AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਰਬਜੀਤ ਕੌਰ-ਨਾਸਿਰ ਹੁਸੈਨ ਮਾਮਲੇ ‘ਚ ਨਵਾਂ ਮੋੜ, ਪਹਿਲੀ ਪਤਨੀ ਸਾਇਮਾ ਨੇ ਕੋਰਟ ‘ਚ ਲਗਾਏ ਗੰਭੀਰ ਆਰੋਪ, 6 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ

Sarbjit Kaur: ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਮੁਸਲਿਮ ਪਤੀ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਹੁਸੈਨ ਨੇ ਮੰਗਲਵਾਰ ਨੂੰ ਲਾਹੌਰ ਦੀ ਫੈਮਿਲੀ ਕੋਰਟ ਵਿੱਚ ਆਪਣਾ ਬਿਆਨ ਦਰਜ ਕਰਵਾਇਆ। ਸਾਇਮਾ ਨੇ ਆਪਣੇ ਬਿਆਨ ਵਿੱਚ ਨਾਸਿਰ ਅਤੇ ਸਰਬਜੀਤ ਦੇ ਨਿਕਾਹ ਨੂੰ ਧੋਖਾਧੜੀ ਅਤੇ ਗਲਤ ਤੱਥਾਂ 'ਤੇ ਆਧਾਰਿਤ ਦੱਸਿਆ।

ਸਰਬਜੀਤ ਕੌਰ-ਨਾਸਿਰ ਹੁਸੈਨ ਮਾਮਲੇ 'ਚ ਨਵਾਂ ਮੋੜ, ਪਹਿਲੀ ਪਤਨੀ ਸਾਇਮਾ ਨੇ ਕੋਰਟ 'ਚ ਲਗਾਏ ਗੰਭੀਰ ਆਰੋਪ, 6 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
ਸਰਬਜੀਤ ਕੌਰ ਮਾਮਲੇ ‘ਚ ਨਵਾਂ ਮੋੜ
tv9-punjabi
| Updated On: 16 Sep 2026 14:18 PM IST
Share

ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਮੁਸਲਿਮ ਪਤੀ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਹੁਸੈਨ ਨੇ ਮੰਗਲਵਾਰ ਨੂੰ ਲਾਹੌਰ ਦੀ ਫੈਮਿਲੀ ਕੋਰਟ ਵਿੱਚ ਆਪਣਾ ਬਿਆਨ ਦਰਜ ਕਰਵਾਇਆ। ਸਾਇਮਾ ਨੇ ਨਾਸਿਰ ਅਤੇ ਸਰਬਜੀਤ ਕੌਰ ਖ਼ਿਲਾਫ਼ ਦਿੱਤੇ ਬਿਆਨ ਵਿੱਚ ਆਰੋਪ ਲਗਾਇਆ ਕਿ ਪਾਕਿਸਤਾਨ ਆਉਣ ਤੋਂ ਪਹਿਲਾਂ ਹੀ ਦੋਵਾਂ ਵਿਚਕਾਰ ਅਸ਼ਲੀਲ ਵੀਡੀਓ ਕਾਲਾਂ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਯਾਤਰਾ ਵੀਜ਼ਾ ਮਿਲਣ ਤੋਂ ਪਹਿਲਾਂ ਹੀ ਦੋਵਾਂ ਦੇ ਆਪਸ ਵਿੱਚ ਸਬੰਧ ਸਨ। ਸਾਇਮਾ ਨੇ ਅਦਾਲਤ ਤੋਂ ਨਾਸਿਰ ਨੂੰ ਬੁਲਾ ਕੇ ਦੂਜੇ ਵਿਆਹ ਦੀ ਮਨਜ਼ੂਰੀ ਅਤੇ ਆਰਬਿਟ੍ਰੇਸ਼ਨ ਕੌਂਸਲ ਦੀ ਪ੍ਰਕਿਰਿਆ ਨਾਲ ਸਬੰਧਤ ਸਬੂਤ ਪੇਸ਼ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਨਾਸਿਰ ਖ਼ਿਲਾਫ਼ ਇੱਕ ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਮੰਗ ਵੀ ਕੀਤੀ ਹੈ।

ਉਨ੍ਹਾਂ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਦੇ ਅਨੁਸਾਰ, ਪਾਕਿਸਤਾਨ ਦੇ ਮੁਸਲਿਮ ਫੈਮਿਲੀ ਲਾਅਜ਼ ਆਰਡੀਨੈਂਸ, 1961 ਦੀ ਧਾਰਾ 6(5) ਤਹਿਤ ਦੂਜਾ ਵਿਆਹ ਕਰਨ ਲਈ ਆਰਬਿਟ੍ਰੇਸ਼ਨ ਕੌਂਸਲ ਦੀ ਮਨਜ਼ੂਰੀ ਜ਼ਰੂਰੀ ਹੈ। ਵਕੀਲ ਨੇ ਦਾਅਵਾ ਕੀਤਾ ਕਿ ਬਿਨਾਂ ਮਨਜ਼ੂਰੀ ਦੂਜਾ ਵਿਆਹ ਕਰਨ ‘ਤੇ ਇੱਕ ਸਾਲ ਤੱਕ ਦੀ ਸਜ਼ਾ ਅਤੇ 5 ਲੱਖ ਪਾਕਿਸਤਾਨੀ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਸਾਇਮਾ ਅਤੇ ਭਰਾ ਨਦੀਮ ਨੇ ਅਦਾਲਤ ਵਿੱਚ ਦਿੱਤੀ ਗਵਾਹੀ

ਸਾਇਮਾ ਹੁਸੈਨ ਅਤੇ ਉਨ੍ਹਾਂ ਦੇ ਭਰਾ ਮੁਹੰਮਦ ਨਦੀਮ ਨੇ ਨਾਸਿਰ ਹੁਸੈਨ ਖ਼ਿਲਾਫ਼ ਗਵਾਹ ਵਜੋਂ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ। ਸਾਇਮਾ ਨੇ ਆਰੋਪ ਲਗਾਇਆ ਕਿ ਸਰਬਜੀਤ ਨੇ ਨਾਸਿਰ ਨਾਲ ਮਿਲ ਕੇ ਉਨ੍ਹਾਂ ਦੇ ਘਰ ਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਨੂੰ ਚਾਰ ਬੱਚਿਆਂ ਸਮੇਤ ਘਰ ਤੋਂ ਬਾਹਰ ਕੱਢ ਦਿੱਤਾ। ਉਨ੍ਹਾਂ ਨੇ ਬੱਚਿਆਂ ਦੇ ਗੁਜ਼ਾਰਾ ਭੱਤੇ ਅਤੇ ਰਹਿਣ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਹੈ।

ਵਕੀਲ ਅਲੀ ਚੰਗੇਜ਼ੀ ਸੰਧੂ ਸਾਇਮਾ ਹੁਸੈਨ ਤੋਂ ਇਲਾਵਾ ਸਰਬਜੀਤ ਕੌਰ ਦੇ ਭਾਰਤੀ ਪਤੀ ਕਰਨੈਲ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮਹਿੰਦਰ ਪਾਲ ਸਿੰਘ ਵੱਲੋਂ ਵੀ ਪੈਰਵੀ ਕਰ ਰਹੇ ਹਨ। ਸਰਬਜੀਤ ਕੌਰ ਨੂੰ ਪਾਕਿਸਤਾਨ ਤੋਂ ਡਿਪੋਰਟ ਕੀਤੇ ਜਾਣ ਨਾਲ ਸਬੰਧਤ ਪਟੀਸ਼ਨ ਵੀ ਲਾਹੌਰ ਹਾਈਕੋਰਟ ਵਿੱਚ ਲੰਬਿਤ ਹੈ।

ਜ਼ਿਕਰਯੋਗ ਹੈ ਕਿ ਨਾਸਿਰ ਹੁਸੈਨ ਨੂੰ ਪਹਿਲਾਂ ਹੀ ਅਦਾਲਤ ਵੱਲੋਂ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। 15 ਸਤੰਬਰ ਦੀ ਸੁਣਵਾਈ ਦੌਰਾਨ ਸਾਇਮਾ ਨੇ ਅਸ਼ਲੀਲ ਵੀਡੀਓ ਕਾਲਾਂ, ਨਿਕਾਹ ਤੋਂ ਪਹਿਲਾਂ ਦੇ ਸਬੰਧਾਂ ਅਤੇ ਦੂਜੇ ਵਿਆਹ ਦੀ ਮਨਜ਼ੂਰੀ ਨਾਲ ਜੁੜੇ ਆਰੋਪਾਂ ਤੇ ਆਪਣਾ ਬਿਆਨ ਦਰਜ ਕਰਵਾਇਆ। ਹੁਣ ਇਸ ਮਾਮਲੇ ਵਿੱਚ 6 ਅਕਤੂਬਰ ਨੂੰ ਸੁਣਵਾਈ ਹੋਵੇਗੀ। ਅਦਾਲਤ ਨੇ ਉਸੇ ਦਿਨ ਨਾਸਿਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਸਰਬਜੀਤ ਕੌਰ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ?

4 ਨਵੰਬਰ 2025 ਨੂੰ ਸਿੱਖ ਜਥੇ ਨਾਲ ਪਾਕਿਸਤਾਨ ਪਹੁੰਚੀ: ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ 2025 ਨੂੰ ਕਰੀਬ 1,900 ਤੋਂ ਵੱਧ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਪਹੁੰਚੀ ਸੀ। ਇਹ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਸਬੰਧਤ ਧਾਰਮਿਕ ਸਮਾਗਮਾਂ ਲਈ ਪਾਕਿਸਤਾਨ ਗਿਆ ਸੀ। ਸਰਬਜੀਤ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋਈ ਅਤੇ ਪਾਕਿਸਤਾਨ ਵਿੱਚ ਹੀ ਰੁਕ ਗਈ।

ਨਾਸਿਰ ਨਾਲ ਨਿਕਾਹ ਦੀ ਗੱਲ ਸਾਹਮਣੇ ਆਈ: ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਸਰਬਜੀਤ ਨੇ ਪਾਕਿਸਤਾਨ ਦੇ ਸ਼ੇਖੂਪੁਰਾ ਵਾਸੀ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ। ਨਿਕਾਹ ਤੋਂ ਪਹਿਲਾਂ ਉਸ ਨੇ ਇਸਲਾਮ ਕਬੂਲ ਕਰ ਲਿਆ ਅਤੇ ਆਪਣਾ ਨਾਮ ਨੂਰ ਹੁਸੈਨ ਰੱਖ ਲਿਆ। ਉਸ ਸਮੇਂ ਸਰਬਜੀਤ ਨੇ ਕਿਹਾ ਸੀ ਕਿ ਉਹ ਨਾਸਿਰ ਨੂੰ ਕਈ ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਜਾਣਦੀ ਸੀ ਅਤੇ ਆਪਣੀ ਮਰਜ਼ੀ ਨਾਲ ਨਿਕਾਹ ਕੀਤਾ ਹੈ। ਅਦਾਲਤ ਵਿੱਚ ਵੀ ਉਸ ਨੇ ਜ਼ਬਰਦਸਤੀ ਤੋਂ ਇਨਕਾਰ ਕੀਤਾ ਸੀ।

18 ਨਵੰਬਰ ਨੂੰ ਲਾਹੌਰ ਹਾਈਕੋਰਟ ਪਹੁੰਚੀ ਸਰਬਜੀਤ: ਨਿਕਾਹ ਤੋਂ ਬਾਅਦ ਸਰਬਜੀਤ ਅਤੇ ਨਾਸਿਰ ਨੇ ਲਾਹੌਰ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਉਸ ਦਾ ਆਰੋਪ ਸੀ ਕਿ ਪੁਲਿਸ ਉਸ ਦੇ ਘਰ ਪਹੁੰਚੀ ਅਤੇ ਉਸ ਤੇ ਵਿਆਹ ਖਤਮ ਕਰਨ ਲਈ ਦਬਾਅ ਪਾਇਆ। ਹਾਈਕੋਰਟ ਨੇ ਪੁਲਿਸ ਨੂੰ ਦੋਵਾਂ ਨੂੰ ਪਰੇਸ਼ਾਨ ਨਾ ਕਰਨ ਦੇ ਹੁਕਮ ਦਿੱਤੇ ਸਨ।

ਨਵੰਬਰ ਦੇ ਅਖੀਰ ਵਿੱਚ ਵੀਜ਼ਾ ਅਤੇ ਸੁਰੱਖਿਆ ਦਾ ਸਵਾਲ ਉੱਠਿਆ: ਇਸ ਤੋਂ ਬਾਅਦ ਪਾਕਿਸਤਾਨ ਵਿੱਚ ਸਰਬਜੀਤ ਦੇ ਵੀਜ਼ਾ ਅਤੇ ਉਸ ਦੇ ਪਾਕਿਸਤਾਨ ਵਿੱਚ ਰੁਕਣ ਨੂੰ ਲੈ ਕੇ ਸਵਾਲ ਉੱਠੇ। ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਮਹਿੰਦਰ ਪਾਲ ਸਿੰਘ ਨੇ ਲਾਹੌਰ ਹਾਈਕੋਰਟ ਵਿੱਚ ਸਰਬਜੀਤ ਦੀ ਭਾਰਤ ਵਾਪਸੀ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ।

ਜਨਵਰੀ 2026 ਵਿੱਚ ਵੀਜ਼ਾ ਉਲੰਘਣਾ ਨੂੰ ਲੈ ਕੇ ਕਾਰਵਾਈ: ਪਾਕਿਸਤਾਨ ਦੀ ਇੱਕ ਅਦਾਲਤ ਵਿੱਚ ਸਰਬਜੀਤ ਖ਼ਿਲਾਫ਼ ਵੀਜ਼ਾ ਉਲੰਘਣਾ ਦਾ ਮਾਮਲਾ ਵੀ ਪਹੁੰਚਿਆ। ਪਟੀਸ਼ਨ ਵਿੱਚ ਆਰੋਪ ਲਗਾਇਆ ਗਿਆ ਕਿ ਉਸ ਨੇ ਧਾਰਮਿਕ ਯਾਤਰਾ ਵਾਲੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ। ਇਸ ਦੇ ਨਾਲ ਹੀ ਉਸ ਦੇ ਪਤੀ ਨਾਸਿਰ ਤੇ ਉਸ ਨੂੰ ਕਥਿਤ ਤੌਰ ਤੇ ਪਨਾਹ ਦੇਣ ਦਾ ਆਰੋਪ ਵੀ ਲਗਾਇਆ ਗਿਆ।

ਜਨਵਰੀ ਵਿੱਚ ਸਰਬਜੀਤ ਅਤੇ ਨਾਸਿਰ ਹਿਰਾਸਤ ਵਿੱਚ ਲਏ ਗਏ: ਜਨਵਰੀ ਦੀ ਸ਼ੁਰੂਆਤ ਵਿੱਚ ਸਰਬਜੀਤ ਅਤੇ ਨਾਸਿਰ ਨੂੰ ਪਾਕਿਸਤਾਨ ਵਿੱਚ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਸਾਹਮਣੇ ਆਈ। ਇਸ ਤੋਂ ਬਾਅਦ ਸਰਬਜੀਤ ਨੂੰ ਭਾਰਤ ਭੇਜਣ ਦੀ ਤਿਆਰੀ ਕੀਤੀ ਗਈ। ਪਾਕਿਸਤਾਨੀ ਰੇਂਜਰਜ਼ ਸਰਬਜੀਤ ਨੂੰ ਵਾਘਾ ਬਾਰਡਰ ਤੱਕ ਲੈ ਕੇ ਪਹੁੰਚੇ ਸਨ। ਉਸ ਸਮੇਂ ਉਸ ਦੀ ਭਾਰਤ ਵਾਪਸੀ ਦੀ ਪ੍ਰਕਿਰਿਆ ਚੱਲ ਰਹੀ ਸੀ। ਹਾਲਾਂਕਿ, ਮਾਮਲਾ ਲਾਹੌਰ ਹਾਈਕੋਰਟ ਵਿੱਚ ਹੋਣ ਕਾਰਨ ਇਹ ਪ੍ਰਕਿਰਿਆ ਰੋਕ ਦਿੱਤੀ ਗਈ।

ਫਰਵਰੀ 2026 ਵਿੱਚ ਭਾਰਤੀ ਪਤੀ ਕਰਨੈਲ ਸਿੰਘ ਵੀ ਅਦਾਲਤ ਪਹੁੰਚੇ: ਇਸ ਤੋਂ ਬਾਅਦ ਸਰਬਜੀਤ ਦੇ ਭਾਰਤੀ ਪਤੀ ਕਰਨੈਲ ਸਿੰਘ ਨੇ ਲਾਹੌਰ ਹਾਈਕੋਰਟ ਦਾ ਰੁਖ ਕੀਤਾ ਅਤੇ ਪਾਕਿਸਤਾਨ ਵਿੱਚ ਸਰਬਜੀਤ ਦੇ ਨਿਕਾਹ ਨੂੰ ਚੁਣੌਤੀ ਦਿੱਤੀ। ਅਪ੍ਰੈਲ 2026 ਵਿੱਚ ਲਾਹੌਰ ਹਾਈਕੋਰਟ ਨੇ ਕਰਨੈਲ ਸਿੰਘ ਨੂੰ ਇਸ ਮਾਮਲੇ ਵਿੱਚ ਵਾਧੂ ਦਸਤਾਵੇਜ਼ ਰਿਕਾਰਡ ਤੇ ਰੱਖਣ ਦੀ ਇਜਾਜ਼ਤ ਵੀ ਦਿੱਤੀ। ਉਨ੍ਹਾਂ ਵੱਲੋਂ ਐਡਵੋਕੇਟ ਅਲੀ ਚੰਗੇਜ਼ੀ ਸੰਧੂ ਅਤੇ ਨਵਾਜ਼ ਹੁਸੈਨ ਅਦਾਲਤ ਵਿੱਚ ਪੇਸ਼ ਹੋਏ ਸਨ।

