ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

6 ਲੱਖ ਤੋਂ ਘੱਟ ਕੀਮਤ ਵਾਲੀ ਇਸ ਗੱਡੀ ਨੇ ਤੋੜਿਆ Maruti WagonR ਦਾ ਘਮੰਡ, ਛੋਟੀ ਕਾਰ ਨੇ ਬਣਾਇਆ ਵੱਡਾ ਰਿਕਾਰਡ

Hyundai i10 Sales Record: ਦੇਸ਼ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ Maruti WagonR ਨੂੰ ਵੀ ਪਿੱਛੇ ਛੱਡਣ ਵਾਲੀ ਇੱਕ ਛੋਟੀ ਕਾਰ ਆ ਗਈ ਹੈ। 6 ਲੱਖ ਰੁਪਏ ਤੋਂ ਘੱਟ ਕੀਮਤ ਵਾਲੀ ਇਸ ਹੈਚਬੈਕ ਕਾਰ ਨੇ ਇੱਕ ਜ਼ਬਰਦਸਤ ਰਿਕਾਰਡ ਬਣਾਇਆ ਹੈ। ਭਾਰਤ ਵਿੱਚ ਹੁੰਡਈ ਆਈ10 ਦੀਆਂ ਲਗਭਗ 20 ਲੱਖ ਯੂਨਿਟ ਵਿਕੀਆਂ ਹਨ, ਜਦੋਂ ਕਿ ਕੰਪਨੀ ਨੇ ਭਾਰਤ ਵਿੱਚ 13 ਲੱਖ ਯੂਨਿਟਸ ਦਾ ਨਿਰਮਾਣ ਕਰਕੇ ਇਨ੍ਹਾਂ ਨੂੰ 140 ਦੇਸ਼ਾਂ ਵਿੱਚ ਨਿਰਯਾਤ ਕੀਤਾ ਹੈ।

6 ਲੱਖ ਤੋਂ ਘੱਟ ਕੀਮਤ ਵਾਲੀ ਇਸ ਗੱਡੀ ਨੇ ਤੋੜਿਆ Maruti WagonR ਦਾ ਘਮੰਡ, ਛੋਟੀ ਕਾਰ ਨੇ ਬਣਾਇਆ ਵੱਡਾ ਰਿਕਾਰਡ
ਇਸ ਗੱਡੀ ਨੇ ਤੋੜਿਆ Maruti WagonR ਦਾ ਘਮੰਡ
Follow Us
tv9-punjabi
| Updated On: 29 Apr 2025 17:35 PM

25 ਸਾਲਾਂ ਤੋਂ Maruti WagonR ਦੇ ਰਾਜ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਿਆ, ਪਰ ਹੁਣ 6 ਲੱਖ ਰੁਪਏ ਤੋਂ ਘੱਟ ਕੀਮਤ ਵਾਲੀ ਇੱਕ ਹੈਚਬੈਕ ਕਾਰ ਨੇ ਇਸਦਾ ਰਿਕਾਰਡ ਤੋੜ ਦਿੱਤਾ ਹੈ। ਇਹ ਕਾਰ ਹੁੰਡਈ ਦੀ i10 ਹੈ ਜਿਸਨੂੰ ਭਾਰਤ ਵਿੱਚ ਲਾਂਚ ਹੋਏ 18 ਸਾਲਾਂ ਹੋ ਚੁੱਕੇ ਹਨ ਅਤੇ ਇਸਨੇ Maruti WagonR ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਹੁੰਡਈ ਕਾਰ ਪਹਿਲੀ ਵਾਰ ਭਾਰਤੀ ਬਾਜ਼ਾਰ ਵਿੱਚ ਸਾਲ 2007 ਵਿੱਚ ਲਾਂਚ ਕੀਤੀ ਗਈ ਸੀ। ਇਹ ਪਹਿਲੀਆਂ ਕਾਰਾਂ ਵਿੱਚੋਂ ਇੱਕ ਸੀ ਜਿਸ ਵਿੱਚ ਦੋਹਰੀ ਏਅਰਬੈਗ ਇੱਕ ਸਟੈਂਡਰਡ ਫੀਚਰ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ, ABS ਅਤੇ ਚਾਬੀ ਰਹਿਤ ਡੇਰ ਲਾਕ ਵਰਗੇ ਵਿਲੱਖਣ ਫੀਚਰਸ ਭਾਰਤ ਵਿੱਚ ਲੈ ਕੇ ਆਈ ਸੀ। ਹੁਣ ਇਸਨੇ Maruti WagonR ਦਾ ਸੇਲਸ ਰਿਕਾਰਡ ਤੋੜ ਦਿੱਤਾ ਹੈ।

18 ਸਾਲਾਂ ਤੋਂ ਬਣਿਆ ਰਿਕਾਰਡ

Maruti WagonR ਦੇ 25 ਸਾਲਾਂ ਦੇ ਸਫ਼ਰ ਵਿੱਚ, ਲਗਭਗ 34 ਲੱਖ ਵਾਹਨ ਵਿਕੇ ਹਨ, ਜਦੋਂ ਕਿ ਹੁੰਡਈ ਆਈ10 ਨੇ ਸਿਰਫ 18 ਸਾਲਾਂ ਵਿੱਚ 33 ਲੱਖ ਯੂਨਿਟ ਵੇਚਣ ਦਾ ਰਿਕਾਰਡ ਬਣਾਇਆ ਹੈ। ਇਸਦੇ 3 ਜਨਰੇਸ਼ਨ ਮਾਡਲ ਪਹਿਲਾਂ ਹੀ ਬਾਜ਼ਾਰ ਵਿੱਚ ਆ ਚੁੱਕੇ ਹਨ। ਇਹ ਮਾਡਲ ਹੁੰਡਈ ਆਈ10, ਗ੍ਰੈਂਡ ਆਈ10 ਅਤੇ ਗ੍ਰੈਂਡ ਆਈ10 ਐਨਆਈਓਐਸ ਹਨ।

ਭਾਰਤ ਵਿੱਚ ਹੁੰਡਈ ਆਈ10 ਦੀਆਂ ਲਗਭਗ 20 ਲੱਖ ਯੂਨਿਟ ਵਿਕੀਆਂ ਹਨ, ਜਦੋਂ ਕਿ ਕੰਪਨੀ ਨੇ ਭਾਰਤ ਵਿੱਚ 13 ਲੱਖ ਯੂਨਿਟਸ ਦਾ ਨਿਰਮਾਣ ਕਰਕੇ ਇਨ੍ਹਾਂ ਨੂੰ 140 ਦੇਸ਼ਾਂ ਵਿੱਚ ਨਿਰਯਾਤ ਕੀਤਾ ਹੈ। ਭਾਰਤ ਤੋਂ, ਹੁੰਡਈ ਨੇ ਇਸ ਕਾਰ ਨੂੰ ਦੱਖਣੀ ਅਫਰੀਕਾ, ਮੈਕਸੀਕੋ, ਚਿਲੀ ਅਤੇ ਪੇਰੂ ਵਰਗੇ ਬਾਜ਼ਾਰਾਂ ਵਿੱਚ ਵੇਚਿਆ ਹੈ।

Hyundai Grand i10 NIOS

ਪਾਵਰਫੁੱਲ ਹੈ ਇਹ ਕਾਰ

ਕੰਪਨੀ ਨੇ ਹੁੰਡਈ i10 ਦੇ ਤਿੰਨੋਂ ਜੇਨਰੇਸ਼ਨ ਮਾਡਲਸ ਵਿੱਚ ਸ਼ਕਤੀਸ਼ਾਲੀ ਇੰਜਣ ਆਪਸ਼ਨ ਦਿੱਤਾ ਹੈ। ਵਰਤਮਾਨ ਵਿੱਚ, ਹੁੰਡਈ ਗ੍ਰੈਂਡ ਆਈ10 ਐਨਆਈਓਐਸ ਵਿੱਚ 1.2-ਲੀਟਰ ਕੱਪਾ ਪੈਟਰੋਲ ਮੈਨੂਅਲ, 1.2-ਲੀਟਰ ਕੱਪਾ ਪੈਟਰੋਲ ਏਐਮਟੀ ਅਤੇ 1.2-ਲੀਟਰ ਬਾਈ-ਫਿਊਲ ਕੱਪਾ ਪੈਟਰੋਲ ਸੀਐਨਜੀ ਪਾਵਰਟ੍ਰੇਨ ਆਪਸ਼ਨ ਦੇ ਨਾਲ ਆਉਂਦੀ ਹੈ। ਭਾਰਤ ਵਿੱਚ ਹਰ ਸਾਲ ਹੁੰਡਈ ਆਈ10 ਦੀਆਂ ਲਗਭਗ 1 ਲੱਖ ਯੂਨਿਟਾਂ ਵਿਕਦੀਆਂ ਹਨ।

ਹੁੰਡਈ ਆਈ10 ਐਨਆਈਓਐਸ ਦੀ ਸ਼ੁਰੂਆਤੀ ਕੀਮਤ 5.98 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 9.70 ਲੱਖ ਰੁਪਏ ਤੱਕ ਜਾਂਦੀ ਹੈ। ਇਸ ਸੀਰੀਜ਼ ਦੀ ਲੈਟੇਸਟ ਐਂਟਰੀ, ਹੁੰਡਈ ਗ੍ਰੈਂਡ ਆਈ10 ਐਨਆਈਓਐਸ, 2019 ਵਿੱਚ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤੀ ਗਈ ਸੀ। ਇਸਦੀ ਸਭ ਤੋਂ ਵੱਧ ਵਿਕਰੀ ਗੁਜਰਾਤ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਹੋਈ ਹੈ। ਇਸ ਦੇ ਨਾਲ ਹੀ, ਇਸ ਕਾਰ ਦੇ ਖਰੀਦਦਾਰਾਂ ਵਿੱਚੋਂ, 83 ਪ੍ਰਤੀਸ਼ਤ ਵਿਆਹੇ ਹੋਏ ਲੋਕ ਹਨ ਅਤੇ 45 ਪ੍ਰਤੀਸ਼ਤ ਫਰਸਟ ਟਾਈਮ ਬਾਇਰਸ ਹਨ।

ਮਾਰੂਤੀ ਵੈਗਨਆਰ ਵੀ ਰਹਿ ਗਈ ਪਿੱਛੇ

ਹੁੰਡਈ ਆਈ10 ਨੇ ਮਾਰੂਤੀ ਵੈਗਨਆਰ ਦੇ ਰਿਕਾਰਡ ਨੂੰ ਟੱਕਰ ਦਿੱਤੀ ਹੈ। ਇਹ ਕਾਰ ਭਾਰਤ ਵਿੱਚ ਦਸੰਬਰ 1999 ਵਿੱਚ ਲਾਂਚ ਕੀਤੀ ਗਈ ਸੀ। ਹੁਣ ਤੱਕ ਇਸ ਦੀਆਂ 33.7 ਲੱਖ ਯੂਨਿਟਸ ਵਿਕ ਚੁੱਕੀਆਂ ਹਨ। ਮਾਰੂਤੀ ਵੈਗਨਆਰ ਨੇ ਵਿੱਤੀ ਸਾਲ 2024-25 ਵਿੱਚ ਵੀ 1.98 ਲੱਖ ਯੂਨਿਟ ਵੇਚੇ। ਇਹ ਭਾਰਤ ਦੇ ਮੱਧ ਵਰਗ ਦੀ ਪਸੰਦੀਦਾ ਕਾਰ ਹੈ। ਇਹ 4 ਤੋਂ 5 ਲੋਕਾਂ ਦੇ ਪਰਿਵਾਰ ਲਈ ਇੱਕ ਪਰਫੈਕਟ ਕਾਰ ਹੈ। ਇਸ ਕਾਰ ਦੇ ਬਾਕਸੀ ਡਿਜ਼ਾਈਨ ਦੇ ਕਾਰਨ, ਇਹ ਵਧੀਆ ਹੈੱਡਰੂਮ ਪ੍ਰਦਾਨ ਕਰਦੀ ਹੈ। ਇਹ ਛੋਟੇ ਅਤੇ ਲੰਬੇ, ਹਰ ਕੱਦ ਦੇ ਲੋਕਾਂ ਦੀ ਪਸੰਦ ਹੈ। ਇਸ ਦੇ ਨਾਲ ਹੀ, ਇਸਦਾ ਕੈਬਿਨ ਸਪੇਸ ਪਰਿਵਾਰ ਲਈ ਵੀ ਕਾਫ਼ੀ ਵਧੀਆ ਹੈ।

ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...