AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਦੱਖਣੀ ਅਫਰੀਕਾ ਦੀਆਂ ਸੜਕਾਂ ‘ਤੇ ਦੌੜੇਗੀ ਮੇਡ-ਇਨ-ਇੰਡੀਆ ਕਾਰ, ਕੰਪਨੀ ਨੇ ਨਿਰਯਾਤ ਕੀਤਾ ਸ਼ੁਰੂ

ਭਾਰਤ ਵਿੱਚ ਆਟੋ ਸੈਕਟਰ ਲਈ ਇੱਕ ਬਹੁਤ ਹੀ ਚੰਗੀ ਖ਼ਬਰ ਸਾਹਮਣੇ ਆਈ ਹੈ। ਸਟੈਲੈਂਟਿਸ ਇੰਡੀਆ ਨੇ ਆਪਣੀ ਨਵੀਂ SUV ਸਿਟਰੋਏਨ ਬੇਸਾਲਟ ਦਾ ਨਿਰਯਾਤ ਚੇਨਈ ਪਲਾਂਟ ਤੋਂ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਪਹਿਲੀ ਸ਼ਿਪਮੈਂਟ ਦੱਖਣੀ ਅਫਰੀਕਾ ਲਈ ਰਵਾਨਾ ਕਰ ਦਿੱਤੀ ਹੈ, ਜਿਸ ਨਾਲ ਭਾਰਤ ਤੋਂ ਇਸ ਮਾਡਲ ਦਾ ਗਲੋਬਲ ਸਫਰ ਸ਼ੁਰੂ ਹੋ ਗਿਆ ਹੈ।

ਦੱਖਣੀ ਅਫਰੀਕਾ ਦੀਆਂ ਸੜਕਾਂ 'ਤੇ ਦੌੜੇਗੀ ਮੇਡ-ਇਨ-ਇੰਡੀਆ ਕਾਰ, ਕੰਪਨੀ ਨੇ ਨਿਰਯਾਤ ਕੀਤਾ ਸ਼ੁਰੂ
tv9-punjabi
| Published: 01 May 2026 18:57 PM IST
Share

ਭਾਰਤ ਵਿੱਚ ਆਟੋ ਸੈਕਟਰ ਲਈ ਇੱਕ ਬਹੁਤ ਹੀ ਚੰਗੀ ਖ਼ਬਰ ਸਾਹਮਣੇ ਆਈ ਹੈ। ਸਟੈਲੈਂਟਿਸ ਇੰਡੀਆ ਨੇ ਆਪਣੀ ਨਵੀਂ SUV ਸਿਟਰੋਏਨ ਬੇਸਾਲਟ ਦਾ ਨਿਰਯਾਤ ਚੇਨਈ ਪਲਾਂਟ ਤੋਂ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਪਹਿਲੀ ਸ਼ਿਪਮੈਂਟ ਦੱਖਣੀ ਅਫਰੀਕਾ ਲਈ ਰਵਾਨਾ ਕਰ ਦਿੱਤੀ ਹੈ, ਜਿਸ ਨਾਲ ਭਾਰਤ ਤੋਂ ਇਸ ਮਾਡਲ ਦਾ ਗਲੋਬਲ ਸਫਰ ਸ਼ੁਰੂ ਹੋ ਗਿਆ ਹੈ। ਕੰਪਨੀ ਦੇ ਅਨੁਸਾਰ, ਇਸ ਨਵੇਂ ਨਿਰਯਾਤ ਦੇ ਨਾਲ ਭਾਰਤ ਤੋਂ ਦੱਖਣੀ ਅਫਰੀਕਾ ਭੇਜੀ ਗਈ ਸਿਟਰੋਏਨ ਗੱਡੀਆਂ ਦੀ ਕੁੱਲ ਗਿਣਤੀ ਹੁਣ 10,000 ਯੂਨਿਟ ਤੱਕ ਪਹੁੰਚਣ ਵਾਲੀ ਹੈ। ਇਹ ਪ੍ਰਾਪਤੀ ਦਿਖਾਉਂਦੀ ਹੈ ਕਿ ਭਾਰਤ ਵਿੱਚ ਕੰਪਨੀ ਦਾ ਉਤਪਾਦਨ ਅਤੇ ਐਕਸਪੋਰਟ ਲਗਾਤਾਰ ਵਧ ਰਿਹਾ ਹੈ। ਨਾਲ ਹੀ ਬੇਸਾਲਟ ਹੁਣ ਕੰਪਨੀ ਦੇ ਇੰਟਰਨੈਸ਼ਨਲ ਮਾਰਕੀਟ ਵਿੱਚ ਵੀ ਐਂਟਰੀ ਕਰ ਚੁੱਕੀ ਹੈ।

ਸਿਟਰੋਏਨ ਬੇਸਾਲਟ ਨੂੰ ਸਟੈਲੈਂਟਿਸ ਦੇ ਸਮਾਰਟ ਕਾਰ ਪਲੇਟਫਾਰਮ ‘ਤੇ ਤਿਆਰ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪਲੇਟਫਾਰਮ ਨੂੰ ਭਾਰਤ ਵਿੱਚ ਹੀ ਡਿਜ਼ਾਈਨ, ਡਿਵੈਲਪ ਅਤੇ ਮੈਨੂਫੈਕਚਰ ਕੀਤਾ ਗਿਆ ਹੈ। ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਭਾਰਤ ਦੇ ਨਾਲ-ਨਾਲ ਦੂਜੇ ਦੇਸ਼ਾਂ ਲਈ ਵੀ ਕੰਮ ਆ ਸਕੇ। ਬੇਸਾਲਟ ਨੂੰ ਖ਼ਾਸ ਤੌਰ ‘ਤੇ ਉਭਰਦੇ ਬਾਜ਼ਾਰਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।

ਭਾਰਤ ਵਿੱਚ ਹੀ ਤਿਆਰ ਹੋਈ ਹੈ ਕਾਰ

ਇਸ ਕਾਰ ਦਾ ਕਰੀਬ 95% ਹਿੱਸਾ ਭਾਰਤ ਵਿੱਚ ਹੀ ਬਣਾਇਆ ਜਾਂਦਾ ਹੈ, ਯਾਨੀ ਇਸ ਵਿੱਚ ਹਾਈ ਲੈਵਲ ਲੋਕਲਾਈਜ਼ੇਸ਼ਨ ਹੈ। ਇਹੀ ਵਜ੍ਹਾ ਹੈ ਕਿ ਇਹ ਗੱਡੀ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਬਾਜ਼ਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਮ ਰੱਖਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਹੌਲੀ-ਹੌਲੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਪਣੀ ਮੌਜੂਦਗੀ ਵਧਾਏਗੀ।

ਕੰਪਨੀ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਨਿਰਯਾਤ ਵਧਾਉਣ ਅਤੇ ਨਵੇਂ ਦੇਸ਼ਾਂ ਵਿੱਚ ਐਂਟਰੀ ਕਰਨ ਨਾਲ ਭਾਰਤ ਦੀ ਭੂਮਿਕਾ ਉਨ੍ਹਾਂ ਦੇ ਗਲੋਬਲ ਮੈਨੂਫੈਕਚਰਿੰਗ ਨੈੱਟਵਰਕ ਵਿੱਚ ਹੋਰ ਮਜ਼ਬੂਤ ਹੋਵੇਗੀ। ਇਸ ਨਾਲ ਭਾਰਤ ਇੱਕ ਵੱਡੇ ਆਟੋ ਹੱਬ ਦੇ ਰੂਪ ਵਿੱਚ ਉੱਭਰ ਸਕਦਾ ਹੈ।

ਸਿਟਰੋਏਨ ਬੇਸਾਲਟ ਦੀ ਕੀਮਤ

ਜੇਕਰ ਸਿਟਰੋਏਨ ਬੇਸਾਲਟ ਦੀ ਗੱਲ ਕਰੀਏ ਤਾਂ ਇਸਨੂੰ ਭਾਰਤ ਵਿੱਚ ਅਗਸਤ 2024 ਵਿੱਚ ਲਾਂਚ ਕੀਤਾ ਗਿਆ ਸੀ। ਇਹ ਇੱਕ coupe-SUV ਡਿਜ਼ਾਈਨ ਵਾਲੀ ਕਾਰ ਹੈ, ਜਿਸਨੂੰ ਕਿਫਾਇਤੀ ਕੀਮਤ ਵਿੱਚ ਪੇਸ਼ ਕੀਤਾ ਗਿਆ ਹੈ। ਇਸਦੀ ਸ਼ੁਰੂਆਤੀ ਕੀਮਤ ₹8.55 ਲੱਖ (ਐਕਸ-ਸ਼ੋਰੂਮ) ਹੈ। ਇਸ ਵਿੱਚ ਦੋ ਇੰਜਣ ਆਪਸ਼ਨ ਮਿਲਦੇ ਹਨ।