Follow Us
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ...
Punjab Congress ਦਾ ਪ੍ਰਦਰਸ਼ਨ, ਹਿਰਾਸਤ 'ਚ ਲਏ ਪਾਇਲਟ, ਚੰਨੀ, ਵੜਿੰਗ ਸਮੇਤ ਹੋਰ ਆਗੂਆਂ ਨੂੰ 1 ਘੰਟੇ ਬਾਅਦ ਛੱਡੇ
Punjab Congress ਦਾ ਪ੍ਰਦਰਸ਼ਨ, ਹਿਰਾਸਤ 'ਚ ਲਏ ਪਾਇਲਟ, ਚੰਨੀ, ਵੜਿੰਗ ਸਮੇਤ ਹੋਰ ਆਗੂਆਂ ਨੂੰ 1 ਘੰਟੇ ਬਾਅਦ ਛੱਡੇ...
Gurugram Hit & Run Case: ਮਹਿਲਾ ਬਾਈਕਰ ਸੀਆ ਨੇ ਦੱਸਿਆ ਭਿਆਨਕ ਮੰਜ਼ਰ
Gurugram Hit & Run Case: ਮਹਿਲਾ ਬਾਈਕਰ ਸੀਆ ਨੇ ਦੱਸਿਆ ਭਿਆਨਕ ਮੰਜ਼ਰ...
ਦਿੱਲੀ ਏਅਰਪੋਰਟ 'ਤੇ ਲਾਪਰਵਾਹੀ, ਬਗੈਰ ਇਮੀਗ੍ਰੇਸ਼ਨ ਕਲੀਅਰੈਂਸ ਦੇ ਵਿਦੇਸ਼ ਗਏ 3 ਨਾਗਰਿਕ
ਦਿੱਲੀ ਏਅਰਪੋਰਟ 'ਤੇ ਲਾਪਰਵਾਹੀ, ਬਗੈਰ ਇਮੀਗ੍ਰੇਸ਼ਨ ਕਲੀਅਰੈਂਸ ਦੇ ਵਿਦੇਸ਼ ਗਏ 3 ਨਾਗਰਿਕ...
UPI 'ਤੇ ਵੱਡਾ ਫੈਸਲਾ, 2000 ਰੁਪਏ ਤੱਕ ਦੀ ਪੇਮੈਂਟ ਫ੍ਰੀ, ਇਸਤੋਂ ਉੱਤੇ ਲੱਗ ਸਕਦਾ ਹੈ ਚਾਰਜ
UPI  'ਤੇ ਵੱਡਾ ਫੈਸਲਾ, 2000 ਰੁਪਏ ਤੱਕ ਦੀ ਪੇਮੈਂਟ ਫ੍ਰੀ, ਇਸਤੋਂ ਉੱਤੇ ਲੱਗ ਸਕਦਾ ਹੈ ਚਾਰਜ...
Ganesh Chaturthi 2026: ਗਣਪਤੀ ਬੱਪਾ ਲਈ 27,000/KG ਦੇ ਮੋਦਕ! ਕੀ ਹੈ Golden Modak ਦੀ ਖਾਸੀਅਤ?
Ganesh Chaturthi 2026: ਗਣਪਤੀ ਬੱਪਾ ਲਈ 27,000/KG ਦੇ ਮੋਦਕ! ਕੀ ਹੈ Golden Modak ਦੀ ਖਾਸੀਅਤ?...
Global Power Shift : G7 'ਤੇ ਭਾਰੀ ਪੈ ਰਿਹਾ BRICS? De-Dollarization ਨਾਲ ਬਦਲ ਜਾਵੇਗੀ Economy!
Global Power Shift : G7 'ਤੇ ਭਾਰੀ ਪੈ ਰਿਹਾ BRICS? De-Dollarization ਨਾਲ ਬਦਲ ਜਾਵੇਗੀ Economy!...
Womens Asia Cup Final: ਭਾਰਤ ਨੇ 8ਵੀਂ ਵਾਰ ਜਿੱਤਿਆ ਏਸ਼ੀਆ ਕੱਪ, ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ
Womens Asia Cup Final: ਭਾਰਤ ਨੇ 8ਵੀਂ ਵਾਰ ਜਿੱਤਿਆ ਏਸ਼ੀਆ ਕੱਪ, ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ...
60 ਘੰਟੇ ਭਾਰਤ 'ਚ ਰਹੇ ਪੁਤਿਨ, ਬ੍ਰਿਕਸ ਸੰਮੇਲਨ ਤੋਂ ਬਾਅਦ ਰੂਸ ਰਵਾਨਾ
60 ਘੰਟੇ ਭਾਰਤ 'ਚ ਰਹੇ ਪੁਤਿਨ, ਬ੍ਰਿਕਸ ਸੰਮੇਲਨ ਤੋਂ ਬਾਅਦ ਰੂਸ ਰਵਾਨਾ...