AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅਮਰੀਕਾ ਨੇ ਮੰਗਿਆ ਬਹੁਤ ਜ਼ਿਆਦਾ, ਦਿੱਤਾ ਘੱਟ… ਕੈਨੇਡੀਅਨ PM ਨੇ ਠੁਕਰਾਈ ਟਰੰਪ ਦੀ ਡੀਲ

ਦੋ ਗੁਆਂਢੀ ਅਤੇ ਰਵਾਇਤੀ ਸਹਿਯੋਗੀ ਮੁਲਕਾਂ ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਸਬੰਧਾਂ ਨੂੰ ਲੈ ਕੇ ਤਣਾਅ ਹੋਰ ਡੂੰਘਾ ਹੋ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ਨੀਵਾਰ ਨੂੰ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਅਮਰੀਕਾ ਨੇ ਵਪਾਰਕ ਗੱਲਬਾਤ ਦੌਰਾਨ ਮੰਗਾਂ ਬਹੁਤ ਜ਼ਿਆਦਾ ਰੱਖੀਆਂ ਜਦਕਿ ਬਦਲੇ ਵਿੱਚ ਬਹੁਤ ਘੱਟ ਪੇਸ਼ਕਸ਼ ਕੀਤੀ।

ਅਮਰੀਕਾ ਨੇ ਮੰਗਿਆ ਬਹੁਤ ਜ਼ਿਆਦਾ,  ਦਿੱਤਾ ਘੱਟ... ਕੈਨੇਡੀਅਨ PM ਨੇ ਠੁਕਰਾਈ ਟਰੰਪ ਦੀ ਡੀਲ
Photo: PTI
tv9-punjabi
| Updated On: 24 Aug 2026 10:52 AM IST
Share

ਦੋ ਗੁਆਂਢੀ ਅਤੇ ਰਵਾਇਤੀ ਸਹਿਯੋਗੀ ਮੁਲਕਾਂ ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਸਬੰਧਾਂ ਨੂੰ ਲੈ ਕੇ ਤਣਾਅ ਹੋਰ ਡੂੰਘਾ ਹੋ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ਨੀਵਾਰ ਨੂੰ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਅਮਰੀਕਾ ਨੇ ਵਪਾਰਕ ਗੱਲਬਾਤ ਦੌਰਾਨ ਮੰਗਾਂ ਬਹੁਤ ਜ਼ਿਆਦਾ ਰੱਖੀਆਂ ਜਦਕਿ ਬਦਲੇ ਵਿੱਚ ਬਹੁਤ ਘੱਟ ਪੇਸ਼ਕਸ਼ ਕੀਤੀ। ਇਸੇ ਕਾਰਨ ਕੈਨੇਡਾ ਨੇ ਅਮਰੀਕੀ ਪ੍ਰਸਤਾਵ ਨੂੰ ਇੱਕ ਘਟੀਆ ਸਮਝੌਤਾ (ਖ਼ਰਾਬ ਡੀਲ) ਕਰਾਰ ਦਿੰਦਿਆਂ ਸਿਰੇ ਤੋਂ ਰੱਦ ਕਰ ਦਿੱਤਾ ਹੈ। ਇਸ ਘਟਨਾਕ੍ਰਮ ਮਗਰੋਂ ਦੋਵਾਂ ਦੇਸ਼ਾਂ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਦੁਵੱਲੇ ਸਬੰਧਾਂ ਵਿੱਚ ਭਾਰੀ ਕੁੜੱਤਣ ਪੈਦਾ ਹੋ ਗਈ ਹੈ।

ਪ੍ਰਧਾਨ ਮੰਤਰੀ ਕਾਰਨੀ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਵਾਰਤਾ ਦੀ ਸ਼ੁਰੂਆਤ ਕਾਫ਼ੀ ਸਾਕਾਰਾਤਮਕ ਰਹੀ ਸੀ। ਹਾਲਾਂਕਿ, ਬਾਅਦ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਜਿਹੀਆਂ ਸਖ਼ਤ ਸ਼ਰਤਾਂ ਥੋਪ ਦਿੱਤੀਆਂ, ਜਿਨ੍ਹਾਂ ਨੂੰ ਸਵੀਕਾਰ ਕਰਨਾ ਕੈਨੇਡਾ ਦੇ ਹਿੱਤ ਵਿੱਚ ਨਹੀਂ ਸੀ। ਕਾਰਨੀ ਨੇ ਅਮਰੀਕਾ ‘ਤੇ ਦੋ-ਪੱਖੀ ਆਰਥਿਕ ਰਿਸ਼ਤਿਆਂ ਨੂੰ ਹਥਿਆਰ ਵਜੋਂ ਵਰਤਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਆਰਥਿਕ ਭਾਈਵਾਲੀ ਵਿੱਚ ਭਰੋਸਾ ਬਹੁਤ ਕਮਜ਼ੋਰ ਹੋਇਆ ਹੈ ਅਤੇ ਉਸ ਦੀ ਵਚਨਬੱਧਤਾ ਹੁਣ ਪੈਂਸਿਲ ਨਾਲ ਲਿਖੀ ਲਿਖਤ ਵਰਗੀ ਜਾਪਦੀ ਹੈ, ਜਿਸ ਨੂੰ ਕਦੇ ਵੀ ਮਿਟਾਇਆ ਜਾ ਸਕਦਾ ਹੈ।

‘ਇਹ ਕੈਨੇਡਾ ‘ਤੇ ਹਮਲਾ, ਸਾਡੇ ਕੋਲ ਜਵਾਬ ਦੇਣ ਦੀ ਪੂਰੀ ਸਮਰੱਥਾ’: ਕਾਰਨੀ

ਅਮਰੀਕਾ ਵੱਲੋਂ ਲਗਾਏ ਗਏ ਨਵੇਂ ਟੈਰਿਫ਼ਾਂ ਦੀ ਕਰੜੀ ਨਿਖੇਧੀ ਕਰਦਿਆਂ ਕਾਰਨੀ ਨੇ ਕਿਹਾ ਕਿ ਇਨ੍ਹਾਂ ਟੈਕਸਾਂ ਰਾਹੀਂ ਕੈਨੇਡਾ ਦੀ ਆਰਥਿਕਤਾ ‘ਤੇ ਸਿੱਧਾ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਜਦੋਂ ਤੁਹਾਡੇ ‘ਤੇ ਹਮਲਾ ਹੁੰਦਾ ਹੈ ਤਾਂ ਤੁਸੀਂ ਇੱਕ ਤਰ੍ਹਾਂ ਨਾਲ ਯੁੱਧ ਦੀ ਸਥਿਤੀ ਵਿੱਚ ਹੁੰਦੇ ਹੋ।” ਕਾਰਨੀ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਕੋਲ ਅਮਰੀਕਾ ਦੇ ਇਸ ਕਦਮ ਦਾ ਢੁਕਵਾਂ ਜਵਾਬ ਦੇਣ ਲਈ ਲੋੜੀਂਦੇ ਸਰੋਤ, ਮਜ਼ਬੂਤੀ ਅਤੇ ਠੋਸ ਰਣਨੀਤੀ ਮੌਜੂਦ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਅਮਰੀਕੀ ਸਟੀਲ, ਐਲੂਮੀਨੀਅਮ ਅਤੇ ਵਾਹਨਾਂ ‘ਤੇ ਲਗਾਏ ਗਏ ਆਪਣੇ ਬਾਕੀ ਜਵਾਬੀ ਟੈਰਿਫ਼ ਹਟਾਉਣ ਲਈ ਸਹਿਮਤ ਸੀ। ਇਸ ਦੇ ਬਦਲੇ ਕੈਨੇਡਾ ਚਾਹੁੰਦਾ ਸੀ ਕਿ ਅਮਰੀਕਾ ਵੀ ਆਪਣੇ ਟੈਰਿਫ਼ਾਂ ਵਿੱਚ ਵੱਡੀ ਕਟੌਤੀ ਕਰੇ ਅਤੇ ਨਾਲ ਹੀ ਕੈਨੇਡਾ ਦੇ ਸੂਬਿਆਂ ਨੂੰ ਅਮਰੀਕੀ ਸ਼ਰਾਬ ਦੀ ਵਿਕਰੀ ਮੁੜ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਪਰ ਕਾਰਨੀ ਮੁਤਾਬਕ, ਅਮਰੀਕਾ ਦੀਆਂ ਆਖ਼ਰੀ ਮੰਗਾਂ ਬੇਹੱਦ ਇਕਪਾਸੜ ਅਤੇ ਅਸਵੀਕਾਰਨਯੋਗ ਸਨ।

ਕਿਉਂ ਅਸਫ਼ਲ ਰਹੀ ਵਪਾਰਕ ਵਾਰਤਾ?

ਅਮਰੀਕਾ ਨੇ ਗੱਲਬਾਤ ਦੇ ਆਖ਼ਰੀ ਪਲਾਂ ਵਿੱਚ ਕੁਝ ਅਜਿਹੀਆਂ ਨਵੀਆਂ ਸ਼ਰਤਾਂ ਸਾਹਮਣੇ ਰੱਖ ਦਿੱਤੀਆਂ, ਜਿਨ੍ਹਾਂ ਕਾਰਨ ਸਹਿਮਤੀ ਨਹੀਂ ਬਣ ਸਕੀ। ਇਨ੍ਹਾਂ ਵਿੱਚ ਕੈਨੇਡਾ ਵਿੱਚ ਬਣੀਆਂ ਕਾਰਾਂ ‘ਤੇ ਟੈਰਿਫ਼ ਰਾਹਤ ਘਟਾਉਣਾ, ਕੈਨੇਡਾ ਵੱਲੋਂ ਦੂਜੇ ਮੁਲਕਾਂ ਨਾਲ ਸੁਤੰਤਰ ਵਪਾਰ ਸਮਝੌਤੇ ਕਰਨ ਦੀ ਆਜ਼ਾਦੀ ਨੂੰ ਸੀਮਤ ਕਰਨਾ ਅਤੇ ਕੈਨੇਡਾ ਦੀ ਭਾਸ਼ਾ, ਸੱਭਿਆਚਾਰ ਤੇ ਪ੍ਰਭੂਸੱਤਾ ਨਾਲ ਜੁੜੇ ਸੁਰੱਖਿਆ ਨਿਯਮਾਂ ਨੂੰ ਕਮਜ਼ੋਰ ਕਰਨਾ ਸ਼ਾਮਲ ਸੀ। ਪ੍ਰਧਾਨ ਮੰਤਰੀ ਕਾਰਨੀ ਨੇ ਇਨ੍ਹਾਂ ਸਾਰੀਆਂ ਮੰਗਾਂ ਨੂੰ ਦੇਸ਼ ਹਿੱਤ ਦੇ ਵਿਰੁੱਧ ਦੱਸਦਿਆਂ ਠੁਕਰਾ ਦਿੱਤਾ।

ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿੱਚ ਬੈਠਕ ਬੇਸਿੱਟਾ ਰਹਿਣ ਤੋਂ ਬਾਅਦ ਦੋਵਾਂ ਮੁਲਕਾਂ ਨੇ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਤੁਰੰਤ ਬਾਅਦ ਅਮਰੀਕਾ ਨੇ 20 ਅਰਬ ਡਾਲਰ ਦੇ ਕੈਨੇਡੀਅਨ ਸਮਾਨ ‘ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕਰ ਦਿੱਤਾ। ਇਸ ਦੇ ਜਵਾਬ ਵਜੋਂ ਕੈਨੇਡਾ ਨੇ ਵੀ ਅਮਰੀਕਾ ਤੋਂ ਆਉਣ ਵਾਲੇ ਸਟੀਲ, ਇਲੈਕਟ੍ਰਾਨਿਕਸ ਅਤੇ ਹੋਰ ਵਸਤਾਂ ‘ਤੇ 8 ਸਤੰਬਰ ਤੋਂ ਬਰਾਬਰ ਦਾ ‘ਡਾਲਰ-ਫ਼ਾਰ-ਡਾਲਰ’ ਟੈਰਿਫ਼ ਠੋਕਣ ਦਾ ਐਲਾਨ ਕਰ ਦਿੱਤਾ ਹੈ।

ਕੀ ਭਵਿੱਖ ਵਿੱਚ ਹੋਵੇਗੀ ਅਗਲੀ ਗੱਲਬਾਤ?

ਅਮਰੀਕਾ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਇਸ ਕਾਰਵਾਈ ਦਾ ਬਚਾਅ ਕਰਦਿਆਂ ਕਿਹਾ ਕਿ ਇਨ੍ਹਾਂ ਕਦਮਾਂ ਦਾ ਮਕਸਦ ਅਮਰੀਕੀ ਕਾਮਿਆਂ ਅਤੇ ਸਪਲਾਈ ਚੇਨ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਫ਼ਿਲਹਾਲ ਦੋਵਾਂ ਦੇਸ਼ਾਂ ਵਿਚਾਲੇ ਤੁਰੰਤ ਕੋਈ ਅਗਲੀ ਗੱਲਬਾਤ ਕਰਨ ਦੀ ਯੋਜਨਾ ਨਹੀਂ ਹੈ। ਕਾਰਨੀ ਨੇ ਕਿਹਾ ਕਿ ਵਾਰਤਾ ਦਾ ਟੁੱਟਣਾ ਕੋਈ ਚੰਗੀ ਖ਼ਬਰ ਨਹੀਂ ਹੈ, ਪਰ ਇਸ ਘਟਨਾਕ੍ਰਮ ਨੇ ਕੈਨੇਡਾ ਨੂੰ ਅਮਰੀਕਾ ਨਾਲ ਆਪਣੇ ਵਿਆਪਕ ਆਰਥਿਕ ਸੰਬੰਧਾਂ ਦੀ ਸਮੀਖਿਆ ਕਰਨ ਲਈ ਇੱਕ ਨਵਾਂ ਦ੍ਰਿਸ਼ਟੀਕੋਣ ਜ਼ਰੂਰ ਦਿੱਤਾ ਹੈ।

ਦੋਵਾਂ ਦੇਸ਼ਾਂ ਦਰਮਿਆਨ ਪਿਛਲੇ ਸਾਲ 880 ਅਰਬ ਡਾਲਰ ਦੀਆਂ ਵਸਤਾਂ ਅਤੇ ਸੇਵਾਵਾਂ ਦਾ ਵੱਡਾ ਵਪਾਰ ਹੋਇਆ ਸੀ, ਜਿਸ ਕਾਰਨ ਇਸ ਵਿਵਾਦ ਦਾ ਸਿਆਸੀ ਅਸਰ ਆਰਥਿਕ ਪ੍ਰਭਾਵ ਨਾਲੋਂ ਵੀ ਜ਼ਿਆਦਾ ਗੰਭੀਰ ਹੋ ਸਕਦਾ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਯੂ.ਐੱਸ.ਐੱਮ.ਸੀ.ਏ. (USMCA) ਵਪਾਰ ਸਮਝੌਤੇ ਦੀਆਂ ਸੋਧਾਂ ‘ਤੇ ਵੀ ਆਪਸੀ ਸਹਿਮਤੀ ਬਣਾਉਣੀ ਹੈ, ਜਦਕਿ ਰਾਸ਼ਟਰਪਤੀ ਟਰੰਪ ਮੌਜੂਦਾ ਸਰੂਪ ਵਿੱਚ ਇਸ ਸਮਝੌਤੇ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕੇ ਹਨ।

Follow Us
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ...
Punjab Congress ਦਾ ਪ੍ਰਦਰਸ਼ਨ, ਹਿਰਾਸਤ 'ਚ ਲਏ ਪਾਇਲਟ, ਚੰਨੀ, ਵੜਿੰਗ ਸਮੇਤ ਹੋਰ ਆਗੂਆਂ ਨੂੰ 1 ਘੰਟੇ ਬਾਅਦ ਛੱਡੇ
Punjab Congress ਦਾ ਪ੍ਰਦਰਸ਼ਨ, ਹਿਰਾਸਤ 'ਚ ਲਏ ਪਾਇਲਟ, ਚੰਨੀ, ਵੜਿੰਗ ਸਮੇਤ ਹੋਰ ਆਗੂਆਂ ਨੂੰ 1 ਘੰਟੇ ਬਾਅਦ ਛੱਡੇ...
Gurugram Hit & Run Case: ਮਹਿਲਾ ਬਾਈਕਰ ਸੀਆ ਨੇ ਦੱਸਿਆ ਭਿਆਨਕ ਮੰਜ਼ਰ
Gurugram Hit & Run Case: ਮਹਿਲਾ ਬਾਈਕਰ ਸੀਆ ਨੇ ਦੱਸਿਆ ਭਿਆਨਕ ਮੰਜ਼ਰ...
ਦਿੱਲੀ ਏਅਰਪੋਰਟ 'ਤੇ ਲਾਪਰਵਾਹੀ, ਬਗੈਰ ਇਮੀਗ੍ਰੇਸ਼ਨ ਕਲੀਅਰੈਂਸ ਦੇ ਵਿਦੇਸ਼ ਗਏ 3 ਨਾਗਰਿਕ
ਦਿੱਲੀ ਏਅਰਪੋਰਟ 'ਤੇ ਲਾਪਰਵਾਹੀ, ਬਗੈਰ ਇਮੀਗ੍ਰੇਸ਼ਨ ਕਲੀਅਰੈਂਸ ਦੇ ਵਿਦੇਸ਼ ਗਏ 3 ਨਾਗਰਿਕ...