੁਜ਼ੂਕੀ ਨੇ ਇੱਕ ਵਾਰ ਫਿਰ ਬਾਜ਼ਾਰ ਵਿੱਚ ਆਪਣੀ ਸਰਦਾਰੀ ਕਾਇਮ ਰੱਖੀ ਹੈ। ਕੰਪਨੀ ਨੇ ਮਾਰਚ 2026 ਵਿੱਚ 1,78,211 ਯੂਨਿਟਾਂ ਵੇਚੀਆਂ, ਜੋ ਪਿਛਲੇ ਸਾਲ ਦੀਆਂ 1,60,016 ਯੂਨਿਟਾਂ ਨਾਲੋਂ ਕਿਤੇ ਵੱਧ ਹਨ। ਮਾਰੂਤੀ ਸੁਜ਼ੂਕੀ ਡਿਜ਼ਾਇਰ ਇਸ ਸਾਲ ਸਭ ਤੋਂ ਵੱਧ ਵਿਕਣ ਵਾਲੀ ਸੇਡਾਨ ਬਣ ਕੇ ਉਭਰੀ ਹੈ। ਇਸ ਤੋਂ ਇਲਾਵਾ, ਕੰਪਨੀ ਦੀ ਨਵੀਂ ਇਲੈਕਟ੍ਰਿਕ SUV e Vitara ਨੂੰ ਲਾਂਚ ਦੇ ਪਹਿਲੇ ਮਹੀਨੇ ਵਿੱਚ ਹੀ 2,000 ਤੋਂ ਵੱਧ ਬੁਕਿੰਗਾਂ ਮਿਲ ਚੁੱਕੀਆਂ ਹਨ।

ਟਾਟਾ ਅਤੇ ਮਹਿੰਦਰਾ ਦੀ ਮਜ਼ਬੂਤ ਪਕੜ

ਭਾਰਤੀ ਕੰਪਨੀ ਟਾਟਾ ਮੋਟਰਜ਼ ਦੂਜੇ ਸਥਾਨ ‘ਤੇ ਰਹੀ, ਜਿਸ ਨੇ ਮਹੀਨੇ ਦੌਰਾਨ ਕੁੱਲ 66,192 ਯੂਨਿਟਾਂ ਦੀ ਵਿਕਰੀ ਕੀਤੀ। ਕੰਪਨੀ ਦੀ ਸਫਲਤਾ ਵਿੱਚ ਟਾਟਾ ਪੰਚ ਅਤੇ ਟਾਟਾ ਨੈਕਸਨ ਵਰਗੀਆਂ ਗੱਡੀਆਂ ਨੇ ਅਹਿਮ ਭੂਮਿਕਾ ਨਿਭਾਈ। ਤੀਜੇ ਨੰਬਰ ‘ਤੇ ਮਹਿੰਦਰਾ ਰਹੀ, ਜਿਸ ਨੇ 60,272 ਯੂਨਿਟਾਂ ਵੇਚ ਕੇ SUV ਅਤੇ ਛੋਟੇ ਕਮਰਸ਼ੀਅਲ ਵ੍ਹੀਕਲ ਸੈਗਮੈਂਟ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਹੁੰਡਈ, ਟੋਇਟਾ ਅਤੇ ਹੋਰ ਕੰਪਨੀਆਂ ਦਾ ਪ੍ਰਦਰਸ਼ਨ

ਹੁੰਡਈ ਇੰਡੀਆ 55,064 ਯੂਨਿਟਾਂ ਦੀ ਵਿਕਰੀ ਨਾਲ ਚੌਥੇ ਸਥਾਨ ‘ਤੇ ਰਹੀ। ਕੰਪਨੀ ਦੀ ਕ੍ਰੇਟਾ, ਵੈਨਿਊ ਅਤੇ ਔਰਾ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਕਾਰਾਂ ਵਿੱਚ ਸ਼ਾਮਲ ਰਹੀਆਂ। ਪੰਜਵੇਂ ਸਥਾਨ ‘ਤੇ ਟੋਇਟਾ ਰਹੀ, ਜਿਸ ਨੇ 35,125 ਯੂਨਿਟਾਂ ਦੀ ਵਿਕਰੀ ਕੀਤੀ। ਟੋਇਟਾ ਦੀਆਂ SUV ਅਤੇ MPV ਗੱਡੀਆਂ ਦੀ ਮੰਗ ਬਾਜ਼ਾਰ ਵਿੱਚ ਲਗਾਤਾਰ ਬਣੀ ਹੋਈ ਹੈ।

Kia India: ਮਾਰਚ ਵਿੱਚ 29,112 ਯੂਨਿਟਾਂ ਵੇਚ ਕੇ ਨਵਾਂ ਰਿਕਾਰਡ ਬਣਾਇਆ।

Skoda: ਪਹਿਲੀ ਤਿਮਾਹੀ ਵਿੱਚ 20,028 ਗੱਡੀਆਂ ਵੇਚਣ ਵਿੱਚ ਸਫਲ ਰਹੀ।

Renault: ਰੇਨੌ ਦੀ ਵਿਕਰੀ ਵਿੱਚ 77% ਦੀ ਹੈਰਾਨੀਜਨਕ ਤੇਜ਼ੀ ਦੇਖੀ ਗਈ।

Follow Us
ਵਿਸ਼ੇਸ਼ ਇਜਲਾਸ ਤੇ ਸਵਾਲ ਚੁੱਕਣ ਵਾਲਿਆਂ ਨੂੰ ਸੀਐਮ ਮਾਨ ਦੀਆਂ ਖਰੀਆਂ-ਖਰੀਆਂ
ਵਿਸ਼ੇਸ਼ ਇਜਲਾਸ ਤੇ ਸਵਾਲ ਚੁੱਕਣ ਵਾਲਿਆਂ ਨੂੰ ਸੀਐਮ ਮਾਨ ਦੀਆਂ ਖਰੀਆਂ-ਖਰੀਆਂ...
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...