ਪਹਿਲਾਂ ਜੀਜੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਭੈਣ ਦਾ ਵੀ ਕੀਤਾ ਕਤਲ

Updated On: 

04 Dec 2023 15:47 PM

ਬਠਿੰਡਾ ਵਿੱਚ ਇੱਕ ਨੌਜਵਾਨ ਨੇ ਆਪਣੇ ਜੀਜੇ ਅਤੇ ਭੈਣ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਪੁਲਿਸ ਮੁਲਾਜ਼ਮ ਹੈ ਅਤੇ ਉਸ ਨੇ ਕੁਝ ਸਾਲ ਪਹਿਲਾਂ ਤੁੰਗਵਾਲੀ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ। ਪੁਲਿਸ ਨੇ ਮੁਲਜ਼ਮ ਸਾਲੇ ਅਤੇ ਹੋਰ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੱਥਿਆਰ ਵੀ ਜਬਤ ਕਰ ਲਏ ਹਨ।

ਪਹਿਲਾਂ ਜੀਜੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਭੈਣ ਦਾ ਵੀ ਕੀਤਾ ਕਤਲ
Follow Us On

ਬਠਿੰਡਾ (Bathinda) ਦੇ ਪਿੰਡ ਤੁੰਗਵਾਲੀ ਵਿੱਚ ਇੱਕ ਨੌਜਵਾਨ ਨੇ ਆਪਣੇ ਜੀਜੇ ਅਤੇ ਭੈਣ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਪੁਲਿਸ ਮੁਲਾਜ਼ਮ ਸੀ ਤੇ ਆਪਣੇ ਸਹੁਰੇ ਘਰ ਆਪਣੀ ਪਤਨੀ ਨਾਲ ਆਇਆ ਸੀ। ਜਿੱਥੇ ਉਸ ਦੇ ਸਾਲੇ ਨੇ ਪਹਿਲਾਂ ਉਸ ਨੂੰ ਵੱਢਿਆ ਅਤੇ ਫਿਰ ਆਪਣੀ ਭੈਣ ਦਾ ਕਤਲ ਕੀਤਾ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਜਗਮੀਤ ਸਿੰਘ ਅਤੇ ਉਸ ਦੀ ਪਤਨੀ ਬੇਅੰਤ ਕੌਰ ਵਜੋਂ ਹੋਈ ਹੈ। ਜਿਨ੍ਹਾਂ ਕੁਝ ਸਾਲ ਪਹਿਲਾਂ ਕੋਰਟ ਮੈਰਿਜ ਕੀਤੀ ਸੀ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਤੇਜ਼ਧਾਰ ਹਥਿਆਰ ਬਰਾਮਦ ਕਰ ਲਿਆ ਹੈ। ਨਾਲ ਹੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲੀਸ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਾਜ਼ਮ ਦੇ ਭਰਾ ਦੇ ਬਿਆਨਾ ਦੇ ਆਧਾਰ ‘ਤੇ ਕਾਕਾ ਸਿੰਘ, ਹੰਸਾ ਸਿੰਘ, ਬਲਕਰਨ ਸਿੰਘ ਤੇ ਹੋਰ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਕੀ ਹੈ ਪੂਰਾ ਮਾਮਲਾ

ਦੱਸ ਦਈਏ ਜਗਮੀਤ ਸਿੰਘ ਨੇ ਕੁਝ ਸਾਲ ਪਹਿਲਾਂ ਪਿੰਡ ਤੁੰਗਵਾਲੀ ਦੀ ਰਹਿਣ ਵਾਲੀ ਬੇਅੰਤ ਕੌਰ ਨਾਲ ਕੋਰਟ ਮੈਰਿਜ ਹੋਈ ਸੀ। ਉਹ ਆਪਣੀ ਪਤਨੀ ਨਾਲ ਬਠਿੰਡਾ ਰਹਿ ਰਿਹਾ ਸੀ। ਉਨ੍ਹਾਂ ਦੀ ਪਤਨੀ ਬੇਅੰਤ ਕੌਰ ਕੁਝ ਦਿਨਾਂ ਲਈ ਆਪਣੇ ਪੇਕੇ ਘਰ ਆਈ ਸੀ। ਐਤਵਾਰ ਨੂੰ ਜਗਮੀਤ ਉਸ ਨੂੰ ਮਿਲਣ ਤੁੰਗਵਾਲੀ ਆਇਆ ਸੀ। ਉਸ ਦੌਰਾਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।