Quad Summit 2023: ਅੱਤਵਾਦ ਦੇ ਖਿਲਾਫ ਮਿਲਕੇ ਲੜਾਂਗੇ, ਕਵਾਡ ਦੇਸ਼ਾਂ ਦਾ ਬਿਨ੍ਹਾਂ ਨਾਮ ਲਏ ਪਾਕਿਸਤਾਨ ਨੂੰ ਸਖਤ ਸੰਦੇਸ਼
Quad Summit 2023: ਜਾਪਾਨ ਵਿੱਚ ਕਵਾਡ ਹੈੱਡਸ ਆਫ਼ ਸਟੇਟ ਦੀ ਮੀਟਿੰਗ ਹੋਈ। ਇਸ ਬੈਠਕ 'ਚ ਸਾਰੇ ਨੇਤਾਵਾਂ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਇਕ ਆਵਾਜ਼ 'ਚ ਜੰਮ ਕੇ ਨਿਸ਼ਾਨਾ ਸਾਧਿਆ। ਮੀਟਿੰਗ ਵਿੱਚ ਕਵਾਡ ਆਗੂਆਂ ਨੇ ਮੁੰਬਈ ਅਤੇ ਪਠਾਨਕੋਟ ਹਮਲਿਆਂ ਦੀ ਵੀ ਨਿਖੇਧੀ ਕੀਤੀ।
Quad Summit 2023: ਜਾਪਾਨ ਦੇ ਹੀਰੋਸ਼ੀਮਾ ਵਿੱਚ ਕਵਾਡ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਹੋਈ। ਇਸ ਬੈਠਕ ‘ਚ ਭਾਰਤ ਸਮੇਤ ਸਾਰੇ ਕਵਾਡ ਦੇਸ਼ਾਂ ਨੇ ਪਾਕਿਸਤਾਨ (Pakistan) ਦਾ ਨਾਂ ਲਏ ਬਿਨਾਂ ਉਸ ਨੂੰ ਸਖਤ ਸੰਦੇਸ਼ ਦਿੱਤਾ।
ਕਵਾਡ ਦੇਸ਼ਾਂ ਨੇ ਬੈਠਕ ‘ਚ ਸਰਹੱਦ ਪਾਰ ਅੱਤਵਾਦ ਅਤੇ ਹਿੰਸਾ ਦੀ ਨਿੰਦਾ ਕੀਤੀ। ਕਵਾਡ ਹੈੱਡ ਆਫ ਸਟੇਟ ਨੇ ਕਿਹਾ ਕਿ ਅਸੀਂ ਸੀਮਾ ਪਾਰ ਅੱਤਵਾਦੀ (Terrorist) ਗਤੀਵਿਧੀਆਂ ਅਤੇ ਹਿੰਸਕ ਕੱਟੜਪੰਥ ਦੀ ਨਿੰਦਾ ਕਰਦੇ ਹਾਂ। ਸਾਰੇ ਦੇਸ਼ਾਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਅਸੀਂ ਅੱਤਵਾਦ ਦੇ ਖਿਲਾਫ ਇੱਕ ਦੂਜੇ ਦਾ ਸਹਿਯੋਗ ਕਰਨ ਲਈ ਵਚਨਬੱਧ ਹਾਂ।
ਅੱਤਵਾਦ ਖਿਲਾਫ ਕੰਮ ਕਰਨ ਦਾ ਸੰਕਲਪ
ਕਵਾਡ ਮੁਖੀਆਂ ਨੇ ਕਿਹਾ ਕਿ ਅਸੀਂ ਅੱਤਵਾਦ ਵਰਗੇ ਖਤਰਿਆਂ ਨੂੰ ਰੋਕਣ ਅਤੇ ਖੋਜਣ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਾਂਗੇ। ਅਸੀਂ ਸਰਹੱਦ ਪਾਰ ਤੋਂ ਹੋ ਰਹੀਆਂ ਅੱਤਵਾਦੀ ਗਤੀਵਿਧੀਆਂ ਦਾ ਜਵਾਬ ਦੇਣ ਲਈ ਦ੍ਰਿੜ ਹਾਂ। ਕਵਾਡ ਦੇ ਸਾਰੇ ਦੇਸ਼ ਅੱਤਵਾਦੀ ਹਮਲਿਆਂ ਦੀ ਜਵਾਬਦੇਹੀ ਵੀ ਤੈਅ ਕਰਨਗੇ।
PM @narendramodi joined PM @AlboMP of Australia, PM @kishida230 of Japan and President @JoeBiden of USA @POTUS for the 3rd in-person Quad Leaders Summit.
Leaders reviewed efforts to address Indo-Pacifics priorities on health security, climate change, critical and emerging pic.twitter.com/8wvg7BBki7
ਇਹ ਵੀ ਪੜ੍ਹੋ
— Arindam Bagchi (@MEAIndia) May 20, 2023
ਮੁੰਬਈ 26/11-ਪਠਾਨਕੋਟ ਹਮਲੇ ਦੀ ਨਿੰਦਾ ਕੀਤੀ
ਕੁਆਡ ਹੈੱਡਸ ਆਫ਼ ਸਟੇਟ ਨੇ ਮੁੰਬਈ 26/11 ਅਤੇ ਪਠਾਨਕੋਟ (Pathankot) ਵਰਗੇ ਵੱਡੇ ਹਮਲਿਆਂ ਸਮੇਤ ਭਾਰਤ ਵਿੱਚ ਸਾਰੇ ਅੱਤਵਾਦੀ ਹਮਲਿਆਂ ਦੀ ਨਿੰਦਾ ਕੀਤੀ। ਸਾਰਿਆਂ ਨੇ ਕਿਹਾ ਕਿ ਇਸ ਸਾਲ ਮਾਰਚ 2023 ਵਿੱਚ ਕਵਾਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਹੋਈ ਸੀ। ਇਸ ਦੌਰਾਨ ਅੱਤਵਾਦ ਵਿਰੁੱਧ ਨਵੇਂ ਕਾਰਜ ਸਮੂਹ ਦਾ ਐਲਾਨ ਕੀਤਾ ਗਿਆ। ਹੁਣ ਇਸ ਰਾਹੀਂ ਅਸੀਂ ਸਾਰੇ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਾਂਗੇ।
ਚੀਨ ਨੂੰ ਦਿੱਤਾ ਸਖਤ ਸੰਦੇਸ਼
ਦੱਸ ਦੇਈਏ ਕਿ ਕਵਾਡ ਦੇਸ਼ਾਂ ਦੇ ਨੇਤਾਵਾਂ ਨੇ ਵੀ ਚੀਨ ਨੂੰ ਸਖਤ ਸੰਦੇਸ਼ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸਾਡਾ ਗਠਜੋੜ ਚੀਨ ਦੀ ਵਿਸਤਾਰਵਾਦੀ ਸੋਚ ਵਿਰੁੱਧ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਕੰਮ ਕਰਦਾ ਰਹੇਗਾ। ਇਸ ਦੇ ਨਾਲ ਹੀ ਜਾਪਾਨ ਦੇ ਪੀਐਮ ਕਿਸ਼ਿਦਾ ਅਤੇ ਪੀਐਮ ਮੋਦੀ ਨੇ ਕਿਹਾ ਕਿ ਕਵਾਡ ਆਪਣੇ ਉਦੇਸ਼ ਵਿੱਚ ਸਹੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।
2024 ਵਿੱਚ ਭਾਰਤ ਵਿੱਚ ਕਵਾਡ ਕਾਨਫਰੰਸ ਹੋਵੇਗੀ
ਦੱਸ ਦੇਈਏ ਕਿ ਭਾਰਤ ਅਗਲੇ ਸਾਲ ਕਵਾਡ ਸਮਿਟ ਦੀ ਮੇਜ਼ਬਾਨੀ ਕਰੇਗਾ। ਪੀਐਮ ਮੋਦੀ ਨੇ ਕਵਾਡ ਦੇਸ਼ਾਂ ਦੇ ਮੁਖੀਆਂ ਨਾਲ ਮੀਟਿੰਗ ਵਿੱਚ ਕਿਹਾ ਕਿ ਅਗਲੇ ਸਾਲ ਸਾਡੇ ਦੇਸ਼ ਵਿੱਚ ਕਵਾਡ ਸੰਮੇਲਨ ਦੀ ਮੇਜ਼ਬਾਨੀ ਕਰਕੇ ਸਾਨੂੰ ਬਹੁਤ ਖੁਸ਼ੀ ਹੋਵੇਗੀ। ਪੀਐਮ ਮੋਦੀ ਨੇ ਕਿਹਾ ਕਿ ਉਹ ਕਵਾਡ ਸਮਿਟ ਵਿੱਚ ਹਿੱਸਾ ਲੈ ਕੇ ਬਹੁਤ ਖੁਸ਼ ਹਨ।