ਪਹਿਲਾ 1.2 ਲੀਟਰ ਨੈਚੁਰਲੀ ਐਸਪੀਰੇਟਿਡ ਇੰਜਣ ਹੈ, ਜੋ 82 bhp ਪਾਵਰ ਅਤੇ 115 Nm ਟਾਰਕ ਦਿੰਦਾ ਹੈ। ਇਸਦੇ ਨਾਲ 5-ਸਪੀਡ ਮੈਨੂਅਲ ਗਿਅਰਬਾਕਸ ਮਿਲਦਾ ਹੈ। ਦੂਜਾ 1.2 ਲੀਟਰ ਟਰਬੋ ਪੈਟਰੋਲ ਇੰਜਣ ਹੈ, ਜੋ 110 bhp ਪਾਵਰ ਅਤੇ 210 Nm ਤੱਕ ਟਾਰਕ ਦਿੰਦਾ ਹੈ। ਇਸ ਵਿੱਚ 6-ਸਪੀਡ ਮੈਨੂਅਲ ਅਤੇ 6-ਸਪੀਡ ਆਟੋਮੈਟਿਕ (ਟਾਰਕ ਕਨਵਰਟਰ) ਦਾ ਵਿਕਲਪ ਮਿਲਦਾ ਹੈ।

ਸਿਟਰੋਏਨ ਬੇਸਾਲਟ ਦਾ ਮਾਈਲੇਜ ਅਤੇ ਫੀਚਰਸ

ਮਾਈਲੇਜ ਦੀ ਗੱਲ ਕਰੀਏ ਤਾਂ ਕੰਪਨੀ ਦੇ ਅਨੁਸਾਰ ਨੈਚੁਰਲੀ ਐਸਪੀਰੇਟਿਡ ਵਰਜ਼ਨ 18 kmpl, ਟਰਬੋ ਮੈਨੂਅਲ 19.5 kmpl ਅਤੇ ਟਰਬੋ ਆਟੋਮੈਟਿਕ 18.7 kmpl ਤੱਕ ਦਾ ਮਾਈਲੇਜ ਦਿੰਦਾ ਹੈ। ਫੀਚਰਸ ਦੇ ਮਾਮਲੇ ਵਿੱਚ ਵੀ ਇਹ ਕਾਰ ਕਾਫੀ ਐਡਵਾਂਸ ਹੈ। ਇਸ ਵਿੱਚ 10.25-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਮਿਲਦਾ ਹੈ, ਜੋ ਵਾਇਰਲੈੱਸ Android Auto ਅਤੇ Apple CarPlay ਸਪੋਰਟ ਕਰਦਾ ਹੈ।

ਇਸ ਤੋਂ ਇਲਾਵਾ 7-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ, ਆਟੋਮੈਟਿਕ ਕਲਾਈਮੇਟ ਕੰਟਰੋਲ, ਰੀਅਰ AC ਵੈਂਟਸ ਅਤੇ ਪਿੱਛੇ ਬੈਠਣ ਵਾਲਿਆਂ ਲਈ ਐਡਜਸਟੇਬਲ ਸਪੋਰਟ ਵੀ ਦਿੱਤਾ ਗਿਆ ਹੈ। ਟਾਪ ਵੇਰੀਐਂਟ ਵਿੱਚ ਵੈਂਟੀਲੇਟਿਡ ਫਰੰਟ ਸੀਟਾਂ, 360-ਡਿਗਰੀ ਕੈਮਰਾ ਅਤੇ ਕਰੂਜ਼ ਕੰਟਰੋਲ ਵਰਗੇ ਪ੍ਰੀਮੀਅਮ ਫੀਚਰਸ ਵੀ ਮਿਲਦੇ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਵੀ Basalt ਮਜ਼ਬੂਤ ਹੈ। ਇਸ ਕਾਰ ਨੂੰ Bharat NCAP ਕ੍ਰੈਸ਼ ਟੈਸਟ ਵਿੱਚ 4-ਸਟਾਰ ਰੇਟਿੰਗ ਮਿਲੀ ਹੈ, ਜਿਸ ਨਾਲ ਇਹ ਆਪਣੇ ਸੈਗਮੈਂਟ ਵਿੱਚ ਮਜ਼ਬੂਤ ਦਾਅਵੇਦਾਰ ਬਣਦੀ ਹੈ।

Follow Us
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ...
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ...