AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਮਨਾਉਣ ਗਏ ਸਨ ਖ਼ੁਸ਼ੀਆਂ, ਪਰਤੀਆਂ ਲਾਸ਼ਾਂ… ਵੀਅਤਨਾਮ ‘ਚ LAVA ਕਰਮਚਾਰੀਆਂ ਦੇ ਇੰਸੈਂਟਿਵ ਟ੍ਰਿਪ ਦਾ ਦਰਦਨਾਕ ਅੰਤ

ਵੀਅਤਨਾਮ ਦੇ ਫੂ ਕਵੋਕ ਟਾਪੂ 'ਤੇ ਸ਼ਨੀਵਾਰ ਯਾਨੀ 11 ਜੁਲਾਈ ਨੂੰ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਟੂਰਿਸਟ ਕਿਸ਼ਤੀ ਪਲਟਣ ਕਾਰਨ 15 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਮਾਰੇ ਗਏ ਸਾਰੇ 15 ਭਾਰਤੀ ਮੋਬਾਈਲ ਬਣਾਉਣ ਵਾਲੀ ਪ੍ਰਸਿੱਧ ਕੰਪਨੀ 'ਲਾਵਾ ਮੋਬਾਈਲਜ਼' ਨਾਲ ਜੁੜੇ ਹੋਏ ਸਨ।

ਮਨਾਉਣ ਗਏ ਸਨ ਖ਼ੁਸ਼ੀਆਂ, ਪਰਤੀਆਂ ਲਾਸ਼ਾਂ... ਵੀਅਤਨਾਮ 'ਚ LAVA ਕਰਮਚਾਰੀਆਂ ਦੇ ਇੰਸੈਂਟਿਵ ਟ੍ਰਿਪ ਦਾ ਦਰਦਨਾਕ ਅੰਤ
tv9-punjabi
| Published: 12 Jul 2026 11:37 AM IST
Share

ਵੀਅਤਨਾਮ ਦੇ ਫੂ ਕਵੋਕ ਟਾਪੂ ‘ਤੇ ਸ਼ਨੀਵਾਰ ਯਾਨੀ 11 ਜੁਲਾਈ ਨੂੰ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਟੂਰਿਸਟ ਕਿਸ਼ਤੀ ਪਲਟਣ ਕਾਰਨ 15 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਮਾਰੇ ਗਏ ਸਾਰੇ 15 ਭਾਰਤੀ ਮੋਬਾਈਲ ਬਣਾਉਣ ਵਾਲੀ ਪ੍ਰਸਿੱਧ ਕੰਪਨੀ ‘ਲਾਵਾ ਮੋਬਾਈਲਜ਼’ ਨਾਲ ਜੁੜੇ ਹੋਏ ਸਨ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਨ੍ਹਾਂ ਮ੍ਰਿਤਕਾਂ ਵਿੱਚ 14 ਡੀਲਰ ਤੇ ਡਿਸਟ੍ਰੀਬਿਊਟਰ ਅਤੇ ਇੱਕ ਕੰਪਨੀ ਦਾ ਕਰਮਚਾਰੀ ਸ਼ਾਮਲ ਸੀ। ਮ੍ਰਿਤਕਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਇਹ ਟ੍ਰਿਪ ਲਾਵਾ ਕੰਪਨੀ ਵੱਲੋਂ ਉਨ੍ਹਾਂ ਦੇ ਬਿਹਤਰ ਪ੍ਰਦਰਸ਼ਨ ਦੇ ਬਦਲੇ ਇੱਕ ਇਨਾਮ ਵਜੋਂ ਦਿੱਤਾ ਗਿਆ ਸੀ।

ਮ੍ਰਿਤਕਾਂ ਵਿੱਚ 10 ਤਾਮਿਲਨਾਡੂ, 3 ਆਂਧਰਾ ਪ੍ਰਦੇਸ਼ ਅਤੇ 2 ਕੇਰਲ ਦੇ ਰਹਿਣ ਵਾਲੇ

ਭਾਰਤੀ ਦੂਤਾਵਾਸ ਵੱਲੋਂ ਜਾਰੀ ਕੀਤੀ ਗਈ ਮ੍ਰਿਤਕਾਂ ਦੀ ਅਧਿਕਾਰਤ ਸੂਚੀ ਦੇ ਅਨੁਸਾਰ, ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਵਿੱਚੋਂ 10 ਵਿਅਕਤੀ ਤਾਮਿਲਨਾਡੂ ਦੇ, 3 ਆਂਧਰਾ ਪ੍ਰਦੇਸ਼ ਦੇ ਅਤੇ 2 ਕੇਰਲ ਦੇ ਰਹਿਣ ਵਾਲੇ ਸਨ। ਦੂਤਾਵਾਸ ਵੱਲੋਂ ਜਾਰੀ ਸੂਚੀ ਮੁਤਾਬਕ ਤਾਮਿਲਨਾਡੂ ਤੋਂ ਮਾਰੇ ਗਏ ਲੋਕਾਂ ਵਿੱਚ ਜੇ. ਸੇਂਥਿਲ ਕੁਮਾਰ, ਏ. ਮੁਰੂਗਾ ਪ੍ਰਭੂ, ਸਨ. ਸ੍ਰੀਧਰ, ਸ਼ੇਖ ਅਬਦੁੱਲਾ ਅਬਦੁਲ ਮਜੀਦ, ਐਨ. ਬਾਲਾਜੀ, ਸੀ. ਬੀ. ਵਿਨੈ ਕੁਮਾਰ, ਐਸ. ਰਵੀਸ਼ੰਕਰ, ਐਸ. ਸੰਤੋਸ਼ ਕੁਮਾਰ, ਕੇ. ਬਾਬੂ ਅਤੇ ਐਸ. ਅਲਗੁਰਾਜਨ ਦਾ ਨਾਮ ਸ਼ਾਮਲ ਹੈ।

ਦੂਜੇ ਪਾਸੇ, ਆਂਧਰਾ ਪ੍ਰਦੇਸ਼ ਦੇ ਕਡੱਪਾ ਤੋਂ ਮੁਡੀਅਮ ਸ੍ਰੀਧਰ, ਮਛਲੀਪਟਨਮ ਦੀ ਰਹਿਣ ਵਾਲੀ 35 ਸਾਲਾ ਗੇਲੀ ਜੈਸ਼੍ਰੀ ਅਤੇ ਸ੍ਰੀ ਸਤਿਆ ਸਾਈਂ ਜ਼ਿਲ੍ਹੇ ਦੇ 41 ਸਾਲਾ ਐਨ. ਰਵੀ ਤੇਜਾ ਵੀ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ। ਦੱਸਿਆ ਗਿਆ ਹੈ ਕਿ ਗੇਲੀ ਜੈਸ਼੍ਰੀ ਦੇ ਪਤੀ ਵੀ ਉਨ੍ਹਾਂ ਦੇ ਨਾਲ ਕਿਸ਼ਤੀ ‘ਤੇ ਸਵਾਰ ਸਨ, ਜੋ ਫਿਲਹਾਲ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ। ਇਸ ਦੇ ਨਾਲ ਹੀ ਕੇਰਲ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਹਾਦਸੇ ਵਿੱਚ ਕੇਰਲ ਦੇ ਕੋੱਟਾਰਾਕੱਰਾ ਦੇ ਰਹਿਣ ਵਾਲੇ ਸੀ. ਥਾਮਸ ਅਤੇ ਉਨ੍ਹਾਂ ਦੀ ਪਤਨੀ ਲੋਵੇਨੀ ਦੀ ਵੀ ਮੌਤ ਹੋ ਗਈ ਹੈ।

ਲਾਵਾ ਮੋਬਾਈਲਜ਼ ਨੇ ਕਿਹਾ- ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਸੰਪਰਕ ਵਿੱਚ ਹਾਂ

ਲਾਵਾ ਮੋਬਾਈਲਜ਼ ਨੇ ਇਸ ਮੰਦਭਾਗੀ ਘਟਨਾ ‘ਤੇ ਆਪਣਾ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਹੀ ਉਹ ਵੀਅਤਨਾਮ ਵਿੱਚ ਭਾਰਤੀ ਦੂਤਾਵਾਸ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਲਗਾਤਾਰ ਰਾਬਤਾ ਕਾਇਮ ਰੱਖੇ ਹੋਏ ਹਨ। ਕੰਪਨੀ ਮ੍ਰਿਤਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਕੰਪਨੀ ਦੀਆਂ ਵਿਸ਼ੇਸ਼ ਟੀਮਾਂ ਪ੍ਰਭਾਵਿਤ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ।

ਕਿਵੇਂ ਵਾਪਰਿਆ ਇਹ ਭਿਆਨਕ ਹਾਦਸਾ?

ਤਾਮਿਲਨਾਡੂ ਦੇ ਰਹਿਣ ਵਾਲੇ ਅਤੇ ਇਸ ਹਾਦਸੇ ਵਿੱਚੋਂ ਸੁਰੱਖਿਅਤ ਬਚੇ ਮੁਰੂਗਰਾਜ ਨੇ ਹਾਦਸੇ ਦੇ ਖ਼ੌਫ਼ਨਾਕ ਮੰਜ਼ਰ ਬਾਰੇ ਦੱਸਦਿਆਂ ਕਿਹਾ ਕਿ ਸ਼ਨੀਵਾਰ 11 ਜੁਲਾਈ ਦੀ ਸਵੇਰ ਨੂੰ ਜਦੋਂ ਕਿਸ਼ਤੀ ਸਮੁੰਦਰ ਵਿੱਚ ਲਗਭਗ 2 ਕਿਲੋਮੀਟਰ ਦੂਰ ਜਾ ਚੁੱਕੀ ਸੀ, ਤਾਂ ਉਸੇ ਦੌਰਾਨ ਸਮੁੰਦਰ ਵਿੱਚ ਇੱਕ ਬਹੁਤ ਵੱਡੀ ਲਹਿਰ ਉੱਠੀ। ਇਸ ਲਹਿਰ ਦੇ ਟਕਰਾਉਣ ਨਾਲ ਕਿਸ਼ਤੀ ਸੱਜੇ ਪਾਸੇ ਝੁਕ ਗਈ, ਜਿਸ ਕਾਰਨ ਸਾਰੇ ਯਾਤਰੀ ਇੱਕ-ਦੂਜੇ ਦੇ ਉੱਪਰ ਜਾ ਡਿੱਗੇ। ਕਿਸ਼ਤੀ ਦੇ ਪਲਟਣ ਸਮੇਂ ਉੱਥੇ ਪੈਦਾ ਹੋਏ ਦਬਾਅ ਨੂੰ ਕੋਈ ਸੰਭਾਲ ਨਹੀਂ ਸਕਿਆ। ਮੁਰੂਗਰਾਜ ਨੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਖਿੜਕੀ ਰਾਹੀਂ ਬਾਹਰ ਨਿਕਲੇ ਅਤੇ ਰੇਲਿੰਗ ਨੂੰ ਫੜ ਲਿਆ, ਜਦਕਿ ਕਈ ਹੋਰ ਲੋਕ ਦੇਖਦੇ ਹੀ ਦੇਖਦੇ ਸਮੁੰਦਰ ਦੀਆਂ ਲਹਿਰਾਂ ਵਿੱਚ ਸਮਾ ਗਏ।

