AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਨਸਲਵਾਦੀ ਇਤਿਹਾਸ ਵਾਲੇ ਇਲਾਕੇ ‘ਚ ਸੁਰੱਖਿਅਤ ਸਮਾਜ ਦਾ ਸੁਪਨਾ ਕੌਣ ਹੈ ਭਾਰਤੀ ਮੂਲ ਦੀ ਮਹਿਲਾ ਸ਼ੁਚਿਤਾ ਪਟੇਲ, ਜੋ ਅਮਰੀਕਾ ਵਿੱਚ ਲੜ ਰਹੀ ਹੈ ਮਿਡਟਰਮ ਚੋਣ?

Suchita Patel: ਜਾਰਜੀਆ ਦੀ ਫੋਰਸਿਥ ਕਾਊਂਟੀ ਤੋਂ ਭਾਰਤੀ ਮੂਲ ਦੀ ਸ਼ੁਚਿਤਾ ਪਟੇਲ ਡੈਮੋਕ੍ਰੇਟਿਕ ਪਾਰਟੀ ਵੱਲੋਂ ਕਾਊਂਟੀ ਕਮਿਸ਼ਨਰ ਦੀ ਚੋਣ ਲੜ ਰਹੀ ਹੈ। ਇਹ ਇਲਾਕਾ ਨਸਲਵਾਦ ਦੇ ਗੰਭੀਰ ਇਤਿਹਾਸ ਨਾਲ ਜੁੜਿਆ ਹੋਇਆ ਹੈ।

ਨਸਲਵਾਦੀ ਇਤਿਹਾਸ ਵਾਲੇ ਇਲਾਕੇ 'ਚ ਸੁਰੱਖਿਅਤ ਸਮਾਜ ਦਾ ਸੁਪਨਾ ਕੌਣ ਹੈ ਭਾਰਤੀ ਮੂਲ ਦੀ ਮਹਿਲਾ ਸ਼ੁਚਿਤਾ ਪਟੇਲ, ਜੋ ਅਮਰੀਕਾ ਵਿੱਚ ਲੜ ਰਹੀ ਹੈ ਮਿਡਟਰਮ ਚੋਣ?
ਅਮਰਕੀ ਚੋਣਾਂ ‘ਚ ਸ਼ੁਚਿਤਾ ਪਟੇਲ ਦੀ ਐਂਟਰੀ
tv9-punjabi
| Published: 02 Nov 2026 18:21 PM IST
Share

ਅਮਰੀਕਾ ਦੇ ਜਾਰਜੀਆ ਸੂਬੇ ਦੀ ਫੋਰਸਿਥ ਕਾਊਂਟੀ ਦਾ ਇਤਿਹਾਸ ਗੰਭੀਰ ਨਸਲਵਾਦ ਅਤੇ ਹਿੰਸਕ ਘਟਨਾਵਾਂ ਨਾਲ ਜੁੜਿਆ ਹੋਇਆ ਹੈ। ਅਮਰੀਕਾ ਵਿੱਚ 3 ਨਵੰਬਰ ਨੂੰ ਮਿਡਟਰਮ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ਵਿੱਚ ਇਤਿਹਾਸ ਤੋਂ ਉਲਟ ਇਸ ਇਲਾਕੇ ਤੋਂ ਭਾਰਤੀ ਮੂਲ ਦੀ ਮਹਿਲਾ ਸ਼ੁਚਿਤਾ ਪਟੇਲ ਡੈਮੋਕ੍ਰੇਟਿਕ ਪਾਰਟੀ ਵੱਲੋਂ ਕਾਊਂਟੀ ਕਮਿਸ਼ਨਰ ਦੀ ਸਥਾਨਕ ਚੋਣ ਲੜ ਰਹੀ ਹੈ।

ਉਨ੍ਹਾਂ ਦਾ ਮੁਕਾਬਲਾ ਇੱਕ ਅਜਿਹੇ ਤਾਕਤਵਰ ਰਿਪਬਲਿਕਨ ਆਗੂ ਨਾਲ ਹੈ, ਜੋ ਪਿਛਲੇ 16 ਸਾਲਾਂ ਤੋਂ ਬਿਨਾਂ ਕਿਸੇ ਵਿਰੋਧ ਦੇ ਚੋਣ ਜਿੱਤਦਾ ਆ ਰਿਹਾ ਹੈ। ਦੋਸ਼ ਹੈ ਕਿ ਉਹ ਲੋਕਾਂ ‘ਤੇ ਆਪਣਾ ਦਬਦਬਾ ਬਣਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡਦਾ। ਸ਼ੁਚਿਤਾ ਪਟੇਲ ਦਾ ਮਕਸਦ ਇਸ ਡਰ ਨੂੰ ਖ਼ਤਮ ਕਰਨਾ ਹੈ। ਇਸ ਦੇ ਨਾਲ ਹੀ ਉਹ ਆਪਣੇ ਭਾਰਤੀ ਪ੍ਰਵਾਸੀ ਭਾਈਚਾਰੇ ਦੀ ਰੱਖਿਆ ਕਰਨਾ ਅਤੇ ਬੱਚਿਆਂ ਦੇ ਭਵਿੱਖ ਲਈ ਇੱਕ ਬਿਹਤਰ, ਸੁੰਦਰ ਅਤੇ ਸੁਰੱਖਿਅਤ ਸਮਾਜ ਬਣਾਉਣਾ ਚਾਹੁੰਦੀ ਹੈ। ਆਓ ਜਾਣਦੇ ਹਾਂ ਸ਼ੁਚਿਤਾ ਪਟੇਲ ਨਾਲ ਜੁੜੀਆਂ ਕੁਝ ਹੋਰ ਅਹਿਮ ਗੱਲਾਂ।

ਸ਼ੁਚਿਤਾ ਅਮਰੀਕਾ ਵਿੱਚ ਕਿੱਥੋਂ ਦੀ ਰਹਿਣ ਵਾਲੀ ਹੈ?

ਉੱਤਰੀ ਜਾਰਜੀਆ ਦੀ ਰਹਿਣ ਵਾਲੀ ਸ਼ੁਚਿਤਾ ਪਟੇਲ ਦਾ ਜਨਮ ਅਮਰੀਕਾ ਦੇ ਡੈਟਰਾਇਟ ਸ਼ਹਿਰ ਵਿੱਚ ਹੋਇਆ ਸੀ। ਸਾਲ 1993 ਵਿੱਚ ਉਹ ਉੱਤਰੀ ਜਾਰਜੀਆ ਆਈ ਅਤੇ ਉਦੋਂ ਤੋਂ ਇੱਥੇ ਹੀ ਰਹਿ ਰਹੀ ਹੈ। ਉਨ੍ਹਾਂ ਨੇ ਇੱਥੇ ਹੀ ਆਪਣੀ ਪੜ੍ਹਾਈ ਪੂਰੀ ਕੀਤੀ, ਕਰੀਅਰ ਬਣਾਇਆ ਅਤੇ ਆਪਣੇ ਤਿੰਨ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ।

ਸ਼ੁਚਿਤਾ ਮੁਤਾਬਕ, ਇਹ ਮੇਰੇ ਲਈ ਕੋਈ ਚੋਣ ਪ੍ਰਚਾਰ ਦਾ ਪੜਾਅ ਨਹੀਂ, ਸਗੋਂ ਮੇਰਾ ਘਰ ਹੈ। ਉਨ੍ਹਾਂ ਦੇ ਮਾਤਾ-ਪਿਤਾ ਭਾਰਤ ਨਾਲ ਸਬੰਧ ਰੱਖਦੇ ਹਨ।

ਵਿੱਤ ਖੇਤਰ ਵਿੱਚ ਤਜਰਬੇਕਾਰ ਪੇਸ਼ੇਵਰ ਸ਼ੁਚਿਤਾ ਕੋਲ FP&A, ਕੰਟਰੋਲਰਸ਼ਿਪ ਅਤੇ ਕੰਪਲਾਇੰਸ ਵਿੱਚ 15 ਸਾਲਾਂ ਦਾ ਤਜਰਬਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕੰਸਲਟਿੰਗ ਫਰਮਾਂ ਤੋਂ ਲੈ ਕੇ ਸਥਾਨਕ ਕਾਰੋਬਾਰਾਂ ਤੱਕ ਕਈ ਤਰ੍ਹਾਂ ਦੀਆਂ ਕੰਪਨੀਆਂ ਵਿੱਚ ਕੰਮ ਕੀਤਾ ਹੈ।

ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬਜਟ ਕਿਵੇਂ ਕੰਮ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਗੱਲਾਂ ਨੂੰ ਵੀ ਸਮਝ ਸਕਦੀ ਹੈ, ਜਿਨ੍ਹਾਂ ਨੂੰ ਕੋਈ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਜਨਤਕ ਨਿਵੇਸ਼ ਅਤੇ ਦਿਖਾਵੇ ਵਾਲੇ ਨਿੱਜੀ ਸੌਦੇ ਵਿਚਕਾਰ ਫ਼ਰਕ ਨੂੰ ਸਪੱਸ਼ਟ ਤੌਰ ‘ਤੇ ਸਮਝਦੀ ਹੈ।

ਸ਼ੁਚਿਤਾ ਦੀ ਜ਼ਿੰਦਗੀ ਦਾ ਮੂਲ ਮੰਤਰ ਕੀ ਹੈ?

ਸ਼ੁਚਿਤਾ ਨੇ ਦੱਸਿਆ, ਮੈਂ ਪਹਿਲੀ ਪੀੜ੍ਹੀ ਦੇ ਪ੍ਰਵਾਸੀਆਂ ਦੀ ਧੀ ਹਾਂ। ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਜੇਕਰ ਤੁਸੀਂ ਦੂਜਿਆਂ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲਦੇ ਤਾਂ ਤੁਹਾਡੀ ਸਫ਼ਲਤਾ ਦਾ ਕੋਈ ਖ਼ਾਸ ਮਤਲਬ ਨਹੀਂ ਰਹਿ ਜਾਂਦਾ। ਇਹ ਸਿਰਫ਼ ਕੋਈ ਨਾਅਰਾ ਨਹੀਂ ਹੈ। ਮੇਰੀ ਪਰਵਰਿਸ਼ ਇਸੇ ਸੋਚ ਨਾਲ ਹੋਈ ਹੈ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ- ਇੱਕ ਮਾਂ-ਪਿਓ ਵਜੋਂ, ਇੱਕ ਗੁਆਂਢੀ ਵਜੋਂ ਅਤੇ ਹੁਣ ਇੱਕ ਉਮੀਦਵਾਰ ਵਜੋਂ ਵੀ ਇਸੇ ਸੋਚ ਨਾਲ ਅੱਗੇ ਵਧਦੀ ਹਾਂ।

ਫੋਰਸਿਥ ਕਾਊਂਟੀ ਤੋਂ ਚੋਣ ਲੜਨ ਵਾਲੀ ਪਹਿਲੀ ਭਾਰਤੀ-ਅਮਰੀਕੀ ਮਹਿਲਾ

ਪਟੇਲ ਫੋਰਸਿਥ ਕਾਊਂਟੀ ਤੋਂ ਚੋਣ ਲੜਨ ਵਾਲੀ ਪਹਿਲੀ ਭਾਰਤੀ-ਅਮਰੀਕੀ ਮਹਿਲਾ ਹੈ। ਇਸ ਕਾਊਂਟੀ ਦਾ ਪੁਰਾਣਾ ਇਤਿਹਾਸ ਕਾਫ਼ੀ ਦਰਦਨਾਕ ਰਿਹਾ ਹੈ। ਇੱਥੇ ਨਸਲੀ ਹਿੰਸਾ ਅਤੇ ਭੀੜ ਵੱਲੋਂ ਲੋਕਾਂ ਦੀ ਹੱਤਿਆ (ਲਿੰਚਿੰਗ) ਵਰਗੀਆਂ ਘਟਨਾਵਾਂ ਵਾਪਰੀਆਂ ਸਨ।

ਸਾਲ 1912 ਵਿੱਚ ਇੱਥੋਂ ਦੇ ਗੋਰੇ ਲੋਕਾਂ ਅਤੇ KKK ਵਰਗੇ ਕੱਟੜਪੰਥੀ ਸਮੂਹਾਂ ਨੇ ਲਗਭਗ ਸਾਰੇ ਕਾਲੇ ਲੋਕਾਂ ਨੂੰ ਜ਼ਬਰਦਸਤੀ ਇਲਾਕੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਇਸ ਤੋਂ ਬਾਅਦ ਕਈ ਦਹਾਕਿਆਂ ਤੱਕ ਇਹ ਇਲਾਕਾ ਸਿਰਫ਼ ਗੋਰੇ ਲੋਕਾਂ ਦਾ ਖੇਤਰ ਬਣਿਆ ਰਿਹਾ।

Source: TV9Hindi.com

Follow Us
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ...
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!...
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ...
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ...