Gangster Deport: ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਦੇ ਗੁਰਗੇ ਅੰਮ੍ਰਿਤਪਾਲ ਹੇਅਰ ਨੂੰ ਲਿਆਂਦਾ ਭਾਰਤ, NIA ਵੱਲੋਂ ਗ੍ਰਿਫ਼ਤਾਰ
ਫਿਲੀਪੀਨਜ਼ 'ਚ ਬੈਠ ਕੇ ਭਾਰਤ ਖਿਲਾਫ ਸਾਜ਼ਿਸ਼ ਰਚਣ ਵਾਲੇ ਅੰਮ੍ਰਿਤਪਾਲ ਹੇਅਰ ਨੂੰ ਭਾਰਤ ਲਿਆਂਦਾ ਗਿਆ ਹੈ। ਵੀਰਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ। ਐਨਆਈਏ ਦੇ ਅਧਿਕਾਰੀ ਇੱਥੇ ਪਹਿਲਾਂ ਹੀ ਮੌਜੂਦ ਸਨ। ਐਨਆਈਏ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ।

Gangster Deport: ਕੈਨੇਡਾ ‘ਚ ਬੈਠੇ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਅਤੇ ਅੱਤਵਾਦੀ ਸੁੱਖਾ ਦੂਨੀ ਦੇ ਕਰੀਬੀ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਹੈ। ਅੰਮ੍ਰਿਤਪਾਲ ਨੂੰ ਫਿਲੀਪੀਨਜ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਭਾਰਤ ਲਿਆਂਦਾ ਗਿਆ ਹੈ।
ਅੰਮ੍ਰਿਤਪਾਲ ਸਿੰਘ ਹੇਅਰ ਖਾਲਿਸਤਾਨ ਟਾਈਗਰ ਫੋਰਸ (KTF) ਨਾਲ ਜੁੜਿਆ ਹੋਇਆ ਹੈ। ਇਹ ਦੋਵੇਂ ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਹਨ। ਅਰਸ਼ ਡੱਲਾ ਕੈਨੇਡਾ ਵਿੱਚ ਬੈਠ ਕੇ ਸਾਜ਼ਿਸ਼ ਰੱਚਦਾ ਹੈ ਅਤੇ ਖਤਰਨਾਕ ਯੋਜਨਾਵਾਂ ਤਿਆਰ ਕਰਦਾ ਹੈ। ਅੰਮ੍ਰਿਤਪਾਲ ਹੇਅਰ ਫਿਲੀਪੀਨਜ਼ ਵਿੱਚ ਬੈਠ ਕੇ ਉਸ ਨੂੰ ਅੱਗੇ ਲੈ ਕੇ ਆਉਂਦਾ ਸੀ।
ਅੱਤਵਾਦੀ ਅਰਸ਼ ਡੱਲਾ ਦੇ ਕਰੀਬੀ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਵੀਰਵਾਰ ਦੇਰ ਰਾਤ ਭਾਰਤ ਲਿਆਂਦਾ ਗਿਆ। ਇਸ ਤੋਂ ਬਾਅਦ ਐਨਆਈਏ ਨੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ। ਅਰਸ਼ ਡੱਲਾ ਨੂੰ ਇਸ ਸਾਲ ਗ੍ਰਹਿ ਮੰਤਰਾਲੇ (Home Ministry) ਨੇ ਵੀ ਅੱਤਵਾਦੀ ਘੋਸ਼ਿਤ ਕੀਤਾ ਸੀ। ਉਸਦਾ ਅਸਲੀ ਨਾਮ ਅਰਸ਼ਦੀਪ ਸਿੰਘ ਗਿੱਲ ਹੈ। ਡੱਲਾ ਪੂਰੀ ਕਾਰਵਾਈ ਦੀ ਯੋਜਨਾ ਬਣਾਉਂਦਾ ਸੀ। ਫਿਲੀਪੀਨਜ਼ ‘ਚ ਬੈਠ ਕੇ ਗੈਂਗਸਟਰ ਮਨਪ੍ਰੀਤ ਅਤੇ ਅੰਮ੍ਰਿਤਪਾਲ ਉਸ ਦੀ ਦੇਖਭਾਲ ਕਰਦੇ ਸਨ।