Honor killing: ਆਪਣੀ ਭਤੀਜੀ ਦਾ ਕਤਲ ਕਰਨ ਮਗਰੋਂ ਘਰ ਦੇ ਅੰਦਰ ਦਫਨਾਈ ਲਾਸ਼, ਵਾਰਦਾਤ CCTV 'ਚ ਕੈਦ। Uncle convicted of 'Honor killing' murder of his niece in UK Punjabi news - TV9 Punjabi

UK Honor killing: ਕਾਤਲ ਨੇ ਭਤੀਜੀ ਦਾ ਕਤਲ ਕਰਨ ਮਗਰੋਂ ਘਰ ਦੇ ਅੰਦਰ ਦਫਨਾਈ ਲਾਸ਼

Published: 

17 Mar 2023 01:37 AM

UK Honor killing: ਇੱਕ ਵਿਅਕਤੀ ਨੇ ਆਪਣੀ ਹੀ ਭਤੀਜੀ ਦੀ ਹੱਤਿਆ ਕਰਨ ਮਗਰੋਂ ਉਸ ਦੀ ਲਾਸ਼ ਘਰ ਦੇ ਅੰਦਰ ਦਫਨ ਕਰ ਦਿੱਤੀ। ਅਦਾਲਤ ਵਿੱਚ ਜਦੋਂ ਮੁਹੰਮਦ ਤਰੂਸ ਖਾਂ ਨੂੰ ਵਾਰਦਾਤ ਦੀ ਸੀਸੀਟੀਵੀ ਫੁਟੇਜ ਵਿਖਾਈ ਗਈ ਤਾਂ ਉਸ ਨੇ ਦਾਅਵਾ ਕੀਤਾ ਕਿ ਉਹ ਤਾਂ ਕੂੜਾ ਕਰਕਟ ਖੱਡੇ ਵਿੱਚ ਸੁੱਟ ਰਿਹਾ ਸੀ।

UK Honor killing: ਕਾਤਲ ਨੇ ਭਤੀਜੀ ਦਾ ਕਤਲ ਕਰਨ ਮਗਰੋਂ ਘਰ ਦੇ ਅੰਦਰ ਦਫਨਾਈ ਲਾਸ਼

ਸੰਕੇਤਕ ਤਸਵੀਰ

Follow Us On

ਲੰਡਨ ਨਿਊਜ਼: ਇੱਕ ਵਿਅਕਤੀ ਨੇ ਆਪਣੀ ਹੀ ਭਤੀਜੀ ਦੀ ਹੱਤਿਆ ਕਰਨ ਮਗਰੋਂ ਉਸ ਦੀ ਲਾਸ਼ ਘਰ ਦੇ ਅੰਦਰ ਦਫਨ ਕਰ ਦਿੱਤੀ ਅਤੇ ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਦਰਜ ਹੋ ਗਿਆ। ਦੱਸਿਆ ਜਾਂਦਾ ਹੈ ਕਿ 53 ਸਾਲ ਦੇ ਮੁਹੰਮਦ ਤਰੂਸ ਖਾਂ ਨੇ ਪਿਛਲੇ ਸਾਲ ਜੂਨ ਵਿੱਚ ਆਪਣੀ 20 ਸਾਲ ਦੀ ਭਤੀਜੀ ਸੌਮਇਆ ਬੇਗਮ ਦੀ ਉਸ ਦੇ ਘਰ ਵਿੱਚ ਹੱਤਿਆ ਕਰ ਦਿੱਤੀ ਸੀ।

