AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਟਾਟਾ ਮੋਟਰਜ਼ ਦਾ ਮੇਗਾ ਲਾਂਚ ਪਲਾਨ! ਜਲਦ ਆਉਣਗੀਆਂ 5 ਨਵੀਆਂ ਕਾਰਾਂ, ਫੀਚਰਸ ਹੋਣਗੇ ਹਾਈਟੈਕ, ਨਵੀਂ Nexon ਤੋਂ Avinya ਤੱਕ ਸ਼ਾਮਲ

Tata Motors: ਟਾਟਾ ਮੋਟਰਜ਼ ਜਲਦ ਹੀ ਭਾਰਤ ਵਿੱਚ Nexon ਦੇ ਨਵੇਂ ਵੇਰੀਐਂਟ, Safari EV, Tigor Facelift, Punch Flex Fuel ਅਤੇ ਪ੍ਰੀਮੀਅਮ Avinya X ਵਰਗੀਆਂ ਨਵੀਆਂ ਕਾਰਾਂ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਵਿੱਚ ਪੈਟਰੋਲ, CNG, ਫਲੈਕਸ-ਫਿਊਲ ਅਤੇ ਇਲੈਕਟ੍ਰਿਕ (EV) ਦੇ ਵਿਕਲਪ ਉਪਲਬਧ ਹੋਣਗੇ।

ਟਾਟਾ ਮੋਟਰਜ਼ ਦਾ ਮੇਗਾ ਲਾਂਚ ਪਲਾਨ! ਜਲਦ ਆਉਣਗੀਆਂ 5 ਨਵੀਆਂ ਕਾਰਾਂ, ਫੀਚਰਸ ਹੋਣਗੇ ਹਾਈਟੈਕ, ਨਵੀਂ Nexon ਤੋਂ Avinya ਤੱਕ ਸ਼ਾਮਲ
TATA ਲਿਆ ਰਹੀ 5 ਨਵੀਆਂ ਕਾਰਾਂ
tv9-punjabi
| Updated On: 03 Aug 2026 17:48 PM IST
Share

ਟਾਟਾ ਮੋਟਰਜ਼ ਆਉਣ ਵਾਲੇ ਸਮੇਂ ਵਿੱਚ ਭਾਰਤੀ ਬਾਜ਼ਾਰ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਜਲਦ ਹੀ ਕਈ ਨਵੀਆਂ ਕਾਰਾਂ ਲਾਂਚ ਕਰਨ ਵਾਲੀ ਹੈ। ਇਨ੍ਹਾਂ ਵਿੱਚ ਪੈਟਰੋਲ, CNG, ਫਲੈਕਸ-ਫਿਊਲ ਅਤੇ ਇਲੈਕਟ੍ਰਿਕ (EV) ਮਾਡਲ ਸ਼ਾਮਲ ਹੋਣਗੇ। ਨਵੀਂ ਨੇਕਸਨ ਦੇ ਵੇਰੀਐਂਟ ਤੋਂ ਲੈ ਕੇ ਪ੍ਰੀਮੀਅਮ ਇਲੈਕਟ੍ਰਿਕ SUV Avinya ਤੱਕ, ਟਾਟਾ ਹਰ ਸੈਗਮੈਂਟ ਵਿੱਚ ਨਵੇਂ ਵਿਕਲਪ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਆਓ ਜਾਣਦੇ ਹਾਂ ਟਾਟਾ ਦੀਆਂ ਆਉਣ ਵਾਲੀਆਂ 5 ਨਵੀਆਂ ਕਾਰਾਂ ਬਾਰੇ।

Tata Nexon ਦੇ ਨਵੇਂ ਵੇਰੀਐਂਟ

Maruti Brezza ਦੇ ਨਵੇਂ ਫੇਸਲਿਫਟ ਮਾਡਲ ਦੇ ਆਉਣ ਤੋਂ ਬਾਅਦ ਟਾਟਾ ਮੋਟਰਜ਼ ਹੁਣ ਨੇਕਸਨ ਦੇ ਨਵੇਂ ਵੇਰੀਐਂਟ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਨੂੰ ਅਗਸਤ ਦੀ ਸ਼ੁਰੂਆਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਇਨ੍ਹਾਂ ਵੇਰੀਐਂਟਸ ਦੀ ਕੀਮਤ ਅਤੇ ਫੀਚਰਜ਼ ਨੂੰ ਇਸ ਤਰ੍ਹਾਂ ਤਿਆਰ ਕਰਨ ਦੀ ਕੋਸ਼ਿਸ਼ ਕਰੇਗੀ, ਤਾਂ ਜੋ ਗਾਹਕਾਂ ਨੂੰ ਪਹਿਲਾਂ ਨਾਲੋਂ ਵੱਧ ਵੈਲਿਊ ਮਿਲ ਸਕੇ।

ਨਵੀਂ ਟਾਟਾ Nexon ਪੈਟਰੋਲ ਅਤੇ CNG ਦੋਵੇਂ ਵਿਕਲਪਾਂ ਵਿੱਚ ਆ ਸਕਦੀ ਹੈ। ਹਾਲਾਂਕਿ ਕੰਪਨੀ ਨੇ ਅਜੇ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਉਮੀਦ ਹੈ ਕਿ ਫੀਚਰਜ਼ ਅਤੇ ਕੀਮਤ ਵਿੱਚ ਬਦਲਾਅ ਕਰਕੇ ਇਸ ਨੂੰ ਹੋਰ ਆਕਰਸ਼ਕ ਬਣਾਇਆ ਜਾਵੇਗਾ। CNG ਮਾਡਲ ਵਿੱਚ ਬੂਟ ਸਪੇਸ ਨੂੰ ਲੈ ਕੇ ਵੀ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।

Tata Safari EV

ਟਾਟਾ ਮੋਟਰਜ਼ ਆਪਣੀ ਪਹਿਲੀ 7-ਸੀਟਰ ਇਲੈਕਟ੍ਰਿਕ SUV ਸਫਾਰੀ EV ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਮਹਿੰਦਰਾ ਦੀਆਂ ਇਲੈਕਟ੍ਰਿਕ SUV ਨੂੰ ਸਖ਼ਤ ਟੱਕਰ ਦੇ ਸਕਦੀ ਹੈ। ਸਫਾਰੀ EV ਨੂੰ Harrier EV ਵਾਲੇ Acti.EV+ ਪਲੇਟਫਾਰਮ ‘ਤੇ ਤਿਆਰ ਕੀਤਾ ਜਾਵੇਗਾ। ਇਸ ਵਿੱਚ 65 kWh ਅਤੇ 75 kWh ਬੈਟਰੀ ਪੈਕ ਮਿਲਣ ਦੀ ਸੰਭਾਵਨਾ ਹੈ, ਜਦਕਿ ਵੱਡੇ ਬੈਟਰੀ ਪੈਕ ਦਾ ਵਿਕਲਪ ਵੀ ਆ ਸਕਦਾ ਹੈ। ਇੱਕ ਵਾਰ ਫੁੱਲ ਚਾਰਜ ਹੋਣ ‘ਤੇ ਇਸ ਦੀ ਰੇਂਜ ਲਗਭਗ 550 ਤੋਂ 600 ਕਿਲੋਮੀਟਰ ਤੱਕ ਹੋ ਸਕਦੀ ਹੈ। ਇਸ ਵਿੱਚ ADAS, ਆਟੋ ਪਾਰਕ, 540-ਡਿਗਰੀ ਕੈਮਰਾ ਅਤੇ ਕਈ ਸਮਾਰਟ ਕਨੈਕਟਡ ਫੀਚਰਜ਼ ਮਿਲਣ ਦੀ ਉਮੀਦ ਹੈ।

