Punjab Weather: ਅੱਜ ਤੋਂ ਚਾਰ ਦਿਨ ਤੱਕ ਪੂਰੇ ਪੰਜਾਬ ‘ਚ ਮੀਂਹ ਪੈਣ ਦੀ ਸੰਭਾਵਨਾ, ਗਰਮੀ ਤੋਂ ਰਾਹਤ ਦੇ ਨਾਲ ਝੋਨੇ ਦੀ ਬੁਆਈ ‘ਚ ਵੀ ਮਿਲੇਗੀ ਮਦਦ
ਇਸ ਵਾਰ ਪੰਜਾਬ ਵਿੱਚ ਜੂਨ ਦੇ ਮਹੀਨੇ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜਦਿਆਂ ਲੋਕਾਂ ਲਈ ਭਾਰੀ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਨੇ। ਇਸ ਵੇਲ੍ਹੇ ਪੂਰੇ ਪੰਜਾਬ ਵਿੱਚ ਪਾਰਾ 40-42 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ।
ਮੀਂਹ ਦੀ ਸੰਭਾਵਨਾ
Weather Update Today: ਪੰਜਾਬ ਦੇ ਕਈ ਹਿੱਸਿਆਂ ‘ਚ ਅੱਜ ਤੋਂ ਤਾਂ ਕਈ ਵਿੱਚ ਕੱਲ੍ਹ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਕੱਲ੍ਹ ਵੀ ਕੁਝ ਹਿੱਸਿਆ ਚ ਮੀਂਹ ਪਿਆ ਸੀ, ਜਿਸ ਨਾਲ ਥੋੜੀ ਦੇਰ ਲਈ ਮੌਸਮ ਕਾਫੀ ਸੁਹਾਵਣਾ ਹੋ ਗਿਆ ਸੀ। ਪਰ ਇਹ ਰਾਹਤ ਜਿਆਦਾ ਦੇਰ ਤੱਕ ਨਹੀਂ ਰਹੀ। ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਕੁਝ ਜਿਲ੍ਹਿਆਂ ‘ਚ ਅੱਜ ਤੋਂ ਅਤੇ ਕੁਝ ਵਿੱਚ ਕੱਲ੍ਹ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਨਾਲ ਲੋਕਾਂ ਨੂੰ ਸੜੀ ਗਰਮੀ ਤੋਂ ਤਾਂ ਰਾਹਤ ਮਿਲਣ ਦੀ ਉਮੀਦ ਹੈ ਹੀ, ਨਾਲ ਹੀ ਝੋਨੇ ਦੀ ਬੁਆਈ ਕਰ ਰਹੇ ਕਿਸਾਨਾਂ ਲਈ ਇਹ ਮੀਂਹ ਵੱਡੀ ਮਦਦ ਲੈ ਕੇ ਆ ਸਕਦਾ ਹੈ।
ਹਾਲਾਂਕਿ ਇਸ ਵਾਰ ਅਪ੍ਰੈਲ ਅਤ ਮਈ ਦੇ ਮਹੀਨੇ ਚ ਮੀਂਹ ਅਤੇ ਹਨੇਰੀ ਕਾਰਨ ਸੂਬੇ ਦਾ ਮੌਸਮ ਕਾਫੀ ਚੰਗਾ ਬਣਿਆ ਰਿਹਾ, ਪਰ ਇਸ ਤੋਂ ਬਾਅਦ ਜੂਨ ਵਿੱਚ ਸੜੀ ਹੋਈ ਗਰਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ। ਤੇਜ਼ ਧੁੱਪ ਅਤੇ ਉੱਮਸ ਨਾਲ ਦਿਨ ਵੇਲ੍ਹੇ ਵੀ ਘਰੋਂ ਨਿਕਲਣਾ ਮੁਸ਼ਕਲ ਬਣਿਆ ਹੋਇਆ ਹੈ। ਮੌਸਮ ਵਿਭਾਗ ਮੁਤਾਬਕ, ਇਨ੍ਹੀ ਦਿਨੀਂ ਸੂਬੇ ਦਾ ਤਾਪਮਾਨ ਆਮ ਨਾਲੋਂ ਥੋੜਾ ਉੱਤੇ ਹੀ ਚੱਲ ਰਿਹਾ ਹੈ।