ਦਾਦੀ ਨਾਲ ਰਹਿੰਦੀ ਸੀ ਸੌਮਇਆ ਬੇਗਮ

ਦਰਅਸਲ, ਸੌਮਇਆ ਬੇਗਮ ਕਤਲ ਤੋਂ ਪਹਿਲਾਂ ਆਪਣੇ ਪਿਤਾ ਵੱਲੋਂ ਉਸ ਦਾ ਨਿਕਾਹ ਉਨ੍ਹਾਂ ਦੇ ਹੀ ਪਾਕਿਸਤਾਨ ‘ਚ ਰਹਿੰਦੇ ਇੱਕ ਚਚੇਰੇ ਭਰਾ ਨਾਲ ਜਬਰਦਸਤੀ ਕੀਤੇ ਜਾਣ ਦੀ ਕੋਸ਼ਿਸ਼ ਤੋਂ ਬਾਅਦ ਬੇਗਮ ਨੇ ਅਦਾਲਤ ਵਿੱਚ ਇਸ ਦੇ ਖਿਲਾਫ ਇੱਕ ਅਰਜ਼ੀ ਲਗਾਈ ਸੀ। ਜਿਸ ਨੇ ਬੇਗ਼ਮ ਦੇ ਹੱਕ ਵਿੱਚ ਆਪਣਾ ਫੈਸਲਾ ਸੁਣਾਉਂਦਿਆਂ ‘ਫੋਰਸਡ ਮੈਰਿਜ ਪ੍ਰਾਟੈਕਸ਼ਨ ਆਰਡਰ‘ (Forced marriage protection) ਹੇਠਾਂ ਉਹ ਆਪਣੀ ਦਾਦੀ ਅਤੇ ਇੱਕ ਹੋਰ ਰਿਸ਼ਤੇਦਾਰ ਨਾਲ ਰਹਿੰਦੀ ਸੀ। ਅਦਾਲਤ ਦੇ ਇਸ ਹੁਕਮ ਦੇ ਬਾਵਜੂਦ ਮੁਹੰਮਦ ਤਰੂਸ ਖਾਂ ਪਿਛਲੇ ਸਾਲ ਜੂਨ ਵਿੱਚ ਤਿੰਨ ਵਾਰ ਬੇਗ਼ਮ ਦੇ ਘਰ ਆਇਆ ਸੀ ਅਤੇ ਸੌਮਇਆ ਬੇਗਮ ਨਾਲ ਉਸ ਦੀ ਫੋਨ ‘ਤੇ ਗੱਲਬਾਤ ਹੁੰਦੀ ਰਹਿੰਦੀ ਸੀ।ਹੁਣ ਕਤਲ ਦੇ ਜੁਰਮ ਵਿੱਚ ਮੁਹੰਮਦ ਤਰੂਸ ਖਾਂ ਨੂੰ ਦੋਸ਼ੀ ਠਹਿਰਾਉਂਦਿਆਂ ਘੱਟੋ ਘੱਟ 25 ਸਾਲ ਜੇਲ ਵਿੱਚ ਰਹਿਣਾ ਪਵੇਗਾ।

ਸਬੂਤ ਮਿਟਾਉਣ ਦਾ ਜੁਰਮ ਕੀਤਾ ਕਬੂਲ

ਇਸ ਤੋਂ ਪਹਿਲਾਂ ਮੁਹੰਮਦ ਤਰੂਸ ਖਾਂ ਨੇ ਅਦਾਲਤ ਵਿੱਚ ਕਤਲ ਦੇ ਸਬੂਤ ਮਿਟਾਉਣ ਦਾ ਜੁਰਮ ਕਬੂਲ ਕੀਤਾ ਸੀ, ਜਿਸ ਵਿੱਚ ਉਸ ਨੇ ਬੇਗਮ ਦੀ ਲਾਸ਼ ਘਰ ਵਿੱਚ ਹੀ ਦਫਨਾ ( Burial) ਦਿੱਤੀ ਸੀ ਅਤੇ ਉਸ ਦਾ ਮੋਬਾਇਲ ਫੋਨ ਵੀ ਟੋੜ ਕੇ ਕਚਰੇ ਵਿੱਚ ਸੁੱਟ ਦਿੱਤਾ ਸੀ। ਅਦਾਲਤ ਵਿੱਚ ਜਦੋਂ ਮੁਹੰਮਦ ਤਰੂਸ ਖਾਂ ਨੂੰ ਵਾਰਦਾਤ ਦੀ ਸੀਸੀਟੀਵੀ ਫੁਟੇਜ ਵਿਖਾਈ ਗਈ ਤਾਂ ਉਸ ਨੇ ਦਾਅਵਾ ਕੀਤਾ ਕਿ ਉਹ ਤਾਂ ਕੂੜਾ ਕਰਕਟ ਖੱਡੇ ਵਿੱਚ ਸੁੱਟ ਰਿਹਾ ਸੀ। ਸਰਕਾਰੀ ਵਕੀਲ ਜੈਸਨ ਪੀਟਰ ਕੇਸੀ ਵੱਲੋਂ ਦੱਸਿਆ ਗਿਆ ਕਿ ਦਰਅਸਲ ਮੁਹੰਮਦ ਤਰੂਸ ਖਾਂ ਜਿਸ ਚੀਜ਼ ਨੂੰ ਕੂੜਾ-ਕਰਕਟ ਦੱਸ ਰਿਹਾ ਸੀ ਕਿ ਉਹ ਬੇਗਮ ਦੀ ਲਾਸ਼ ਸੀ।

ਪਿਤਾ ਨੂੰ ਕਿਊਂ ਹੁੰਦੀ ਸੀ ਸ਼ਰਮਿੰਦਗੀ

ਜਾਨ ਗਵਾਉਣ ਵਾਲੀ ਪੀੜਤ ਸੌਮਇਆ ਬੇਗਮ ਦੇ ਵਕੀਲ ਦਾ ਕਹਿਣਾ ਹੈ ਕਿ ਉਸ ਦੇ ਆਪਣੇ ਪਿਤਾ ਨੂੰ ਨਿਕਾਹ ਕਰਨ ਤੋਂ ਇਨਕਾਰ ਕਰਨ ਮਗਰੋਂ ਉਨ੍ਹਾਂ ਨੂੰ ਸ਼ਰਮਿੰਦਗੀ (Insult) ਹੁੰਦੀ ਸੀ ਜਿਸ ਕਰਕੇ ਉਹਨਾਂ ਨੇ ਸੌਮਇਆ ਬੇਗਮ ਦਾ ਕਤਲ ਕਰਨ ਦਾ ਮਕਸਦ ਤੈਅ ਕਰ ਲਿਆ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version