ਪੀਐਮ ਮੋਦੀ, ਰਾਹੁਲ ਗਾਂਧੀ ਨੇ ਜਤਾਇਆ ਦੁੱਖ

ਵੀਅਤਨਾਮ ਵਿੱਚ ਵਾਪਰੀ ਇਸ ਵੱਡੀ ਤ੍ਰਾਸਦੀ ‘ਤੇ ਦੇਸ਼ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਕਿ ਵੀਅਤਨਾਮ ਦੇ ਨੇੜੇ ਭਾਰਤੀ ਨਾਗਰਿਕਾਂ ਦੀ ਕਿਸ਼ਤੀ ਦੁਰਘਟਨਾ ਦੀ ਖ਼ਬਰ ਸੁਣ ਕੇ ਉਨ੍ਹਾਂ ਦਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਹੈ। ਦੂਜੇ ਪਾਸੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਘਟਨਾ ਨੂੰ ਬੇਹੱਦ ਦੁਖਦਾਈ ਅਤੇ ਪਰੇਸ਼ਾਨ ਕਰਨ ਵਾਲੀ ਦੱਸਿਆ। ਇਸ ਤੋਂ ਇਲਾਵਾ ਦੇਸ਼ ਦੇ ਰਾਸ਼ਟਰਪਤੀ ਦ੍ਰੌपदी ਮੁਰਮੂ ਨੇ ਵੀ ਇਸ ਮੰਦਭਾਗੇ ਹਾਦਸੇ ‘ਤੇ ਗਹਿਰੇ ਸੋਕ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।

Follow Us
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ...
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ...
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ...
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ...
ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ... ਹਾਈਕਮਾਨ ਦਾ ਫੈਸਲਾ ਪੱਥਰ ਦੀ ਲਕੀਰ...ਰਾਜਾ ਵੜਿੰਗ ਨੂੰ ਬਦਲਣ 'ਤੇ ਬੋਲੇ ਭੁਪੇਸ਼ ਬਘੇਲ
ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ... ਹਾਈਕਮਾਨ ਦਾ ਫੈਸਲਾ ਪੱਥਰ ਦੀ ਲਕੀਰ...ਰਾਜਾ ਵੜਿੰਗ ਨੂੰ ਬਦਲਣ 'ਤੇ ਬੋਲੇ ਭੁਪੇਸ਼ ਬਘੇਲ...
ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ, ਮੁਹਾਲੀ ਚ ਖੁਲ੍ਹਣ ਜਾ ਰਿਹਾ ਸਤਿਕਾਰ ਘਰ
ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ, ਮੁਹਾਲੀ ਚ ਖੁਲ੍ਹਣ ਜਾ ਰਿਹਾ ਸਤਿਕਾਰ ਘਰ...
FBI Hard Ball Operation: FBI ਨੇ ਗੋਲਡੀ ਬਰਾੜ 'ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ
FBI Hard Ball Operation: FBI ਨੇ ਗੋਲਡੀ ਬਰਾੜ 'ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ...
Satluj: ਜਸਵੰਤ ਖਾਲੜਾ ਕਿਵੇਂ ਹੋਏ ਅਗਵਾ? ਦੋਸਤ ਤੇ ਚਸ਼ਮਦੀਦ ਰਾਜੀਵ ਸਿੰਘ ਨੇ Tv9 ਪੰਜਾਬੀ 'ਤੇ ਦੱਸਿਆ ਸੱਚ
Satluj: ਜਸਵੰਤ ਖਾਲੜਾ ਕਿਵੇਂ ਹੋਏ ਅਗਵਾ? ਦੋਸਤ ਤੇ ਚਸ਼ਮਦੀਦ ਰਾਜੀਵ ਸਿੰਘ ਨੇ Tv9 ਪੰਜਾਬੀ 'ਤੇ ਦੱਸਿਆ ਸੱਚ...
Satluj: ਸਤਲੁਜ ਨੂੰ OTT ਤੋਂ ਹਟਾਉਣ ਤੋਂ ਨਰਾਜ ਅੰਮ੍ਰਿਤਸਰ ਦੇ ਲੋਕ, ਮੁੜ ਸਟ੍ਰੀਮਿੰਗ ਦੀ ਮੰਗ
Satluj: ਸਤਲੁਜ ਨੂੰ OTT ਤੋਂ ਹਟਾਉਣ ਤੋਂ ਨਰਾਜ ਅੰਮ੍ਰਿਤਸਰ ਦੇ ਲੋਕ, ਮੁੜ ਸਟ੍ਰੀਮਿੰਗ ਦੀ ਮੰਗ...