ਆਨਰ ਕਿਲਿੰਗ! ਧੀ ਦਾ ਸੀ ਅਫੇਅਰ … ਪਿਤਾ ਤੇ ਚਾਚੇ ਨੇ ਇੱਜ਼ਤ ਲਈ ਫਾਂਸੀ ‘ਤੇ ਲਟਕਾਇਆ

Published: 

15 Dec 2023 14:04 PM

Honor Killing in Sangrur: ਪੁਲਸ ਮੁਤਾਬਕ ਦੋਸ਼ੀ ਨੇ ਵਾਰਦਾਤ ਨੂੰ ਇਸ ਤਰ੍ਹਾਂ ਅੰਜਾਮ ਦਿੱਤੀ ਤਾਂ ਜੋ ਲੱਗੇ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਮੁਲਜ਼ਮਾਂ ਨੇ ਲੜਕੀ ਨੂੰ ਫਾਹਾ ਲਗਾ ਦਿੱਤਾ। ਉੱਧਰ, ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੰਨਾਟਾ ਪਸਰਿਆ ਹੋਇਆ ਗਿਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਆਨਰ ਕਿਲਿੰਗ! ਧੀ ਦਾ ਸੀ ਅਫੇਅਰ ... ਪਿਤਾ ਤੇ ਚਾਚੇ ਨੇ ਇੱਜ਼ਤ ਲਈ ਫਾਂਸੀ ਤੇ ਲਟਕਾਇਆ
Follow Us On

ਪੰਜਾਬ ਦੇ ਸੰਗਰੂਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਖਨੌਰੀ ‘ਚ ਪਿਤਾ ਨੇ ਆਪਣੇ ਭਰਾ ਨਾਲ ਮਿਲ ਕੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ। ਇਲਜ਼ਾਮ ਹੈ ਕਿ ਬੇਟੀ ਦੇ ਇੱਕ ਲੜਕੇ ਨਾਲ ਪ੍ਰੇਮ ਸਬੰਧ ਸਨ। ਪਿਤਾ ਨੂੰ ਸ਼ੱਕ ਸੀ ਕਿ ਉਸ ਦੀ ਧੀ ਆਪਣੇ ਬੁਆਏਫ੍ਰੈਂਡ ਨਾਲ ਭੱਜ ਜਾਵੇਗੀ। ਹਾਲਾਂਕਿ ਇਸ ਘਟਨਾ ਦਾ ਖੁਲਾਸਾ 2 ਮਹੀਨੇ ਬਾਅਦ ਹੋਇਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਐਸਐਚਓ ਖਨੌਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਸ਼ੇਰ ਸਿੰਘ ਦੀ ਲੜਕੀ 12ਵੀਂ ਜਮਾਤ ਵਿੱਚ ਪੜ੍ਹਦੀ ਸੀ। ਉਸ ਦੇ ਪਿੰਡ ਬੰਗਾ ਦੇ ਇੱਕ ਲੜਕੇ ਨਾਲ ਪ੍ਰੇਮ ਸਬੰਧ ਸਨ। ਇਸ ਕਾਰਨ ਸ਼ੇਰ ਸਿੰਘ ਨੇ ਕਰੀਬ 6 ਮਹੀਨੇ ਪਹਿਲਾਂ ਆਪਣੀ ਲੜਕੀ ਦਾ ਵਿਆਹ ਹਰਿਆਣਾ ਦੇ ਪਿੰਡ ਚਾਂਦੜ ਵਿਖੇ ਤੈਅ ਕੀਤਾ ਸੀ। ਪਰ ਧੀ ਨੇ ਉੱਥੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਿਤਾ ਦੇ ਮਨ੍ਹਾ ਕਰਨ ਦੇ ਬਾਵਜੂਦ ਧੀ ਆਪਣੇ ਪ੍ਰੇਮੀ ਨਾਲ ਲਗਾਤਾਰ ਗੱਲਬਾਤ ਕਰ ਰਹੀ ਸੀ। ਇਸ ਗੱਲ ਤੋਂ ਪਿਤਾ ਨਰਾਜ਼ ਸੀ।

ਬੇਟੀ ਦੇ ਕਤਲ ਦਾ ਬਣਾਇਆ ਖੌਫਨਾਕ ਪਲਾਨ

ਪੁਲਿਸ ਅਨੁਸਾਰ 26 ਅਕਤੂਬਰ ਨੂੰ ਅਧਿਆਪਕਾ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੀ ਕਿ ਇੱਕ ਲੜਕਾ ਸਕੂਲ ਦੇ ਗੇਟ ਤੇ ਖੜ੍ਹਾ ਹੈ। ਉਹ ਲੜਕੇ ਨਾਲ ਭੱਜਣ ਦੀ ਯੋਜਨਾ ਬਣਾ ਰਹੀ ਹੈ। ਇਹ ਖਬਰ ਸਾਰੇ ਪਿੰਡ ਵਿੱਚ ਫੈਲ ਗਈ। ਇਸ ਤੋਂ ਬਾਅਦ ਮੁਲਜ਼ਮ ਪਿਤਾ ਅਤੇ ਚਾਚੇ ਨੇ ਇਸ ਨੂੰ ਅਪਮਾਨ ਸਮਝਿਆ। ਫਿਰ ਲੜਕੀ ਦੇ ਕਤਲ ਦੀ ਯੋਜਨਾ ਬਣਾਈ।

ਪਿੰਡ ਵਿੱਚ ਪਸਰਿਆ ਸੰਨਾਟਾ

ਪੁਲਿਸ ਮੁਤਾਬਕ ਦੋਸ਼ੀ ਨੇ ਵਾਰਦਾਤ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਤਾਂ ਜੋ ਲੱਗੇ ਕਿ ਜਿਵੇਂ ਲੜਕੀ ਨੇ ਖੁਦਕੁਸ਼ੀ ਕਰ ਲਈ ਹੋਵੇ। ਮੁਲਜ਼ਮ ਨੇ ਲੜਕੀ ਨੂੰ ਫਾਹਾ ਲਗਾ ਦਿੱਤਾ। ਇਸ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੰਨਾਟਾ ਛਾ ਗਿਆ ਹੈ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਦੋਵੇਂ ਮੁਲਜ਼ਮਾਂ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ।