ਹੋਰਮੁਜ਼ ਕਦੋਂ ਪੂਰੀ ਤਰ੍ਹਾਂ ਖੁੱਲ੍ਹੇਗਾ? ਅਮਰੀਕਾ-ਈਰਾਨ ਸਮਝੌਤੇ ‘ਤੇ ਡਿਜੀਟਲ ਦਸਤਖ਼ਤ ਤੋਂ ਬਾਅਦ ਟਰੰਪ ਨੇ ਦੱਸੀ ਤਾਰੀਖ਼
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਤਹਿਰਾਨ 'ਚ ਨਵੀਂ ਲੀਡਰਸ਼ਿਪ ਨਾਲ "ਚੰਗੇ" ਸਬੰਧ ਬਣਾ ਰਿਹਾ ਹੈ। ਉਨ੍ਹਾਂ ਨੇ ਟਿੱਪਣੀ ਕੀਤੀ, "ਨੇਤਾਵਾਂ ਦਾ ਪਹਿਲਾ ਸਮੂਹ ਚਲਾ ਗਿਆ, ਦੂਜਾ ਸਮੂਹ ਵੀ ਚਲਾ ਗਿਆ ਤੇ ਹੁਣ ਸਾਨੂੰ ਤੀਜਾ ਸਮੂਹ ਬਹੁਤ ਸਮਝਦਾਰ ਲੱਗਿਆ। ਅਸੀਂ ਉਨ੍ਹਾਂ ਨਾਲ ਇੱਕ ਸਮਝੌਤੇ 'ਤੇ ਪਹੁੰਚੇ।"
ਅਮਰੀਕਾ ਤੇ ਈਰਾਨ ਵਿਚਕਾਰ ਇੱਕ ਸ਼ਾਂਤੀ ਸਮਝੌਤਾ ਹੋ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਦੋਵੇਂ ਦੇਸ਼ ਇੱਕ ਸਮਝੌਤੇ ਲਈ ਇੱਕ ਫ੍ਰੇਮਵਰਕ ‘ਤੇ ਪਹੁੰਚ ਗਏ ਹਨ। ਫਰਾਂਸ ਤੋਂ ਬੋਲਦੇ ਹੋਏ, ਜਿੱਥੇ ਉਹ ਜੀ-7 ਸੰਮੇਲਨ ਲਈ ਪਹੁੰਚੇ ਸਨ, ਟਰੰਪ ਨੇ ਕਿਹਾ ਕਿ ਇਸ ਡੀਲ ‘ਤੇ ਡਿਜੀਟਲ ਤੌਰ ‘ਤੇ ਦਸਤਖ਼ਤ ਕੀਤੇ ਗਏ ਹਨ, ਜਿਸ ‘ਤੇ ਰਸਮੀ ਦਸਤਖਤ ਸ਼ੁੱਕਰਵਾਰ ਨੂੰ ਜੇਨੇਵਾ ‘ਚ ਹੋਣੇ ਹਨ। ਜਦੋਂ ਕਿ ਸਟ੍ਰੇਟ ਆਫ਼ ਹੋਰਮੁਜ਼ ਦਾ ਖੁਲ੍ਹਣਾ ਸਮਝੌਤੇ ਦਾ ਮੁੱਖ ਕੇਂਦਰ ਹੈ, ਪਰ ਇਸ ਵੇਲੇ ਇਸ ਨੂੰ ਸਿਰਫ਼ ਅੰਸ਼ਕ ਤੌਰ ‘ਤੇ ਹੀ ਖੋਲ੍ਹਿਆ ਗਿਆ ਹੈ। ਸ਼ੁੱਕਰਵਾਰ (19 ਜੂਨ) ਤੋਂ ਇਸ ਦੇ ਪੂਰੀ ਤਰ੍ਹਾਂ ਖੁੱਲ੍ਹਣ ਦੀ ਉਮੀਦ ਹੈ।
ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਬਹੁਤ ਸਾਰੇ ਤੇਲ ਨਾਲ ਭਰੇ ਜਹਾਜ਼ ਹੁਣ ਹੋਰਮੁਜ਼ ਜਲਡਮਰੂ ‘ਚੋਂ ਲੰਘਣਾ ਸ਼ੁਰੂ ਕਰ ਦਿੱਤਾ ਹੈ। ਇਹ ਵਿਕਾਸ ਈਰਾਨ ਤੇ ਅਮਰੀਕਾ ਵਿਚਕਾਰ 107 ਦਿਨਾਂ ਦੇ ਟਕਰਾਅ ਨੂੰ ਖ਼ਤਮ ਕਰਨ ਲਈ ਇੱਕ ਸ਼ਾਂਤੀ ਸਮਝੌਤੇ ‘ਤੇ ਡਿਜੀਟਲ ਦਸਤਖਤ ਤੋਂ ਇੱਕ ਦਿਨ ਬਾਅਦ ਆਇਆ ਹੈ। ਜੰਗ ਦੇ ਚੱਲਦੇ ਹੋਰਮੁਜ਼ ਜੋ ਕਿ ਮੱਧ ਪੂਰਬ ‘ਚ ਇੱਕ ਮਹੱਤਵਪੂਰਨ ਸਮੁੰਦਰੀ ਰਸਤਾ ਨੂੰ ਬੰਦ ਕਰ ਦਿੱਤਾ ਦਿੱਤਾ ਸੀ. ਪਰ ਇਹ ਰਸਤਾ ਹੁਣ ਸ਼ੁੱਕਰਵਾਰ ਨੂੰ “ਪੂਰੀ ਤਰ੍ਹਾਂ ਖੁੱਲ੍ਹਣ” ਲਈ ਤਿਆਰ ਹੈ।
ਹੋਰਮੂਜ਼ ਅੰਸ਼ਕ ਤੌਰ ‘ਤੇ ਖੁੱਲ੍ਹ ਗਿਆ: ਟਰੰਪ
ਫਰਾਂਸ ‘ਚ ਜੀ-7 ਸੰਮੇਲਨ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਦੁਵੱਲੀ ਗੱਲਬਾਤ ਸ਼ੁਰੂ ਕਰਦੇ ਹੋਏ ਹੋਰਮੂਜ਼ ਦੇ ਖੁੱਲ੍ਹਣ ਬਾਰੇ ਗੱਲ ਕਰਦੇ ਹੋਏ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ ਰਸਤੇ ਨੂੰ ਖੁੱਲ੍ਹਾ ਰੱਖਣ ਲਈ ਬਹੁਤ ਮਦਦ ਦੀ ਲੋੜ ਪਵੇਗੀ। ਜਦਕਿ ਲੰਡਨ ਤੇ ਪੈਰਿਸ ਨੇ ਇੱਕ ਸਾਂਝੇ ਜਲ ਸੈਨਾ ਮਿਸ਼ਨ ਦਾ ਪ੍ਰਸਤਾਵ ਰੱਖਿਆ ਸੀ।
ਟਰੰਪ ਨੇ ਕਿਹਾ ਕਿ ਇਹ ਸਮੁੰਦਰੀ ਰਸਤਾ “ਪਹਿਲਾਂ ਹੀ ਅੰਸ਼ਕ ਤੌਰ ‘ਤੇ ਖੁੱਲ੍ਹ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਖੇਤਰ ‘ਚ ਕੋਈ ਬਾਰੂਦੀ ਸੁਰੰਗਾਂ ਜਾਂ ਸਮੁੰਦਰੀ ਸੁਰੰਗਾਂ ਨਾ ਰਹਿਣ। ਈਰਾਨ ਨਾਲ ਹੋਏ ਸਮਝੌਤੇ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਈਰਾਨ ਕੋਲ ਹੁਣ ਪ੍ਰਮਾਣੂ ਹਥਿਆਰ ਨਹੀਂ ਰਹਿਣਗੇ।
ਵੈਂਸ ਅਮਰੀਕੀ ਵਫ਼ਦ ਦੀ ਅਗਵਾਈ ਕਰਨਗੇ
28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਹਮਲੇ ਦੇ ਪਹਿਲੇ ਦਿਨ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਤਹਿਰਾਨ ‘ਚ ਨਵੀਂ ਲੀਡਰਸ਼ਿਪ ਨਾਲ “ਚੰਗੇ” ਸਬੰਧ ਬਣਾ ਰਿਹਾ ਹੈ। ਉਨ੍ਹਾਂ ਨੇ ਟਿੱਪਣੀ ਕੀਤੀ, “ਨੇਤਾਵਾਂ ਦਾ ਪਹਿਲਾ ਸਮੂਹ ਚਲਾ ਗਿਆ, ਦੂਜਾ ਸਮੂਹ ਵੀ ਚਲਾ ਗਿਆ, ਤੇ ਹੁਣ ਅਸੀਂ ਤੀਜੇ ਸਮੂਹ ਨੂੰ ਬਹੁਤ ਸਮਝਦਾਰ ਪਾਇਆ। ਅਸੀਂ ਉਨ੍ਹਾਂ ਨਾਲ ਇੱਕ ਸਮਝੌਤਾ ਕੀਤਾ।”
ਇਹ ਵੀ ਪੜ੍ਹੋ
ਕੀ ਰਾਸ਼ਟਰਪਤੀ ਟਰੰਪ ਮੀਟਿੰਗ ‘ਚ ਸ਼ਾਮਲ ਹੋਣਗੇ?
ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਹੜੇ ਨੇਤਾਵਾਂ ਦਾ ਜ਼ਿਕਰ ਕਰ ਰਹੇ ਸਨ। ਟਰੰਪ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਮੱਧ ਪੂਰਬ ‘ਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਹੋਣ ਵਾਲੀਆਂ ਹਨ,” ਤੇ ਅੱਗੇ ਕਿਹਾ ਕਿ ਉਪ ਰਾਸ਼ਟਰਪਤੀ ਜੇਡੀ ਵੈਂਸ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ‘ਚ ਇੱਕ ਵਫ਼ਦ ਦੀ ਅਗਵਾਈ ਕਰਨਗੇ ਤਾਂ ਜੋ ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ‘ਤੇ ਦਸਤਖ਼ਤ ਕੀਤੇ ਜਾ ਸਕਣ। ਹਾਲਾਂਕਿ, ਉਨ੍ਹਾਂ ਨੇ ਸਮਾਰੋਹ ਲਈ ਸਥਾਨ ਨਹੀਂ ਦੱਸਿਆ। ਸ਼ਾਂਤੀ ਸਮਝੌਤੇ ‘ਤੇ ਦਸਤਖਤ ਸਮਾਰੋਹ ‘ਚ ਆਪਣੀ ਮੌਜੂਦਗੀ ਬਾਰੇ ਪੁੱਛੇ ਜਾਣ ‘ਤੇ, ਰਾਸ਼ਟਰਪਤੀ ਟਰੰਪ ਨੇ ਕਿਹਾ, “ਮੈਂ ਸ਼ਾਮਲ ਹੋ ਸਕਦਾ ਹਾਂ, ਜਾਂ ਨਹੀਂ ਵੀ ਹੋ ਸਕਦਾ।” ਉਨ੍ਹਾਂ ਨੇ ਇਹ ਵੀ ਖੁਲਾਸਾ ਨਹੀਂ ਕੀਤਾ ਕਿ ਦਸਤਖ਼ਤ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਅਮਰੀਕੀ ਵਫ਼ਦ ਦਾ ਹਿੱਸਾ ਕੌਣ-ਕੌਣ ਹੋਵੇਗਾ। Source: TV9Hindi.com