Tata Tigor Facelift

ਟਾਟਾ ਮੋਟਰਜ਼ ਜਲਦ ਹੀ ਟਿਗੋਰ ਦਾ ਫੇਸਲਿਫਟ ਮਾਡਲ ਵੀ ਲਾਂਚ ਕਰ ਸਕਦੀ ਹੈ। ਨਵੀਂ Tigor ਦਾ ਡਿਜ਼ਾਈਨ Tiago ਨਾਲ ਕਾਫ਼ੀ ਮਿਲਦਾ-ਜੁਲਦਾ ਹੋ ਸਕਦਾ ਹੈ ਅਤੇ ਇਸ ਵਿੱਚ ਪਹਿਲਾਂ ਨਾਲੋਂ ਵੱਧ ਫੀਚਰਜ਼ ਦਿੱਤੇ ਜਾ ਸਕਦੇ ਹਨ। ਇਹ ਕਾਰ ਪੈਟਰੋਲ, CNG ਅਤੇ ਇਲੈਕਟ੍ਰਿਕ (EV) ਤਿੰਨਾਂ ਵਿਕਲਪਾਂ ਵਿੱਚ ਆਵੇਗੀ। ਪੈਟਰੋਲ ਮਾਡਲ ਵਿੱਚ 1.2-ਲੀਟਰ ਇੰਜਣ ਮਿਲੇਗਾ, ਜਦਕਿ EV ਵਿੱਚ ਮੌਜੂਦਾ 26 kWh ਬੈਟਰੀ ਪੈਕ ਹੀ ਮਿਲਣ ਦੀ ਸੰਭਾਵਨਾ ਹੈ। ਇੱਕ ਵਾਰ ਫੁੱਲ ਚਾਰਜ ਹੋਣ ‘ਤੇ ਇਸ ਦੀ ਰੇਂਜ ਲਗਭਗ 315 ਕਿਲੋਮੀਟਰ ਤੱਕ ਹੋ ਸਕਦੀ ਹੈ।

Tata Punch Flex Fuel

ਟਾਟਾ ਮੋਟਰਜ਼ ਆਪਣੀ ਪਹਿਲੀ ਫਲੈਕਸ-ਫਿਊਲ ਕਾਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਪੰਚ SUV ‘ਤੇ ਆਧਾਰਿਤ ਹੋਵੇਗੀ ਅਤੇ 2026 ਦੇ ਅੰਤ ਜਾਂ 2027 ਦੀ ਸ਼ੁਰੂਆਤ ਵਿੱਚ ਲਾਂਚ ਹੋ ਸਕਦੀ ਹੈ।

ਇਸ ਵਿੱਚ 1.2-ਲੀਟਰ ਪੈਟਰੋਲ ਇੰਜਣ ਮਿਲੇਗਾ, ਜੋ E85 ਫਿਊਲ (85% ਐਥਨੋਲ ਅਤੇ 15% ਪੈਟਰੋਲ) ‘ਤੇ ਵੀ ਚੱਲ ਸਕੇਗਾ। ਇਸ ਲਈ ਕੰਪਨੀ ਇੰਜਣ ਅਤੇ ਫਿਊਲ ਸਿਸਟਮ ਵਿੱਚ ਕਈ ਜ਼ਰੂਰੀ ਬਦਲਾਅ ਕਰੇਗੀ, ਤਾਂ ਜੋ ਕਾਰ ਵੱਖ-ਵੱਖ ਕਿਸਮ ਦੇ ਈਂਧਨ ‘ਤੇ ਆਸਾਨੀ ਨਾਲ ਚੱਲ ਸਕੇ।

Tata Avinya X

ਟਾਟਾ ਮੋਟਰਜ਼ ਹੁਣ ਪ੍ਰੀਮੀਅਮ ਇਲੈਕਟ੍ਰਿਕ ਕਾਰਾਂ ਦੇ ਸੈਗਮੈਂਟ ਵਿੱਚ ਵੀ ਕਦਮ ਰੱਖਣ ਜਾ ਰਹੀ ਹੈ। ਇਸ ਦੀ ਸ਼ੁਰੂਆਤ Avinya X ਨਾਲ ਹੋਵੇਗੀ, ਜੋ ਇੱਕ ਨਵੀਂ ਅਤੇ ਹਾਈ-ਟੈਕ ਇਲੈਕਟ੍ਰਿਕ SUV ਹੋਵੇਗੀ। Avinya X ਵਿੱਚ 5 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਇਸ ਦਾ ਡਿਜ਼ਾਈਨ ਕਾਫ਼ੀ ਮਾਡਰਨ ਅਤੇ ਫਿਊਚਰਿਸਟਿਕ ਹੋਵੇਗਾ। ਇਸ ਵਿੱਚ ਵੱਡੀ ਟੱਚਸਕ੍ਰੀਨ, ਐਡਵਾਂਸ ਟੈਕਨਾਲੋਜੀ ਅਤੇ ਕਈ ਸਮਾਰਟ ਫੀਚਰਜ਼ ਮਿਲਣ ਦੀ ਉਮੀਦ ਹੈ। ਇਸ ਇਲੈਕਟ੍ਰਿਕ SUV ਵਿੱਚ 65 kWh ਤੋਂ 80 kWh ਤੱਕ ਦੇ ਬੈਟਰੀ ਪੈਕ ਮਿਲ ਸਕਦੇ ਹਨ। ਭਵਿੱਖ ਵਿੱਚ ਟਾਟਾ ਇਸ ਦਾ 7-ਸੀਟਰ ਵੇਰੀਐਂਟ ਵੀ ਲਾਂਚ ਕਰ ਸਕਦੀ ਹੈ।

Source:TV9Hindi.com

Follow Us
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ...
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ...
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ...
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells...
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ...
ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ: ਅਮਨ ਅਰੋੜਾ ਕਿਉਂ ਬੋਲੇ - ਮੈਂ ਅਸਤੀਫਾ ਦੇ ਦੇਵਾਂਗਾ, ਜਾਣੋ
ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ: ਅਮਨ ਅਰੋੜਾ ਕਿਉਂ ਬੋਲੇ - ਮੈਂ ਅਸਤੀਫਾ ਦੇ ਦੇਵਾਂਗਾ, ਜਾਣੋ...
ਅੰਮ੍ਰਿਤਸਰ 'ਚ ਚਿਪਕੇ ਚੰਨੀ ਖਿਲਾਫ ਪੋਸਟਰ... ਥੱਲੇ ਛਪੇ ਫੋਨ ਨੰਬਰ ਨਾਲ ਪਿਆ ਪੁਆੜਾ
ਅੰਮ੍ਰਿਤਸਰ 'ਚ ਚਿਪਕੇ ਚੰਨੀ ਖਿਲਾਫ ਪੋਸਟਰ... ਥੱਲੇ ਛਪੇ ਫੋਨ ਨੰਬਰ ਨਾਲ ਪਿਆ ਪੁਆੜਾ...
ਉੱਤਰੀ ਭਾਰਤ 'ਚ ਭਾਰੀ ਮੀਂਹ ਦਾ ਕਹਿਰ, ਹਰਿਦੁਆਰ ਵਿੱਚ ਗੰਗਾ ਉਫਾਨ 'ਤੇ, ਕਈ ਸੂਬਿਆਂ ਵਿੱਚ ਬਚਾਅ ਕਾਰਜ ਜਾਰੀ
ਉੱਤਰੀ ਭਾਰਤ 'ਚ ਭਾਰੀ ਮੀਂਹ ਦਾ ਕਹਿਰ, ਹਰਿਦੁਆਰ ਵਿੱਚ ਗੰਗਾ ਉਫਾਨ 'ਤੇ, ਕਈ ਸੂਬਿਆਂ ਵਿੱਚ ਬਚਾਅ ਕਾਰਜ ਜਾਰੀ...
E-20 ਪੈਟਰੋਲ ਨੂੰ ਲੈ ਅਰਵਿੰਦ ਕੇਜਰੀਵਾਲ ਨੇ ਖੋਲ੍ਹਿਆ ਮੋਰਚਾ, ਦਿੱਤੀ ਇਹ ਚੇਤਾਵਨੀ
E-20 ਪੈਟਰੋਲ ਨੂੰ ਲੈ ਅਰਵਿੰਦ ਕੇਜਰੀਵਾਲ ਨੇ ਖੋਲ੍ਹਿਆ ਮੋਰਚਾ, ਦਿੱਤੀ ਇਹ ਚੇਤਾਵਨੀ...