ਅਮਰੀਕਾ ਵੱਲੋਂ TRF ਨੂੰ ਅੱਤਵਾਦੀ ਸੰਗਠਨ ਕਰਾਰ, ਪਹਿਲਗਾਮ ਹਮਲੇ ਦੀ ਲਈ ਸੀ ਜ਼ਿੰਮੇਵਾਰੀ
US Ban TRF: ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਕਿਹਾ ਕਿ ਟੀਆਰਐਫ ਹਕੀਕਤ ਵਿੱਚ ਲਸ਼ਕਰ-ਏ-ਤੋਇਬਾ ਦਾ ਹੀ ਇੱਕ 'ਪ੍ਰੌਕਸੀ' ਹੈ। ਲਸ਼ਕਰ ਨੂੰ ਪਹਿਲਾਂ ਹੀ ਸੰਯੁਕਤ ਰਾਸ਼ਟਰ ਤੇ ਅਮਰੀਕਾ ਦੁਆਰਾ ਅੱਤਵਾਦੀ ਸੰਗਠਨ ਕਰਾਰ ਦਿੱਤਾ ਜਾ ਚੁੱਕਾ ਹੈ। TRF ਦੀ ਵਿੱਤੀ ਮਦਦ ਤੇ ਯਾਤਰਾ ਸਰੋਤਾਂ 'ਤੇ ਹੁਣ ਅਮਰੀਕੀ ਪਾਬੰਦੀਆਂ ਲੱਗਣਗੀਆਂ।
ਅਮਰੀਕਾ ਨੇ ਪਾਕਿਸਤਾਨ-ਸਮਰਥਿਤ ‘ਦ ਰੇਜ਼ਿਸਟੈਂਸ ਫਰੰਟ’ (TRF) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ। ਇਹ ਕਦਮ 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਹਮਲੇ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ‘ਚ 26 ਨਾਗਰਿਕ ਮਾਰੇ ਗਏ ਸਨ ਤੇ ਕਈ ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਟੀਆਰਐਫ ਨੇ ਲਈ ਸੀ।
ਲਸ਼ਕਰ-ਏ-ਤੋਇਬਾ ਦਾ ‘ਪ੍ਰੌਕਸੀ’
ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਕਿਹਾ ਕਿ ਟੀਆਰਐਫ ਹਕੀਕਤ ਵਿੱਚ ਲਸ਼ਕਰ-ਏ-ਤੋਇਬਾ ਦਾ ਹੀ ਇੱਕ ‘ਪ੍ਰੌਕਸੀ’ ਹੈ। ਲਸ਼ਕਰ ਨੂੰ ਪਹਿਲਾਂ ਹੀ ਸੰਯੁਕਤ ਰਾਸ਼ਟਰ ਤੇ ਅਮਰੀਕਾ ਦੁਆਰਾ ਅੱਤਵਾਦੀ ਸੰਗਠਨ ਕਰਾਰ ਦਿੱਤਾ ਜਾ ਚੁੱਕਾ ਹੈ। TRF ਦੀ ਵਿੱਤੀ ਮਦਦ ਤੇ ਯਾਤਰਾ ਸਰੋਤਾਂ ‘ਤੇ ਹੁਣ ਅਮਰੀਕੀ ਪਾਬੰਦੀਆਂ ਲੱਗਣਗੀਆਂ।
ਅਮਰੀਕੀ ਕਾਨੂੰਨੀ ਧਾਰਾਵਾਂ ਹੇਠ ਐਲਾਨ
ਰੂਬੀਓ ਨੇ ਕਿਹਾ ਕਿ ਇਹ ਫੈਸਲਾ ILA ਧਾਰਾ 219 ਦੇ ਤਹਿਤ, INA ਤੇ Executive Order 13224 ਦੇ ਅਨੁਸਾਰ ਲਿਆ ਗਿਆ ਸੀ।। ਇਸ ਐਲਾਨ ਨਾਲ TRF ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਕਾਫ਼ੀ ਪਾਬੰਦੀਆਂ ਲੱਗਣ ਦੀ ਸੰਭਾਵਨਾ ਹੈ।
ਪਹਿਲਗਾਮ ਹਮਲਾ 2008 ਤੋਂ ਬਾਅਦ ਸਭ ਤੋਂ ਘਾਤਕ
TRF ਵੱਲੋਂ ਕੀਤਾ ਗਿਆ ਪਹਿਲਗਾਮ ਹਮਲਾ ਮੁੰਬਈ 2008 ਹਮਲਿਆਂ ਤੋਂ ਬਾਅਦ ਭਾਰਤ ‘ਚ ਨਾਗਰਿਕਾਂ ‘ਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, TRF ਨੇ ਕਈ ਹੋਰ ਹਮਲਿਆਂ ਦੀ ਵੀ ਜ਼ਿੰਮੇਵਾਰੀ ਲਈ ਹੈ, ਜਿਵੇਂ ਕਿ 2024 ‘ਚ ਸੁਰੱਖਿਆ ਬਲਾਂ ‘ਤੇ ਹੋਏ ਹਮਲੇ।
2019 ‘ਚ ਹੋਈ ਸੀ ਟੀਆਰਐਫ ਦੀ ਸਥਾਪਨਾ
ਟੀਆਰਐਫ ਦੀ ਸਥਾਪਨਾ 2019 ‘ਚ, ਧਾਰਾ 370 ਹਟਾਏ ਜਾਣ ਤੋਂ ਤੁਰੰਤ ਬਾਅਦ ਅਕਤੂਬਰ ‘ਚ ਹੋਈ ਸੀ। ਇਸ ਨੇ ਆਪਣੇ ਆਪ ਨੂੰ ਇੱਕ ਸਥਾਨਕ ਕਸ਼ਮੀਰੀ ਅੰਦੋਲਨ ਵਜੋਂ ਪੇਸ਼ ਕੀਤਾ, ਪਰ ਖੁਫੀਆ ਏਜੰਸੀਆਂ ਮਤਾਬਕ, ਇਹ ਲਸ਼ਕਰ-ਏ-ਤੋਇਬਾ ਦਾ ਹੀ ਇੱਕ ਪ੍ਰੌਕਸੀ ਹੈ ਜੋ FATF ਜਾਂਚ ਤੋਂ ਬਚਣ ਲਈ ਬਣਾਇਆ ਗਿਆ।
ਇਹ ਵੀ ਪੜ੍ਹੋ
ਜਨਵਰੀ 2023 ‘ਚ, ਭਾਰਤ ਨੇ TRF ‘ਤੇ ਪਾਬੰਦੀ ਲਗਾ ਦਿੱਤੀ ਸੀ ਤੇ ਸ਼ੇਖ ਸੱਜਾਦ ਗੁਲ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਇਹ ਸੰਗਠਨ ਨਾਗਰਿਕਾਂ, ਘੱਟ ਗਿਣਤੀਆਂ ਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਕਰਦਾ ਹੈ ਅਤੇ ਨਵੇਂ ਅੱਤਵਾਦੀਆਂ ਦੀ ਭਰਤੀ ਲਈ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਦਾ ਹੈ।


